ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦੇ ਤਹਿਤ ਕੈਬਨਿਟ ਨੇ ਜੁਲਾਈ, 2024 ਤੋਂ ਦਸੰਬਰ, 2028 ਤੱਕ ਮੁਫ਼ਤ ਫੋਰਟੀਫਾਈਡ ਚੌਲ਼ਾਂ ਦੀ ਸਪਲਾਈ ਜਾਰੀ ਰੱਖਣ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਦੇ 75ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਅਨੁਸਾਰ, ਰਾਈਸ ਫੋਰਟੀਫਿਕੇਸ਼ਨ ਇਨੀਸ਼ੀਏਟਿਵ ਦੀ ਨਿਰੰਤਰਤਾ ਦੇਸ਼ ਨੂੰ ਅਨੀਮੀਆ ਮੁਕਤ ਬਣਾਉਣ ਦੀ ਸਰਕਾਰ ਦੀ ਨੀਤੀ ਦੇ ਤਹਿਤ ਅਪਣਾਏ ਗਏ ਪ੍ਰੋਗਰਾਮਾਂ ਦੀ ਪੂਰਤੀ ਕਰੇਗੀ

ਇਹ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਪੋਸ਼ਣ ਸੁਰੱਖਿਆ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ

Posted On: 09 OCT 2024 3:09PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਤੇ ਹੋਰ ਕਲਿਆਣ ਯੋਜਨਾਵਾਂ ਆਦਿ ਸਮੇਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੇ ਤਹਿਤ ਫੋਰਟਿਫਾਇਡ ਚੌਲ਼ਾਂ ਦੀ ਸਰਵ ਵਿਆਪੀ ਸਪਲਾਈ ਨੂੰ ਇਸ ਦੇ ਮੌਜੂਦਾ ਰੂਪ ਵਿੱਚ ਜੁਲਾਈ 2024 ਤੋਂ ਦਸੰਬਰ 2028 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਚੌਲ਼ਾਂ ਦੀ ਫੋਰਟੀਫਿਕੇਸ਼ਨ ਦੀ ਪਹਿਲਕਦਮੀ ਪੀਐੱਮਜੀਕੇਏਵਾਈ (ਭੋਜਨ ਸਬਸਿਡੀ) ਦੇ ਹਿੱਸੇ ਵਜੋਂ ਭਾਰਤ ਸਰਕਾਰ ਵੱਲੋਂ 100% ਫੰਡਿੰਗ ਦੇ ਨਾਲ ਕੇਂਦਰੀ ਖੇਤਰ ਦੀ ਪਹਿਲਕਦਮੀ ਵਜੋਂ ਜਾਰੀ ਰਹੇਗੀ, ਇਸ ਤਰ੍ਹਾਂ ਲਾਗੂਕਰਨ ਲਈ ਇੱਕ ਏਕੀਕ੍ਰਿਤ ਸੰਸਥਾਗਤ ਵਿਧੀ ਪ੍ਰਦਾਨ ਕਰੇਗੀ। 

 

ਦੇਸ਼ ਵਿੱਚ ਪੋਸ਼ਣ ਸੁਰੱਖਿਆ ਦੀ ਲੋੜ 'ਤੇ 75ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅਨੁਸਾਰ, ਦੇਸ਼ ਵਿੱਚ ਅਨੀਮੀਆ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਖ਼ਤਮ ਕਰਨ ਲਈ, "ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਸ) ਵਿੱਚ ਟਾਰਗੇਟਿਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਟੀਪੀਡੀਐੱਸ), ਹੋਰ ਕਲਿਆਣਕਾਰੀ ਯੋਜਨਾਵਾਂ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ), ਪ੍ਰਧਾਨ ਮੰਤਰੀ ਪੋਸ਼ਣ (ਪੂਰਵਵਰਤੀ ਐੱਮਡੀਐੱਮ) ਰਾਹੀਂ ਪੌਸ਼ਟਿਕ ਚੌਲ਼ਾਂ ਦੀ ਸਪਲਾਈ" ਪਹਿਲ ਸ਼ੁਰੂ ਕੀਤੀ ਗਈ। ਅਪ੍ਰੈਲ 2022 ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਮਾਰਚ, 2024 ਤੱਕ ਪੜਾਅਵਾਰ ਤਰੀਕੇ ਨਾਲ ਦੇਸ਼ ਭਰ ਵਿੱਚ ਫੋਰਟੀਫਾਈਡ ਚੌਲ਼ ਉਪਲਬਧ ਕਰਾਉਣ ਦੀ ਪਹਿਲਕਦਮੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ। ਹੁਣ ਤੱਕ ਸਾਰੇ ਤਿੰਨ ਪੜਾਅ ਸਫਲਤਾਪੂਰਵਕ ਪੂਰੇ ਹੋ ਚੁੱਕੇ ਹਨ ਅਤੇ ਸਰਕਾਰ ਦੀਆਂ ਸਾਰੀਆਂ ਸਕੀਮਾਂ ਵਿੱਚ ਚੌਲ਼ਾਂ ਦੀ ਸਪਲਾਈ ਲਈ ਵਿਆਪਕ ਕਵਰੇਜ ਦਾ ਟੀਚਾ ਮਾਰਚ, 2024 ਤੱਕ ਪ੍ਰਾਪਤ ਕਰ ਲਿਆ ਗਿਆ ਹੈ।

 

ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨਐੱਫਐੱਚਐੱਸ-5) ਦੇ 2019 ਅਤੇ 2021 ਦੇ ਵਿਚਕਾਰ ਕਰਵਾਏ ਗਏ ਸਰਵੇ ਅਨੁਸਾਰ ਭਾਰਤ ਵਿੱਚ ਅਨੀਮੀਆ ਅਜੇ ਵੀ ਇੱਕ ਵਿਆਪਕ ਸਿਹਤ ਸਮੱਸਿਆ ਬਣੀ ਹੋਈ ਹੈ, ਜੋ ਕਿ ਵੱਖ-ਵੱਖ ਉਮਰ ਸਮੂਹਾਂ ਅਤੇ ਆਮਦਨੀ ਪੱਧਰਾਂ ਦੇ ਬੱਚਿਆਂ, ਔਰਤਾਂ ਅਤੇ ਮਰਦਾਂ ਨੂੰ ਪ੍ਰਭਾਵਿਤ ਕਰਦੀ ਹੈ। ਆਇਰਨ ਦੀ ਘਾਟ ਤੋਂ ਇਲਾਵਾ, ਵਿਟਾਮਿਨ ਬੀ12 ਅਤੇ ਫੋਲਿਕ ਐਸਿਡ ਵਰਗੀਆਂ ਹੋਰ ਵਿਟਾਮਿਨ ਅਤੇ ਖਣਿਜਾਂ ਦੀ ਕਮੀ ਵੀ ਬਣੀ ਰਹਿੰਦੀ ਹੈ, ਜੋ ਆਬਾਦੀ ਦੀ ਸਮੁੱਚੀ ਸਿਹਤ ਅਤੇ ਉਤਪਾਦਕਤਾ ਨੂੰ ਪ੍ਰਭਾਵਤ ਕਰਦੀ ਹੈ। 

 

ਭੋਜਨ ਨੂੰ ਪੌਸ਼ਟਿਕ ​​ਬਣਾਉਣ ਦੀ ਪ੍ਰਕਿਰਿਆ ਨੂੰ ਦੁਨੀਆ ਭਰ ਦੇ ਲੋਕਾਂ ਵਿੱਚ ਅਨੀਮੀਆ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਢੰਗ ਵਜੋਂ ਵਰਤਿਆ ਗਿਆ ਹੈ। ਚੌਲ਼ ਭਾਰਤੀ ਸੰਦਰਭ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਸਪਲਾਈ ਕਰਨ ਲਈ ਇੱਕ ਆਦਰਸ਼ ਵਾਹਨ ਹੈ ਕਿਉਂਕਿ ਭਾਰਤ ਦੀ 65% ਆਬਾਦੀ ਚੌਲ਼ਾਂ ਨੂੰ ਮੁੱਖ ਭੋਜਨ ਵਜੋਂ ਵਰਤਦੀ ਹੈ। ਚੌਲ਼ਾਂ ਦੀ ਫੋਰਟੀਫਿਕੇਸ਼ਨ ਵਿੱਚ ਐੱਫਐੱਸਐੱਸਏਆਈ ਦੁਆਰਾ ਨਿਯਮਤ ਚੌਲ਼ਾਂ (ਕਸਟਮ ਮਿਲਡ ਰਾਈਸ) ਵਿੱਚ ਸੂਖਮ ਪੌਸ਼ਟਿਕ ਤੱਤਾਂ (ਆਇਰਨ, ਫੋਲਿਕ ਐਸਿਡ, ਵਿਟਾਮਿਨ ਬੀ12) ਨਾਲ ਭਰਪੂਰ ਫੋਰਟੀਫਾਈਡ ਰਾਈਸ ਕਰਨਲ (ਐੱਫਆਰਕੇ) ਸ਼ਾਮਲ ਕਰਨਾ ਸ਼ਾਮਲ ਹੈ। 

 

***************

 

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ



(Release ID: 2063806) Visitor Counter : 14