ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਨੇ ਅਤੁਲਯ ਭਾਰਤ ਕੰਟੈਂਟ ਹੱਬ ਅਤੇ ਡਿਜੀਟਲ ਪੋਰਟਲ ਲਾਂਚ ਕੀਤਾ

Posted On: 27 SEP 2024 2:59PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ 27 ਸਤੰਬਰ 2024 ਨੂੰ ਵਰਲਡ ਟੂਰਿਜ਼ਮ ਡੇਅ ਦੇ ਮੌਕੇ ‘ਤੇ ਨਵੇਂ ਸਿਰ੍ਹੇ ਤੋਂ ਤਿਆਰ ਕੀਤੇ ਗਏ ਅਤੁਲਯ ਭਾਰਤ ਡਿਜੀਟਲ ਪੋਰਟਲ (www.incredibleindia.gov.in/) ‘ਤੇ ਅਤੁਲਯ ਭਾਰਤ ਕੰਟੈਂਟ ਹੱਬ ਸ਼ੁਰੂ ਕੀਤਾ ਹੈ। ਅਤੁਲਯ ਭਾਰਤ ਕੰਟੈਂਟ ਹੱਬ ਇੱਕ ਵਿਆਪਕ ਡਿਜੀਟਲ ਕਲੈਕਸ਼ਨ ਹੈ। ਇਸ ਵਿੱਚ ਭਾਰਤ ਵਿੱਚ ਟੂਰਿਜ਼ਮ ਨਾਲ ਸਬੰਧਿਤ ਹਾਈ ਕੁਆਲਟੀ ਈਮੇਜ਼ਿਸ, ਬ੍ਰੋਸ਼ਰ ਅਤੇ ਨਿਊਜ਼ਲੈਟਰਸ ਦੀ ਸਮ੍ਰਿੱਧ ਕਲੈਕਸ਼ਨ ਹੈ। ਇਹ ਕਲੈਕਸ਼ਨ ਵੱਖ ਵੱਖ ਸਟੇਕਹੋਲਡਰਸ ਦੇ ਉਪਯੋਗ ਲਈ ਹੈ। ਇਸ ਵਿੱਚ ਟੂਰ ਆਪਰੇਟਰ, ਪੱਤਰਕਾਰੀ, ਵਿਦਿਆਰਥੀਆਂ, ਖੋਜਕਰਤਾਵਾਂ, ਫਿਲਮ ਮੇਕਰਸ, ਲੇਖਕ, ਪ੍ਰਭਾਵਸ਼ਾਲੀ ਵਿਅਕਤੀ, ਕੰਟੈਂਟ ਕ੍ਰਿਏਟਰਸ, ਸਰਕਾਰੀ ਅਧਿਕਾਰੀਆਂ ਅਤੇ ਅੰਬੈਸਡਰਸ ਸ਼ਾਮਲ ਹਨ।

ਕੰਟੈਂਟ ਹੱਬ ਨਵੇਂ ਅਤੁਲਯ ਭਾਰਤ ਡਿਜੀਟਲ ਪੋਰਟਲ ਦਾ ਹਿੱਸਾ ਹੈ। ਇਸ ਦਾ ਉਦੇਸ਼ ਦੁਨੀਆ ਭਰ ਵਿੱਚ ਟ੍ਰੈਵਲ ਟ੍ਰੇਡ, (ਟ੍ਰੈਵਲ ਮੀਡੀਆ, ਟੂਰ ਆਪਰੇਟਰਸ, ਟ੍ਰੈਵਲ ਏਜੰਟ) ਦੇ ਲਈ ਅਤੁਲਯ ਭਾਰਤ ‘ਤੇ ਆਪਣੀ ਜ਼ਰੂਰਤ ਦੀ ਹਰ ਚੀਜ਼ ਨੂੰ ਹੀ ਇੱਕ ਥਾਂ ‘ਤੇ ਐਕਸੈੱਸ ਕਰਨਾ ਅਸਾਨ ਅਤੇ ਸੁਵਿਧਾਜਨਕ ਬਣਾਉਣਾ ਹੈ। ਇਸ ਨਾਲ ਉਹ ਆਪਣੇ ਸਾਰੇ ਮਾਰਕੀਟਿੰਗ ਅਤੇ ਪ੍ਰਮੋਸ਼ਨਲ ਪ੍ਰਯਾਸਾਂ ਵਿੱਚ ਅਤੁਲਯ ਭਾਰਤ ਨੂੰ ਪ੍ਰੋਤਸਾਹਨ ਦੇ ਸਕਣ। ਕੰਟੈਂਟ ਹੱਬ ਵਿੱਚ ਮੌਜੂਦਾ ਸਮੇਂ ਕਰੀਬ 5,000 ਕੰਟੈਂਟ ਏਸੈੱਟਸ ਹਨ। ਰਿਪੌਜਿਟਰੀ ‘ਤੇ ਉਪਲਬਧ ਕੰਟੈਂਟ ਕਈ ਸੰਗਠਨਾਂ ਦੇ ਸਹਿਯੋਗਾਤਮਕ ਪ੍ਰਯਾਸਾਂ ਦਾ ਸਿੱਟਾ ਹੈ। ਇਸ ਵਿੱਚ ਟੂਰਿਜ਼ਮ ਮੰਤਰਾਲੇ, ਆਰਕਿਓਲੌਜੀਕਲ ਸਰਵੇ ਆਫ ਇੰਡੀਆ, ਸੱਭਿਆਚਾਰ ਮੰਤਰਾਲਾ ਅਤੇ ਹੋਰ ਸ਼ਾਮਲ ਹਨ।

 

ਅਤੁਲਯ ਭਾਰਤ ਡਿਜੀਟਲ ਪੋਰਟਲ ਇੱਕ ਸੈਲਾਨੀ –ਕੇਂਦਰਿਤ, ਵਨ ਸਟੌਪ ਡਿਜੀਟਲ ਸੌਲਿਊਸ਼ਨ ਹੈ ਜਿਸ ਨੂੰ ਭਾਰਤ ਆਉਣ ਵਾਲੇ ਵਿਜ਼ੀਟਰਾਂ ਦੇ ਲਈ ਟ੍ਰੈਵਲ ਐਕਸਪੀਰੀਅੰਸ ਨੂੰ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਨਵਾਂ ਪੋਰਟਲ ਯਾਤਰੀਆਂ ਨੂੰ ਉਨ੍ਹਾਂ ਦੀ ਯਾਤਰਾ ਦੀ ਹਰ ਸਟੇਜ ‘ਤੇ, ਖੋਜ ਅਤੇ ਸੋਧ ਤੋਂ ਲੈ ਕੇ ਯੋਜਨਾ, ਬੁਕਿੰਗ, ਯਾਤਰਾ ਅਤੇ ਵਾਪਸੀ ਤੱਕ ਦੀ ਜ਼ਰੂਰੀ ਜਾਣਕਾਰੀ ਅਤੇ ਸੇਵਾਵਾਂ ਮੁੱਹਈਆ ਕਰਦਾ ਹੈ।

ਨਵਾਂ ਪੋਰਟਲ ਵੀਡੀਓ, ਇਮੇਜ਼ਿਜ ਅਤੇ ਡਿਜੀਟਲ ਮੈਪਸ ਵਰਗੇ ਮਲਟੀਮੀਡੀਆ ਕੰਟੈਂਟ ਦੀ ਵਰਤੋਂ ਕਰਕੇ ਅਟਰੈਕਸ਼ਨ, ਕਰਾਫਟਸ, ਫੈਸਟੀਵਲਜ਼, ਟ੍ਰੈਵਲ ਡਾਇਰੀਜ਼, ਯਾਤਰਾ ਪ੍ਰੋਗਰਾਮ ਅਤੇ ਬਹੁਤ ਕੁਝ ਹੋਰ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਪਲੈਟਫਾਰਮ ਦੀ ‘ਬੁੱਕ ਯੌਰ ਟ੍ਰੈਵਲ’ ਸੁਵਿਧਾ ਉਡਾਨਾਂ, ਹੋਟਲਾਂ, ਕੈਬ, ਬੱਸਾਂ, ਅਤੇ ਸਮਾਰਕਾਂ ਦੇ ਲਈ ਬੁਕਿੰਗ ਸੁਵਿਧਾ ਪ੍ਰਦਾਨ ਕਰਦੀ ਹੈ। ਇਸ ਨਾਲ ਯਾਤਰੀਆਂ ਨੂੰ ਸੁਵਿਧਾ ਹੁੰਦੀ ਹੈ। ਇਸ ਦੇ ਇਲਾਵਾ, ਏਆਈ-ਸੰਚਾਲਿਤ ਚੈਟਬੋਟ ਸਵਾਲਾਂ ਦੇ ਜਵਾਬ ਦੇਣ ਅਤੇ ਯਾਤਰੀਆਂ ਨੂੰ ਰੀਅਲ ਟਾਈਮ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਇੱਕ ਵਰਚੁਅਲ ਅਸਿਸਟੈਂਟ ਦੇ ਰੂਪ ਵਿੱਚ ਕੰਮ ਕਰਦਾ ਹੈ। ਹੋਰ ਸਹੂਲਤਾਂ ਵਿੱਚ ਮੌਸਮ ਦੀ ਜਾਣਕਾਰੀ,ਟੂਰ ਆਪਰੇਟਰ ਡਿਟੇਲ, ਕਰੰਸੀ ਕੰਵਰਟਰ, ਏਅਰਪੋਰਟ ਇਨਫੋਰਮੇਸ਼ਨ, ਵੀਜ਼ਾ ਗਾਈਡ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।

ਟੂਰਿਜ਼ਮ ਮੰਤਰਾਲੇ ਨੇ ਡਿਜੀਟਲ ਪੋਰਟਲ ਨੂੰ ਅਤੁਲਯ ਭਾਰਤ ਦੀ ਖੋਜ ਕਰਨ ਵਾਲੇ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਇੱਕ ਨਿਰੰਤਰ ਸਰੋਤ ਬਣਾਉਣ ਦੇ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਨਵੀਆਂ ਸੁਵਿਧਾਵਾਂ ਨੂੰ ਸ਼ਾਮਲ ਕਰਨਾ, ਕਰਾਉਡਸੋਰਸਿੰਗ ਦੇ ਮਾਧਿਅਮ ਨਾਲ ਵਾਧੂ ਸਮੱਗਰੀ ਜੋੜਨ ਲਈ ਸੰਗਠਨਾਂ ਅਤੇ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਕਰਕੇ ਪੋਰਟਲ ਵਿੱਚ ਸੁਧਾਰ ਅਤੇ ਵਿਕਾਸ ਕਾਰਜ ਸ਼ਾਮਲ ਹਨ।

 

****


ਬੀਨਾ ਯਾਦਵ


(Release ID: 2059980) Visitor Counter : 49