ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਹੈ ਕਿ ਭਾਰਤ ਨੇ 2024 ਵਿੱਚ ਟ੍ਰੈਕੋਮਾ ਨੂੰ ਜਨ ਸਿਹਤ ਸਮੱਸਿਆ ਦੇ ਰੂਪ ਵਿੱਚ ਸਮਾਪਤ ਕਰ ਦਿੱਤਾ ਹੈ

Posted On: 08 OCT 2024 9:01PM by PIB Chandigarh

ਭਾਰਤ ਇਸ ਉਪਲਬਧੀ ਨੂੰ ਹਾਸਲ ਕਰਨ ਵਾਲਾ ਦੱਖਣ-ਪੂਰਵ ਏਸ਼ੀਆ ਖੇਤਰ ਦਾ ਤੀਸਰਾ ਦੇਸ਼ ਬਣ ਗਿਆ ਹੈ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਐਲਾਨ ਕੀਤਾ ਹੈ ਕਿ ਭਾਰਤ ਸਰਕਾਰ ਨੇ ਜਨ ਸਿਹਤ ਸਮੱਸਿਆ ਦੇ ਰੂਪ ਵਿੱਚ ਟ੍ਰੈਕੋਮਾ ਨੂੰ ਸਮਾਪਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ ਹੈ ਅਤੇ ਇਸ ਮਹੱਤਵਪੂਰਨ ਉਪਲਬਧੀ ਨੂੰ ਹਾਸਲ ਕਰਨ ਦੇ ਬਾਅਦ ਭਾਰਤ ਦੱਖਣ-ਪੂਰਵ ਏਸ਼ੀਆ ਦਾ ਤੀਸਰਾ ਦੇਸ਼ ਬਣ ਗਿਆ ਹੈ। ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਡਬਲਿਊਐੱਚਓ ਦੱਖਣ ਪੂਰਵ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਸੁਸ਼੍ਰੀ ਸਾਇਮਾ ਵਾਜ਼ੇਦ ਦੁਆਰਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਸਿਹਤ ਮਿਸ਼ਨ ਦੀ ਐਡੀਸ਼ਨਲ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀਮਤੀ ਅਰਾਧਨਾ ਪਟਨਾਇਕ ਨੂੰ ਦਫ਼ਤਰੀ ਸਰਟੀਫਿਕੇਟ ਸੌਂਪਿਆ ਗਿਆ।

ਟ੍ਰੈਕੋਮਾ ਇੱਕ ਬੈਕਟੀਰੀਅਲ ਇਨਫੈਕਸ਼ਨ ਹੈ, ਜੋ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਲੈਮਾਇਡਿਯਾ ਟ੍ਰੈਕੋਮੈਟਿਸ ਨਾਮ ਦੇ ਬੈਕਟੀਰੀਆ ਕਾਰਨ ਹੁੰਦੀ ਹੈ। ਟ੍ਰੈਕੋਮਾ ਸੰਕ੍ਰਮਣ ਰੋਗ ਹੈ, ਜੋ ਸੰਕ੍ਰਮਿਤ ਲੋਕਾਂ ਦੀਆਂ ਅੱਖਾਂ, ਪਲਕਾਂ, ਨੱਕ ਜਾਂ ਗਲੇ ਦੇ ਰਿਸਾਅ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ, ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਹਮੇਸ਼ਾ ਲਈ ਅੰਨ੍ਹੇਪਣ ਦਾ ਕਾਰਨ ਬਣ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਟ੍ਰੈਕੋਮਾ ਨੂੰ ਇੱਕ ਗਰਮ ਖੰਡੀ ਬਿਮਾਰੀ (ਟ੍ਰੌਪੀਕਲ ਡਿਜ਼ਿਜ) ਮੰਨਿਆ ਜਾਂਦਾ ਹੈ ਅਤੇ ਜਿਸ ‘ਤੇ ਸਮੁੱਚਾ ਧਿਆਨ ਨਹੀਂ ਦਿੱਤਾ ਗਿਆ। ਡਬਲਿਊਐੱਚਓ ਦੇ ਅਨੁਮਾਨ ਦੱਸਦੇ ਹਨ ਕਿ ਵਿਸ਼ਵ ਭਰ ਵਿੱਚ 150 ਮਿਲੀਅਨ ਲੋਕ ਟ੍ਰੈਕੋਮਾ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਵਿੱਚੋਂ 6 ਮਿਲੀਅਨ ਨੇਤਰਹੀਣ ਹਨ ਜਾਂ ਉਨ੍ਹਾਂ ਨੂੰ ਅੱਖਾਂ ਸਬੰਧੀ ਜਟਿਲਤਾਵਾਂ ਦਾ ਖ਼ਤਰਾ ਹੈ। ਟ੍ਰੈਕੋਮਾ ਖਰਾਬ ਮਾਹੌਲ ਵਾਲੇ ਹਾਲਾਤ ਵਿੱਚ ਰਹਿਣ ਵਾਲੇ ਵੰਚਿਤ ਭਾਈਚਾਰਿਆਂ ਵਿੱਚ ਪਾਇਆ ਜਾਂਦਾ ਹੈ।

ਟ੍ਰੈਕੋਮਾ, ਸਾਲ 1950-60 ਦੌਰਾਨ, ਦੇਸ਼ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਸੀ। ਭਾਰਤ ਸਰਕਾਰ ਨੇ 1963 ਵਿੱਚ ਰਾਸ਼ਟਰੀ ਟ੍ਰੈਕੋਮਾ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਟ੍ਰੈਕੋਮਾ ਕੰਟਰੋਲ ਪ੍ਰਯਾਸਾਂ ਨੂੰ ਭਾਰਤ ਰਾਸ਼ਟਰੀ ਅੰਨ੍ਹਾਪਣ ਕੰਟਰੋਲ ਪ੍ਰੋਗਰਾਮ (ਐੱਨਪੀਸੀਬੀ) ਵਿੱਚ ਏਕੀਕ੍ਰਿਤ ਕਰ ਦਿੱਤਾ ਗਿਆ।

ਸਾਲ 1971 ਵਿੱਚ, ਟ੍ਰੈਕੋਮਾ ਦੇ ਕਾਰਨ ਅੰਨ੍ਹਾਪਣ 5 ਪ੍ਰਤੀਸ਼ਤ ਸੀ ਅਤੇ ਵਰਤਮਾਨ ਵਿੱਚ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਐਂਡ ਵਿਜ਼ੂਅਲ ਇੰਪੇਅਰਮੈਂਟ (ਐੱਨਪੀਸੀਬੀਵੀਆਈ) ਦੇ ਤਹਿਤ ਵੱਖ-ਵੱਖ ਦਖਲਅੰਦਾਜੀਆਂ ਕਾਰਨ, ਇਹ ਘਟ ਕੇ ਇੱਕ ਫੀਸਦੀ ਤੋਂ ਵੀ ਘੱਟ ਰਹਿ ਗਈ ਹੈ। ਡਬਲਿਊਐੱਚਓ ਐੱਸਏਐੱਫਈ ਰਣਨੀਤੀ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ, ਜਿਸ ਵਿੱਚ ਐੱਸਏਐੱਫਈ ਦਾ ਅਰਥ ਹੈ, ਸਰਜਰੀ, ਐਂਟੀਬਾਇਓਟਿਕਸ, ਚਿਹਰੇ ਦੀ ਸਵੱਛਤਾ, ਵਾਤਾਵਰਣ ਦੀ ਸਫਾਈ ਆਦਿ ਨੂੰ ਅਪਣਾਉਣਾ। ਇਸ ਦੇ ਨਤੀਜੇ ਵਜੋਂ, 2017 ਵਿੱਚ, ਭਾਰਤ ਨੂੰ ਸੰਕ੍ਰਾਮਕ ਟ੍ਰੈਕੋਮਾ ਡਿਜ਼ਿਜ ਤੋਂ ਮੁਕਤ ਐਲਾਨ ਕਰ ਦਿੱਤਾ ਗਿਆ। ਹਾਲਾਂਕਿ, 2019 ਤੋਂ 2024 ਤੱਕ, ਭਾਰਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਟ੍ਰੈਕੋਮਾ ਦੇ ਮਾਮਲਿਆਂ ਦੀ ਨਿਗਰਾਨੀ ਜਾਰੀ ਰਹੀ।

ਐੱਨਪੀਸੀਬੀਵੀਆਈ ਦੇ ਤਹਿਤ 2021-22 ਤੱਕ ਦੇਸ਼ ਦੇ 200 ਸਥਾਨਕ ਜ਼ਿਲ੍ਹਿਆਂ ਵਿੱਚ ਨੈਸ਼ਨਲ ਟ੍ਰੈਕੋਮੈਟਸ ਟ੍ਰਾਈਕਿਯਾਸਿਸ (ਟੀਟੀ ਕੇਵਲ) ਸਰਵੇਖਣ ਵੀ ਕੀਤਾ ਗਿਆ, ਜੋ ਡਬਲਿਊਐੱਚਓ ਦੁਆਰਾ ਨਿਰਧਾਰਿਤ ਇੱਕ ਜ਼ਰੂਰੀ ਕੰਮ ਸੀ, ਤਾਕਿ ਇਹ ਐਲਾਨ ਕੀਤਾ ਜਾ ਸਕੇ ਕਿ ਭਾਰਤ ਨੇ ਜਨ ਸਿਹਤ ਸਮੱਸਿਆ ਦੇ ਰੂਪ ਵਿੱਚ ਟ੍ਰੈਕੋਮਾ ਨੂੰ ਸਮਾਪਤ ਕਰ ਦਿੱਤਾ ਹੈ।

ਸਾਰੀਆਂ ਰਿਪੋਰਟਾਂ ਐੱਨਪੀਸੀਬੀਵੀਆਈ ਟੀਮ ਦੁਆਰਾ ਇੱਕ ਵਿਸ਼ਿਸ਼ਟ ਡੋਜ਼ਿਯਰ ਫਾਰਮੈੱਟ ਵਿੱਚ ਕੰਪਾਇਲ ਕੀਤੀਆਂ ਗਈਆਂ ਅਤੇ ਅੰਤਮ ਜਾਂਚ ਲਈ ਵਿਸ਼ਵ ਸਿਹਤ ਸੰਗਠਨ ਦੇ ਕੰਟਰੀ ਆਫਿਸ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ। ਆਖਰਕਾਰ, ਟ੍ਰੇਕੋਮਾ ਦੇ ਖਿਲਾਫ ਵਰ੍ਹਿਆਂ ਦੀ ਲੜਾਈ ਦੇ ਬਾਅਦ, ਡਬਲਿਊਐੱਚਓ ਨੇ ਐਲਾਨ ਕੀਤਾ ਕਿ ਭਾਰਤ ਨੇ ਟ੍ਰੇਕੋਮਾ ਨੂੰ ਜਨ ਸਹਿਤ ਸਮੱਸਿਆ ਦੇ ਰੂਪ ਵਿੱਚ ਸਮਾਪਤ ਕਰ ਦਿੱਤਾ ਹੈ।

****

ਐੱਮਵੀ

 HFW/India eliminates Trachoma as a public health problem/8th October 2024/1


(Release ID: 2065606) Visitor Counter : 23