ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਭਾਰਤ ਸਰਕਾਰ 6 ਅਕਤੂਬਰ 2024 ਨੂੰ ਸਮਾਵੇਸ਼ੀ ਵਿਸ਼ਵ ਨੂੰ ਹੁਲਾਰਾ ਦੇਣ ਲਈ ਰਾਸ਼ਟਰ ਵਿਆਪੀ ਜਾਗਰੂਕਤਾ ਅਭਿਯਾਨ ਦੇ ਨਾਲ ਵਿਸ਼ਵ ਸੇਰੇਬ੍ਰਲ ਪਾਲਿਸੀ ਦਿਵਸ ਮਨਾਏਗੀ
2024 ਦਾ ਥੀਮ-- "# ਯੂਨੀਕਲੀਸੀਪੀ”- ਇਸ ਬਾਰੇ ਵਿੱਚ ਜਾਗਰੂਕਤਾ ਵਧਾਉਣਾ ਹੈ ਕਿ ਕਿਸੇ ਵਿਅਕਤੀ ਦੀ ਵਿਕਲਾਂਗਤਾ (ਅਪਾਹਜਤਾ) ਉਸ ਦੀ ਪੂਰੀ ਪਹਿਚਾਣ ਨਹੀਂ ਹੈ, ਵਿਸ਼ੇਸ਼ ਸਮਰੱਥਾਵਾਂ ਅਤੇ ਤਾਕਤਾਂ ਜੀਵਨ ਵਿੱਚ ਉਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ
Posted On:
05 OCT 2024 7:33PM by PIB Chandigarh
6 ਅਕਤੂਬਰ, 2024 ਨੂੰ ਵਿਸ਼ਵ ਸੇਰੇਬ੍ਰਲ ਪਾਲਿਸੀ ਦਿਵਸ ਇੱਕ ਵਾਰ ਫਿਰ ਸੇਰੇਬ੍ਰਲ ਪਾਲਿਸੀ (ਸੀਪੀ) ਨਾਲ ਪੀੜ੍ਹਿਤ ਵਿਅਕਤੀਆਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਇੱਕ ਅਵਸਰ ਦੇ ਰੂਪ ਵਿੱਚ ਕੰਮ ਕਰੇਗਾ। ਇਸ ਸਾਲ ਦਾ ਥੀਮ, ‘"# ਯੂਨੀਕਲੀਸੀਪੀ’, ਸੇਰੇਬ੍ਰਲ ਪਾਲਿਸੀ ਕਮਿਊਨਿਟੀ ਦੀ ਵਿਸ਼ੇਸ਼ਤਾ- ਉਨ੍ਹਾਂ ਦੀਆਂ ਰੁਚੀਆਂ, ਜਨੂਨ ਅਤੇ ਪਹਿਚਾਣ –ਦਾ ਜਸ਼ਨ ਮਨਾਉਂਦਾ ਹੈ, ਜੋ ਦਰਸਾਉਂਦਾ ਹੈ ਕਿ ਉਹ ਕੇਵਲ ਆਪਣੀ ਵਿਕਲਾਂਗਤਾ ਨਾਲ ਪਰਿਭਾਸ਼ਿਤ ਨਹੀਂ ਹੁੰਦੇ। ਥੀਮ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਹਰ ਵਿਅਕਤੀ ਆਪਣੇ ਤਰੀਕੇ ਨਾਲ ਵਿਸ਼ੇਸ਼ ਹੈ ਅਤੇ ਸਮਾਜ ਨੂੰ ਇਨ੍ਹਾਂ ਵਿਸ਼ੇਸ਼ ਪਹਿਚਾਣਾਂ ਨੂੰ ਸਮਝਣਾ ਅਤੇ ਸਵੀਕਾਰ ਕਰਨਾ ਚਾਹੀਦਾ ਹੈ।
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੀ ਅਗਵਾਈ ਵਿੱਚ ਭਾਰਤ ਸਰਕਾਰ ਇਸ ਦਿਨ ਨੂੰ ਪੂਰੇ ਦੇਸ਼ ਵਿੱਚ ਜਾਗਰੂਕਤਾ ਅਭਿਯਾਨ ਚਲਾ ਕੇ ਮਨਾਏਗੀ। ਵਿਭਾਗ ਦੇ ਤਹਿਤ ਵਿਭਿੰਨ ਰਾਸ਼ਟਰੀ ਅਤੇ ਖੇਤਰੀ ਕੇਂਦਰ ਸੇਰੇਬ੍ਰਲ ਪਾਲਿਸੀ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਪ੍ਰੋਗਰਾਮ ਆਯੋਜਿਤ ਕਰਨਗੇ।
ਇਹ ਪ੍ਰੋਗਰਾਮ ਨਾ ਕੇਵਲ ਸੇਰੇਬ੍ਰਲ ਪਾਲਿਸੀ ਤੋਂ ਪੀੜ੍ਹਿਤ ਵਿਅਕਤੀਆਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆਉਣਗੇ, ਬਲਕਿ ਇਨ੍ਹਾਂ ਚੁਣੌਤੀਆਂ ਦੀ ਉਲੰਘਣਾ ਕਰਨ ਵਾਲੀਆਂ ਉਨ੍ਹਾਂ ਦੀਆਂ ਸਮਰੱਥਾਵਾਂ, ਪ੍ਰਤਿਭਾਵਾਂ ਅਤੇ ਵਿਲੱਖਣਤਾ ਦਾ ਵੀ ਜਸ਼ਨ ਮਨਾਉਣਗੇ।
"# ਯੂਨੀਕਲੀਸੀਪੀ” ਥੀਮ ਦੁਆਰਾ ਇਹ ਦਿਨ ਸਮਾਜ ਨੂੰ ਇੱਕ ਸ਼ਕਤੀਸ਼ਾਲੀ ਸੰਦੇਸ਼ ਦੇਵੇਗਾ ਕਿ ਆਪਣੀਆਂ ਵਿਸ਼ੇਸ਼ ਸਮਰੱਥਾਵਾਂ ਅਤੇ ਯੋਗਤਾਵਾਂ ਨਾਲ ਸੇਰੇਬ੍ਰਲ ਪਾਲਿਸੀ ਨਾਲ ਪੀੜ੍ਹਿਤ ਵਿਅਕਤੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਨ।
ਸੇਰੇਬ੍ਰਲ ਪਾਲਿਸੀ ਨੂੰ ਅਕਸਰ ਗਲਤ ਸਮਝੇ ਜਾਣ ਕਾਰਨ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਕਈ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਿਨ ਦਾ ਉਦੇਸ਼ ਇਨ੍ਹਾਂ ਰੂੜ੍ਹੀਆਂ ਨੂੰ ਤੋੜਣਾ ਅਤੇ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ, ਜਿੱਥੇ ਸੇਰੇਬ੍ਰਲ ਪਾਲਿਸੀ ਨਾਲ ਪੀੜ੍ਹਿਤ ਵਿਅਕਤੀ ਦਾ ਸਨਮਾਨ ਉਨ੍ਹਾਂ ਦੀ ਪਹਿਚਾਣ ਅਤੇ ਪ੍ਰਤਿਭਾ ਦੇ ਲਈ ਕੀਤਾ ਜਾਂਦਾ ਹੈ। 2024 ਦੀ ਥੀਮ, ਵਿਕਲਾਂਗਤਾ ਕਿਸੇ ਵਿਅਕਤੀ ਦੀ ਪੂਰੀ ਪਹਿਚਾਣ ਨਹੀਂ ਹੁੰਦੀ, ਦੀ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ ਅਤੇ ਸਾਰਿਆਂ ਲਈ ਅਧਿਕ ਸਮਾਵੇਸ਼ੀ ਵਿਸ਼ਵ ਨੂੰ ਉਤਸ਼ਾਹਿਤ ਕਰਨਾ ਹੈ।
ਸਾਰਿਆਂ ਲਈ ਹੋਰ ਅਧਿਕ ਸਮਾਵੇਸ਼ੀ ਵਿਸ਼ਵ ਦੇ ਨਿਰਮਾਣ ਦੀ ਦਿਸ਼ਾ ਵਿੱਚ ਇਸ ਵਰ੍ਹੇ ਦਾ ਵਿਸ਼ਵ ਸੇਰੇਬ੍ਰਲ ਪਾਲਿਸੀ ਦਿਵਸ ਵਿਭਿੰਨਤਾ ਨੂੰ ਸਵੀਕਾਰ ਕਰਨ ਅਤੇ ਉਸ ਦਾ ਜਸ਼ਨ ਮਨਾਉਣ ਦੀ ਯਾਦ ਦਿਵਾਉਂਦਾ ਹੈ।
*****
ਵੀਐੱਮ
(Release ID: 2062891)
Visitor Counter : 28