ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਵਿਧਾਨਿਕ ਵਿਭਾਗ ਦੇ ਸਕੱਤਰ ਨੇ ਡਿਜੀਟਲੀਕਰਣ ਦੀ ਪ੍ਰਗਤੀ ਅਤੇ ਸਵੱਛਤਾ ਉਪਾਵਾਂ ਦੀ ਸਮੀਖਿਆ ਕੀਤੀ

Posted On: 10 OCT 2024 7:16PM by PIB Chandigarh

ਵਿਧਾਨਿਕ ਵਿਭਾਗ ਦੇ ਸਕੱਤਰ ਡਾ. ਰਾਜੀਵ ਮਣੀ ਨੇ 5 ਅਕਤੂਬਰ, 2024 ਨੂੰ ਰਿਕਾਰਡ ਰੂਮ, ਵਿਭਿੰਨ ਸੈਕਸ਼ਨਾਂ ਅਤੇ ਡਿਜੀਟਲੀਕਰਣ ਯੂਨਿਟਾਂ ਸਹਿਤ ਵਿਭਾਗ ਦੇ ਕੈਂਪਸ ਦਾ ਦੌਰਾ ਕੀਤਾ।ਇਸ ਦੇ ਬਾਅਦ, 7.10.2024 ਨੂੰ ਵਿਧਾਨਿਕ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਸਮੀਖਿਆ ਬੈਠਕ ਬੁਲਾਈ ਗਈ, ਜਿਸ ਵਿੱਚ ਸੈਕਸ਼ਨਾਂ ਦੇ ਨਾਲ-ਨਾਲ ਸਧਾਰਣ ਖੇਤਰ ਨੂੰ ਸਾਫ ਰੱਖਣ ਅਤੇ 1 ਕਰੋੜ ਪੇਜਾਂ ਦੇ ਡਿਜੀਟਲੀਕਰਣ ਦੇ ਲਕਸ਼ ਨੂੰ ਪੂਰਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਕੇ ਨਿਰਦੇਸ਼ ਜਾਰੀ ਕੀਤੇ ਗਏ।

ਇਸ ਤੋਂ ਬਾਅਦ, ਸੰਯੁਕਤ ਸਕੱਤਰ (ਪ੍ਰਸ਼ਾਸਨ-।।)/ਨੋਡਲ ਅਫਸਰ, ਸ਼੍ਰੀ ਆਰ.ਕੇ. ਪਟਨਾਇਕ, ਨੇ ਵਿਭਾਗ ਦੇ ਵਿਭਿੰਨ ਸੈਕਸ਼ਨਾਂ ਦਾ ਦੌਰਾ ਕੀਤਾ ਅਤੇ ਡਿਜੀਟਲੀਕਰਣ, ਛਟਾਈ ਆਦਿ ਦੀ ਪ੍ਰਗਤੀ ‘ਤੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਵਿਸ਼ੇਸ਼ ਅਭਿਯਾਨ 4.0 ਨਾਲ ਸਬੰਧਿਤ ਸਾਰੇ ਮਾਮਲਿਆਂ ਦੀ ਸਮੀਖਿਆ ਕੀਤੀ।

 

******

ਐੱਸਬੀ/ਡੀਪੀ/ਏਆਰਜੀ


(Release ID: 2064174) Visitor Counter : 32


Read this release in: English , Urdu , Hindi