ਰੱਖਿਆ ਮੰਤਰਾਲਾ
azadi ka amrit mahotsav

ਐੱਲਐੱਸਏਐੱਮ 12 (ਯਾਰਡ 80) ਦੀ ਸ਼ੁਰੂਆਤ

Posted On: 11 OCT 2024 10:08AM by PIB Chandigarh

ਐੱਮਐੱਸਐੱਮਈ ਸ਼ਿਪਯਾਰਡ, ਮੇਸਰਜ ਸੇਕਾਨ ਇੰਜੀਨਿਅਰਿੰਗ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਡ (ਐੱਸਈਪੀਪੀਐੱਲ) ਵਿਸ਼ਾਖਾਪਟਨਮ ਵੱਲੋਂ ਭਾਰਤੀ ਜਲ ਸੈਨਾ ਲਈ ਬਣਾਏ ਗਏ 08 x ਮਿਜ਼ਾਈਲ ਕਮ ਐਮੂਨੀਸ਼ਨ ਬਾਰਜ ਪ੍ਰੋਜੈਕਟ ਦੇ ਛੇਵੇਂ ਬਾਰਜ, ਐੱਲਐੱਸਏਐੱਮ 12 (ਯਾਰਡ 80) ਦੀ ਸ਼ੁਰੂਆਤ 10 ਅਕਤੂਬਰ, 2024 ਨੂੰ ਮੈਸਰਜ਼ ਵਿਨਯਾਗਾ ਮਰੀਨ ਪੈਟਰੋ ਲਿਮਟਿਡ, ਮੀਰਾ ਭਾਯੰਦਰ, ਮਹਾਰਾਸ਼ਟਰ (ਮੈਸਰਜ਼ ਸੇਕਾਨ ਇੰਜੀਨੀਅਰਿੰਗ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੀ ਲਾਂਚ ਸਾਈਟ) ਵਿਖੇ ਕੀਤੀ ਗਈ ਸੀ। ਲਾਂਚਿੰਗ ਸਮਾਰੋਹ ਦੀ ਪ੍ਰਧਾਨਗੀ ਕੋਮੋਡੋਰ ਐਮਵੀ ਰਾਜ ਕ੍ਰਿਸ਼ਨਾ, ਸੀਓਵਾਈ (ਐੱਮਬੀਆਈ) ਨੇ ਕੀਤੀ।

08x ਮਿਜ਼ਾਈਲ ਕਮ ਐਮੂਨੀਸ਼ਨ ਬਾਰਜ ਬਣਾਉਣ ਦੇ ਇਕਰਾਰਨਾਮੇ ’ਤੇ ਰੱਖਿਆ ਮੰਤਰਾਲੇ ਅਤੇ ਮੈਸਰਜ਼ ਸੇਕਾਨ ਇੰਜੀਨੀਅਰਿੰਗ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ, ਵਿਸ਼ਾਖਾਪਟਨਮ ਦਰਮਿਆਨ 19 ਫਰਵਰੀ, 2021 ਨੂੰ ਦਸਤਖ਼ਤ ਕੀਤੇ ਗਏ ਸਨ। ਇਹਨਾਂ ਬਾਰਜਾਂ ਦੀ ਉਪਲਬਧਤਾ ਭਾਰਤੀ ਜਲ ਸੈਨਾ ਦੀਆਂ ਸੰਚਾਲਨ ਪ੍ਰਤੀਬੱਧਤਾਵਾਂ ਨੂੰ ਹੁਲਾਰਾ ਪ੍ਰਦਾਨ ਕਰੇਗੀ, ਕਿਉਂ ਜੋ ਇਸ ਨਾਲ ਜੈੱਟੀਜ ਦੇ ਕੰਡਿਆਂ ਅਤੇ ਬਾਹਰੀ ਬੰਦਰਗਾਹਾਂ 'ਤੇ ਭਾਰਤੀ ਜਲ ਸੈਨਾ ਦੇ ਪਲੇਟਫਾਰਮਾਂ ਤੇ ਵਸਤਾਂ/ਗੋਲਾ-ਬਾਰੂਦ ਦੀ ਟ੍ਰਾਂਸਪੋਰਟੇਸ਼ਨ ਦੇ ਨਾਲ-ਨਾਲ ਚੜਨ ਅਤੇ ਉੱਤਰਨ ਦੀ ਸਹੂਲਤ ਹੋਵੇਗੀ। 

ਇਹ ਬਾਰਜ ਸਵਦੇਸ਼ੀ ਤੌਰ 'ਤੇ ਜਲ ਸੈਨਾ ਦੇ ਢੁਕਵੇਂ ਨਿਯਮਾਂ ਅਤੇ ਸ਼ਿਪਿੰਗ ਦੇ ਭਾਰਤੀ ਰਜਿਸਟਰ ਦੇ ਰੈਗੂਲੇਸ਼ਨ ਦੇ ਤਹਿਤ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਹਨ। ਡਿਜ਼ਾਇਨ ਦੇ ਪੜਾਅ ਦੌਰਾਨ ਬਾਰਜ ਦੀ ਮਾਡਲ ਟੈਸਟਿੰਗ ਵਿਸ਼ਾਖਾਪਟਨਮ ਵਿਖੇ ਸਥਿਤ ਨੇਵਲ ਸਾਇੰਸ ਅਤੇ ਟੈਕਨੋਲੋਜੀਕਲ ਲੇਬਾਟਰੀ ਵਿੱਚ ਕੀਤੀ ਗਈ ਸੀ। ਇਹ ਬਾਰਜ ਭਾਰਤ ਸਰਕਾਰ ਦੀ ਮੇਕ ਇਨ ਇੰਡੀਆ ਪਹਿਲਕਦਮੀ ਦੇ  ਝੰਡਾਬਰਦਾਰ ਹਨ।

***

ਵੀਐੱਮ/ਐੱਸਪੀਐੱਸ


(Release ID: 2065175) Visitor Counter : 27