ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਸਵੱਛਤਾ ਹੀ ਸੇਵਾ: ਸਵੱਛਤਾ ਜਾਗਰੂਕਤਾ ਵੱਲ ਧਿਆਨ ਕੇਂਦ੍ਰਿਤ ਕਰਦੇ ਹੋਏ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵਿੱਚ ਗਾਂਧੀ ਜਯੰਤੀ ਮਨਾਈ ਗਈ

Posted On: 03 OCT 2024 5:11PM by PIB Chandigarh

ਸਵੱਛਤਾ ਹੀ ਸੇਵਾ 2024 ਦਾ ਸਮਾਪਨ 2 ਅਕਤੂਬਰ, 2024 ਨੂੰ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਗਾਂਧੀ ਜਯੰਤੀ ਦੇ ਜਸ਼ਨ ਨਾਲ ਹੋਇਆ। ਇਸ ਸਾਲ ਦੇ ਤਿਉਹਾਰ ਵਿੱਚ ਸਵੱਛਤਾ ਜਾਗਰੂਕਤਾ ਉੱਤੇ ਖਾਸ ਜ਼ੋਰ ਦਿੱਤਾ ਗਿਆ, ਜੋ ਸਵੱਛ ਅਤੇ ਟਿਕਾਊ ਭਾਰਤ ਦੇ ਲਈ ਗਾਂਧੀ ਜੀ ਦੇ ਨਜ਼ਰੀਏ ਦੇ ਬਰਾਬਰ ਹੈ।

ਇਸ ਸਮਾਗਮ ਵਿੱਚ ਸਾਡੇ ਰੋਜ਼ਾਨਾ ਜੀਵਨ ਵਿੱਚ ਸਫ਼ਾਈ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਿਲਚਸਪ ਗਤੀਵਿਧੀਆਂ ਸ਼ਾਮਲ ਸਨ। ਮੰਤਰਾਲੇ ਦੇ ਹਾਊਸਕੀਪਿੰਗ ਸਟਾਫ਼ ਦੇ ਮਿਹਨਤੀ ਯਤਨਾਂ ਦੀ ਸ਼ਲਾਘਾ ਦੇ ਸੰਕੇਤ ਦੇ ਰੂਪ ਵਿੱਚ, ਜੋ ਸਾਫ਼-ਸਫ਼ਾਈ ਅਤੇ ਸਵੱਛਤਾ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਉਨ੍ਹਾਂ ਨੂੰ ਟੀ-ਸ਼ਰਟਾਂ ਵੰਡੀਆਂ ਗਈਆਂ। ਇਸ ਪਹਿਲ ਨਾਲ ਨਾ ਸਿਰਫ ਉਨਾਂ ਦੀ ਸਖ਼ਤ ਮਿਹਨਤ ਨੂੰ ਮਾਨਤਾ ਦਿੱਤੀ ਗਈ, ਸਗੋਂ ਸਾਫ਼ ਵਾਤਾਵਰਨ ਨੂੰ ਬਣਾਈ ਰੱਖਣ ਦੇ ਲਈ ਸਮੂਹਿਕ ਪ੍ਰਤੀਬੱਧਤਾ ਨੂੰ ਵੀ ਉਤਸ਼ਾਹਿਤ ਕੀਤਾ ਗਿਆ।

ਟੀ-ਸ਼ਰਟ ਵੰਡਣ ਤੋਂ ਇਲਾਵਾ, ਹਾਊਸਕੀਪਿੰਗ ਟੀਮ ਦੇ ਲਈ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਸ਼ਲਾਘਾ ਦੇ ਪ੍ਰਤੀਕ ਵਜੋਂ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਨੇ ਇਹ ਯਾਦ ਦਿਵਾਇਆ ਕਿ ਸਫ਼ਾਈ ਸਿਰਫ਼ ਇੱਕ ਵਿਅਕਤੀਗਤ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇੱਕ ਬਿਹਤਰ ਸਮਾਜ ਦੇ ਨਿਰਮਾਣ  ਲਈ ਸਾਂਝੇ ਤੌਰ ’ਤੇ ਪ੍ਰਤੀਬੱਧਤਾ ਹੈ।

*******

ਐੱਸਐੱਸ/ ਪੀਆਰਕੇ


(Release ID: 2061975) Visitor Counter : 32


Read this release in: English , Urdu , Hindi , Tamil