ਰੇਲ ਮੰਤਰਾਲਾ
azadi ka amrit mahotsav

ਵਾਸਤਵਿਕ ਯਾਤਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਟਿਕਟ ਉਪਲਬਧ ਨਹੀਂ ਦਿਖਣ ਦੀ ਵਧਦੇ ਰੁਝਾਨਾਂ ਵਿੱਚ ਕਮੀ ਲਿਆਉਣ ਲਈ, ਭਾਰਤੀ ਰੇਲਵੇ ਨੇ ਐਡਵਾਂਸਡ ਰਿਜ਼ਰਵੇਸ਼ਨ ਪੀਰੀਅਡ ਨੂੰ 120 ਦਿਨਾਂ ਤੋਂ ਘਟਾ ਕੇ 60 ਦਿਨ ਕਰ ਦਿੱਤਾ ਹੈ, ਜੋ 01.11.2024 ਤੋਂ ਪ੍ਰਭਾਵੀ ਹੋਵੇਗਾ


ਵਾਸਤਵਿਕ ਰੇਲ ਯਾਤਰਾ ਦੀ ਬਿਹਤਰ ਜਾਣਕਾਰੀ ਰੇਲਵੇ ਨੂੰ ਪਹਿਲਾਂ ਤੋਂ ਜ਼ਿਆਦਾ ਵਿਸ਼ੇਸ਼ ਟ੍ਰੇਨਾਂ ਦੀ ਯੋਜਨਾ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ

Posted On: 17 OCT 2024 6:25PM by PIB Chandigarh

ਭਾਰਤੀ ਰੇਲਵੇ ਦੇ ਐਡਵਾਂਸਡ ਰਿਜ਼ਰਵੇਸ਼ਨ ਪੀਰੀਅਡ ਦੀ ਮੌਜੂਦਾ ਸਮਾਂ-ਸੀਮਾ ਨੂੰ 120 ਦਿਨਾਂ ਤੋਂ ਘਟਾ ਕੇ 60 ਦਿਨ ਕਰ ਦਿੱਤਾ ਹੈ, ਜੋ 01.11.2024 ਤੋਂ ਪ੍ਰਭਾਵੀ ਹੋਵੇਗੀ; ਇਸ ਵਿੱਚ ਯਾਤਰਾ ਦੀ ਮਿਤੀ ਸ਼ਾਮਲ ਨਹੀਂ ਹੈ। ਰੇਲ ਮੰਤਰਾਲੇ ਨੇ ਵਾਸਤਵਿਕ ਯਾਤਰੀਆਂ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਯਾਤਰੀਆਂ ਦੁਆਰਾ ਟ੍ਰੇਨ ਵਿੱਚ ਬੁਕਿੰਗ ਲਈ ਐਡਵਾਂਸਡ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਵਿੱਚ ਇਸ ਬਦਲਾਅ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਰੇਲਵੇ ਬੋਰਡ ਨੂੰ ਦੇਸ਼ ਵਿੱਚ ਰੇਲ ਯਾਤਰਾ ਦੀ ਵਾਸਤਵਿਕ ਮੰਗ ਦੀ ਜਾਣਕਾਰੀ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਇਹ ਜਾਣਕਾਰੀ ਮਿਲ ਰਹੀ ਸੀ ਕਿ 61 ਤੋਂ 120 ਦਿਨਾਂ ਦੀ ਮਿਆਦ ਲਈ ਕਰਵਾਏ ਗਏ ਲਗਭਗ 21 ਪ੍ਰਤੀਸ਼ਤ ਰਿਜ਼ਰਵੇਸ਼ਨ ਰੱਦ ਕੀਤੇ ਜਾ ਰਹੇ ਸਨ। ਇਸ ਦੇ ਇਲਾਵਾ, 5 ਪ੍ਰਤੀਸ਼ਤ ਯਾਤਰੀ ਅਜਿਹੇ ਵੀ ਸਨ ਜੋ ਨਾ ਤਾਂ ਆਪਣੀ ਟਿਕਟ ਰੱਦ ਕਰ ਰਹੇ ਸਨ ਅਤੇ ਨਾ ਹੀ ਯਾਤਰਾ ਕਰ ਰਹੇ ਸਨ। ਟਿਕਟ ਉਪਲਬਧ ਨਹੀਂ ਦਿਖਣ ਦੇ ਰੁਝਾਨ ਵੀ ਇਸ ਫ਼ੈਸਲੇ ਦੇ ਪਿੱਛੇ ਦੇ ਕਾਰਕਾਂ ਵਿੱਚੋਂ ਇੱਕ ਸੀ, ਕਿਉਂਕਿ ਇਸ ਨਾਲ ਭਾਰਤੀ ਰੇਲਵੇ ਨੂੰ ਪੀਕ ਸੀਜ਼ਨ ਦੌਰਾਨ ਵਿਸ਼ੇਸ਼ ਟ੍ਰੇਨਾਂ ਦੀ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਕਰੇਗੀ।

ਇਸ ਫ਼ੈਸਲੇ ਦਾ ਉਦੇਸ਼ ਵਾਸਤਵਿਕ ਯਾਤਰੀਆਂ ਦੇ ਲਈ ਟਿਕਟ ਉਪਲਬਧਤਾ ਵਿੱਚ ਸੁਧਾਰ ਕਰਨਾ ਅਤੇ ਟਿਕਟ ਰੱਦੀਕਰਣ ਅਤੇ ਨੋ ਸ਼ੋਅ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣਾ ਹੈ, ਜਿਸ ਦੇ ਕਾਰਨ ਰਿਜ਼ਰਵਡ ਬਰਥ  ਦੀ ਬਰਬਾਦੀ ਹੁੰਦੀ ਹੈ। ਰਿਜ਼ਰਵਡ ਰੁਝਾਨਾਂ ਅਤੇ ਯਾਤਰੀਆਂ ਦੀ ਯਾਤਰਾ ਦੀ ਅਨਿਸ਼ਚਿਤਤਾ ਦੇ ਅਧਾਰ ‘ਤੇ ਭਾਰਤੀ ਰੇਲਵੇ ਆਪਣੀ ਏਆਰਪੀ ਨੀਤੀ ਵਿੱਚ ਬਦਲਾਅ ਕਰਦਾ ਰਹਿੰਦਾ ਹੈ। ਤਾਜ ਐਕਸਪ੍ਰੈੱਸ ਅਤੇ ਗੋਮਤੀ ਐਕਸਪ੍ਰੈੱਸ ਜਿਹੀਆਂ ਕੁਝ ਦਿਨ ਵਾਲੀ ਐਕਸਪ੍ਰੈੱਸ ਟ੍ਰੇਨਾਂ ਐਡਵਾਂਸਡ ਰਿਜ਼ਰਵੇਸ਼ਨ ਦੇ ਲਈ ਘੱਟ ਸਮਾਂ ਸੀਮਾ ਦਾ ਪਾਲਣ ਕਰਨਾ ਜਾਰੀ ਰਖੇਗੀ ਜਦਕਿ ਵਿਦੇਸ਼ੀ ਟੂਰਿਸਟਾਂ ਦੇ ਲਈ 365-ਦਿਨਾਂ ਏਆਰਪੀ ਸੀਮਾ ਵਿੱਚ ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ ਹੈ। 31 ਅਕਤੂਬਰ, 2024 ਤੋਂ ਪਹਿਲਾਂ 120 ਦਿਨਾਂ ਏਆਰਪੀ ਦੇ ਤਹਿਤ ਕੀਤੀ ਗਈ ਸਾਰੀਆਂ ਮੌਜੂਦਾ ਬੁਕਿੰਗਸਵੈਧ ਹੋਣਗੀਆਂ। 60 ਦਿਨਾਂ ਦੇ ਨਵੇਂ ਏਆਰਪੀ ਤੋਂ ਅਲੱਗ ਕੀਤੇ ਗਏ ਰਿਜ਼ਰਵੇਸ਼ਨ ਅਜੇ ਵੀ ਰੱਦੀਕਰਣ ਦੇ ਲਈ ਯੋਗ ਹੋਣਗੇ।

 

ਏਆਰਪੀ ਵਿੱਚ ਕਮੀ ਹੋਣ ਦੇ ਨਾਲ, ਯਾਤਰੀਆਂ ਨੂੰ ਹੁਣ ਇੱਕ ਵਾਰ ਫਿਰ ਆਪਣੀ ਯਾਤਰਾ ਯੋਜਨਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਮੌਜੂਦਾ 21 ਪ੍ਰਤੀਸ਼ਤ ਰੱਦੀਕਰਣ ਦਰ ਵਿੱਚ ਕਮੀ ਆਵੇਗੀ। ਐਡਵਾਂਸਡ ਰਿਜ਼ਰਵੇਸ਼ਨ ਪੀਰੀਅਡ ਦੇ ਇਸ ਮਹੱਤਵਪੂਰਨ ਨੀਤੀਗਤ ਫ਼ੈਸਲੇ ਨੂੰ ਪਿਛਲੀ ਵਾਰ 01 ਜਨਵਰੀ, 2015 ਤੋਂ 60 ਦਿਨਾਂ ਤੋਂ ਵਧਾ ਕੇ 120 ਦਿਨ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, 1/9/1995 ਤੋਂ 31/1/1998 ਤੱਕ ਇਹ ਮਿਆਦ 30 ਦਿਨਾਂ ਤੱਕ ਸੀ।

ਨਵੀਂ ਨੀਤੀ ਦਾ ਉਦੇਸ਼ ਯਾਤਰੀਆਂ ਦੁਆਰਾ ਟਿਕਟ ਰੱਦੀਕਰਣ ਕੀਤੇ ਬਿਨਾਂ ਯਾਤਰਾ ਨਾ ਕਰਨ ਦੀ ਸਮੱਸਿਆ ਨਾਲ ਨਜਿੱਠਣਾ ਹੈ, ਜੋ ਅਕਸਰ ਨਕਲ ਅਤੇ ਧੋਖਾਧੜੀ ਦਾ ਕਾਰਨ ਬਣਦਾ ਹੈ। ਭਾਰਤੀ ਰੇਲਵੇ ਸਾਰੇ ਯਾਤਰੀਆਂ ਨੂੰ ਇਸ ਬਦਲਾਅ  ਬਾਰੇ ਜਾਣ ਕੇ ਰਹਿਣ ਦੀ ਅਪੀਲ ਕਰਦਾ ਹੈ ਅਤੇ ਆਪਣੀ ਯਾਤਰਾ ਯੋਜਨਾ ਸੁਨਿਸ਼ਚਿਤ ਕਰਨ ਦੇ ਲਈ ਸੰਸ਼ੋਧਿਤ ਏਆਈਪੀ ਦੇ ਤਹਿਤ ਜਲਦੀ ਬੁਕਿੰਗ ਕਰਨ ਲਈ ਪ੍ਰੋਤਸਾਹਿਤ ਕਰਦਾ ਹੈ। 60 ਦਿਨਾਂ ਦੀ ਬੁਕਿੰਗ ਮਿਆਦ ਹੋਣ ਨਾਲ ਟਿਕਟ ਜਮਾਖੋਰੀ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਵਾਸਤਵਿਕ ਯਾਤਰੀਆਂ ਦੇ ਲਈ ਜ਼ਿਆਦਾ ਟਿਕਟ ਉਪਲਬਧ ਹੋ ਸਕਣਗੇ। 

*****

ਧਰਮੇਂਦਰ ਤਿਵਾਰੀ


(Release ID: 2066051) Visitor Counter : 50