ਕਾਨੂੰਨ ਤੇ ਨਿਆਂ ਮੰਤਰਾਲਾ
ਮੰਤਰੀ ਮੰਡਲ ਨੇ ਇੱਕੋ ਸਮੇਂ ਚੋਣਾਂ ਬਾਰੇ ਉੱਚ-ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕੀਤਾ
Posted On:
18 SEP 2024 4:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਇੱਕੋ ਸਮੇਂ ਚੋਣਾਂ ਬਾਰੇ ਉੱਚ-ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
ਇੱਕੋ ਸਮੇਂ ਚੋਣਾਂ: ਉੱਚ-ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ
-
ਚੋਣਾਂ 1951 ਤੋਂ 1967 ਦਰਮਿਆਨ ਇੱਕੋ ਸਮੇਂ ਹੋਈਆਂ ਹਨ।
-
ਕਾਨੂੰਨ ਕਮਿਸ਼ਨ: 170ਵੀਂ ਰਿਪੋਰਟ (1999): ਪੰਜ ਸਾਲਾਂ ਵਿੱਚ ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਲਈ ਇੱਕ ਚੋਣ।
-
ਸੰਸਦੀ ਕਮੇਟੀ ਦੀ 79ਵੀਂ ਰਿਪੋਰਟ (2015): ਦੋ ਪੜਾਵਾਂ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਢੰਗ - ਤਰੀਕਿਆਂ ਦਾ ਸੁਝਾਅ।
-
ਸ਼੍ਰੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਕਮੇਟੀ ਨੇ ਸਿਆਸੀ ਪਾਰਟੀਆਂ ਅਤੇ ਮਾਹਰਾਂ ਸਣੇ ਹਿੱਸੇਦਾਰਾਂ ਦੇ ਇੱਕ ਵਿਆਪਕ ਸਪੈਕਟ੍ਰਮ ਨਾਲ ਵਿਆਪਕ ਤੌਰ 'ਤੇ ਸਲਾਹ ਮਸ਼ਵਰਾ ਕੀਤਾ।
-
ਰਿਪੋਰਟ ਔਨਲਾਈਨ ਉਪਲਬਧ ਹੈ: https://onoe.gov.in
-
ਵਿਆਪਕ ਫੀਡਬੈਕ ਨੇ ਵਿਖਾਇਆ ਹੈ ਕਿ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਲਈ ਵਿਆਪਕ ਸਮਰਥਨ ਹੈ।
ਸਿਫ਼ਾਰਸ਼ਾਂ ਅਤੇ ਅੱਗੇ ਦਾ ਰਸਤਾ
-
ਦੋ ਪੜਾਵਾਂ ਵਿੱਚ ਲਾਗੂ ਕਰਨਾ।
-
ਪਹਿਲੇ ਪੜਾਅ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣੀਆਂ।
-
ਦੂਜੇ ਪੜਾਅ ਵਿੱਚ: ਆਮ ਚੋਣਾਂ ਦੇ 100 ਦਿਨਾਂ ਦੇ ਅੰਦਰ ਸਥਾਨਕ ਸੰਸਥਾਵਾਂ ਦੀਆਂ ਚੋਣਾਂ (ਪੰਚਾਇਤੀ ਅਤੇ ਨਗਰ ਪਾਲਿਕਾਵਾਂ) ਕਰਵਾਉਣੀਆਂ।
-
ਸਾਰੀਆਂ ਚੋਣਾਂ ਲਈ ਸਾਂਝੀ ਵੋਟਰ ਸੂਚੀ।
-
ਦੇਸ਼ ਭਰ ਵਿੱਚ ਵਿਸਥਾਰਤ ਚਰਚਾ ਸ਼ੁਰੂ ਹੋਵੇਗੀ।
-
ਇੱਕ ਅਮਲ ਸਮੂਹ ਦਾ ਗਠਨ ਕਰਨਾ।
*********
ਐੱਮਜੇਪੀਐੱਸ/ਐੱਸਐੱਸ
(Release ID: 2058948)
Visitor Counter : 23