ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੀਮਾ ਸੜਕ ਸੰਗਠਨ (ਬੀਆਰਓ) ਦੁਆਰਾ ਨਿਰਮਿਤ 2,236 ਕਰੋੜ ਰੁਪਏ ਦੀ ਲਾਗਤ ਦੇ 75 ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ


ਇਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ 731.22 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 07 ਸੜਕਾਂ ਅਤੇ 12 ਪੁਲ ਸ਼ਾਮਲ ਹਨ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵਰਚੁਅਲ ਮਾਧਿਅਮ ਨਾਲ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ

Posted On: 12 OCT 2024 3:53PM by PIB Chandigarh

ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਵਰਚੁਅਲ ਮਾਧਿਅਮ ਨਾਲ 2,236 ਕਰੋੜ ਰੁਪਏ ਦੀ ਲਾਗਤ ਨਾਲ ਬੀਆਰਓ (ਸੀਮਾ ਸੜਕ ਸੰਗਠਨ) ਦੇ 75 ਸੜਕ ਅਤੇ ਪੁਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।

ਇਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ 731.22 ਕਰੋੜ ਰੁਪਏ ਦੀ ਲਾਗਤ ਦੇ 7 ਸੜਕ ਅਤੇ 12 ਪੁਲ ਪ੍ਰੋਜੈਕਟਸ ਸ਼ਾਮਲ ਹਨ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਵਿਭਾਗ ਦੇ ਰਾਜ ਮੰਤਰੀ ਅਤੇ ਜੰਮੂ ਅਤੇ ਕਸ਼ਮੀਰ ਤੋਂ ਲੋਕ ਸਭਾ ਸਾਂਸਦ ਡਾ. ਜਿਤੇਂਦਰ ਸਿੰਘ ਵੀ ਵਰਚੁਅਲ ਰਾਹੀਂ ਇਸ ਉਦਘਾਟਨ ਵਿੱਚ ਸ਼ਾਮਲ ਹੋਏ।

ਜੰਮੂ ਅਤੇ ਕਸ਼ਮੀਰ ਦੇ ਸੜਕ ਪ੍ਰੋਜੈਕਟਾਂ ਵਿੱਚ 73.26  ਕਰੋੜ ਰੁਪਏ ਲਾਗਤ ਦੇ ਬਿਸ਼ਨਾਹ-ਕੌਲਪੁਰ-ਖੋਜੀਪੁਰ (0.0 ਕਿਲੋਮੀਟਰ ਤੋਂ 24.328 ਕਿਲੋਮੀਟਰ), 97.76  ਕਰੋੜ ਰੁਪਏ ਲਾਗਤ ਦੇ ਬਸੋਲੀ-ਬਾਨੀ ਭਦ੍ਰਵਾਹ (70.00 ਕਿਲੋਮੀਟਰ ਤੋਂ 89.00 ਕਿਲੋਮੀਟਰ), 81.42 ਕਰੋੜ ਰੁਪਏ ਲਾਗਤ ਦੇ ਬਸੋਲੀ-ਬਾਨੀ ਭਦ੍ਰਵਾਹ (89.00 ਕਿਲੋਮੀਟਰ ਤੋਂ 102.00 ਕਿਲੋਮੀਟਰ) ਬੀਆਰਓ ਦੇ ਸੰਪਰਕ ਪ੍ਰੋਜੈਕਟ ਦੇ ਤਹਿਤ 37.69 ਕਰੋੜ ਰੁਪਏ ਲਾਗਤ ਦੇ ਗਲਹਾਰ-ਸੰਸਾਰੀ (0 ਕਿਲੋਮੀਟਰ ਤੋਂ 10 ਕਿਲੋਮੀਟਰ) ਅਤੇ ਬੀਆਰਓ ਦੇ ਬੀਕਨ ਪ੍ਰੋਜੈਕਟ ਦੇ ਤਹਿਤ 230.54  ਕਰੋੜ ਰੁਪਏ ਲਾਗਤ ਦੇ ਬਾਂਦੀਪੁਰ-ਗੁਰੀਜ਼ਿਨ, 134.99  ਕਰੋੜ ਰੁਪਏ ਲਾਗਤ ਦੇ ਮੋਹੁਰਾ-ਬਾਜ਼ ਅਤੇ 24.35 ਕਰੋੜ ਰੁਪਏ ਲਾਗਤ ਦੇ ਤੁਤਮਾਰੀਗਲੀ-ਕਇਆਂ (Tutmarigali-Kaiyan) ਬਾਊਲ ਦੇ ਸੜਕ ਪ੍ਰੋਜੈਕਟਸ ਸ਼ਾਮਲ ਹਨ।

ਇਸ ਤੋਂ ਇਲਾਵਾ, ਜੰਮੂ ਅਤੇ ਕਸ਼ਮੀਰ ਦੇ ਵਿਭਿੰਨ ਖੇਤਰਾਂ ਵਿੱਚ 51.21 ਕਰੋੜ ਰੁਪਏ ਦੀ ਲਾਗਤ ਨਾਲ ਸਾਵਨ,ਸਾਨੂ, ਨਾਈਗੜ੍ਹ, ਚੱਨਾਨੀ, ਨਾਂਟੂ, ਕੋਰਗਾ, ਸੇਵਾ-2, ਬਿਆਲੂ, ਡੇਰਸੂ, ਨਿਰੁਨਾਰ, ਗੁਰਾਈ ਅਤੇ ਗਰਜੁਨ ਵਿੱਚ 12 ਪੁਲਾਂ ਦਾ ਨਿਰਮਾਣ ਕੀਤਾ ਗਿਆ।

ਕੁੱਲ ਮਿਲਾ ਕੇ , ਇਨ੍ਹਾਂ ਪ੍ਰੋਜੈਕਟਾਂ ਦਾ ਨਿਰਮਾਣ ਦੇਸ਼ ਦੇ 11 ਸਰਹੱਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵੀ ਸ਼ਾਮਲ ਹਨ।

ਸੀਮਾ ਸੜਕ ਸੰਗਠਨ (ਬੀਆਰਓ) ਨੇ ਪੱਛਮ ਬੰਗਾਲ ਦੇ ਸੁਕਨਾ ਵਿੱਚ ਇਸ ਸਮਾਰੋਹ ਦਾ ਆਯੋਜਨ ਕੀਤਾ। ਰੱਖਿਆ ਮੰਤਰੀ ਨੇ 22 ਸੜਕਾਂ, 51 ਪੁਲਾਂ ਅਤੇ 02 ਹੋਰ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਨਿਰਮਾਣ ਸਭ ਤੋਂ ਦੁਰਗਮ ਇਲਾਕਿਆਂ ਵਿੱਚ ਚੁਣੌਤੀਪੂਰਨ ਮੌਸਮ ਦੀ ਸਥਿਤੀ ਵਿੱਚ ਕੀਤਾ ਗਿਆ ਹੈ।

ਇਸ ਅਵਸਰ ‘ਤੇ ਬੋਲਦੇ ਹੋਏ, ਸ਼੍ਰੀ ਰਾਜਨਾਥ ਸਿਘ ਨੇ ਇਨ੍ਹਾਂ ਸੜਕਾਂ ਅਤੇ ਪੁਲ਼ਾ ਦਾ ਸਮੇਂ ‘ਤੇ ਪੂਰਾ ਹੋਣਾ ਸੁਨਿਸ਼ਚਿਤ ਕਰਕੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੰਪਰਕ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਬੀਆਰਓ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਬੀਆਰਓ ਨੇ 16,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ 450 ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਪੂਰੇ ਕੀਤੇ ਹਨ ਅਤੇ ਇਸ ਸਾਲ, 2024 ਵਿੱਚ ਇਨ੍ਹਾਂ 75 ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਨਾਲ ਬੀਆਰਓ ਨੇ ਰਿਕਾਰਡ 111 ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ ਹਨ।

ਰੱਖਿਆ ਮੰਤਰੀ ਨੇ ਇਸ ਸਾਲ ਦੌਰਾਨ ਇੰਨ੍ਹੀ ਤੇਜ਼ ਗਤੀ ਨਾਲ ਇਨ੍ਹਾਂ 75 ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਨਿਰਮਾਣ ਦੀ ਉਪਲਬਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬੀਆਰਓ ਦਾ ਅਜਿਹਾ ਪ੍ਰਦਰਸ਼ਨ ਬੇਮਿਸਾਲ ਹੈ ਅਤੇ ਇਹ ਪੂਰੇ ਸੜਕ ਸੀਮਾ ਸੰਗਠਨ ਦੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਬੀਆਰਓ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ ਜੋ ਹਮੇਸ਼ਾ ਪ੍ਰਤੀਕੁਲ (ਵਿਰੋਧੀ) ਇਲਾਕੇ, ਕਠੋਰ ਮੌਸਮ, ਘੱਟ ਆਕਸੀਜਨ ਪੱਧਰ ਅਤੇ ਬਹੁਤ ਜ਼ਿਆਦਾ ਠੰਡੇ ਉਚਾਈ ਵਾਲੇ ਖੇਤਰਾਂ ਵਿੱਚ 40% ਤੋਂ ਅਧਿਕ ਸੜਕਾਂ ਦੇ ਨਿਰਮਾਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਬੀਆਰਓ ਸਥਾਨਾਂ ਨੂੰ ਜੋੜਨ, ਲੋਕਾਂ ਨੂੰ ਜੋੜਨ ਦੇ ਆਪਣੇ ਮਿਸ਼ਨ ਦੇ ਪ੍ਰਤੀ ਪ੍ਰਤੀਬੱਧ ਹੈ।

****

ਐੱਨਕੇਆਰ/ਡੀਕੇ



(Release ID: 2064679) Visitor Counter : 4


Read this release in: English , Urdu , Hindi , Tamil