ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

ਪੰਚਾਇਤੀ ਰਾਜ ਮੰਤਰਾਲੇ ਦੁਆਰਾ 22 ਅਕਤੂਬਰ, 2024 ਨੂੰ ਹੈਦਰਾਬਾਦ ਵਿੱਚ “ਈਜ਼ ਆਵ੍ ਲਿਵਿੰਗ: ਜ਼ਮੀਨੀ ਪੱਧਰ ‘ਤੇ ਸੇਵਾ ਪ੍ਰਦਾਨ ਕਰਨ ਨੂੰ ਹੁਲਾਰਾ ਦੇਣਾ” ਵਿਸ਼ੇ ‘ਤੇ ਪੰਚਾਇਤ ਸੰਮੇਲਨ ਦਾ ਆਯੋਜਨ


ਵਰਕਸ਼ਾਪ ਦਾ ਉਦੇਸ਼ ਜ਼ਮੀਨੀ ਪੱਧਰ ‘ਤੇ ਸਰਵਿਸ ਡਿਲਿਵਰੀ ਨੂੰ ਵਧਾਉਣ ਦੇ ਲਈ ਸਮਰੱਥਾ ਨਿਰਮਾਣ ਕਰਨਾ ਹੈ

Posted On: 20 OCT 2024 9:47AM by PIB Chandigarh

ਪੰਚਾਇਤੀ ਰਾਜ ਮੰਤਰਾਲਾ 22 ਅਕਤੂਬਰ 2024 ਨੂੰ ਰਾਸ਼ਟਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਨ (NIRD&PR),  ਹੈਦਰਾਬਾਦ ਵਿੱਚ ‘ਈਜ਼ ਆਵ੍ ਲਿਵਿੰਗ: ਜ਼ਮੀਨੀ ਪੱਧਰ ‘ਤੇ ਸੇਵਾ ਪ੍ਰਦਾਨ ਕਰਨ ਨੂੰ ਹੁਲਾਰਾ ਦੇਣਾ’ ਵਿਸ਼ੇ ‘ਤੇ ਪੰਚਾਇਤ ਸੰਮੇਲਨ ਆਯੋਜਿਤ ਕਰ ਰਿਹਾ ਹੈ। ਪੰਚਾਇਤ ਸੰਮੇਲਨ ਦਾ ਉਦਘਾਟਨ ਸ਼੍ਰੀ ਵਿਵੇਕ  ਭਾਰਦਵਾਜ, ਸਕੱਤਰ, ਪੰਚਾਇਤੀ ਰਾਜ ਮੰਤਰਾਲਾ; ਡਾ. ਜੀ. ਨਰੇਂਦਰ ਕੁਮਾਰ, ਡਾਇਰੈਕਟਰ ਜਨਰਲ, NIRD≺ ਸ਼੍ਰੀ ਆਲੋਕ ਪ੍ਰੇਮ ਨਾਗਰ, ਸੰਯੁਕਤ ਸਕੱਤਰ, ਪੰਚਾਇਤੀ ਰਾਜ ਮੰਤਰਾਲਾ; ਅਤੇ ਸ਼੍ਰੀ ਲੋਕੇਸ਼ ਕੁਮਾਰ ਡੀ ਐੱਸ, ਸਕੱਤਰ, ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ ਵਿਭਾਗ, ਤੇਲੰਗਾਨਾ ਸਰਕਾਰ ਦੀ ਗਰਿਮਾਮਈ ਮੌਜੂਦਗੀ ਵਿੱਚ ਹੋਵੇਗਾ। 

ਪੰਚਾਇਤ ਸੰਮੇਲਨ ਜ਼ਮੀਨੀ ਪੱਧਰ ‘ਤੇ ਬਿਹਤਰ ਸੇਵਾ ਪ੍ਰਦਾਨ ਕਰਨ ਦੇ ਜ਼ਰੀਏ ਜੀਵਨ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਪੰਚਾਇਤੀ ਰਾਜ ਮੰਤਰਾਲਾ ਪੰਚਾਇਤ ਸੰਮੇਲਨ ਦੇ ਹਿੱਸੇ ਵਜੋਂ ‘ਈਜ਼ ਆਵ੍ ਲਿਵਿੰਗ: ਜ਼ਮੀਨੀ ਪੱਧਰ ‘ਤੇ ਸੇਵਾ ਪ੍ਰਦਾਨ ਕਰਨ ਨੂੰ ਹੁਲਾਰਾ ਦੇਣਾ’ ਵਿਸ਼ੇ ‘ਤੇ ਚਾਰ ਖੇਤਰੀ ਵਰਕਸ਼ਾਪਸ ਦਾ ਆਯੋਜਨ ਕਰ ਰਿਹਾ ਹੈ। ਹੈਦਰਾਬਾਦ ਵਿੱਚ ਮਿਤੀ 22 ਅਕਤੂਬਰ 2024 ਨੂੰ ਹੋਣ ਵਾਲੀਆਂ ਚਾਰ ਵਰਕਸ਼ਾਪਸ ਦੀ ਲੜੀ ਵਿੱਚ ਪਹਿਲੀ ਵਰਕਸ਼ਾਪ ਹੈ। ਜਿਸ ਵਿੱਚ ਸੱਤ ਰਾਜਾਂ ਆਂਧਰ ਪ੍ਰਦੇਸ਼, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਿਜ਼ੋਰਮ, ਓਡੀਸ਼ਾ ਅਤੇ ਤੇਲੰਗਾਨਾ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਹ ਜ਼ਮੀਨੀ ਪੱਧਰ ‘ਤੇ ਸੇਵਾ ਪ੍ਰਦਾਨ ਕਰਨ ਨਾਲ ਸਿੱਧੇ ਜੁੜੇ ਪੰਚਾਇਤ ਪਦ-ਅਧਿਕਾਰੀਆਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਸਰਵਿਸ ਡਿਲਿਵਰੀ ਵਿੱਚ ਅਨੁਭਵਾਂ, ਚੁਣੌਤੀਆਂ ਅਤੇ ਅਵਸਰਾਂ ‘ਤੇ ਚਰਚਾ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ। ਸੈਸ਼ਨ ਵਿੱਚ ਭਾਸ਼ਾ ਅਨੁਵਾਦ ਦੇ ਲਈ ਭਾਸ਼ਿਣੀ, ਸੰਚਾਰ ਲਈ ਯੂਨੀਸੈੱਫ ਦੈ ਰੈਪਿਡਪ੍ਰੋ ਅਤੇ ਔਨਲਾਇਨ ਸਰਵਿਸ ਡਿਲਿਵਰੀ ਦੇ ਲਈ ਸਰਵਿਸ ਪਲੱਸ ਨੂੰ ਕੌਨਫਿਗਰ ਕਰਨ ਜਿਹੇ ਡਿਜੀਟਲ ਜਨਤਕ ਉਪਕਰਣਾਂ ਦਾ ਉਪਯੋਗ ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਪੰਚਾਇਤ ਸੰਮੇਲਨ ਦਾ ਉਦੇਸ਼ ਗ੍ਰਾਮੀਣ ਭਾਰਤ ਵਿੱਚ ਅੰਤਿਮ ਸਿਰੇ ਤੱਕ ਸੇਵਾ ਦੀ ਪਹੁੰਚ ਵਿੱਚ ਸੁਧਾਰ ਲਿਆਉਣ ਅਤੇ ਕੁਸ਼ਲ ਗਵਰਨੈਂਸ ਨੂੰ ਗਤੀ ਦੇਣ ਦੇ ਲਈ ਰਾਜ-ਵਿਸ਼ੇਸ਼ ਰਣਨੀਤੀਆਂ, ਬਿਹਤਰੀਨ ਪਿਰਤਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨਾ ਹੈ। ਮੁੱਖ ਧਿਆਨ ਗ੍ਰਾਮੀਣ ਖੇਤਰਾਂ ਵਿੱਚ ਸਰਵਿਸ ਡਿਲਿਵਰੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਬੈਂਚ ਮਾਰਕਿੰਗ ‘ਤੇ ਹੋਵੇਗਾ। ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ (NIRD&PR) ਗ੍ਰਾਮੀਣ ਸੇਵਾਵਾਂ ਦੇ ਬੈਂਚਮਾਰਕਿੰਗ ‘ਤੇ ਅੰਤਰਦ੍ਰਿਸ਼ਟੀ ਪੇਸ਼ ਕਰੇਗਾ। ਇਸ ਦੇ ਇਲਾਵਾ, ਸਾਵਧਾਨੀ ਫਾਊਂਡੇਸ਼ਨ, ਕੇਸ ਸਟਡੀਜ਼ ਦੇ ਜ਼ਰੀਏ ਸਰਵਿਸ ਡਿਲਿਵਰੀ ਨੂੰ ਵਧਾਉਣ ਲਈ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ ‘ਤੇ ਜਾਣਕਾਰੀ ਦੇਵੇਗਾ।

 

***


ਏਏ


(Release ID: 2066883) Visitor Counter : 25


Read this release in: English , Tamil , Urdu , Hindi , Telugu