ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਨਮੋ ਭਾਰਤ ਟ੍ਰੇਨਾਂ ਦੇ ਸੰਚਾਲਨ ਦਾ ਇੱਕ ਵਰ੍ਹਾ ਪੂਰਾ ਹੋਣ ‘ਤੇ ਨਮੋ ਭਾਰਤ ਦਿਵਸ ਮਨਾਇਆ ਗਿਆ
Posted On:
21 OCT 2024 8:30PM by PIB Chandigarh
ਨਮੋ ਭਾਰਤ ਟ੍ਰੇਨਾਂ ਦੇ ਸੰਚਾਲਨ ਦੀ ਪਹਿਲੀ ਵਰ੍ਹੇਗੰਢ ਅੱਜ ਨਵੀਂ ਦਿੱਲੀ ਵਿੱਚ ਨਮੋ ਭਾਰਤ ਦਿਵਸ (Namo Bharat Diwas) ਦੇ ਰੂਪ ਵਿੱਚ ਮਨਾਈ ਗਈ। ਰਾਸ਼ਟਰੀ ਰਾਜਧਾਨੀ ਖੇਤਰ ਟ੍ਰਾਂਸਪੋਰਟ ਕਾਰਪੋਰੇਸ਼ਨ (NCRTC) ਨੇ ਭਾਰਤ ਦੇ ਟ੍ਰਾਂਸਪੋਰਟ ਇਤਿਹਾਸ ਵਿੱਚ ਇਸ ਮਹੱਤਵਪੂਰਨ ਉਪਲਬਧੀ ਨੂੰ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਦੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਨੇ ਹਿੱਸਾ ਲਿਆ। ਇਸ ਅਵਸਰ ‘ਤੇ ਐੱਨਸੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਲਭ ਗੋਇਲ (Shri Shalabh Goel) ਅਤੇ ਹੋਰ ਐੱਨਸੀਆਰਟੀਸੀ ਡਾਇਰੈਕਟਰਸ ਭੀ ਮੌਜੂਦ ਸਨ।
ਇਸ ਪ੍ਰੋਗਰਾਮ ਵਿੱਚ, ਨਮੋ ਭਾਰਤ ਪਹਿਲ ਦੀ ਸਫ਼ਲਤਾ ਵਿੱਚ ਯੋਗਦਾਨ ਦੇਣ ਵਾਲੇ ਉਤਕ੍ਰਿਸ਼ਟ ਕਰਮਚਾਰੀਆਂ ਨੂੰ ਉਤਕ੍ਰਿਸ਼ਟਤਾ ਪੁਰਸਕਾਰ ਪ੍ਰਦਾਨ ਕੀਤੇ ਗਏ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਉਪਲਬਧੀ ਅਤਿਅੰਤ ਮਾਣ ਵਾਲਾ ਪਲ ਹੈ ਅਤੇ ਵਿਕਸਿਤ ਭਾਰਤ (Viksit Bharat) ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਕੇਂਦਰੀ ਮੰਤਰੀ ਨੇ ਕਿਹਾ, “ਅਸੀਂ ਦੁਨੀਆ ਵਿੱਚ ਸਭ ਤੋਂ ਲੰਬੇ ਮੈਟਰੋ ਨੈੱਟਵਰਕ ਦੇ ਮਾਮਲੇ ਵਿੱਚ ਤੀਸਰੇ ਸਥਾਨ ‘ਤੇ ਹਾਂ। ਅਸੀਂ ਅਗਲੇ ਕੁਝ ਵਰ੍ਹਿਆਂ ਵਿੱਚ ਅਮਰੀਕਾ ਨੂੰ ਪਿੱਛੇ ਛੱਡ ਸਕਦੇ ਹਾਂ।” ਉਨ੍ਹਾਂ ਨੇ ਲੋਕਾਂ ਨੂੰ ਪਰੇਸ਼ਾਨੀ ਮੁਕਤ ਸੇਵਾਵਾਂ ਪ੍ਰਦਾਨ ਕਰਨ ਲਈ ਖੋਜ ਅਤੇ ਵਿਕਾਸ ‘ਤੇ ਕੰਮ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ।
ਨਮੋ ਭਾਰਤ ਟ੍ਰੇਨ ਭਾਰਤ ਦੀ ਪਹਿਲੀ ਰੀਜਨਲ ਰੈਪਿਡ ਟ੍ਰਾਂਸਿਟ ਸਿਸਟਮ (Regional Rapid Transit System (RRTS) ਦੀ ਸ਼ੁਰੂਆਤ ਹੈ, ਜਿਸ ਵਿੱਚ ਸਾਹਿਬਾਬਾਦ ਅਤੇ ਦੁਹਾਈ ਡਿੱਪੂ (Sahibabad and Duhai Depot) ਦੇ ਦਰਮਿਆਨ ਪਹਿਲਾਂ 17 ਕਿਲੋਮੀਟਰ ਦੇ ਪ੍ਰਾਥਮਿਕਤਾ ਵਾਲੇ ਸੈਕਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 20 ਅਕਤੂਬਰ, 2023 ਨੂੰ ਕੀਤਾ ਗਿਆ। ਦੁਹਾਈ ਅਤੇ ਮੋਦੀਨਗਰ ਉੱਤਰ ਦੇ ਦਰਮਿਆਨ 17 ਕਿਲੋਮੀਟਰ ਦਾ ਸੈਕਸ਼ਨ 6 ਮਾਰਚ 2024 ਨੂੰ ਉਦਘਾਟਨ ਕੀਤਾ ਗਿਆ ਅਤੇ ਮੇਰਠ ਦੱਖਣ ਆਰਆਰਟੀਐੱਸ ਸਟੇਸ਼ਨ 18 ਅਗਸਤ 2024 ਨੂੰ ਸ਼ੁਰੂ ਹੋਇਆ।
ਵਰਤਮਾਨ ਸਮੇਂ, ਨਮੋ ਭਾਰਤ ਸੇਵਾ 42 ਕਿਲੋਮੀਟਰ ਦੇ ਕੌਰੀਡੋਰ ‘ਤੇ ਚਲ ਰਹੀ ਹੈ, ਜਿਸ ਵਿੱਚ ਸਾਹਿਬਾਬਾਦ, ਗਾਜ਼ੀਆਬਾਦ, ਗੁਲਧਰ, ਦੁਹਾਈ ਡਿੱਪੂ, ਮੁਰਾਦਨਗਰ, ਮੋਦੀ ਨਗਰ ਦੱਖਣੀ, ਮੋਦੀ ਨਗਰ ਉੱਤਰੀ ਅਤੇ ਮੇਰਠ ਦੱਖਣੀ ਸਹਿਤ ਨੌਂ ਸਟੇਸ਼ਨ ਸ਼ਾਮਲ ਹਨ। ਸਾਹਿਬਾਬਾਦ ਤੋਂ ਨਿਊ ਅਸ਼ੋਕ ਨਗਰ ਸੈਕਸ਼ਨ ਦੇ ਜੁੜਨ ਨਾਲ ਹੀ ਇਹ ਕੌਰੀਡੋਰ ਜਲਦੀ ਹੀ 54 ਕਿਲੋਮੀਟਰ ਤੱਕ ਫੈਲ ਜਾਵੇਗਾ, ਜੋ ਆਨੰਦ ਵਿਹਾਰ ਅਤੇ ਨਿਊ ਅਸ਼ੋਕ ਨਗਰ ਜਿਹੇ ਪ੍ਰਮੁੱਖ ਸਟੇਸ਼ਨਾਂ ਨੂੰ ਜੋੜੇਗਾ।
ਆਰਆਰਟੀਐੱਸ ਉਪਨਗਰੀ ਖੇਤਰਾਂ ਦੇ ਦਰਮਿਆਨ ਹਾਈ ਸਪੀਡ, ਕੁਸ਼ਲ ਸੰਪਰਕ ਪ੍ਰਦਾਨ ਕਰਕੇ, ਲੰਬੀ ਦੂਰੀ ‘ਤੇ ਯਾਤਰਾ ਦੇ ਸਮੇਂ ਨੂੰ ਕਾਫੀ ਘੱਟ ਕਰਕੇ, ਅਤੇ ਸਸਟੇਨੇਬਲ ਅਰਬਨ ਟ੍ਰਾਂਸਪੋਰਟ ਸਮਾਧਾਨ ਵਿਕਸਿਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਕੇ ਹੋਰ ਟ੍ਰਾਂਸਪੋਰਟ ਸਿਸਟਮਸ ਨਾਲੋਂ ਬਿਹਤਰ ਹੈ।
*****
ਜੇਐੱਨ/ਐੱਸਕੇ/ਐੱਨਐੱਸ
(Release ID: 2067092)
Visitor Counter : 32