ਟੈਕਸਟਾਈਲ ਮੰਤਰਾਲਾ
azadi ka amrit mahotsav

ਟੈਕਸਟਾਈਲ ਮੰਤਰਾਲੇ ਨੇ ਸਥਿਰਤਾ, ਸਵੱਛਤਾ ਅਤੇ ਸਾਈਬਰ ਹਾਈਜੀਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਆਪਕ ‘ਸਵੱਛਤਾ ਹੀ ਸੇਵਾ 2024’ ਮੁਹਿੰਮ ਵਿੱਚ ਹਿੱਸਾ ਲਿਆ

Posted On: 26 SEP 2024 6:04PM by PIB Chandigarh

ਟੈਕਸਟਾਈਲ ਮੰਤਰਾਲੇ ਨੇ ਆਪਣੇ ਵੱਖ-ਵੱਖ ਪਬਲਿਕ ਸੈਕਟਰ ਦੇ ਅੰਡਰਟੇਕਿੰਗ ਦਫਤਰਾਂ, ਅਟੈਚਡ ਅਤੇ ਸਟੈਚੂਟਰੀ ਬੌਡੀਜ਼ ਦਫਤਰਾਂ ਦੇ ਜ਼ਰੀਏ ‘ਸਵਭਾਵ ਸਵੱਛਤਾ –ਸੰਸਕਾਰ ਸਵੱਛਤਾ’ ਵਿਸ਼ੇ ਦੇ ਤਹਿਤ ‘ਸਵੱਛਤਾ ਹੀ ਸੇਵਾ 2024’ ਮੁਹਿੰਮ ਵਿੱਚ ਹਿੱਸਾ ਲਿਆ।

ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ ਟੈਕਸਟਾਈਲ ਮੰਤਰਾਲਾ, ਨਵੀਂ ਦਿੱਲੀ ਨੇ ਇੱਕ ਜੀਵੰਤ ਪੋਸਟਰ-ਨਿਰਮਾਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ। ਕਰਮਚਾਰੀਆਂ ਨੇ ਸਵੱਛਤਾ ‘ਤੇ ਪ੍ਰਭਾਵਸ਼ਾਲੀ ਸੁਨੇਹਾ ਦਿੰਦੇ ਹੋਏ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਸਾਰੇ ਲੋਕਾਂ ਨੂੰ ਸਵੱਛ, ਹਰਿਤ ਭਵਿੱਖ ਲਈ ਪ੍ਰੇਰਿਤ ਕੀਤਾ।

ਮੰਤਰਾਲੇ ਨੇ ਸਾਈਬਰ ਸੁਰੱਖਿਆ ਜਾਗਰੂਕਤਾ ਦੇ ਲਈ ‘ਸਵੱਛਤਾ ਹੀ ਸੇਵਾ’ ਦੇ ਤਹਿਤ ‘ਸਾਈਬਰ ਸੁਰੱਖਿਆ/ ਸਾਈਬਰ ਸਵੱਛਤਾ ‘ਤੇ ਇੱਕ ਟੈਕਨੀਕਲ ਸੈਸ਼ਨ ਵੀ ਆਯੋਜਿਤ ਕੀਤਾ। ਮੰਤਰਾਲੇ ਅਤੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਸੰਗਠਨ ਦੇ ਅਧਿਕਾਰੀਆਂ ਨੇ ਇਸ ਸੈਸ਼ਨ ਵਿੱਚ ਹਿੱਸਾ ਲਿਆ।

ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ

ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ ਨੇ ਇੱਕ ਸੰਗਠਿਤ ‘ਸਫਾਈ ਮਿਤ੍ਰ ਸੁਰਕਸ਼ਾ ਸ਼ਿਵਿਰ’ ਹੈਲਥ ਚੈਕਅੱਪ ਦਾ ਆਯੋਜਨ ਕੀਤਾ।

ਜੂਟ ਕਾਰਪੋਰੇਸ਼ਨ ਆਫ ਇੰਡੀਆ

‘ਏਕ ਪੇੜ ਮਾਂ ਕੇ ਨਾਮ’ ਥੀਮ ਦੇ ਤਹਿਤ ਜੂਟ ਕਾਰਪੋਰੇਸ਼ਨ ਆਫ ਇੰਡੀਆ (ਜੇਸੀਆਈ) ਦੇ ਦਫਤਰਾਂ ਵਿੱਚ ਪਲਾਂਟੇਸ਼ਨ ਡ੍ਰਾਈਵ ਚਲਾਈ ਗਈ। ਜੂਟ ਕਾਰਪੋਰੇਸ਼ਨ ਆਫ ਇੰਡੀਆ ਨੇ ਅੰਬ, ਅਮਰੂਦ ਆਦਿ ਫਲਦਾਰ ਰੁੱਖਾਂ ਸਮੇਤ 150 ਤੋਂ ਵੱਧ ਰੁੱਖ ਲਗਾਏ। ਇੱਕ ਹਰਿਆ-ਭਰਿਆ ਅਤੇ ਸਿਹਤਮੰਦ ਵਾਤਾਵਰਣ ਸੁਨਿਸ਼ਚਿਤ ਕਰਨ ਲਈ ਇਹ ਮੁਹਿੰਮ ਚਲਾਈ ਗਈ।

ਕੌਟਨ ਕਾਰਪੋਰੇਸ਼ਨ ਆਫ ਇੰਡੀਆ

ਸਵੱਛਤਾ ਹੀ ਸੇਵਾ ਦੇ ਹਿੱਸੇ ਵਜੋਂ, ਕੌਟਨ ਕਾਰਪੋਰੇਸ਼ ਆਫ ਇੰਡੀਆ ਦੇ ਦਫਤਰਾਂ ਵਿੱਚ ਰੁੱਖਾਂ ਦੀ ਕਟਾਈ/ਛਟਾਈ ਨਾਲ ਸਬੰਧਿਤ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।

ਆਫਿਸ ਆਫ ਡਵੈਲਪਮੈਂਟ ਕਮਿਸ਼ਨਰ(ਹੈਂਡਲੂਮਸ) 

ਆਫਿਸ ਆਫ ਡਵੈਲਪਮੈਂਟ ਕਮਿਸ਼ਨਰ (ਹੈਂਡਲੂਮਸ) ਨੇ ‘ਸੈਲਫੀ ਪੁਆਇੰਟ’ ਸਥਾਪਿਤ ਕੀਤਾ ਜਿੱਥੇ ਲਗਭਗ 50 ਕਰਮਚਾਰੀਆਂ ਨੇ ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ ਸੈਲਫੀ ਲਈ।

ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ (ਨਿਫਟ)

ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ ਨੇ ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ ਸਸਟੇਨੇਬਲ ਫੈਸ਼ਨ ਅਤੇ ਉਪਯੋਗੀ ਸਟੋਰ ਸਕ੍ਰੈਪ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।

ਆਫਿਸ ਆਫ ਡਵੈਲਪਮੈਂਟ ਕਮਿਸ਼ਨਰ (ਹੈਂਡੀਕ੍ਰਾਫਟ)

ਆਫਿਸ ਆਫ ਡਵੈਲਪਮੈਂਟ ਕਮਿਸ਼ਨਰ (ਹੈਂਡੀਕ੍ਰਾਫਟ) ਨੇ ਆਪਣੇ ਦਫਤਰ ਪਰਿਸਰ ਦੇ ਅੰਦਰ ਅਤੇ ਬਾਹਰ ਸਖਤ ਸਫਾਈ ਮੁਹਿੰਮ ਚਲਾਈ। ਇਸ ਸਬੰਧੀ, ਡੀਸੀ (ਹੈਂਡੀਕ੍ਰਾਫਟ) ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਅਲਮਾਰੀਆਂ, ਦਰਾਜਾਂ ਅਤੇ ਵਾਸ਼ਰੂਮ ਦੀ ਪੂਰੀ ਸਫਾਈ ਕੀਤੀ। ਡੀਸੀ (ਹੈਂਡੀਕ੍ਰਾਫਟ) ਦਫਤਰ ਦੇ ਕਰਮਚਾਰੀਆਂ ਨੇ ਸਵੱਛਤਾ ਵਿੱਚ ਭਾਈਦਾਰੀ ਲਈ ਸ਼੍ਰਮਦਾਨ ਕੀਤਾ।

 

******



ਵੀ ਐੱਨ



(Release ID: 2059529) Visitor Counter : 11


Read this release in: English , Urdu , Hindi