ਵਿੱਤ ਮੰਤਰਾਲਾ
ਨਿਵੇਸ਼ ਅਤੇ ਜਨਤਕ ਅਸਾਸੇ ਪ੍ਰਬੰਧਨ ਵਿਭਾਗ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਲਈ 2 ਤੋਂ 31 ਅਕਤੂਬਰ, 2024 ਤੱਕ ‘ਵਿਸ਼ੇਸ਼ ਅਭਿਯਾਨ 4.0’ ਚਲ ਰਿਹਾ ਹੈ
प्रविष्टि तिथि:
18 OCT 2024 1:12PM by PIB Chandigarh
ਨਿਵੇਸ਼ ਅਤੇ ਜਨਤਕ ਅਸਾਸੇ ਪ੍ਰਬੰਧਨ ਵਿਭਾਗ (ਡੀਆਈਪੀਏਐੱਮ) ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਲਈ 2 ਤੋਂ 31 ਅਕਤੂਬਰ, 2024 ਤੱਕ ‘ਵਿਸ਼ੇਸ਼ ਅਭਿਯਾਨ 4.0’ ਆਯੋਜਿਤ ਕਰ ਰਿਹਾ ਹੈ।
ਅਤਿ ਮਹੱਤਵਪੂਰਨ ਵਿਅਕਤੀ ਸੰਦਰਭਾਂ ਅਤੇ ਜਨਤਕ ਸ਼ਿਕਾਇਤਾਂ ਦੇ ਸਮਾਧਾਨ ਲਈ ਵਿਭਾਗ ਦੁਆਰਾ ਨਿਰਧਾਰਿਤ ਟੀਚਾ ਪੂਰੀ ਤਰ੍ਹਾਂ ਨਾਲ ਪ੍ਰਾਪਤ ਕਰ ਲਏ ਗਏ ਹਨ ਅਤੇ ਲੰਬਿਤ ਮਾਮਲਿਆਂ ਦੀ ਸੰਖਿਆ ਜ਼ੀਰੋ ਹੋ ਗਈ ਹੈ। ਸਮੀਖਿਆ ਲਈ ਚੁਣੀ ਗਈ 274 ਭੌਤਿਕ ਫਾਈਲਾਂ ਵਿੱਚੋਂ ਹੁਣ ਤੱਕ 62 ਫਾਈਲਾਂ ਨੂੰ ਸਮੀਖਿਆ ਦੇ ਬਾਅਦ ਹਟਾ ਦਿੱਤਾ ਗਿਆ ਹੈ। ਬਾਕੀ ਫਾਈਲਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ, ਅਪ੍ਰਚਲਿਤ/ਗੈਰ-ਸੇਵਾਯੋਗ ਵਸਤੂਆਂ ਦੇ ਨਿਪਟਾਰੇ ਦਾ ਕੰਮ ਸਰਗਰਮ ਤੌਰ ‘ਤੇ ਚਲ ਰਿਹਾ ਹੈ।
ਨਿਵੇਸ਼ ਅਤੇ ਜਨਤਕ ਅਸਾਸੇ ਪ੍ਰਬੰਧਨ ਵਿਭਾਗ ਦਾ ਕੋਈ ਅਟੈਚ ਜਾਂ ਅਧੀਨ ਅਧਿਕਾਰੀ ਜਾਂ ਆਟੋਨੋਮਸ ਬਾਡੀਜ਼ ਆਦਿ ਨਹੀਂ ਹੈ।
****
ਐੱਨਬੀ/ਏਡੀ
(रिलीज़ आईडी: 2066119)
आगंतुक पटल : 71