ਵਿੱਤ ਮੰਤਰਾਲਾ
ਵਿੱਤ ਮੰਤਰੀ ਨੇ ਰਾਸ਼ਟਰੀਕ੍ਰਿਤ ਬੈਂਕਾਂ ਵਿੱਚ ਚੀਫ਼ ਜਨਰਲ ਮੈਨੇਜਰ ਦੇ ਅਹੁਦਿਆਂ ਦੀ ਸਿਰਜਣਾ ਅਤੇ ਵਾਧੇ ਨੂੰ ਮਨਜ਼ੂਰੀ ਦਿੱਤੀ
ਇਸ ਕਦਮ ਨਾਲ ਬੈਂਕਾਂ ਨੂੰ ਬਿਹਤਰ ਨਿਯੰਤ੍ਰਣ, ਨਿਗਰਾਨੀ, ਬਿਹਤਰ ਅਸਾਸੇ ਪ੍ਰਬੰਧਨ ਅਤੇ ਸੰਚਾਲਨ ਦਕਸ਼ਤਾ ਵਧਾਉਣ ਵਿੱਚ ਮਦਦ ਮਿਲੇਗੀ
Posted On:
21 OCT 2024 8:57PM by PIB Chandigarh
ਵਿੱਤ ਮੰਤਰੀ ਨੇ ਪੰਜ ਹੋਰ ਰਾਸ਼ਟਰੀਕ੍ਰਿਤ ਬੈਂਕਾਂ ਬੈਂਕ ਆਵ੍ ਮਹਾਰਾਸ਼ਟਰ, ਸੈਂਟ੍ਰਲ ਬੈਂਕ ਆਵ੍ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ ਅਤੇ ਯੂਕੋ ਬੈਂਕ ਵਿੱਚ ਬੋਰਡ ਪੱਧਰ ਦੇ ਹੇਠਾਂ ਚੀਫ਼ ਜਨਰਲ ਮੈਨੇਜਰ ਪੋਸਟ (ਸੀਜੀਐੱਮ) ਦੀ ਸਿਰਜਣਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾ ਗਿਆਰਾਂ ਰਾਸ਼ਟਰੀਕ੍ਰਿਤ ਬੈਂਕਾਂ ਵਿੱਚੋਂ 6 ਵਿੱਚ ਸੀਜੀਐੱਮ ਪੋਸਟ ਉਪਲਬਧ ਸਨ। ਉਕਤ ਅਹੁਦਿਆਂ ਦੀ ਸਿਰਜਣਾ ਕਰਦੇ ਸਮੇਂ ਵਿੱਤ ਮੰਤਰੀ ਨੇ ਉਨ੍ਹਾਂ ਬੈਂਕਾਂ ਵਿੱਚ ਸੀਜੀਐੱਮ ਦੀ ਮੌਜੂਦਾ ਸੰਖਿਆ ਵਿੱਚ ਵਾਧਾ ਨੂੰ ਭੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚ ਪਹਿਲਾ ਤੋਂ ਹੀ ਸੀਜੀਐੱਮ ਪੱਧਰ ਦੇ ਅਹੁਦੇ ਹਨ। ਇਸ ਕਦਮ ਨਾਲ ਬੈਂਕਾਂ ਦੇ ਪ੍ਰਸ਼ਾਸਨਿਕ ਢਾਂਚੇ ਅਤੇ ਦਕਸ਼ਤਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ।
ਸੀਜੀਐੱਮ ਅਹੁਦੇ ਰਾਸ਼ਟਰੀਕ੍ਰਿਤ ਬੈਂਕਾਂ ਵਿੱਚ ਜਨਰਲ ਮੈਨੇਜਰ (ਜੀਐੱਮ) ਅਤੇ ਕਾਰਜਕਾਰੀ ਡਾਇਰੈਕਟਰ (ਬੋਰਡ ਪੱਧਰ ਦਾ ਅਹੁਦਾ) ਦੇ ਦਰਮਿਆਨ ਇੱਕ ਪ੍ਰਸ਼ਾਸਨਿਕ ਅਤੇ ਕਾਰਜਸ਼ੀਲ ਪਰਤ ਵਜੋਂ ਕੰਮ ਕਰਦਾ ਹੈ। ਸੀਜੀਐੱਮ ਅਹੁਦਿਆਂ ਦੇ ਵਾਧੇ ਨਾਲ ਬੈਂਕਾਂ ਦਾ ਡਿਜੀਟਲਾਇਜ਼ੇਸ਼ਨ, ਸਾਇਬਰ ਸੁਰੱਖਿਆ, ਫਿਨਟੈੱਕ, ਜੋਖਮ, ਪਾਲਣਾ, ਗ੍ਰਾਮੀਣ ਬੈਂਕਿੰਗ, ਵਿੱਤੀ ਸਮਾਵੇਸ਼ਨ ਆਦਿ ਜਿਹੇ ਮਹੱਤਵਪੂਰਨ ਕਾਰਜਾਂ ਅਤੇ ਪ੍ਰਚੂਨ ਕ੍ਰੈਡਿਟ, ਐਗਰੀ ਕ੍ਰੈਡਿਟ, ਐੱਮਐੱਮਐੱਮਈ ਕ੍ਰੈਡਿਟ ਆਦਿ ਜਿਹੇ ਉਪ-ਡੋਮੇਨ ਦੀ ਬਿਹਤਰ ਨਿਗਰਾਨੀ ਕਰਨ ਦੀ ਸਮਰੱਥਾ ਵਧੇਗੀ। ਇਸ ਤੋਂ ਅਧਿਕ ਲਕਸ਼ਿਤ ਰਣਨੀਤੀਆਂ ਬਣਨਗੀਆਂ ਅਤੇ ਸਮੁੱਚੇ ਪ੍ਰਦਰਸ਼ਨ ਵਿੱਚ ਸੁਧਾਰ ਹੋਵੇਗਾ। ਸੀਜੀਐੱਮ ਦੀ ਸੰਖਿਆ ਵਿੱਚ ਵਾਧੇ ਨਾਲ ਬੈਂਕਾਂ ਨੂੰ ਬਿਹਤਰ ਨਿਯੰਤ੍ਰਣ ਅਤੇ ਨਿਗਰਾਨੀ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਨਤੀਜੇ ਵਜੋਂ ਅਸਾਸੇ ਪ੍ਰਬੰਧਨ ਅਤੇ ਸੰਚਾਲਨ ਦਕਸ਼ਤਾ ਵਿੱਚ ਸੁਧਾਰ ਹੋਵੇਗਾ।
31.03.2023 ਤੱਕ ਬੈਂਕਾਂ ਦੇ ਕਾਰੋਬਾਰ ਮਿਸ਼ਰਣ ਦੇ ਅਧਾਰ ‘ਤੇ ਅਹੁਦਿਆਂ ਦੀ ਸੰਖਿਆ ਨੂੰ ਸੰਸ਼ੋਧਿਤ ਕੀਤਾ ਗਿਆ ਹੈ, ਇਸ ਸਿਰਜਣਾ ਅਤੇ ਵਾਧੇ ਨਾਲ ਨਾ ਕੇਵਲ ਸੀਜੀਐੱਮ ਦੇ ਅਹੁਦੇ ‘ਤੇ ਤਰੱਕੀ ਹੋਣ ਵਾਲੇ ਨੂੰ ਜੀਐੱਮ ਨੂੰ ਲਾਭ ਹੋਵੇਗਾ, ਬਲਕਿ ਜੀਐੱਮ ਪੱਧਰ ਦੇ ਅਹੁਦਿਆਂ ਦੇ ਹੇਠਾਂ ਦੇ ਤਤਕਾਲ ਹੇਠਲੇ ਪੱਧਰ ਦੇ ਅਧਿਕਾਰੀਆਂ ਯਾਨੀ ਡਿਪਟੀ ਜਨਰਲ ਮੈਨੇਜਰਾਂ (ਡੀਜੀਐੱਮ) ਅਤੇ ਅਸਿਸਟੈਂਟ ਜਨਰਲ ਮੈਨੇਜਰਾਂ (ਏਜੀਐੱਮ) ਨੂੰ ਭੀ ਲਾਭ ਹੋਵੇਗਾ। ਕਿਉਂਕਿ 1 ਸੀਜੀਐੱਮ ਪੱਧਰ ਦੇ ਅਹੁਦੇ ਦੇ ਵਾਧੇ ਦੇ ਨਾਲ, 4 ਜੀਐੱਮ ਅਹੁਦਿਆਂ, 12 ਡੀਜੀਐੱਮ ਅਹੁਦਿਆਂ ਅਤੇ 36 ਏਜੀਐੱਮ ਅਹੁਦਿਆਂ ਵਿੱਚ ਵਾਧਾ ਹੋਵੇਗਾ।
ਸੰਸ਼ੋਧਨ ਦੇ ਨਾਲ ਸਾਰੇ 11 ਰਾਸ਼ਟਰੀਕ੍ਰਿਤ ਬੈਂਕਾਂ ਵਿੱਚ ਸੀਜੀਐੱਮ ਅਹੁਦਿਆਂ ਦੀ ਸੰਖਿਆ 80 ਤੋਂ ਵਧਾ ਕੇ 144 ਕਰ ਦਿੱਤੀ ਗਈ ਹੈ। ਇਸ ਅਨੁਸਾਰ ਜੀਐੱਮ ਅਹੁਦਿਆਂ ਦੀ ਸੰਖਿਆ 440 ਤੋਂ 576, ਡੀਜੀਐੱਮ ਅਹੁਦਿਆਂ ਦੀ ਸੰਖਿਆ 1320 ਤੋਂ 1728 ਅਤੇ ਏਜੀਐੱਮ ਅਹੁਦਿਆਂ ਦੀ ਸੰਖਿਆ 3960 ਤੋਂ 5184 ਕਰ ਦਿੱਤੀ ਗਈ ਹੈ। ਸੀਨੀਅਰ ਪ੍ਰਬੰਧਨ ਪੱਧਰ ‘ਤੇ ਅਹੁਦੇ ਵਾਧੇ ਨਾਲ ਨਿਗਰਾਨੀ ਵਧੇਗੀ ਅਤੇ ਇਸ ਦੇ ਨਤੀਜੇ ਵਜੋਂ ਜੋਖਮਾਂ ਦੀ ਬਿਹਤਰ ਪਹਿਚਾਣ ਅਤੇ ਘੱਟ ਕਰਨਾ ਹੋਵੇਗਾ, ਖਾਸ ਕਰਕੇ ਗੁੰਝਲਦਾਰ ਵਾਤਾਵਰਣ ਵਿੱਚ। ਇਹ ਮਹੱਤਵਪੂਰਨ ਕਦਮ ਵਿਭਿੰਨ ਬੈਂਕਾਂ ਤੋਂ ਪ੍ਰਾਪਤ ਹੋ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਠਾਇਆ ਗਿਆ ਹੈ। ਨਾਲ ਹੀ ਬੈਂਕਾਂ ਦੇ ਵਪਾਰ, ਕਾਰਜ ਖੇਤਰ, ਡੋਮੇਨ ਅਤੇ ਸ਼ਾਖਾ ਵਿਸਤਾਰ ਵਿੱਚ ਮਹੱਤਵਪੂਰਨ ਵਾਧੇ ਦੇ ਕਾਰਨ ਸੀਨੀਅਰ ਪੱਧਰ ‘ਤੇ ਅਧਿਕਾਰੀਆਂ ਦੇ ਇੱਕ ਸਮਰਪਿਤ ਪਿਰਾਮਿਡ ਦੀ ਜ਼ਰੂਰਤ ਹੈ।
*****
ਐੱਨਬੀ/ਏਡੀ
(Release ID: 2066998)
Visitor Counter : 23