ਕਾਨੂੰਨ ਤੇ ਨਿਆਂ ਮੰਤਰਾਲਾ
ਵਿਧਾਨਿਕ ਵਿਭਾਗ ਵੱਲੋਂ ਸਵੱਛਤਾ ਕਿੱਟਾਂ ਦੀ ਵੰਡ ਕੀਤੀ ਗਈ
प्रविष्टि तिथि:
27 SEP 2024 8:03PM by PIB Chandigarh
ਡਾ: ਰਾਜੀਵ ਮਣੀ, ਸਕੱਤਰ, ਵਿਧਾਨਿਕ ਵਿਭਾਗ ਨੇ ਸਵੱਛਤਾ ਹੀ ਸੇਵਾ ਅਭਿਆਨ ਦੇ ਮੌਕੇ ’ਤੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਸਵੱਛਤਾ ਕਿੱਟ ਅਤੇ ਟੀ-ਸ਼ਰਟ ਸਮੇਤ ਕੈਪਾਂ ਵੰਡੀਆਂ। ਇਸ ਮੌਕੇ ’ਤੇ ਵਧੀਕ ਸਕੱਤਰ ਸ਼੍ਰੀ ਉਦੈ ਕੁਮਾਰ, ਡਾ. ਮਨੋਜ ਕੁਮਾਰ ਅਤੇ ਸ਼੍ਰੀ ਦਿਵਾਕਰ ਸਿੰਘ ਅਤੇ ਨੋਡਲ ਅਧਿਕਾਰੀ/ ਸੰਯੁਕਤ ਸਕੱਤਰ ਸ਼੍ਰੀ ਆਰ.ਕੇ. ਪਟਨਾਇਕ ਵੀ ਮੌਜੂਦ ਸਨ। ਸਕੱਤਰ ਨੇ ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਦੇ ਲਈ ਉਨ੍ਹਾਂ ਨੂੰ ਪ੍ਰੋਤਸ਼ਾਹਿਤ ਕੀਤਾ। ਇਸ ਦੌਰਾਨ, ਸਕੱਤਰ ਨੇ ਰੋਜ਼ਾਨਾ ਜੀਵਨ ਵਿੱਚ ਸਵੱਛਤਾ, ਸਿਹਤ ਅਤੇ ਸਫ਼ਾਈ ਦੀ ਮਹੱਤਤਾ ’ਤੇ ਜ਼ੋਰ ਦਿੱਤਾ।







*********
ਐੱਮਜੀ/ ਐੱਸਬੀ/ ਡੀਪੀ
(रिलीज़ आईडी: 2060618)
आगंतुक पटल : 89