ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਐੱਨਆਈਟੀ ਰਾਏਪੁਰ ਦੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 25 OCT 2024 7:26PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਅਕਤੂਬਰ,2024) ਨੈਸ਼ਨਲ ਇੰਸਟੀਇਊਟ ਆਵ੍ ਟੈਕਨੋਲੋਜੀ (ਐੱਨਆਈਟੀ-NIT) ਰਾਏਪੁਰ ਦੀ 14ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ  ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਦਾ ਵਿਕਾਸ ਵਿਗਿਆਨ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਵਰ੍ਹੇ 2024 ਦੇ ਲਈ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਨੋਬਲ ਪੁਰਸਕਾਰ ਵਿਜੇਤਾਵਾਂ (Nobel Prize winners) ਨੂੰ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਬੰਧਿਤ ਉਨ੍ਹਾਂ ਦੇ  ਕਾਰਜਾਂ ਦੇ  ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ਲ ਨਿਊਰਲ ਨੈੱਟਵਰਕਸ (artificial neural networks) ਤੋਂ ਲੈ ਕੇ ਮਾਇਕ੍ਰੋ-ਆਰਐੱਨਏ (micro-RNA) ਦੀ ਖੋਜ ਅਤੇ ਪ੍ਰੋਟੀਨ ਸੰਰਚਨਾ (protein structure) ਦੀ ਭਵਿੱਖਬਾਣੀ ਤੱਕ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਪਯੋਗ ‘ਤੇ ਅਧਾਰਿਤ ਐਸੇ ਕਾਰਜ,  ਵਿਗਿਆਨ ਅਤੇ ਟੈਕਨੋਲੋਜੀ ਦੀਆਂ ਪਰੰਪਰਾਗਤ ਸੀਮਾਵਾਂ ਤੋਂ ਉੱਪਰ ਉੱਠ ਕੇ ਹੀ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅੰਤਰਅਨੁਸ਼ਾਸਨੀ ਪਹੁੰਚ (interdisciplinary approach) ਇੰਜੀਨੀਅਰਿੰਗ ਦੇ ਖੇਤਰ ਵਿੱਚ ਭੀ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਵਿਸ਼ਵ ਆਰਟੀਫਿਸ਼ਲ ਇੰਟੈਲੀਜੈਂਸ  ਵਿਸ਼ੇ ਨੂੰ ਪ੍ਰਾਥਮਿਕਤਾ  ਦੇ ਰਿਹਾ ਹੈ।  ਭਾਰਤ ਆਰਟੀਫਿਸ਼ਲ ਇੰਟੈਲੀਜੈਂਸ  ‘ਤੇ ਗਲੋਬਲ ਪਾਰਟਨਰਸ਼ਿਪ ਦਾ ਸੰਸਥਾਪਕ ਮੈਂਬਰ ਹੈ।  ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ  (ਏਆਈ-AI) ਦਾ ਸਮਾਜਿਕ, ਰਾਜਨੀਤਕ, ਆਰਥਿਕ, ਰਣਨੀਤਕ ਅਤੇ ਕਈ ਹੋਰ ਖੇਤਰਾਂ ‘ਤੇ ਗਹਿਰਾ ਪ੍ਰਭਾਵ ਪਵੇਗਾ।  ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ  (ਏਆਈ-AI)  ਸਾਡੇ ਯੁਵਾ ਇੰਜੀਨੀਅਰਾਂ ਦੇ ਲਈ ਕਈ ਨਵੇਂ ਰਸਤੇ ਖੋਲ੍ਹੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਸਥਾਨਕ ਸਮੱਸਿਆਵਾਂ  ਦੇ ਲਈ ਘੱਟ ਲਾਗਤ ਵਾਲੇ ਸਮਾਧਾਨ ਵਿਕਸਿਤ ਕਰਨਾ ਸਾਰੀਆਂ ਉਚੇਰੀ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਨ, ਫੈਕਲਟੀ ਅਤੇ ਵਿਦਿਆਰਥੀਆਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਪੇਸ਼ੇਵਰ ਦ੍ਰਿਸ਼ਟੀਕੋਣ (professional perspective) ਗਲੋਬਲ ਹੋਣਾ ਚਾਹੀਦਾ ਹੈ, ਲੇਕਿਨ ਸਥਾਨਕ ਲੋਕਾਂ ਨੂੰ ਭੀ ਉਨ੍ਹਾਂ ਦੀ ਮੁਹਾਰਤ ਦਾ ਲਾਭ ਮਿਲਣਾ ਚਾਹੀਦਾ ਹੈ।  'ਗਲੋਬਲ ਪੱਧਰ ‘ਤੇ ਸੋਚੋ ਅਤੇ ਸਥਾਨਕ ਪੱਧਰ ‘ਤੇ ਕੰਮ ਕਰੋ' ('ਥਿੰਕ ਗਲੋਬਲ, ਐਕਟ ਲੋਕਲ'-'Think Global, Act Local') ਨੀਤੀ ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੇ  ਲਈ ਬਹੁਤ ਪ੍ਰਾਸੰਗਿਕ ਹੈ ।

 ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਪ੍ਰਾਥਮਿਕਤਾਵਾਂ ਤੈ ਕਰਨ ਅਤੇ ਆਪਣੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਨਿਰਧਾਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਕੇਵਲ ਆਪਣੇ ਵਿਅਕਤੀਗਤ ਵਿਕਾਸ ਅਤੇ ਸਫ਼ਲਤਾ ਦੇ ਲਈ ਕੰਮ ਕਰਨਗੇ ਜਾਂ ਸਮਾਜ ਅਤੇ ਦੇਸ਼ ਦੀ ਭੀ ਚਿੰਤਾ ਕਰਨਗੇ। ਕੀ ਉਹ ਸਫ਼ਲਤਾ ਦੀ ਦੌੜ ਵਿੱਚ ਇਕੱਲੇ ਅੱਗੇ ਵਧਣਾ ਚਾਹੁੰਦੇ ਹਨ ਜਾਂ ਪਿੱਛੇ ਛੁਟ ਗਏ ਲੋਕਾਂ ਨੂੰ ਨਾਲ ਲੈ ਕੇ ਚਲਣਾ ਚਾਹੁੰਦੇ ਹਨ। ਕੀ ਉਹ ਭੌਤਿਕ ਸਫ਼ਲਤਾ ਦੇ ਲਈ ਨੈਤਿਕ ਕਦਰਾਂ-ਕੀਮਤਾਂ ਨਾਲ ਸਮਝੌਤਾ ਕਰਨਗੇ।  ਉਨ੍ਹਾਂ ਨੇ ਕਿਹਾ ਕਿ ਦੂਸਰਿਆਂ ਦੇ ਕਲਿਆਣ ਦੇ ਲਈ ਕੰਮ ਕਰਨਾ ਵਿਅਕਤੀਗਤ ਜੀਵਨ ਨੂੰ ਸਾਰਥਕ ਬਣਾਉਂਦਾ ਹੈ ਅਤੇ ਸਮਾਜਿਕ ਜੀਵਨ ਨੂੰ ਬਿਹਤਰ ਬਣਾਉਂਦਾ ਹੈ। ਜਿਤਨਾ ਅਧਿਕ ਉਹ ਆਪਣੇ ਯੋਗਦਾਨ ਦਾ ਦਾਇਰਾ ਵਧਾਉਣਗੇ,  ਉਤਨਾ ਹੀ ਉਨ੍ਹਾਂ ਦਾ ਵਿਅਕਤੀਗਤ ਵਿਕਾਸ ਹੋਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੇ-

 

************

ਐੱਮਜੇਪੀਐੱਸ/ਐੱਸਆਰ


(Release ID: 2068736) Visitor Counter : 27