ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਅਤੇ ਸਬੰਧਿਤ ਸੰਸਥਾਵਾਂ ਦੁਆਰਾ ਮਾਨਸਿਕ ਸਿਹਤ ਜਾਗਰੂਕਤਾ ਸਪਤਾਹ 2024 ਦੌਰਾਨ ਕਈ ਗਤੀਵਿਧੀਆਂ ਦਾ ਆਯੋਜਨ


ਅਭਿਯਾਨ ਦਾ ਉਦੇਸ਼ ਸਮਾਵੇਸ਼ੀ ਅਤੇ ਸਹਿਯੋਗੀ ਭਾਈਚਾਰਿਆਂ ਦੇ ਨਿਰਮਾਣ ਲਈ ਮਾਨਸਿਕ ਸਿਹਤ ‘ਤੇ ਰਾਸ਼ਟਰੀ ਸੰਵਾਦ ਦਾ ਨਿਰਮਾਣ ਕਰਨਾ ਹੈ

Posted On: 09 OCT 2024 5:40PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇ ਤਹਿਤ ਰਾਸ਼ਟਰੀ ਸੰਸਥਾਨ ਮਾਨਸਿਕ ਸਿਹਤ ਜਾਗਰੂਕਤਾ ਸਪਤਾਹ 2024 ਦੇ ਤਹਿਤ ਗਤੀਵਿਧੀਆਂ ਦੀ ਇੱਕ ਲੜੀ ਆਯੋਜਿਤ ਕਰਨ ਵਿੱਚ ਸਰਗਰਮ ਕਦਮ ਚੁੱਕ ਰਹੇ ਹਨ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਪੂਰੇ ਦੇਸ਼ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਅਤੇ ਸਮਾਵੇਸ਼ੀ ਭਾਈਚਾਰਿਆਂ ਨੂੰ ਪ੍ਰੋਤਸਾਹਨ ਦੇਣਾ ਹੈ ਜੋ ਸਾਰਿਆਂ ਦੀ ਮਾਨਸਿਕ ਭਲਾਈ ਨੂੰ ਪ੍ਰਾਥਮਿਕਤਾ ਦਿੰਦੇ ਹਨ।

ਇੱਕ ਪ੍ਰਮੁੱਖ ਪਹਿਲ ਦੇ ਰੂਪ ਵਿੱਚ, ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਰੀਹੈਬਲੀਟੇਸ਼ਨ (ਐੱਨਆਈਐੱਮਐੱਚਆਰ), ਸਿਹੋਰ, ‘ਕਾਰਜ ਸਥਾਨ ‘ਤੇ ਮਾਨਸਿਕ ਸਿਹਤ’  ਵਿਸ਼ੇ ‘ਤੇ ਇੱਕ ਸਮਰਪਿਤ ਅਭਿਯਾਨ ਚਲਾ ਰਿਹਾ ਹੈ, ਜਿਸ ਵਿੱਚ ਸਹਿਯੋਗ ਅਤੇ ਸਿਹਤ ਕਾਰਜ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਕਾਰਵਾਈ ਨੂੰ ਪ੍ਰੇਰਿਤ ਕਰਨ ਲਈ ਕਈ ਵਰਕਸ਼ਾਪਸ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਅਭਿਯਾਨ ਦਾ ਉਦੇਸ਼ ਵਿਅਕਤੀਆਂ ਦੀ ਮਾਨਸਿਕ ਸਿਹਤ ਨੂੰ ਬਣਾਉਣ  ਵਿੱਚ ਕਾਰਜ ਸਥਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ ਹੈ ਅਤੇ ਕਾਰਜ ਸਥਾਨਾਂ ਨੂੰ ਅਧਿਕ ਸਮਾਵੇਸ਼ੀ ਅਤੇ ਮਾਨਸਿਕ ਤੌਰ ‘ਤੇ ਸਵਸਥ ਬਣਾਉਣ ਲਈ ਸਮੂਹਿਕ ਪ੍ਰਯਾਸਾਂ ਦੀ ਮੰਗ ਕਰਨਾ ਹੈ।

 

ਨੈਸ਼ਨਲ ਇੰਸਟੀਟਿਊਟ ਫਾਰ ਦ ਇੰਪਾਵਰਮੈਂਟ ਆਫ਼ ਪਰਸਨਜ਼ ਵਿਦ ਇੰਟਲੈਕਚੁਅਲ ਡਿਸਏਬਿਲਿਟੀਜ਼ (ਐੱਨਆਈਈਪੀਆਈਡੀ), ਸਿਕੰਦਰਾਬਾਦ ਨੇ ਸਪਤਾਹ ਦੀ ਸ਼ੁਰੂਆਤ ਇੱਕ ਪ੍ਰੇਰਕ ਰੈਲੀ ਨਾਲ ਕੀਤੀ, ਜਿਸ ਵਿੱਚ ਮਾਨਸਿਕ ਸਿਹਤ ਮੁੱਦਿਆਂ ਬਾਰੇ ਕਾਰਜ ਸ਼ਕਤੀ ਅਤੇ ਜਾਗਰੂਕਤਾ ਸਿਰਜਿਤ ਕੀਤੀ ਗਈ।

 

ਇਸ ਦੇ ਨਾਲ ਹੀ, ਨੈਸ਼ਨਲ ਇੰਸਟੀਟਿਊਟ ਫਾਰ ਲੋਕੋਮੋਟਰ ਡਿਸਏਬਿਲਿਟੀਜ਼ (ਐੱਨਆਈਐੱਲਡੀ), ਕੋਲਕਾਤਾ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਇੰਸਟੀਟਿਊਟ ਫਾਰ ਪਰਸਨਜ਼ ਵਿਦ ਫਿਜ਼ੀਕਲ ਡਿਸਏਬਿਲਿਟੀਜ਼ (ਪ. ਡੀਡੀਯੂ. ਐੱਨਆਈਪੀਪੀਡੀ), ਨਵੀਂ ਦਿੱਲੀ ਭਾਈਚਾਰਿਆਂ ਨੂੰ ਸ਼ਾਮਲ ਕਰਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵਿਭਿੰਨ ਪ੍ਰਕਾਰ ਦੀਆਂ ਵਰਕਸ਼ਾਪਸ, ਹੈਲਥ ਕੈਂਪਸ ਅਤੇ ਹੋਰ ਇੰਟਰਐਕਟਿਵ ਗਤੀਵਿਧੀਆਂ ਦਾ ਆਯੋਜਨ ਕਰ ਰਹੇ ਹਨ।

 

ਇਨ੍ਹਾਂ ਪ੍ਰਯਾਸਾਂ ਰਾਹੀਂ, ਡੀਈਪੀਡਬਲਿਊਡੀ ਅਤੇ ਇਸ ਦੀਆਂ ਸੰਸਥਾਵਾਂ ਮਾਨਸਿਕ ਸਿਹਤ ‘ਤੇ ਇੱਕ ਰਾਸ਼ਟਰੀ ਸੰਵਾਦ ਬਣਾਉਣ ਲਈ ਕੰਮ ਕਰ ਰਹੀਆਂ ਹਨ ਜਿਸ ਨਾਲ ਸਾਰੇ ਖੇਤਰਾਂ ਦੇ ਲੋਕਾਂ ਨੂੰ ਮਾਨਸਿਕ ਸਿਹਤ ਨੂੰ ਗੰਭੀਰਤਾ ਨਾਲ ਲੈਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਇਨ੍ਹਾਂ ਕਦਮਾਂ ਦਾ ਉਦੇਸ਼ ਇੱਕ ਅਜਿਹਾ ਸੱਭਿਆਚਾਰ ਵਿਕਸਿਤ ਕਰਨਾ ਹੈ ਜਿੱਥੇ ਮਾਨਸਿਕ ਸਿਹਤ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਹਰ ਵਿਅਕਤੀ ਤਰੱਕੀ ਕਰ ਸਕੇ।

 

*****

ਵੀਐੱਮ


(Release ID: 2064678) Visitor Counter : 42


Read this release in: English , Urdu , Hindi , Tamil