ਇਸਪਾਤ ਮੰਤਰਾਲਾ
‘ਸਵੱਛਤਾ ਹੀ ਸੇਵਾ 2024’ ਮੁਹਿੰਮ ਦੇ ਹਿੱਸੇ ਵਜੋਂ ‘ਏਕ ਪੇੜ ਮਾਂ ਕੇ ਨਾਮ’ ਪਹਿਲ ਆਰਆਈਐੱਨਐੱਲ
Posted On:
27 SEP 2024 6:51PM by PIB Chandigarh
ਆਰਆਈਐੱਨਐੱਲ ਵਿੱਚ ਚਲ ਰਹੇ ‘ਸਵੱਛਤਾ ਹੀ ਸੇਵਾ 2024’ ਮੁਹਿੰਮ ਦੇ ਹਿੱਸੇ ਵਜੋਂ ਵਿਸ਼ਾਖਾਪਟਨਮ ਸਟੀਲ ਪਲਾਂਟ ਦੀ ਕਾਰਪੋਰੇਟ ਯੂਨਿਟ, ਆਰਆਈਐੱਨਐਲ ਦੇ ‘ਏਕ ਪੇੜ ਮਾਂ ਕੇ ਨਾਮ’ ਪਹਿਲ ਨਗਰ ਪ੍ਰਸ਼ਾਸਨ ਵਿਭਾਗ ਦੇ ਐਗਰੋ-ਫੋਰੈਸਟ੍ਰੀ ਵਿੰਗ ਦੀ ਸਰਪ੍ਰਸਤੀ ਹੇਠ ਇੱਕ ਵੱਡੇ ਪੈਮਾਣੇ ‘ਤੇ ਪੌਦਾ ਰੋਪਣ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਹਿਰੂ ਪਾਰਕ ਵਿੱਚ ਬੌਹਿਨਿਯਾ ਅਤੇ ਅਮਲਤਾਸ ਕਿਸਮਾਂ ਦੇ 492 ਪੌਦੇ ਲਗਾਏ ਗਏ, ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਉੱਕੁਨਗਰਮ ਟਾਊਨਸ਼ਿਪ ਦੇ ਸਵਰਣ ਜਯੰਤੀ ਪਾਰਕ ਵਿੱਚ 113 ਪੌਦੇ ਲਗਾਏ ਗਏ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਅੰਦਰ 146 ਪੌਦੇ ਲਗਾਏ ਗਏ। ਐਗਰੋ ਫੋਰੈਸਟ੍ਰੀ, ਟੀਏ ਵਿਭਾਗ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਕਾਂਟ੍ਰੈਕਟ ਵਰਕਰਸ ਨੇ ਪੌਦਾ ਰੋਪਣ ਮੁਹਿੰਮ ਵਿੱਚ ਵੱਡੇ ਪੈਮਾਣੇ ‘ਤੇ ਕਿਰਿਆਸ਼ੀਲ ਰੂਪ ਵਿੱਚ ਹਿੱਸਾ ਲਿਆ।
******
ਐੱਮਜੀ/ਐੱਸਕੇ
(Release ID: 2060079)
Visitor Counter : 25