ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸਿੰਗਾਪੁਰ ਦੇ ਰੱਖਿਆ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 22 OCT 2024 5:51PM by PIB Chandigarh

ਸਿੰਗਾਪੁਰ ਦੇ ਰੱਖਿਆ ਮੰਤਰੀ, ਡਾ. ਐੱਨਜੀ ਇੰਗ ਹੈੱਨ (Dr Ng Eng Hen ) ਨੇ ਅੱਜ (22 ਅਕਤੂਬਰ, 2024) ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਰਾਸ਼ਟਰਪਤੀ ਭਵਨ ਵਿੱਚ ਡਾ. ਹੈੱਨ ਦਾ ਸੁਆਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਦੁਵੱਲੇ ਸਹਿਯੋਗ ਦਾ ਇੱਕ ਸਮ੍ਰਿੱਧ ਇਤਿਹਾਸ ਹੈ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਹਾਲ ਦੀ ਸਿੰਗਾਪੁਰ ਯਾਤਰਾ ਅਤੇ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ (India-Singapore Ministerial Roundtable) ਬੈਠਕ ਦੇ ਦੂਸਰੇ ਦੌਰ ਦੇ ਸਮਾਪਨ ਨਾਲ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਰਿਸ਼ਤਾ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਤੱਕ ਵਧ ਗਿਆ ਹੈ।

 

ਰਾਸ਼ਟਰਪਤੀ ਨੇ ਪ੍ਰਥਮ ਆਸੀਆਨ-ਭਾਰਤ ਸਮੁੰਦਰੀ ਅਭਿਆਸ (ASEAN-India Maritime Exercise) ਦੀ ਸਫ਼ਲਤਾਪੂਰਵਕ ਸਹਿ-ਮੇਜ਼ਬਾਨੀ ਕਰਨ ਦੇ ਲਈ ਸਿੰਗਾਪੁਰ ਨੂੰ ਵਧਾਈ ਦਿੱਤੀ, ਅਤੇ ਸੰਯੁਕਤ ਅਭਿਆਸ ਦੀ ਆਗਾਮੀ ਸੀਰੀਜ਼ ਦੇ ਲਈ ਦੋਹਾਂ ਪੱਖਾਂ ਦੇ ਹਥਿਆਰਬੰਦ ਬਲਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਰਾਸ਼ਟਰਪਤੀ ਨੇ ਰੱਖਿਆ ਖੇਤਰ ਵਿੱਚ ਨਵੀਨਤਮ ਮੁਹਾਰਤ ਅਤੇ ਤਕਨੀਕੀ ਪ੍ਰਗਤੀ ਦਾ ਲਾਭ ਉਠਾਉਣ ਦੇ ਲਈ ਦੋਹਾਂ ਦੇਸ਼ਾਂ ਦੀਆਂ ਰੱਖਿਆ ਖੋਜ ਤੇ ਵਿਕਾਸ (ਆਰਐਂਡਡੀ-R&D) ਟੀਮਾਂ ਦੇ ਦਰਮਿਆਨ ਨਜ਼ਦੀਕੀ ਸਹਿਯੋਗ ਦੀ ਜ਼ਰੂਰਤ ‘ਤੇ ਭੀ ਧਿਆਨ ਦਿੱਤਾ।

****

 

ਐੱਮਜੇਪੀਐੱਸ/ਐੱਸਆਰ/ਬੀਐੱਮ


(Release ID: 2067341) Visitor Counter : 32