ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਤੇਲੰਗਾਨਾ ਦਾ ਦੌਰਾ ਕਰਨਗੇ
प्रविष्टि तिथि:
27 SEP 2024 6:44PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (28 ਸਤੰਬਰ, 2024) ਨੂੰ ਤੇਲੰਗਾਨਾ ਦਾ ਦੌਰਾ ਕਰਨਗੇ
ਦਿਨ ਭਰ ਦੇ ਪ੍ਰਵਾਸ ਦੌਰਾਨ ਰਾਸ਼ਟਰਪਤੀ ਹੈਦਰਾਬਾਦ ਵਿੱਚ ਨਲਸਰ ਯੂਨੀਵਰਸਿਟੀ ਆਫ ਲਾਅ ਦੀ 21ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ। ਉਹ ਰਾਸ਼ਟਰਪਤੀ ਨਿਲਯਮ, ਸਿਕੰਦਰਾਬਾਦ ਵਿੱਚ ਭਾਰਤੀਯ ਕਲਾ ਮਹੋਤਸਵ 2024 ਦਾ ਵੀ ਉਦਘਾਟਨ ਕਰਨਗੇ। ਅੱਠ ਦਿਨਾਂ ਕਲਾ ਮਹੋਤਸਵ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਦੀ ਕਲਾ, ਸੱਭਿਆਚਾਰ, ਕਰਾਫਟਸ ਅਤੇ ਪਾਕ (culinary) ਵਿਭਿੰਨਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
*****
ਐੱਮਜੇਪੀਐੱਸ/ਬੀਐੱਮ
(रिलीज़ आईडी: 2059965)
आगंतुक पटल : 62