ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਫ ਪੈਟਰੋਲੀਅਮ, ਦੇਹਰਾਦੂਨ ਨੇ 83ਵਾਂ ਸੀਐੱਸਆਈਆਰ ਫਾਊਂਡੇਸ਼ਨ ਡੇ ਮਨਾਇਆ

Posted On: 08 OCT 2024 12:21PM by PIB Chandigarh

ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਫ ਪੈਟਰੋਲੀਅਮ (ਆਈਆਈਪੀ), ਨੇ 7 ਅਕਤੂਬਰ, 2024 ਨੂੰ ਬਹੁਤ ਮਾਣ ਨਾਲ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਦਾ 83ਵਾਂ ਫਾਊਂਡੇਸ਼ਨ ਡੇ ਮਨਾਇਆ। ਇਸ ਦੌਰਾਨ ਇਸ ਦੀਆਂ ਉਪਲਬਧੀਆਂ ਅਤੇ ਨਿਰੰਤਰ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਬੀਪੀਸੀਐੱਲ ਦੇ ਈਡੀ ਅਤੇ ਹੈੱਡ (ਰਿਸਰਡ ਐਂਡ ਡਵੈਲਪਮੈਂਟ) ਸ਼੍ਰੀ ਚੰਦ੍ਰਸ਼ੇਖਰ ਐੱਨ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਲੁੱਮਸ ਟੈਕਨੋਲੌਜੀ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਮਾ ਰਾਓ ਮਰ੍ਰੀ ਚੀਫ ਗੈਸਟ ਸੀ।

ਸਮਾਰੋਹ ਦੀ ਸ਼ੁਰੂਆਤ ਦੀਪ ਜਗਾਉਣ ਦੇ ਨਾਲ ਹੋਈ ਜੋ ਗਿਆਨ ਦੇ ਆਲੋਕ ਅਤੇ ਸ਼ੁਰੂਆਤ ਦਾ ਪ੍ਰਤੀਕ ਹੈ। ਆਪਣੇ ਉਦਘਾਟਨੀ ਭਾਸ਼ਣ ਵਿੱਚ ਸੀਐੱਸਆਈਆਰ-ਆਈਆਈਪੀ ਦੇ ਡਾਇਰੈਕਟਰ ਡਾ. ਐੱਚਐੱਸ ਬਿਸ਼ਟ ਨੇ ਸੁਤੰਤਰਤਾ ਦੀ ਸੈਂਚੂਰੀ ਮਨਾਉਣ ਦੇ ਨੇੜੇ ਪਹੁੰਚਣ ਦੇ ਨਾਲ ਹੀ ਭਾਰਤ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਟਿਕਾਊ ਟੈਕਨੋਲੋਜੀਆਂ ਦੇ ਵਿਕਾਸ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਅਜਿਹੇ ਇਨੋਵੇਟਿਵ ਸੌਲਿਊਸ਼ਨਸ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਜੋ ਦੀਰਘਕਾਲੀ ਰੂਪ ਵਿੱਚ ਭਵਿੱਖ ਦਾ ਮਾਰਗ ਪ੍ਰਸ਼ਸਤ ਕਰਨਗੇ। 

ਪ੍ਰੋਗਰਾਮ ਦੇ ਚੀਫ ਗੈਸਟ ਸ਼੍ਰੀ ਚੰਦ੍ਰਸ਼ੇਖਰ ਐਨ ਨੇ ਕਾਰਬਨ ਨਿਕਾਸੀ ਅਤੇ ਜਲਵਾਯੂ ਪਰਿਵਰਤਨ ਦੇ ਸੰਬਧ ਵਿੱਚ ਭਾਰਤ ਦੇ ਨੈੱਟ ਜ਼ੀਰੋ ਟੀਚਿਆਂ ਨੂੰ ਪੂਰਾ ਕਰਨ ਲਈ ਸੰਸਾਧਨਾਂ ਦੀ ਮਿਲ ਕੇ ਵਰਤੋਂ ਕਰਨ ਦੀ ਅਹਿਮ ਜ਼ਰੂਰਤ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਇਨੋਵੇਸ਼ਨ ਅਤੇ ਉਦਯੋਗ ਜਗਤ ਵਿਚਕਾਰ ਸਾਂਝੇਦਾਰੀ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਜੋ ਟਿਕਾਊ ਹੋਣ।

ਚੀਫ ਗੈਸਟ ਸ਼੍ਰੀ ਰਾਮਾ ਰਾਓ ਮਰ੍ਰੀ ਨੇ “ਭਾਰਤ ਦੀਆਂ ਵਿਕਾਸ ਪਹਿਲਾਂ ਲਈ ਇੰਡੀਅਨ ਇੰਸਟੀਟਿਊਟ ਆਫ ਪੈਟਰੋਲੀਅਮ (ਆਈਆਈਪੀ) ਅਤੇ ਲੁੱਮਸ ਦੇ ਸੰਭਾਵਿਤ ਸਹਿਯੋਗ” ‘ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਉਨ੍ਹਾਂ ਟੈਕਨੋਲੋਜੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜਿਸ ਨਾਲ ਸਵੱਛ ਭਾਰਤ ਅਤੇ ਗਲੋਬਲ ਬਾਇਓ ਫਿਊਲ ਅਲਾਇੰਸ (ਜੀਬੀਏ) ਪਹਿਲਾਂ ਦਾ ਸਬੰਧ ਹੈ। ਉਨ੍ਹਾਂ ਨੇ ਪਲਾਸਟਿਕ ਵੇਸਟ ਪੌਲਿਯੂਸ਼ਨ ਦੇ ਨਿਪਟਾਰੇ, ਡੀਕਰਬਨਾਈਜੇਸਨ ਨਾਲ ਜੁੜੀਆਂ ਰਣਨੀਤੀਆਂ ਨੂੰ ਲਾਗੂ ਕਰਨ ਅਤੇ ਬਾਇਓ ਫਿਊਲ ਪ੍ਰੋਡਕਸ਼ਨ ਅਤੇ ਬਾਇਓ-ਪੈਟਰੋਕੈਮੀਕਲ ਪ੍ਰੋਡਕਟਸ ਸਮੇਤ ਗ੍ਰੀਨ ਟੈਕਨੋਲੋਜੀਆਂ ਦੇ ਵਿਕਾਸ ਦੇ ਉਨ੍ਹਾਂ ਵਿਸ਼ੇਸ਼ ਖੇਤਰਾਂ ‘ਤੇ ਪ੍ਰਕਾਸ਼ ਪਾਇਆ ਜਿਨ੍ਹਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। 

ਸਮਾਰੋਹ ਵਿੱਚ ਸੀਐੱਸਆਈਆਰ ਵਿੱਚ 25 ਵਰ੍ਹੇ ਦੀ ਸਮਰਪਿਤ ਸੇਵਾ ਦੇਣ ਵਾਲੇ ਕਰਮਚਾਰੀਆਂ ਦੇ ਨਾਲ-ਨਾਲ 30 ਸਤੰਬਰ, 2023 ਅਤੇ 31 ਅਗਸਤ 2024 ਵਿਚਕਾਰ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਯੋਗਦਾਨ ਨੇ ਸੰਸਥਾਨ ਦੀ ਵਿਰਾਸਤ ਨੂੰ ਸਮ੍ਰਿੱਧ ਕੀਤਾ ਹੈ। 

ਇਸ ਦੌਰਾਨ, ਉਤਕ੍ਰਿਸ਼ਟਾ ਨੂੰ ਮਾਨਤਾ ਦੇਣ ਦੀ ਪਰੰਪਰਾ ਦੇ ਅਨੁਸਾਰ, ‘ਸਵੱਛਤਾ ਮਿਸ਼ਨ’ ਪਹਿਲ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ। ਆਈਆਈਪੀ ਦੀ ਸਵੱਛਤਾ ਮੁਹਿੰਮ ਸਮੁਦਾਏ ਨੂੰ ਪ੍ਰੇਰਣਾ ਦੇਣ ਦਾ ਕੰਮ ਕਰਦੀ ਹੈ, ਸਵੱਛਤਾ ਕਾਇਮ ਰੱਖਣ ਵਿੱਚ ਕਿਰਿਆਸ਼ੀਲ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਵਾਤਾਵਰਣ ਸਬੰਧੀ ਜਾਗਰੂਕਤਾ ਨੂੰ ਪ੍ਰੋਤਸ਼ਾਹਿਤ ਕਰਦੀ ਹੈ। ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਫ ਪੈਟਰੋਲੀਅਮ ਦੇ ਪ੍ਰਯੋਗਸ਼ਾਲਾ ਵਫਦਾਂ ਨੂੰ ਸਵੱਛ ਅਤੇ ਸੁਚਾਰੂ ਕਾਰਜ ਸਥਾਨ ਬਣਾਏ ਰੱਖਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਲਈ ਸਨਮਾਨਿਤ ਕੀਤਾ ਗਿਆ।

ਇਸ ਉਤਸਵ ਦੌਰਾਨ ਸ਼ਾਮ ਨੂੰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਆਈਆਈਪੀ ਦੇ ਕਰਮਚਾਰੀਆਂ, ਵਿਦਿਆਰਥੀਆਂ, ਪ੍ਰੋਜੈਕਟ ਪਰਸੋਨਲ ਅਤੇ ਰੈਗੂਲਰ ਸਟਾਫ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਗੀਤ ਅਤੇ ਨ੍ਰਿਤ ਦੇ ਮਾਧਿਅਮ ਨਾਲ ਉਤਸ਼ਾਹ ਨਾਲ ਪੇਸ਼ਕਾਰੀਆਂ ਦਿੱਤੀਆਂ। ਸਮਾਰੋਹ ਵਿੱਚ ਬੈੱਡਮਿੰਟਨ ਮੁਕਾਬਲੇ ਲਈ ਪੁਰਸਕਾਰ ਵੀ ਵੰਡੇ ਗਏ , ਜਿਸ ਨਾਲ ਸਮੁਦਾਏ ਵਿੱਚ ਹੋਰ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ।

ਪ੍ਰੋਗਰਾਮ ਦੀ ਸਮਾਪਤੀ ਸੀਐੱਸਆਈਆਰ-ਆਈਆਈਪੀ ਦੇ ਮੁੱਖ ਵਿਗਿਆਨਿਕ ਅਤੇ ਐੱਸਸੀਡੀਡੀ ਦੇ ਹੈੱਡ ਡਾ. ਹੇਮੰਤ ਮਧੁਕਰ ਕੁਲਕਰਣੀ ਦੇ ਵੋਟ ਆਫ ਥੈਂਕਸ ਨਾਲ ਹੋਈ।

ਸੀਐੱਸਆਈਆਰ- ਆਈਆਈਪੀ ਵਰਲਡ ਕਲਾਸ ਰਿਸਰਚ ਔਰਗੇਨਾਈਜ਼ੇਸ਼ਨ ਹੋਣ ਦੇ ਸੀਐੱਸਆਈਆਰ ਦੇ ਵਿਜ਼ਨ ਨੂੰ ਕਾਇਮ ਰੱਖਦੇ ਹੋਏ,  ਨੈਸ਼ਨਲ ਅਤੇ ਗਲੋਬਲ ਚੁਣੌਤੀਆਂ ਦਾ ਹੱਲ ਕਰਨ ਵਾਲੇ ਉੱਚ ਪੱਧਰੀ ਗੁਣਵੱਤਾ ਵਾਲੇ ਵਿਗਿਆਨਿਕਾਂ ਅਤੇ ਦੀਰਘਕਾਲੀ ਸਮਾਧਾਨ ਕਰਨ ਲਈ ਵਚਨਬੱਧ ਹੈ। 

 ****

ਐੱਮਕੇਆਰ/ਡੀਕੇ



(Release ID: 2064455) Visitor Counter : 10


Read this release in: English , Urdu , Hindi , Tamil