ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡਸ ਐਂਡ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮਸ ‘ਤੇ ਰੂਸੀ-ਭਾਰਤੀ ਵਰਕਿੰਗ ਗਰੁੱਪ ਦੀ ਰੂਸ ਦੇ ਮਾਸਕੋ ਵਿੱਚ ਬੈਠਕ ਆਯੋਜਿਤ ਹੋਈ
Posted On:
26 SEP 2024 7:10PM by PIB Chandigarh
ਰੋਡਸ ਐਂਡ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮਸ ‘ਤੇ ਰੂਸੀ-ਭਾਰਤੀ ਵਰਕਿੰਗ ਗਰੁੱਪ ਦੀ ਦੂਸਰੀ ਬੈਠਕ ਬੁੱਧਵਾਰ (24 ਸਤੰਬਰ 2024) ਨੂੰ ਰੂਸ ਦੇ ਮਾਸਕੋ ਵਿੱਚ ਆਯੋਜਿਤ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਭਾਰਤੀ ਗਣਰਾਜ ਦੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਅਨੁਰਾਗ ਜੈਨ ਅਤੇ ਰੂਸੀ ਸੰਘ (ਰਸ਼ੀਅਨ ਫੈਡਰੇਸ਼ਨ) ਦੇ ਰਾਜ ਸਕੱਤਰ ਅਤੇ ਰੋਡ ਟ੍ਰਾਂਸਪੋਰਟ ਉਪ ਮੰਤਰੀ ਸ਼੍ਰੀ ਦਮਿਤ੍ਰੀ ਜ਼ਵੈਰੇਵ (Mr. Dmitry Zverev) ਨੇ ਸਾਂਝੇ ਤੌਰ 'ਤੇ ਕੀਤੀ।
ਦੋਵਾਂ ਧਿਰਾਂ ਨੇ ਸੜਕ ਅਤੇ ਪੁਲ ਦੇ ਨਿਰਮਾਣ ਵਿੱਚ ਟੈਕਨੋਲੋਜੀਆਂ ਅਤੇ ਸਮੱਗਰੀਆਂ ਵਿੱਚ ਸੁਧਾਰ ਦੇ ਖੇਤਰਾਂ ਵਿੱਚ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਸਾਂਝਾਕਰਣ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਸਾਂਝੀ ਖੋਜ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਬੈਠਕ ਵਿੱਚ ਹਾਈਵੇਅ ਅਤੇ ਟ੍ਰਾਂਸਪੋਰਟ ਦੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਪ੍ਰੋਗਰਾਮਾਂ/ਪ੍ਰੋਜੈਕਟਾਂ ਵਿੱਚ ਆਪਸੀ ਨਿਵੇਸ਼ ਵਿਕਸਿਤ ਕਰਨ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ।
ਬੈਠਕ ਦੌਰਾਨ, ਰੂਸੀ ਪੱਖ ਨੇ ਭਾਰਤ ਗਣਰਾਜ ਦੇ ਖੇਤਰ ਵਿੱਚ ਲਾਗੂ ਕਰਨ ਅਤੇ ਸੈਟੇਲਾਈਟ ਦੇ ਖੇਤਰ ਵਿੱਚ ਨਵੀਨਤਮ ਰੂਸੀ ਅਤੇ ਭਾਰਤੀ ਟੈਕਨੋਲੋਜੀਆਂ ਦੇ ਅਧਾਰ ‘ਤੇ ਵਿਕਸਿਤ ਨੇਵੀਗੇਸ਼ਨ, ਦੂਰਸੰਚਾਰ ਅਤੇ ਸੂਚਨਾ ਟੈਕਨੋਲੋਜੀ ਨਿਵੇਸ਼ ਪ੍ਰੋਜੈਕਟ "ਸੈਟੇਲਾਈਟ ਨੇਵੀਗੇਸ਼ਨ ਟੈਕਨੋਲੋਜੀ 'ਤੇ ਅਧਾਰਿਤ ਰੁਕਾਵਟ ਰਹਿਤ ਟੋਲ ਕਲੈਕਸ਼ਨ ਸਿਸਟਮ" ਦਾ ਪ੍ਰਸਤਾਵ ਰੱਖਿਆ। ਜਦਕਿ ਭਾਰਤੀ ਪੱਖ ਨੇ ਪ੍ਰਸਤਾਵ ਦਿੱਤਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) "ਸੈਟੇਲਾਈਟ ਨੈਵੀਗੇਸ਼ਨ ਟੈਕਨੋਲੋਜੀ 'ਤੇ ਆਧਾਰਿਤ ਰੁਕਾਵਟ-ਮੁਕਤ ਟੋਲ ਕਲੈਕਸ਼ਨ ਸਿਸਟਮ" ਲਈ ਇੱਕ ਬਹੁਪੱਖੀ ਅੰਤਰ-ਕਾਰਜਸ਼ੀਲਤਾ ਪ੍ਰਣਾਲੀ 'ਤੇ ਵਿਚਾਰ ਕਰ ਰਹੀ ਹੈ। ਭਾਰਤ ਇੱਕ ਪਾਰਦਰਸ਼ੀ ਢੰਗ ਨਾਲ ਬਿੱਡਸ ਜਾਰੀ ਕਰੇਗਾ ਜਿਸ ਵਿੱਚ ਰੂਸੀ ਕੰਪਨੀਆਂ ਸਮੇਤ ਸਾਰੀਆਂ ਪ੍ਰਮੁੱਖ ਗਲੋਬਲ ਕੰਪਨੀਆਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਦੋਵੇਂ ਧਿਰਾਂ ਨੇ ਮਾਨਵ ਰਹਿਤ ਅਤੇ ਅਤਿਅਧਿਕ ਸਵੈਚਾਲਿਤ ਟ੍ਰਾਂਸਪੋਰਟ ਸਹਿਤ ਉੱਚ ਟੈਕਨੋਲੋਜੀਆਂ ਦੇ ਖੇਤਰ ਵਿੱਚ ਸਹਿਯੋਗ ਦੇ ਮੁੱਦਿਆਂ ਵਿੱਚ ਆਪਸੀ ਦਿਲਚਸਪੀ ਨੂੰ ਨੋਟ ਕੀਤਾ ਅਤੇ ਰਸ਼ੀਅਨ ਫੈਡਰੇਸ਼ਨ ਦੇ ਟ੍ਰਾਂਸਪੋਰਟ ਮੰਤਰਾਲੇ ਅਤੇ ਭਾਰਤ ਦੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਲਈ ਆਟੋਨੋਮਸ ਮੋਡ ਵਿੱਚ ਚੱਲ ਰਹੇ ਵਾਹਨਾਂ ਸਮੇਤ ਅਤਿਅਧਿਕ ਸਵੈਚਾਲਿਤ ਵਾਹਨਾਂ ਦੀ ਵਰਤੋਂ ਕਰਕੇ ਜਨਤਕ ਸੜਕਾਂ 'ਤੇ ਮਾਲ ਦੀ ਢੋਆ-ਢੁਆਈ ਨੂੰ ਸੁਚਾਰੂ ਕਰਨ ਲਈ ਵਿਹਾਰਕ ਸਮਾਧਾਨ 'ਤੇ ਅਨੁਭਵ ਦਾ ਅਦਾਨ-ਪ੍ਰਦਾਨ ਕਰਨਾ ਉਚਿਤ ਸਮਝਿਆ।
ਦੋਵੇਂ ਧਿਰਾਂ ਸਮਰੱਥਾ ਨਿਰਮਾਣ ਅਤੇ ਗਿਆਨ ਦੇ ਅਦਾਨ-ਪ੍ਰਦਾਨ ਦੇ ਖੇਤਰ ਵਿੱਚ ਰੂਸੀ ਟ੍ਰਾਂਸਪੋਰਟ ਯੂਨੀਵਰਸਿਟੀ ਅਤੇ ਇੰਡੀਅਨ ਅਕੈਡਮੀ ਆਫ ਹਾਈਵੇਜ਼ ਇੰਜੀਨੀਅਰਜ਼ (IAHE) ਦਰਮਿਆਨ ਸਹਿਯੋਗ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਵੀ ਸਹਿਮਤ ਹੋਈਆਂ ਹਨ।
*****
ਐੱਨਕੇਕੇ/ਜੀਐੱਸ
(Release ID: 2059978)
Visitor Counter : 27