ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਟਿਕਾਊ ਊਰਜਾ ਭਵਿੱਖ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਤਹਿਤ ਭਾਰਤ ਇੱਕ ਆਲਮੀ ਆਵਾਜ਼ ਵਜੋਂ ਖੜ੍ਹਾ ਹੈ: ਸ਼੍ਰੀ ਪ੍ਰਹਲਾਦ ਜੋਸ਼ੀ


ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਜਰਮਨੀ ਵਿੱਚ ਹੈਮਬਰਗ ਸਸਟੇਨੇਬਿਲਟੀ ਕਾਨਫਰੰਸ ਵਿੱਚ ਅਖੁੱਟ ਊਰਜਾ ਅਤੇ ਗ੍ਰੀਨ ਸ਼ਿਪਿੰਗ ਵਿੱਚ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕੀਤਾ

2014 ਤੋਂ, ਭਾਰਤ ਨੇ ਆਪਣੀ ਅਖੁੱਟ ਊਰਜਾ ਸਮਰੱਥਾ ਵਿੱਚ ਇੱਕ ਬਦਲਾਅ ਪੂਰਨ ਵਾਧਾ ਕੀਤਾ ਹੈ, ਜਿਸ ਵਿੱਚ 75 ਗੀਗਾਵਾਟ ਤੋਂ 208 ਗੀਗਾਵਾਟ ਤੱਕ 175% ਵਾਧਾ ਹੋਇਆ ਹੈ: ਕੇਂਦਰੀ ਮੰਤਰੀ

ਭਾਰਤ ਗ੍ਰੀਨ ਸ਼ਿਪਿੰਗ ਸੈਕਟਰ ਵਿੱਚ ਮਹੱਤਵਪੂਰਨ ਤਰੱਕੀ ਕਰ ਰਿਹਾ ਹੈ, 2030 ਤੱਕ ਚੋਟੀ ਦੇ ਦਸ ਸਮੁੰਦਰੀ ਜਹਾਜ਼ ਨਿਰਮਾਣ ਦੇਸ਼ਾਂ ਵਿੱਚ ਅਤੇ 2047 ਤੱਕ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਹੈ: ਕੇਂਦਰੀ ਮੰਤਰੀ ਜੋਸ਼ੀ

Posted On: 07 OCT 2024 6:57PM by PIB Chandigarh

ਗ੍ਰੀਨ ਸ਼ਿਪਿੰਗ ਅਤੇ ਊਰਜਾ ਤਬਦੀਲੀ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ 'ਤੇ ਜ਼ੋਰ ਦਿੰਦੇ ਹੋਏ, ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ 7 ਅਕਤੂਬਰ 2024 ਨੂੰ ਜਰਮਨੀ ਵਿੱਚ ਹੈਮਬਰਗ ਸਸਟੇਨੇਬਿਲਟੀ ਕਾਨਫਰੰਸ ਵਿੱਚ ਮੁੱਖ ਭਾਸ਼ਣ ਦਿੱਤਾ। ਮੰਤਰੀ ਨੇ ਕਿਹਾ ਕਿ ਭਾਰਤ ਇੱਕ ਟਿਕਾਊ ਊਰਜਾ ਭਵਿੱਖ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਵਿੱਚ ਤਰਕ ਦੀ ਇੱਕ ਆਲਮੀ ਆਵਾਜ਼ ਦੇ ਰੂਪ ਵਿੱਚ ਖੜ੍ਹਾ ਹੈ, ਜੋ ਸਾਡੀਆਂ ਵਿਕਾਸ ਇੱਛਾਵਾਂ ਅਤੇ ਵਾਤਾਵਰਣ ਸੰਬੰਧੀ ਜ਼ਿੰਮੇਵਾਰੀਆਂ ਦੇ ਮੁਤਾਬਕ ਹੈ।

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਭਾਰਤ ਦੀ ਊਰਜਾ ਤਬਦੀਲੀ ਨੂੰ ਉਜਾਗਰ ਕੀਤਾ ਅਤੇ ਨੋਟ ਕੀਤਾ ਕਿ ਭਾਰਤ ਨੇ ਅਖੁਟ ਊਰਜਾ ਵੱਲ ਆਪਣੀ ਤਬਦੀਲੀ ਵਿੱਚ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ ਹਨ। ਉਨ੍ਹਾਂ ਟਿੱਪਣੀ ਕੀਤੀ, "ਭਾਰਤ ਇਕਲੌਤਾ ਜੀ -20 ਦੇਸ਼ ਹੈ, ਜਿਸ ਨੇ ਜੀ -20 ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਨਿਕਾਸੀ ਸਭ ਤੋਂ ਘੱਟ ਹੋਣ ਦੇ ਬਾਵਜੂਦ, ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣੇ ਜਲਵਾਯੂ ਟੀਚਿਆਂ ਨੂੰ ਪੂਰਾ ਕਰ ਲਿਆ ਹੈ।"ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਊਰਜਾ ਸੁਰੱਖਿਆ ਅਤੇ ਪਹੁੰਚ ਭਾਰਤ ਲਈ ਸਰਬ  ਉੱਚ ਹਨ, ਪਰ ਇਸ ਨਾਲ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਊਰਜਾ ਤਬਦੀਲੀ ਪ੍ਰਤੀ ਦੇਸ਼ ਦੀ ਵਚਨਬੱਧਤਾ ਵਿੱਚ ਕਦੇ ਵੀ ਰੁਕਾਵਟ ਨਹੀਂ ਆਈ।

ਸੰਬੋਧਨ ਵਿੱਚ ਕੇਂਦਰੀ ਮੰਤਰੀ ਜੋਸ਼ੀ ਨੇ ਨੋਟ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ 2014 ਤੋਂ ਆਪਣੀ ਅਖੁੱਟ ਊਰਜਾ ਸਮਰੱਥਾ ਵਿੱਚ ਇੱਕ ਬਦਲਾਅ ਪੂਰਨ ਵਾਧਾ ਵੇਖਿਆ ਹੈ, ਜਿਸ ਵਿੱਚ 75 ਗੀਗਾਵਾਟ ਤੋਂ ਅੱਜ 208 ਗੀਗਾਵਾਟ ਤੱਕ 175% ਵਾਧਾ ਹੋਇਆ ਹੈ। ਕੁੱਲ ਆਰਈ 193.5 ਬਿਲੀਅਨ ਯੂਨਿਟਾਂ ਤੋਂ ਵੱਧ ਕੇ 360 ਬਿਲੀਅਨ ਯੂਨਿਟ ਹੋ ਗਿਆ, ਇਸ ਮਿਆਦ ਦੇ ਦੌਰਾਨ 86% ਦਾ ਵਾਧਾ ਹੋਇਆ। ਪਿਛਲੇ 10 ਸਾਲਾਂ ਵਿੱਚ ਸੌਰ ਊਰਜਾ ਦੀ ਸਮਰੱਥਾ ਵਿੱਚ ਵੀ 33 ਗੁਣਾ ਵਾਧਾ ਹੋਇਆ ਹੈ। ਸ਼੍ਰੀ ਜੋਸ਼ੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅੰਤਰਰਾਸ਼ਟਰੀ ਸੌਰ ਗਠਜੋੜ, 100 ਤੋਂ ਵੱਧ ਦੇਸ਼ਾਂ ਵੱਲੋਂ ਸਮਰਥਤ, ਸੌਰ ਊਰਜਾ ਨਾਲ ਜਲਵਾਯੂ  ਤਬਦੀਲੀ ਦਾ ਮੁਕਾਬਲਾ ਕਰਨ ਦੇ ਆਲਮੀ ਯਤਨਾਂ ਵਿੱਚ ਭਾਰਤ ਦੀ ਅਗਵਾਈ ਦਾ ਪ੍ਰਦਰਸ਼ਨ ਕਰਦਾ ਹੈ।

ਮੰਤਰੀ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਵੱਲ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ ਟਿਕਾਊ ਹੋਣ ਦੀ ਧਾਰਨਾ ਭਾਰਤੀ ਪਰੰਪਰਾ ਵਿੱਚ ਡੂੰਘਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਰਿਗਵੇਦ ਵਿਚੋਂ ਗਾਇਤਰੀ ਮੰਤਰ ਦਾ ਜਾਪ ਕੀਤਾ, ਮਨੁੱਖ ਜਾਤੀ ਅਤੇ ਕੁਦਰਤ ਵਿਚਕਾਰ ਇਕਸੁਰਤਾ ਵਿੱਚ ਭਾਰਤ ਦੇ ਪ੍ਰਾਚੀਨ ਵਿਸ਼ਵਾਸ ਨੂੰ ਰੇਖਾਂਕਿਤ ਕੀਤਾ।

ਗ੍ਰੀਨ ਸ਼ਿਪਿੰਗ ਪਹਿਲਕਦਮੀਆਂ:

ਗ੍ਰੀਨ ਸ਼ਿਪਿੰਗ ਦੇ ਵਿਸ਼ੇ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਜੋਸ਼ੀ ਨੇ ਆਲਮੀ ਵਪਾਰ ਵਿੱਚ ਸਮੁੰਦਰੀ ਖੇਤਰ ਦੀ ਮਹੱਤਵਪੂਰਨ ਭੂਮਿਕਾ ਅਤੇ ਗ੍ਰੀਨ ਹਾਉਸ ਗੈਸਾਂ ਦੇ ਨਿਕਾਸ 'ਤੇ ਇਸ ਦੇ ਪ੍ਰਭਾਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਜਿਵੇਂ ਕਿ ਅਸੀਂ ਸ਼ੁੱਧ-ਜ਼ੀਰੋ ਨਿਕਾਸ ਨੂੰ ਪ੍ਰਾਪਤ ਕਰਨ ਵੱਲ ਅੱਗੇ ਵੱਧ ਰਹੇ ਹਾਂ, ਟਿਕਾਊ ਸਮੁੰਦਰੀ ਆਵਾਜਾਈ ਦੀ ਜ਼ਰੂਰਤ ਬਹੁਤ ਮਹੱਤਵਪੂਰਨ ਹੋ ਗਈ ਹੈ। ਭਾਰਤ ਗ੍ਰੀਨ ਸ਼ਿਪਿੰਗ ਸੈਕਟਰ ਵਿੱਚ ਮਹੱਤਵਪੂਰਨ ਤਰੱਕੀ ਕਰ ਰਿਹਾ ਹੈ, ਜੋ ਕੇਂਦਰ ਸਰਕਾਰ ਦੀਆਂ ਪਹਿਲਕਦਮੀਆਂ, ਤਕਨੀਕੀ ਉੱਨਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਸੰਚਾਲਿਤ ਹੈ।"

ਮੰਤਰੀ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਭਾਰਤੀ ਸ਼ਿਪਯਾਰਡਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਹਰੇ ਸਮੁੰਦਰੀ ਜਹਾਜ਼ ਬਣਾਉਣ ਦੀ ਸਮਰੱਥਾ ਨੂੰ ਵਧਾਉਣ ਲਈ ਪੁਰਾਣੇ ਡੌਕਯਾਰਡਾਂ ਨੂੰ ਮੁੜ ਖੋਲ੍ਹਣ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਬਾਇਓਫਿਊਲ ਅਤੇ ਪੌਣ ਊਰਜਾ ਵਰਗੇ ਬਦਲ ਬਾਲਣ ਅਤੇ ਅਖੁੱਟ ਊਰਜਾ ਸਰੋਤਾਂ 'ਤੇ ਸਰਕਾਰ ਦੇ ਵੱਧ ਜ਼ੋਰ ਦਾ ਹਵਾਲਾ ਦਿੰਦਿਆਂ ਦੱਸਿਆ, "ਭਾਰਤ ਗ੍ਰੀਨ ਸਮੁੰਦਰੀ ਜਹਾਜ਼ ਨਿਰਮਾਣ ਲਈ ਇੱਕ ਸ਼ਾਨਦਾਰ ਕੇਂਦਰ ਬਣ ਰਿਹਾ ਹੈ"। ਭਾਰਤ 2047 ਤੱਕ ਚੋਟੀ ਦੇ ਪੰਜ ਸਮੁੰਦਰੀ ਜਹਾਜ਼ ਬਣਾਉਣ ਵਾਲੇ ਦੇਸ਼ਾਂ ਵਿੱਚ ਦਰਜਾਬੰਦੀ ਦੇ ਟੀਚੇ ਦੇ ਨਾਲ, ਹਾਈਬ੍ਰਿਡ ਮਾਡਲਾਂ ਦੀ ਵਰਤੋਂ ਕਰਦੇ ਹੋਏ ਗ੍ਰੀਨ ਸ਼ਿਪਿੰਗ ਬਾਲਣ ਅਤੇ ਜਹਾਜ਼ਾਂ ਦਾ ਸਮਰਥਨ ਕਰਨ ਲਈ ਆਪਣੇ ਬੰਦਰਗਾਹ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਰਿਹਾ ਹੈ।

ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ 2.4 ਬਿਲੀਅਨ ਡਾਲਰ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਟੀਚਾ 2030 ਤੱਕ ਸਲਾਨਾ 5 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਗ੍ਰੀਨ ਹਾਈਡ੍ਰੋਜਨ ਪੈਦਾ ਕਰਨਾ ਹੈ, ਜਿਸ ਨਾਲ $100 ਬਿਲੀਅਨ ਤੋਂ ਵੱਧ ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ 6 ਲੱਖ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਉਨ੍ਹਾਂ ਅੰਤਰਰਾਸ਼ਟਰੀ ਹਿੱਸੇਦਾਰਾਂ ਨੂੰ ਭਾਰਤ ਦੇ ਅਭਿਲਾਸ਼ੀ ਗ੍ਰੀਨ ਹਾਈਡ੍ਰੋਜਨ ਅਤੇ ਅਖੁੱਟ ਊਰਜਾ ਪ੍ਰੋਜੈਕਟਾਂ ਵਿੱਚ ਸਹਿਯੋਗ ਕਰਨ ਲਈ ਵੀ ਸੱਦਾ ਦਿੱਤਾ।

ਐੱਨਜੀਐੱਚਐੱਮ ਦੇ ਅਧੀਨ ਪਾਇਲਟ ਪ੍ਰੋਜੈਕਟ, $14 ਮਿਲੀਅਨ ਦੇ ਨਿਵੇਸ਼ ਨਾਲ, ਪਹਿਲਾਂ ਹੀ ਸ਼ਿਪਿੰਗ ਸੈਕਟਰ ਵਿੱਚ ਹਰੇ ਹਾਈਡ੍ਰੋਜਨ ਦੀ ਵਰਤੋਂ ਦੀ ਖੋਜ ਕਰ ਰਹੇ ਹਨ। “ਅਸੀਂ ਗ੍ਰੀਨ ਹਾਈਡ੍ਰੋਜਨ ਜਾਂ ਇਸਦੇ ਡੈਰੀਵੇਟਿਵਜ਼ 'ਤੇ ਕੰਮ ਕਰਨ ਲਈ ਮੌਜੂਦਾ ਜਹਾਜ਼ਾਂ ਨੂੰ ਬਦਲਣ 'ਤੇ ਧਿਆਨ ਕੇਂਦਰਤ ਕਰ ਰਹੇ ਹਾਂ। ਮੰਤਰੀ ਨੇ ਦੱਸਿਆ, "ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਇਸ ਸਮੇਂ ਦੋ ਜਹਾਜ਼ਾਂ ਨੂੰ ਗ੍ਰੀਨ ਮਿਥੇਨੌਲ 'ਤੇ ਸੰਚਾਲਨ ਲਈ ਬਦਲ ਰਹੀ ਹੈ”। ਲਗਭਗ $25 ਮਿਲੀਅਨ ਦੇ ਨਿਵੇਸ਼ ਨਾਲ ਭਾਰਤ, ਹਾਈਡ੍ਰੋਜਨ ਹੱਬ ਦੇ ਵਿਕਾਸ ਲਈ ਪੜਾਅ ਤੈਅ ਕਰ ਰਿਹਾ ਹੈ, ਜੋ ਇਸਦੇ ਊਰਜਾ ਲੈਂਡਸਕੇਪ ਨੂੰ ਬਦਲ ਦੇਵੇਗਾ। ਇਸ ਤੋਂ ਇਲਾਵਾ, ਬੰਦਰਗਾਹਾਂ ਜਿਵੇਂ ਕਿ ਦੀਨਦਿਆਲ, ਪਾਰਾਦੀਪ ਅਤੇ ਵੀ ਓ ਚਿਦੰਬਰਨਾਰ ਨੂੰ ਗ੍ਰੀਨ ਹਾਈਡ੍ਰੋਜਨ-ਸੰਚਾਲਿਤ ਜਹਾਜ਼ਾਂ ਦਾ ਸਮਰਥਨ ਕਰਨ ਲਈ ਬੰਕਰਿੰਗ ਅਤੇ ਰਿਫਿਊਲਿੰਗ ਦੀਆਂ ਸਹੂਲਤਾਂ ਦੇ ਨਾਲ ਮੁੱਖ ਹਾਈਡ੍ਰੋਜਨ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕੀਤੀ ਕਿ, "ਭਾਰਤ ਦੀਆਂ ਨਵੀਨਤਾਕਾਰੀ ਤਕਨੀਕਾਂ, ਮਜ਼ਬੂਤ ​​ਬੁਨਿਆਦੀ ਢਾਂਚੇ ਵਿੱਚ ਨਿਵੇਸ਼, ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਕਾਸ਼ਤ ਨੇ ਸਾਨੂੰ ਇਸ ਆਲਮੀ ਬਦਲਾਅ ਵਿੱਚ ਇੱਕ ਮਹਿਜ਼ ਭਾਗੀਦਾਰ ਤੋਂ ਇੱਕ ਮੋਹਰੀ ਸ਼ਕਤੀ ਵਜੋਂ ਉੱਚਾ ਚੁੱਕਿਆ ਹੈ।"

******

ਨਵੀਨ ਸ਼੍ਰੀਜੀਤ




(Release ID: 2063471) Visitor Counter : 16