ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੂੰ ਵਿਗਿਆਨੀ ਐਂਡ ਟੈਕਨੋਲੋਜੀ ਹਬ , ਸ਼ਹੀਦ ਇਹਾਦਾਦੇਨ ਅਬਦੇਲਹਾਫਿਦ ਯੂਨੀਵਰਸਿਟੀ ਨੇ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ
Posted On:
15 OCT 2024 7:54PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਸ਼ਹੀਦ ਇਹਾਦਾਦੇਨ ਅਬਦੇਲਹਾਫਿਦ ਯੂਨੀਵਰਸਿਟੀ, ਅਲਜੀਰੀਆ ਦੇ ਵਿਗਿਆਨਿਕ ਐਂਡ ਤਕਨੀਕੀ ਹੱਬ ਨੇ ਅੱਜ (15 ਅਕਤੂਬਰ, 2024) ਸਿਦੀ ਅਬਦੁੱਲਾ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭਾਰਤ ਵਿੱਚ ਸਾਰੇ ਸਮਾਜਿਕ ਸਮੂਹਾਂ ਲਈ ਵਿਗਿਆਨ ਅਤੇ ਗਿਆਨ ਦੀ ਬਾਤ ਨੂੰ ਅੱਗੇ ਵਧਾਉਣ ਲਈ ਰਾਜਨੀਤੀ ਵਿਗਿਆਨ ਵਿੱਚ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ ਗਈ ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਵਿਅਕਤੀਗਤ ਰੂਪ ਵਿੱਚ ਨਹੀਂ ਬਲਕਿ ਭਾਰਤ ਲਈ ਸਨਮਾਨ ਦੀ ਬਾਤ ਹੈ। ਉਨ੍ਹਾਂ ਨੇ ਇਸ ਸਨਮਾਨ ਲਈ ਵਿਗਿਆਨਿਕ ਅਤੇ ਤਕਨੀਕੀ ਹੱਬ ਦਾ ਧੰਨਵਾਦ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਨਾ ਕੇਵਲ ਵਿਅਕਤੀਗਤ ਸਸ਼ਕਤੀਕਰਣ ਦਾ , ਬਲਕਿ ਰਾਸ਼ਟਰੀ ਵਿਕਾਸ ਦਾ ਵੀ ਸਾਧਨ ਹੈ। ਵਿਦਿਆਰਥੀਆਂ ਨੂੰ ਪ੍ਰਬੁੱਧ ਨਾਗਰਿਕ ਦੇ ਰੂਪ ਵਿੱਚ ਵਿਕਸਿਤ ਕਰਨ ਅਤੇ ਭਾਰਤ ਨੂੰ ‘ਗਿਆਨ ਅਰਥਵਿਵਸਥਾ’ ਦੇ ਵੱਲ ਲੈ ਜਾਣ ਦੇ ਉਦੇਸ਼ ਨਾਲ ਭਾਰਤ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਕਈ ਸੁਧਾਰ ਕੀਤੇ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਟੀਚਾ ਸਾਰੇ ਪੱਧਰਾਂ ‘ਤੇ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਉਣਾ ਹੈ। ਇਹ ਨੀਤੀ ਵਿਦੇਸ਼ੀ ਵਿਦਿਅਕ ਸੰਸਥਾਵਾਂ ਦੇ ਨਾਲ ਸਹਿਯੋਗ ਦੇ ਰਸਤੇ ਵੀ ਖੋਲ੍ਹਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਪੱਛਮੀ ਸੰਸਥਾਨਾਂ ਦੀ ਤੁਲਣਾ ਵਿੱਚ ਬਹੁਤ ਘੱਟ ਲਾਗਤ ‘ਤੇ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਅਫਰੀਕੀ ਵਿਦਿਆਰਥੀਆਂ ਨੂੰ ਕਈ ਸਕਾਲਰਸ਼ਿਪ ਅਤੇ ਫੇਲੋਸ਼ਿਪ ਭੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਵਿਦਿਅਕ ਸੰਸਥਾਨਾਂ, ਸਰਕਾਰੀ ਵਿਭਾਗਾਂ ਅਤੇ ਅਲਜੀਰੀਆ ਦੇ ਨੌਜਵਾਨਾਂ ਨੂੰ ਭਾਰਤ ਸਰਕਾਰ ਦੀਆਂ ਵਿਭਿੰਨ ਪਹਿਲਾਂ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਅਲਜੀਰੀਆ ਸਬੰਧ ਆਪਣੀ ਸਮਰੱਥਾ ਤੱਕ ਪਹੁੰਚਣ ਤੋਂ ਬਹੁਤ ਦੂਰ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਅਤੇ ਅਲਜੀਰੀਆ ਦੇ ਯੁਵਾ ਇਸ ਨੂੰ ਹਾਸਲ ਕਰਨਗੇ ਅਤੇ ਉਹ ਸਾਡੇ ਲੋਕਾਂ ਦੇ ਮਜ਼ਬੂਤ ਆਪਸੀ ਸਬੰਧਾਂ ਨੂੰ ਹੋਰ ਵਧਾਉਣ ਲਈ ਸੇਤੂ ਬਣਾਉਣਗੇ।
ਰਾਸ਼ਟਰਪਤੀ ਕਲ੍ਹ ਮੌਰੀਟਾਨੀਆ ਦੇ ਲਈ ਰਵਾਨਾ ਹੋਣਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੇ -
***
ਐੱਮਜੇਪੀਐੱਸ/ਐੱਸਆਰ
(Release ID: 2065426)
Visitor Counter : 29