ਪੰਚਾਇਤੀ ਰਾਜ ਮੰਤਰਾਲਾ
ਕੇਂਦਰੀ ਰਾਜ ਮੰਤਰੀ ਪ੍ਰੋ. ਐੱਸ. ਪੀ. ਸਿੰਘ ਬਘੇਲ ਕੱਲ੍ਹ ਨਵੀਂ ਦਿੱਲੀ ਵਿੱਚ ਜਲ ਯੋਜਨਾ ਅਭਿਯਾਨ 2024 – ਸਬਕੀ ਯੋਜਨਾ ਸਬਕਾ ਵਿਕਾਸ ਅਭਿਯਾਨ ‘ਤੇ ਇੱਕ ਨੈਸ਼ਨਲ ਵਰਕਸ਼ਾਪ ਦਾ ਉਦਘਾਟਨ ਕਰਨਗੇ
ਪੰਚਾਇਤੀ ਰਾਜ ਮੰਤਰਾਲਾ 2 ਅਕਤੂਬਰ 2024 ਨੂੰ ਜਨ ਯੋਜਨਾ ਅਭਿਯਾਨ ਦੇ ਇਸ ਵਰ੍ਹੇ ਦੇ ਸੰਸਕਰਣ ਨੂੰ ਲਾਂਚ ਕਰਨ ਦੇ ਲਈ ਕਮਰ ਕਸ ਰਿਹਾ ਹੈ, ਅਭਿਯਾਨ ਨੂੰ ਗਤੀ ਪ੍ਰਦਾਨ ਕਰਨ ਦੇ ਲਈ, ਇਸ ਸਿਲਸਿਲੇ ਵਿੱਚ, 30 ਸਤੰਬਰ 2024 ਨੂੰ ਇੱਕ ਨੈਸ਼ਨਲ ਵਰਕਸ਼ਾਪ ਨਿਰਧਾਰਿਤ ਕੀਤੀ ਗਈ ਹੈ
ਵਰਕਸ਼ਾਪ ਦਾ ਉਦੇਸ਼ ਅਧਿਕਾਰੀਆਂ, ਚੁਣੇ ਹੋਏ ਪ੍ਰਤੀਨਿਧੀਆਂ, ਪੰਚਾਇਤੀ ਰਾਜ ਦੇ ਫੈਕਲਟੀ/ਟ੍ਰੇਨਰਾਂ ਅਤੇ ਪੰਚਾਇਤਾਂ ਦੇ ਹੋਰ ਹਿਤਧਾਰਕਾਂ ਨੂੰ ਪੰਚਾਇਤ ਵਿਕਾਸ ਯੋਜਨਾਵਾਂ ਦੀ ਤਿਆਰੀ ਅਤੇ ਉਨ੍ਹਾਂ ਨੂੰ ਅਪਲੋਡ ਕਰਨ ਦੇ ਸਬੰਧ ਵਿੱਚ ਰਣਨੀਤੀਆਂ, ਦ੍ਰਿਸ਼ਟੀਕੋਣਾਂ ਅਤੇ ਰੋਡਮੈਪ ਬਾਰੇ ਅਪਲੋਡ ਕਰਨਾ ਹੈ
ਕੇਂਦਰੀ ਮੰਤਰਾਲਿਆਂ/ਵਿਭਾਗਾਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਰਾਜ ਪੰਚਾਇਤੀ ਰਾਜ ਵਿਭਾਗ ਤੋਂ ਲਗਭਗ 400 ਪ੍ਰਤੀਭਾਗੀਆਂ ਦੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਦੀ ਆਸ਼ਾ ਹੈ
ਭਾਰਤ ਦੀ ਲਗਭਗ 65%-68% ਪ੍ਰਤੀਸ਼ਤ ਜਨਸੰਖਿਆ ਨੂੰ ਸ਼ਾਮਲ ਕਰਨ ਵਾਲੇ ‘ਸਬਕੀ ਯੋਜਨਾ ਸਬਕਾ ਵਿਕਾਸ’ ਅਭਿਯਾਨ ਦੀ ਵਿਆਪਕ ਪਹੁੰਚ ਨੂੰ ਦੇਖਦੇ ਹੋਏ, ਸਮੁੱਚੇ ਗ੍ਰਾਮੀਣ ਵਿਕਾਸ ਅਤੇ ਅੰਮ੍ਰਿਤ ਕਾਲ ਦੇ ਦੌਰਾਨ ਰਾਸ਼ਟਰੀ ਪ੍ਰਗਤੀ ਦੇ ਲਕਸ਼ਾਂ ਨੂੰ ਮੂਰਤ ਰੂਪ ਦੇਣ ਵਿੱਚ ਇਸ ਅਭਿਯਾਨ ਦੀ ਕਾਮਯਾਬੀ ਬਹੁਤ ਮਹੱਤਵਪੂਰਨ ਹੈ
Posted On:
29 SEP 2024 12:46PM by PIB Chandigarh
ਕੇਂਦਰੀ ਪੰਚਾਇਤੀ ਰਾਜ ਦੇ ਰਾਜ ਮੰਤਰੀ, ਪ੍ਰੋ. ਐੱਸ. ਪੀ. ਸਿੰਘ ਬਘੇਲ ਕੱਲ੍ਹ (30 ਸਤੰਬਰ, 2024) ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਨਵੀਂ ਦਿੱਲੀ ਵਿੱਚ ਜਨ ਯੋਜਨਾ ਅਭਿਯਾਨ 2024 (ਸਬਕੀ ਯੋਜਨਾ ਸਬਕਾ ਵਿਕਾਸ ਅਭਿਯਾਨ) ‘ਤੇ ਇੱਕ ਨੈਸ਼ਨਲ ਵਰਕਸ਼ਾਪ ਦਾ ਉਦਘਾਟਨ ਕਰਨਗੇ।
ਪੰਚਾਇਤੀ ਰਾਜ ਮੰਤਰਾਲਾ 30 ਸਤੰਬਰ, 2024 ਨੂੰ ਜਨ ਯੋਜਨਾ ਅਭਿਯਾਨ 2024 (ਸਬਕੀ ਯੋਜਨਾ ਸਬਕਾ ਵਿਕਾਸ) ‘ਤੇ ਇੱਕ ਨੈਸ਼ਨਲ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ ਅਤੇ ਇਸ ਅਭਿਯਾਨ ਨੂੰ 2 ਅਕਤੂਬਰ 2024 ਨਾਲ ਦੇਸ਼ ਭਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ, ਤਾਕਿ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੇ ਸਾਰੇ ਤਿੰਨਾਂ ਪੱਧਰਾਂ ‘ਤੇ ਪੰਚਾਇਤਾਂ ਵਿੱਚ ਵਿਕਾਸ ਯੋਜਨਾਵਾਂ ਦੀ ਤਿਆਰੀ ਦੇ ਲਈ ਸਲਾਨਾ ਹੋਣ ਵਾਲੇ ਕੰਮ ਦੀ ਸ਼ੁਰੂਆਤ ਹੋ ਸਕੇ।
ਇਸ ਨੈਸ਼ਨਲ ਵਰਕਸ਼ਾਪ ਦੇ ਉਦਘਾਟਨ ਸੈਸ਼ਨ ਦੇ ਦੌਰਾਨ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਦਾ ਵੀਡੀਓ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿੱਚ ਪੰਚਾਇਤੀ ਵਿਕਾਸ ਯੋਜਨਾਵਾਂ ਦੀ ਸਾਂਝੇਦਾਰੀ ਪ੍ਰਕਿਰਿਆ ਵਿੱਚ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਅਤੇ ਹਿਤਧਾਰਕਾਂ ਨਾਲ ਪੂਰੇ ਮਨ ਤੋਂ ਸਮਰਥਨ ਅਤੇ ਉਨ੍ਹਾਂ ਦੇ ਵੱਲ ਸਰਗਰਮ ਭਾਗੀਦਾਰੀ ਦੀ ਜ਼ਰੂਰਤ ‘ਤੇ ਬਲ ਦਿੱਤਾ ਜਾਵੇਗਾ। ਇਹ ਇੱਕ ਸਲਾਨਾ ਪਹਿਲ ਹੈ, ਜੋ ਪੰਚਾਇਤਾਂ ਦੇ ਸਮੁੱਚੇ ਵਿਕਾਸ ਅਤੇ ਟਿਕਾਊ ਵਿਕਾਸ ਲਕਸ਼ਾਂ ਨੂੰ ਹਾਸਲ ਕਰਨ ‘ਤੇ ਕੇਂਦ੍ਰਿਤ ਹੈ ਅਤੇ ਇਸ ਵਿੱਚ ‘ਸਬਕੀ ਯੋਜਨਾ, ਸਬਕਾ ਵਿਕਾਸ’ ਦੀ ਸੱਚੀ ਭਾਵਨਾ ਨਿਹਿਤ ਹੈ। ਇਸ ਮੌਕੇ ‘ਤੇ, ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ, ਸ਼੍ਰੀ ਵਿਵੇਕ ਭਾਰਦਵਾਜ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ, ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਅਤੇ ਪੇਅਜਲ ਤੇ ਸਵੱਛਤਾ ਵਿਭਾਗ ਦੇ ਸਕੱਤਰ ਅਤੇ ਇਸ ਵਿਭਾਗ ਦੇ ਤਹਿਤ ਆਉਣ ਵਾਲੇ ਜਲ ਜੀਵਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਚੰਦ੍ਰ ਭੂਸ਼ਣ ਕੁਮਾਰ ਵੀ ਮੌਜੂਦ ਰਹਿਣਗੇ।
ਇਸ ਮੌਕੇ ‘ਤੇ, ਵਿੱਤ ਵਰ੍ਹੇ (2025-26) ਦੇ ਲਈ ਪੰਚਾਇਤ ਵਿਕਾਸ ਯੋਜਨਾਵਾਂ ਤਿਆਰ ਕਰਨ ਦੇ ਲਈ ਜਨ ਯੋਜਨਾ ਅਭਿਯਾਨ (2024-25) ਨਾਲ ਸਬੰਧਿਤ ਇੱਕ ਪੁਸਤਿਕਾ ਅਤੇ ਰਾਸ਼ਟਰੀਯ ਗ੍ਰਾਮ ਸਵਰਾਜ ਅਭਿਯਾਨ (ਆਰਜੀਐੱਸਏ) ਦੀ ਸਲਾਨਾ ਕਾਰਜ ਯਜੋਨਾ 2024-25 ਰਿਪੋਰਟ ਨੂੰ ਜਾਰੀ ਕੀਤਾ ਜਾਵੇਗਾ। ਇਸ ਅਵਸਰ ‘ਤੇ, ਪੰਚਾਇਤੀ ਰਾਜ ਮੰਤਰਾਲੇ ਦੀ ਵੈਬਸਾਈਟ ਦੇ ਹਿੰਦੀ ਸੰਸਕਰਣ ਨੂੰ ਵੀ ਲਾਂਚ ਕੀਤਾ ਜਾਵੇਗਾ।
ਇਸ ਵਰਕਸ਼ਾਪ ਦਾ ਉਦੇਸ਼ ਪੰਚਾਇਤੀ ਵਿਕਾਸ ਯੋਜਨਾਵਾਂ ਦੀ ਤਿਆਰੀ ਅਤੇ ਅਪਲੋਡਿੰਗ ਬਾਰੇ ਰਣਨੀਤੀਆਂ, ਦ੍ਰਿਸ਼ਟੀਕੋਣ ਅਤੇ ਰੋਡਮੈਪ ਲਈ ਅਧਿਕਾਰੀਆਂ, ਨਿਰਵਾਚਿਤ ਪ੍ਰਤੀਨਿਧੀਆਂ, ਪੰਚਾਇਤੀ ਰਾਜ ਦੀਆਂ ਫੈਕਲਟੀਆਂ/ਟ੍ਰੇਨਰਾਂ ਦੇ ਹੋਰ ਹਿਤਧਾਰਕਾਂ ਨੂੰ ਅੱਪਲੋਡ ਕਰਨਾ ਹੈ। ਇਸ ਵਰਕਸ਼ਾਪ ਦੇ ਦੌਰਾਨ, ਕੁਝ ਰਾਜਾਂ ਦੀਆਂ ਸਰਵੋਤਮ ਪ੍ਰਥਾਵਾਂ ਨੂੰ ਵੀ ਪੇਸ਼ ਕੀਤਾ ਜਾਵੇਗਾ, ਤਾਕਿ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਭਿੰਨ ਖੇਤਰਾਂ ਬਾਰੇ ਜਾਣਾਕਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਅਪਣਾਇਆ ਜਾ ਸਕੇ।
ਇਹ ਆਸ਼ਾ ਕੀਤੀ ਜਾਂਦੀ ਹੈ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਰਾਜ ਸਰਕਾਰਾਂ ਦੇ ਪੰਚਾਇਤੀ ਰਾਜ ਵਿਭਾਗ, ਰਾਸ਼ਟਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਨ (ਐੱਨਆਈਆਰਡੀ ਐਂਡ ਪੀਆਰ), ਰਾਜ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ, ਪੰਚਾਇਰੀ ਰਾਜ ਸੰਸਥਾਨਾਂ ਦੇ ਤਿੰਨੋਂ ਪੱਧਰਾਂ ਦੇ ਨਿਰਵਾਚਿਤ ਪ੍ਰਤੀਨਿਧੀ ਜਿਨ੍ਹਾਂ ਦੀ ਸੰਖਿਆ ਲਗਭਗ 400 ਹੈ, ਇਸ ਵਰਕਸ਼ਾਪ ਵਿੱਚ ਹਿੱਸਾ ਲੈਣਗੇ। ਗ੍ਰਾਮੀਣ ਵਿਕਾਸ ਮੰਤਰਾਲੇ ਦੇ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਦਲ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ, ਮੰਤਰਾਲਾ ਜੀਵਨ-ਨਿਰਵਾਹ ਸਿਰਜਣ ਦੇ ਲਈ ਯੋਜਨਾ ਦੇ ਏਕੀਕਰਣ ਅਤੇ ਇਸ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਵੈ ਸਹਾਇਤਾ ਸਮੂਹਾਂ ਨੂੰ ਸ਼ਾਮਲ ਕਰਨ ‘ਤੇ ਨਿਰੰਤਰ ਜ਼ੋਰ ਦੇ ਰਿਹਾ ਹੈ। ਇਸ ਵਰਕਸ਼ਾਪ ਵਿੱਚ ਗ੍ਰਾਮ ਗ਼ਰੀਬੀ ਨਿਊਨੀਕਰਣ ਯੋਜਨਾ (ਵੀਪੀਆਰਪੀ) ਨੂੰ ਜੀਪੀਡੀਪੀ ਦੇ ਨਾਲ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਵਿਭਿੰਨ ਦ੍ਰਿਸ਼ਟੀਕੋਣਾਂ ਅਤੇ ਸਵੈ ਸਹਾਇਤਾ ਸਮੂਹਾਂ ਦੀ ਭੂਮਿਕਾ ‘ਤੇ ਵੀ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਨੈਸ਼ਨਲ ਵਰਕਸ਼ਾਪ, ਵਿੱਚ ਸਾਰੇ ਹਿਤਧਾਰਕ ਪੰਚਾਇਤਾਂ ਵਿੱਚ ਵਿਕਾਸ ਦੀ ਯੋਜਨਾ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੇ। ਪੰਚਾਇਤੀ ਰਾਜ ਮੰਤਰਾਲਾ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਵਿਕਸਿਤ ਸੇਵਾਵਾਂ ਦੇ ਨੈੱਟਵਰਕ ਦਾ ਲਾਭ ਉਠਾਉਣ ਦੇ ਲਈ ਪੇਅਜਲ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ) ਦੇ ਨਾਲ ਤਾਲਮੇਲ ਕਰ ਰਿਹਾ ਹੈ ਅਤੇ ਡੀਡੀਡਬਲਿਊਐੱਸ ਦੇ ਅਧਿਕਾਰੀ ਪ੍ਰਤੀਭਾਗੀਆਂ ਨੂੰ ਐੱਫਐੱਫਸੀ ਦੇ ਤਹਿਤ ਟਾਈਡ ਗ੍ਰਾਂਟਸ ਦੇ ਪ੍ਰਭਾਵੀ ਅਤੇ ਵਿਵੇਕਪੂਰਣ ਉਪਯੋਗ ਅਤੇ ਜ਼ਮੀਨੀ ਪੱਧਰ ‘ਤੇ ਜਨਤਕ ਸੇਵਾ ਵੰਡ ਵਿੱਚ ਸੁਧਾਰ ਦੇ ਲਈ ਜਾਗਰੂਕ ਕਰਨਗੇ।
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਤਾਲਮੇਲ ਬਣਾਉਂਦੇ ਹੋਏ, ਪੰਚਾਇਤੀ ਰਾਜ ਮੰਤਰਾਲਾ ਗ੍ਰਾਮ ਪੰਚਾਇਤ ਪੱਧਰ ‘ਤੇ ਯੋਜਨਾ ਬਣਾਉਣ ਦੇ ਲਈ ਗ੍ਰਾਮ ਮਾਨਚਿਤ੍ਰ ਸੁਵਿਧਾ ਦਾ ਉਪਯੋਗ ਕਰਨ ਅਤੇ ਪੀਈਐੱਸਏ ਪੰਚਾਇਤਾਂ ਵਿੱਚ ਗ੍ਰਾਮ-ਵਾਰ ਯੋਜਨਾ ਤਿਆਰ ਕਰਨ ਦੇ ਲਈ ਪੀਆਰਆਈ ਦੀ ਸਮਰੱਥਾ-ਨਿਰਮਾਣ ਕਰਨ ਦਾ ਪ੍ਰਯਾਸ ਕਰ ਰਿਹਾ ਹੈ। ਪੰਚਾਇਤਾਂ ਦੀ ਪ੍ਰੋਫਾਈਲ ਨਾਲ ਸਬੰਧਿਤ ਅੰਕੜਿਆਂ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਮਜ਼ਬੂਤ ਵੈਰੀਫਿਕੇਸ਼ਨ ਪ੍ਰਕਿਰਿਆ ਲਈ ਪੀਆਰਆਈ ਸਲਾਨਾ ਯੋਜਨਾ ਪੋਰਟਲ ਯਾਨੀ ‘ਈਗ੍ਰਾਮ ਸਵਰਾਜ’ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਇਸ ਵਰਕਸ਼ਾਪ ਦਾ ਉਪਯੋਗ ਅਜਿਹੇ ਬਦਲਾਅ ਦੇ ਅਪਲੋਡਿੰਗ ਅਤੇ ਸਹਿਕਾਰੀ ਸੰਘਵਾਦ ਭਾਵਨਾ ਦੇ ਅਨੁਰੂਪ ਅੱਗੇ ਦੇ ਸੁਧਾਰ ਲਈ ਸੁਝਾਅ ਮੰਗਣ ਦੇ ਲਈ ਕੀਤਾ ਜਾਵੇਗਾ। ਪੰਚਾਇਤੀ ਰਾਜ ਮੰਤਰਾਲੇ ਨੇ ਉਨੰਤ ਭਾਰਤ ਅਭਿਯਾਨ (ਯੂਬੀਏ) ਦੇ ਨਾਲ ਸਹਿਯੋਗ ਜਿਹੀਆਂ ਕੁਝ ਨਵੀਂ ਪਹਿਲਕਦਮੀਆਂ ਵੀ ਕੀਤੀਆਂ ਹਨ, ਜਿਸ ਵਿੱਚ ਅਕਾਦਮਿਕ ਸੰਸਥਾਵਾਂ ਦੇ ਵਿਦਿਆਰਥੀ ਗੁਣਵੱਤਾਪੂਰਨ ਪੰਚਾਇਤ ਵਿਕਾਸ ਯੋਜਨਾ ਤਿਆਰ ਕਰਨ ਵਿੱਚ ਪੰਚਾਇਤਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ ਅਤੇ ਇਹ ਵਿਦਿਆਰਥੀਆਂ ਦੇ ਲਈ ਸਿੱਖਣ ਦਾ ਇੱਕ ਅਨੁਭਵ ਵੀ ਹੋਵੇਗਾ।

ਪਿਛੋਕੜ
“ਸਬਕੀ ਯੋਜਨਾ ਸਬਕਾ ਵਿਕਾਸ” ਦੇ ਰੂਪ ਵਿੱਚ ਜਾਣਿਆ ਜਾਣ ਵਾਲਾ ਜਨ ਯੋਜਨਾ ਅਭਿਯਾਨ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਅਗਲੇ ਵਿੱਤੀ ਵਰ੍ਹੇ ਦੇ ਲਈ ਭਾਗੀਦਾਰੀ ਪੰਚਾਇਤ ਵਿਕਾਸ ਯੋਜਨਾਵਾਂ (ਪੀਡੀਪੀ) ਦੀ ਤਿਆਰੀ ਦੇ ਲਈ 2018 ਵਿੱਚ ਸ਼ੁਰੂ ਕੀਤੀ ਗਈ ਇੱਕ ਪਰਿਵਰਤਨਕਾਰੀ ਰਾਸ਼ਟਰਵਿਆਪੀ ਪਹਿਲ ਹੈ, ਜਿਸ ਵਿੱਚ ਚੁਣੇ ਹੋਏ ਪ੍ਰਤੀਨਿਧੀਆਂ, ਸਬੰਧਿਤ ਵਿਭਾਗਾਂ ਦੇ ਅੱਗੇ ਰਹਿ ਕੇ ਕੰਮ ਕਰਨ ਵਾਲੇ ਕਾਰਯਕਰਤਾ, ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ), ਭਾਈਚਾਰਾ ਅਧਾਰਿਤ ਸੰਗਠਨ (ਸੀਬੀਓ) ਅਤੇ ਹੋਰ ਸਬੰਧਿਤ ਹਿਤਧਾਰਕਾਂ ਦੀ ਸਵੈਇਛੁੱਕ ਸਾਂਝੇਦਾਰੀ ਹੈ। ਇਹ ਅਭਿਯਾਨ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦੇ ਅਧਾਰਭੂਤ ਸਿਧਾਂਤ ਦੇ ਨਾਲ ਸੁਰੱਖਿਅਤ ਕਰਨ ਅਤੇ ਪੰਚਾਇਤਾਂ ਦੀ ਵਿਕਾਸ ਯੋਜਨਾ ਤਿਆਰ ਕਰਨ ਵਿੱਚ ਲੋਕਾਂ ਦੀ ਸਾਂਝੇਦਾਰੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਪੰਚਾਇਤੀ ਰਾਜ ਸੰਸਥਾਵਾਂ ਦੁਆਰਾ ਪੰਚਾਇਤੀ ਵਿਕਾਸ ਯੋਜਨਾ ਤਿਆਰ ਕਰਨ ਦਾ ਕੰਮ ਹਰ ਸਾਲ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਤਾਲਮੇਲ: ਲਾਜ਼ਮੀ ਗ੍ਰਾਮ ਸਭਾ ਤੋਂ 2 ਅਕਤੂਬਰ ਨੂੰ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਜਨ ਯੋਜਨਾ ਅਭਿਯਾਨ ਸ਼ੁਰੂ ਕਰਨ ਦੇ ਨਾਲ ਸ਼ੁਰੂ ਹੁੰਦੀ ਹੈ। ਇਹ ਇੱਕ ਅਭਿਯਾਨ ਹੈ, ਜਿੱਥੇ ਆਮ ਲੋਕਾਂ ਦਾ ਮੰਚ-ਗ੍ਰਾਮ ਸਭਾ- ਆਪਣੀ ਗ੍ਰਾਮ ਪੰਚਾਇਤ ਦੀਆਂ ਜ਼ਰੂਰਤਾਂ ਅਤੇ ਉਪਲਬਧ ਸੰਸਾਧਨਾਂ ‘ਤੇ ਵਿਚਾਰ-ਵਟਾਂਦਰਾ ਕਰਦੀ ਹੈ ਅਤੇ ਇਸ ਦੇ ਬਾਅਦ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਲਈ ਆਉਣ ਵਾਲੇ ਵਿੱਤੀ ਵਰ੍ਹੇ ਲਈ ਗ੍ਰਾਮ ਪੰਚਾਇਤੀ ਵਿਕਾਸ ਯੋਜਨਾ ਤਿਆਰ ਕੀਤੀ ਜਾਂਦੀ ਹੈ।
ਪੰਚਾਇਤ ਨਿਯੋਜਨ ਪ੍ਰਕਿਰਿਆ ਆਮ ਤੌਰ ‘ਤੇ 2 ਅਕਤੂਬਰ ਨੂੰ ਲਾਜ਼ਮੀ ਗ੍ਰਾਮ ਸਭਾ ਦੇ ਨਾਲ ਸ਼ੁਰੂ ਹੁੰਦੀ ਹੈ, ਜਿਸ ਵਿੱਚ ਚਾਲੂ ਵਰ੍ਹੇ ਦੀ ਯੋਜਨਾ ਦੀ ਪ੍ਰਗਤੀ, ਆਗਾਮੀ ਵਰ੍ਹੇ ਦੇ ਲਈ ਸੰਸਾਧਨਾਂ ਦੀ ਉਪਲਬਧਤਾ, ਆਉਣ ਵਾਲੇ ਵਰ੍ਹੇ ਦੀ ਯੋਜਨਾ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ/ਕਾਰਜਾਂ ਦੇ ਨਾਲ-ਨਾਲ ਹੋਰ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੁੰਦਾ ਹੈ। ਆਗਾਮੀ ਵਰ੍ਹੇ ਦੀ ਯੋਜਨਾ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ/ਕਾਰਜਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਅਤੇ ਗ੍ਰਾਮ ਸਭਾ ਦੀਆਂ ਅੱਗੇ ਹੋਣ ਵਾਲੀਆਂ ਮੀਟਿੰਗਾਂ ਵਿੱਚ ਸਵੀਕ੍ਰਿਤੀ ਦੇ ਲਈ ਰੱਖਿਆ ਜਾਂਦਾ ਹੈ। ਅਨੁਮੋਦਿਤ ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ ਨੂੰ ਬਿਹਤਰ ਪਾਰਦਰਸ਼ਿਤਾ, ਜਵਾਬਦੇਹੀ ਦੇ ਲਈ ਇੱਕ ਏਕੀਕ੍ਰਿਤ ਕਾਰਜ ਪ੍ਰਵਾਹ ਸਮਰੱਥ ਪੋਰਟਲ ‘ਈਗ੍ਰਾਮਸਵਰਾਜ’ ‘ਤੇ ਅਪਲੋਡ ਕੀਤਾ ਜਾਂਦਾ ਹੈ।
ਇਸ ਅਭਿਯਾਨ ਦੇ ਦੌਰਾਨ, ਸਬੰਧਿਤ ਵਿਭਾਗਾਂ ਦੇ ਫਰੰਟਲਾਈਨ ਵਰਕਰਾਂ ਨੂੰ ਗ੍ਰਾਮ ਸਭਾ ਵਿੱਚ ਆਪਣੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ, ਸੰਸਾਧਾਨ ਉਪਲਬਧਤਾ, ਲਾਭਾਰਥੀਆਂ ਆਦਿ ਦਾ ਵੇਰਵਾ ਪੇਸ਼ ਕਰਨ ਦੇ ਲਈ ਸੱਦਾ ਦਿੱਤਾ ਜਾਂਦਾ ਹੈ। ਇਸ ਲਈ, ਇਹ ਅਭਿਯਾਨ ਕਨਵਰਜੈਂਸ ਪਲਾਨ ਤਿਆਰ ਕਰਨ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਅਤੇ ਸਮਾਜਿਕ ਵਿਕਾਸ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਪੰਚਾਇਤਾਂ ਦੇ ਸੰਸਾਧਨ ਨੂੰ ਵਧਾਉਣ ਦੇ ਲਈ ਵੀ ਇੱਕ ਸਮਰੱਥ ਔਜ਼ਾਰ ਹੈ।
ਸਮੁੱਚੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਇਸ ਅਭਿਯਾਨ ਨੂੰ ਆਲਮੀ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਦੇ ਨਾਲ ਜੋੜਿਆ ਗਿਆ ਹੈ। ਇਨ੍ਹਾਂ ਲਕਸ਼ਾਂ ਦਾ ਸਥਾਨੀਕਰਣ ਕਰਦੇ ਹੋਏ, ਜਿਨ੍ਹਾਂ ਨੂੰ ਅਕਸਰ ਟਿਕਾਊ ਵਿਕਾਸ ਲਕਸ਼ਾਂ (ਐੱਲਐੱਸਡੀਜੀ) ਦੇ ਸਥਾਨੀਕਰਣ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਇਹ ਅਭਿਯਾਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਦੇਸ਼ ਭਰ ਦੇ ਗ੍ਰਾਮੀਣ ਖੇਤਰਾਂ ਵਿੱਚ ਵਿਕਾਸ ਪਹਿਲਕਦਮੀਆਂ ਉਦੇਸ਼ਾਂ ਦੇ ਅਨੁਰੂਪ ਹੋਣ। ਗ਼ਰੀਬੀ ਖਾਤਮਾ, ਸਿਹਤ, ਸਿੱਖਿਆ ਵਾਤਾਵਰਣ ਸਥਿਰਤਾ ਆਦਿ ਜਿਹੇ ਮਹੱਤਵਪੂਰਨ ਖੇਤਰਾਂ ‘ਤੇ ਤੇਜ਼ ਧਿਆਨ ਕੇਂਦ੍ਰਿਤ ਕਰਨ ਦੇ ਲਈ ਨੌ ਪ੍ਰਮੁੱਖ ਵਿਸ਼ਿਆਂ ਦੀ ਪਹਿਚਾਣ ਕੀਤੀ ਗਈ ਹੈ।

*****
ਐੱਸਐੱਸ
(Release ID: 2060291)