ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਕੱਲ੍ਹ ਵਰਲਡ ਟੂਰਿਜ਼ਮ ਡੇਅ ਮਨਾਏਗਾ, ਇਸ ਸਾਲ ਦੀ ਥੀਮ ਹੈ ‘ਟੂਰਿਜ਼ਮ ਅਤੇ ਸ਼ਾਂਤੀ’
ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਵਿਗਿਆਨ ਭਵਨ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਈਵੈਂਟ ਵਿੱਚ ਮੁੱਖ ਮਹਿਮਾਨ ਹੋਣਗੇ
ਮੰਤਰਾਲਾ ‘ਸਰਬਸ਼੍ਰੇਸ਼ਠ ਟੂਰਿਜ਼ਮ ਗ੍ਰਾਮ ਜੇਤੂਆਂ’ ਦਾ ਐਲਾਨ ਕਰੇਗਾ
Posted On:
26 SEP 2024 6:29PM by PIB Chandigarh
ਟੂਰਿਜ਼ਮ ਮੰਤਰਾਲਾ 27 ਸਤੰਬਰ ਨੂੰ ‘ਟੂਰਿਜ਼ਮ ਅਤੇ ਸ਼ਾਂਤੀ’ ਦੇ ਨਾਲ ‘ਵਰਲਡ ਟੂਰਿਜ਼ਮ ਡੇਅ-2024’ ਮਨਾਏਗਾ ਜਿਸ ਦੌਰਾਨ ਵਿਕਾਸ ਦੇ ਨਾਲ-ਨਾਲ ਗਲੋਬਲ ਸਦਭਾਵਨਾ ਨੂੰ ਵੀ ਵਧੇਰੇ ਹੁਲਾਰਾ ਦੇਣ ਵਿੱਚ ਟੂਰਿਜ਼ਮ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਜਾਵੇਗਾ। ਇਹ ਈਵੈਂਟ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਜਾਵੇਗਾ। ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਇਸ ਈਵੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਰਹਿਣਗੇ।
ਇਸ ਮੌਕੇ ‘ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਕਿੰਜਰਾਪੂ ਰਾਮਮੋਹਨ ਨਾਇਡੂ, ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਟੂਰਿਜ਼ਮ ਰਾਜ ਮੰਤਰੀ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਦੀ ਵੀ ਗਰਿਮਾਮਈ ਮੌਜੂਦਗੀ ਰਹੇਗੀ।
ਇਸ ਪ੍ਰੋਗਰਾਮ ਵਿੱਚ ਟੂਰਿਜ਼ਮ ਮੰਤਰਾਲੇ ਦੀਆਂ ਹੇਠ ਲਿਖੀਆਂ ਪਹਿਲਾਂ ਨੂੰ ਦਰਸਾਇਆ ਜਾਵੇਗਾ:
-
ਪਰਯਟਨ ਮਿੱਤਰ
-
ਸਰਬਸ਼੍ਰੇਸ਼ਠ ਟੂਰਿਜ਼ਮ ਗ੍ਰਾਮ ਜੇਤੂ
-
ਹੌਸਪਿਟੈਲਿਟੀ ਚੇਨਜ਼ ਦੇ ਨਾਲ ਉਦਯੋਗ ਸਾਂਝੇਦਾਰੀ
-
ਟੂਰਿਜ਼ਮ ਤੇ ਹੌਸਪਿਟੈਲਿਟੀ ਨੂੰ ਉਦਯੋਗ ਦਾ ਦਰਜਾ-ਇੱਕ ਹੈਂਡਬੁੱਕ
-
ਇਨਕ੍ਰੈਡੇਬਲ ਇੰਡੀਆ ਕੰਟੈਂਟ ਹੱਬ
ਵਰਲਡ ਟੂਰਿਜ਼ਮ ਡੇਅ ਦਾ ਇਤਿਹਾਸ, ਮਹੱਤਵ ਅਤੇ ਥੀਮ:
ਟਿਕਾਊ ਵਿਕਾਸ ਅਤੇ ਵਿਸ਼ੇਸ਼ ਤੌਰ ‘ਤੇ ਗ਼ਰੀਬੀ ਖ਼ਾਤਮੇ ਲਈ ਟੂਰਿਜ਼ਮ ਨੂੰ ਪ੍ਰਮੁੱਖ ਮਾਧਿਅਮ ਦੇ ਰੂਪ ਵਿੱਚ ਇਸਤੇਮਾਲ ਕਰਨ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਆਰ) ਨੇ ਹਰੇਕ ਵਰ੍ਹੇ 27 ਸਤੰਬਰ ਨੂੰ ਵਰਲਡ ਟੂਰਿਜ਼ਮ ਡੇਅ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਲਿਆ ਸੀ। ਵਰ੍ਹੇ 1980 ਵਿੱਚ ਪਹਿਲੀ ਵਾਰ ਵਰਲਡ ਟੂਰਿਜ਼ਮ ਡੇਅ ਮਨਾਇਆ ਗਿਆ ਸੀ।
ਇਹ ਮਿਤੀ 1970 ਵਿੱਚ ਸੰਗਠਨ ਦੇ ਕਾਨੂੰਨਾਂ ਨੂੰ ਸਵੀਕਾਰ ਕਰਨ ਦੀ ਵਰ੍ਹੇਗੰਢ ਦਾ ਪ੍ਰਤੀਕ ਹੈ, ਜਿਸ ਨੇ ਪੰਜ ਸਾਲ ਬਾਅਦ ਸੰਯੁਕਤ ਰਾਸ਼ਟਰ ਟੂਰਿਜ਼ਮ ਦੀ ਸਥਾਪਨਾ ਦਾ ਰਾਹ ਪੱਧਰਾ ਕੀਤਾ। ਹਰ ਸਾਲ ਵਰਲਡ ਟੂਰਿਜ਼ਮ ਡੇਅ ਇੱਕ ਵਿਸ਼ੇਸ਼ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ। ਇਸ ਸਾਲ ਦੀ ਥੀਮ ‘ਟੂਰਿਜ਼ਮ ਅਤੇ ਸ਼ਾਂਤੀ’ ਹੈ।
************
ਬੀਵਾਈ/ਐੱਸਕੇਟੀ
(Release ID: 2059523)
Visitor Counter : 26