ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਨੇ ਕਰਮਯੋਗੀ ਸਪਤਾਹ ਅਤੇ ਵਿਸ਼ੇਸ਼ ਅਭਿਯਾਨ 4.0 ਦੇ ਹਿੱਸੇ ਵਜੋਂ ਆਈਜੀਓਟੀ ਪਲੈਟਫਾਰਮ (iGOT Platform) ‘ਤੇ ‘ਸਵੱਛਤਾ ਹੀ ਸੇਵਾ’ ਮੌਡਿਊਲ ਬਾਰੇ ਸਫਾਈ ਮਿਤ੍ਰਾਂ ਦੀ ਟ੍ਰੇਨਿੰਗ ਦਾ ਆਯੋਜਨ ਕੀਤਾ


ਕੇਂਦਰੀ ਸਿਹਤ ਮੰਤਰਾਲੇ ਦੇ ਤਹਿਤ ਵਿਭਿੰਨ ਸੰਸਥਾਨਾਂ ਵਿੱਚ ਲਗਭਗ 3600 ਸਫਾਈ ਮਿਤ੍ਰਾਂ ਨੂੰ ਟ੍ਰੇਂਡ ਕੀਤਾ ਗਿਆ

Posted On: 23 OCT 2024 7:12PM by PIB Chandigarh

ਕੇਂਦਰੀ ਸਿਹਤ ਸਕੱਤਰ ਸੁਸ਼੍ਰੀ ਪੁਣਯ ਸਲਿਲਾ ਸ਼੍ਰੀਵਾਸਤਵ ਨੇ 19 ਅਕਤੂਬਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਕਰਮਯੋਗੀ ਸਪਤਾਹ (ਨੈਸ਼ਨਲ ਲਰਨਿੰਗ ਵੀਕ) ਅਤੇ ਵਿਸ਼ੇਸ਼ ਅਭਿਯਾਨ 4.0 ਦੇ ਹਿੱਸੇ ਵਜੋਂ ਆਈਜੀਓਟੀ ਪਲੈਟਫਾਰਮ ‘ਤੇ ‘ਸਵੱਛਤਾ ਹੀ ਸੇਵਾ’ ਮੌਡਿਊਲ ਬਾਰੇ ਸਫਾਈ ਮਿਤ੍ਰਾਂ ਦੀ ਟ੍ਰੇਨਿੰਗ ਦੀ ਪ੍ਰਧਾਨਗੀ ਕੀਤੀ। 

ਨਿਰਮਾਣ ਭਵਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਲਗਭਗ 90 ਸਫਾਈ ਮਿਤ੍ਰਾਂ ਨੇ ਹਿੱਸਾ ਲਿਆ ਅਤੇ ਇੱਕ ਹੀ ਸਮੇਂ ਦੇਸ਼ ਭਰ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ ਤਹਿਤ ਸੰਸਥਾਨਾਂ ਵਿੱਚ 3500 ਤੋਂ ਅਧਿਕ ਸਫਾਈ ਮਿਤ੍ਰਾਂ ਨੂੰ ਟ੍ਰੇਂਡ ਕੀਤਾ ਗਿਆ।     

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 19 ਅਕਤੂਬਰ, 2024 ਨੂੰ ਮਿਸ਼ਨ ਕਰਮਯੋਗੀ ਪਹਿਲ ਦੇ ਤਹਿਤ ਸਿਵਲ ਸੇਵਾ ਸਮਰੱਥਾ ਨਿਰਮਾਣ ਵਿੱਚ ਨਵਾਂ ਅਧਿਆਏ ਚਿੰਨ੍ਹਿਤ ਕਰਦੇ ਹੋਏ ਨੈਸ਼ਨਲ ਲਰਨਿੰਗ ਵੀਕ (NLW) ਦਾ ਉਦਘਾਟਨ ਕੀਤਾ ਸੀ। ਇਸ ਬੇਮਿਸਾਲ ਪ੍ਰਯਾਸ ਦਾ ਉਦੇਸ਼ ਸਿਵਲ ਸਰਵੈਂਟਸ ਦਰਮਿਆਨ ਨਿਰੰਤਰ ਕੌਸ਼ਲ ਵਾਧੇ ਅਤੇ ਆਜੀਵਨ ਸਿੱਖਣ ਨੂੰ ਹੁਲਾਰਾ ਦੇਣਾ ਹੈ। ਇਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਵੀ ਹੈ ਕਿ ਉਨ੍ਹਾਂ ਦੀਆਂ ਕੁਸ਼ਲਤਾਵਾਂ ਦੇਸ਼ ਦੇ ਉੱਭਰਦੇ ਲਕਸ਼ਾਂ ਦੇ ਨਾਲ ਇਕਸਾਰ ਹੋਣ।

ਟ੍ਰੇਨਿੰਗ ਸੈਸ਼ਨ ਵਿੱਚ ਸਫਾਈ ਮਿਤ੍ਰਾਂ ਨੂੰ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਸਨਮਾਨਿਤ ਕੀਤਾ ਗਿਆ ਅਤੇ ਵਿਕਸਿਤ ਭਾਰਤ ਦੇ ਵਿਕਾਸ ਵਿੱਚ ਸਵੱਛਤਾ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ। 

****

ਐੱਮਵੀ 


(Release ID: 2067761) Visitor Counter : 31


Read this release in: English , Urdu , Hindi