ਖੇਤੀਬਾੜੀ ਮੰਤਰਾਲਾ
azadi ka amrit mahotsav

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 2023-24 ਲਈ ਪ੍ਰਮੁੱਖ ਖੇਤੀ ਫ਼ਸਲਾਂ ਦੇ ਅੰਤਿਮ ਅਨੁਮਾਨ ਜਾਰੀ ਕੀਤੇ


3322.98 ਲੱਖ ਮੀਟਰਕ ਟਨ ਅਨਾਜ ਦਾ ਰਿਕਾਰਡ ਉਤਪਾਦਨ

1378.25 ਲੱਖ ਮੀਟਰਕ ਟਨ ਚਾਵਲ ਦਾ ਰਿਕਾਰਡ ਉਤਪਾਦਨ

1132.92 ਲੱਖ ਮੀਟਰਕ ਟਨ ਕਣਕ ਦਾ ਰਿਕਾਰਡ ਉਤਪਾਦਨ

ਰੇਪਸੀਡ ਅਤੇ ਸਰ੍ਹੋਂ ਦਾ 132.59 ਲੱਖ ਮੀਟਰਕ ਟਨ ਰਿਕਾਰਡ ਉਤਪਾਦਨ

Posted On: 25 SEP 2024 1:33PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਾਲ 2023-24 ਲਈ ਪ੍ਰਮੁੱਖ ਖੇਤੀ ਫ਼ਸਲਾਂ ਦੇ ਉਤਪਾਦਨ ਦੇ ਅੰਤਿਮ ਅਨੁਮਾਨ ਜਾਰੀ ਕੀਤੇ ਹਨ। ਇਹ ਅਨੁਮਾਨ ਮੁੱਖ ਤੌਰ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਰਿਮੋਟ ਸੈਂਸਿੰਗ, ਵੀਕਲੀ ਕਰੌਪ ਵੈਦਰ ਵਾਚ ਗਰੁੱਪ ਅਤੇ ਹੋਰ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਨਾਲ ਫ਼ਸਲ ਖੇਤਰ ਨੂੰ ਪ੍ਰਮਾਣਿਤ ਅਤੇ ਤਿਕੋਣਾ ਕੀਤਾ ਗਿਆ ਹੈ। ਫ਼ਸਲਾਂ ਦੀ ਪੈਦਾਵਾਰ ਦੇ ਅਨੁਮਾਨ ਮੁੱਖ ਤੌਰ 'ਤੇ ਦੇਸ਼ ਭਰ ਵਿੱਚ ਕੀਤੇ ਗਏ ਫ਼ਸਲ ਕਟਾਈ ਪ੍ਰਯੋਗਾਂ (ਸੀਸੀਈ) 'ਤੇ ਅਧਾਰਿਤ ਹਨ। ਸੀਸੀਈ ਨੂੰ ਰਿਕਾਰਡ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਲ ਜਨਰਲ ਕ੍ਰੌਪ ਐਸਟੀਮੇਟ ਸਰਵੇ (ਡੀਜੀਸੀਈਐੱਸ) ਦੀ ਸ਼ੁਰੂਆਤ ਦੇ ਨਾਲ ਦੁਬਾਰਾ ਡਿਜ਼ਾਇਨ ਕੀਤਾ ਗਿਆ ਹੈ, ਜੋ ਕਿ 2023-24 ਖੇਤੀਬਾੜੀ ਸਾਲਾਂ ਦੌਰਾਨ ਪ੍ਰਮੁੱਖ ਰਾਜਾਂ ਵਿੱਚ ਰੋਲਆਊਟ ਕੀਤਾ ਗਿਆ ਸੀ। ਨਵੀਂ ਪ੍ਰਣਾਲੀ ਨੇ ਉਪਜ ਅਨੁਮਾਨਾਂ ਦੀ ਪਾਰਦਰਸ਼ਤਾ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਇਆ ਹੈ। 

 

2023-24 ਦੌਰਾਨ ਦੇਸ਼ ਵਿੱਚ ਕੁੱਲ ਅਨਾਜ ਉਤਪਾਦਨ 3322.98 ਲੱਖ ਮੀਟਰਕ ਟਨ ਹੋਣ ਦਾ ਅਨੁਮਾਨ ਹੈ, ਜੋ ਕਿ 2022-23 ਦੌਰਾਨ ਹਾਸਲ ਕੀਤੇ 3296.87 ਲੱਖ ਮੀਟਰਕ ਟਨ ਅਨਾਜ ਦੇ ਉਤਪਾਦਨ ਨਾਲੋਂ 26.11 ਲੱਖ ਮੀਟਰਕ ਟਨ ਵੱਧ ਹੈ। ਚੌਲਾਂ, ਕਣਕ ਅਤੇ ਸ਼੍ਰੀ ਅੰਨ ਦੇ ਚੰਗੇ ਉਤਪਾਦਨ ਕਾਰਨ ਅਨਾਜ ਦੇ ਉਤਪਾਦਨ ਵਿੱਚ ਰਿਕਾਰਡ ਵਾਧਾ ਦੇਖਿਆ ਗਿਆ ਹੈ। 

 

2023-24 ਦੌਰਾਨ ਚੌਲਾਂ ਦਾ ਕੁੱਲ ਉਤਪਾਦਨ ਰਿਕਾਰਡ 1378.25 ਲੱਖ ਮੀਟਰਕ ਟਨ ਹੋਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਦੇ 1357.55 ਲੱਖ ਮੀਟਰਕ ਟਨ ਦੇ ਚੌਲਾਂ ਦੇ ਉਤਪਾਦਨ ਨਾਲੋਂ 20.70 ਲੱਖ ਮੀਟਰਕ ਟਨ ਵੱਧ ਹੈ। 2023-24 ਦੌਰਾਨ ਕਣਕ ਦਾ ਉਤਪਾਦਨ ਰਿਕਾਰਡ 1132.92 ਲੱਖ ਮੀਟਰਕ ਟਨ ਹੋਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਦੇ 1105.54 ਲੱਖ ਮੀਟਰਕ ਟਨ ਕਣਕ ਦੇ ਉਤਪਾਦਨ ਨਾਲੋਂ 27.38 ਲੱਖ ਮੀਟਰਕ ਟਨ ਵੱਧ ਹੈ ਅਤੇ ਸ਼੍ਰੀ ਅੰਨ ਦਾ ਉਤਪਾਦਨ ਪਿਛਲੇ ਸਾਲ ਦੇ 173.21 ਲੱਖ ਮੀਟਰਕ ਟਨ ਦੇ ਮੁਕਾਬਲੇ 175.72 ਹੋਣ ਦਾ ਅਨੁਮਾਨ ਹੈ।

 

2023-24 ਦੇ ਦੌਰਾਨ ਮਹਾਰਾਸ਼ਟਰ ਸਮੇਤ ਦੱਖਣੀ ਰਾਜਾਂ ਵਿੱਚ ਸੋਕੇ ਵਰਗੇ ਹਾਲਾਤ ਸਨ ਅਤੇ ਅਗਸਤ ਵਿੱਚ ਖਾਸ ਤੌਰ 'ਤੇ ਰਾਜਸਥਾਨ ਵਿੱਚ ਲੰਬੇ ਸਮੇਂ ਤੱਕ ਸੋਕਾ ਰਿਹਾ। ਸੋਕੇ ਕਾਰਨ ਨਮੀ ਦੀ ਕਮੀ ਨੇ ਹਾੜੀ ਦੇ ਸੀਜ਼ਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਨਾਲ ਮੁੱਖ ਤੌਰ 'ਤੇ ਦਾਲਾਂ, ਮੋਟੇ ਅਨਾਜ, ਸੋਇਆਬੀਨ ਅਤੇ ਕਪਾਹ ਦੀ ਪੈਦਾਵਾਰ ਪ੍ਰਭਾਵਿਤ ਹੋਈ। 

 

ਵੱਖ-ਵੱਖ ਫ਼ਸਲਾਂ ਦੇ ਉਤਪਾਦਨ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

ਕੁੱਲ ਅਨਾਜ- 3322.98 ਲੱਖ ਮੀਟਰਕ ਟਨ (ਰਿਕਾਰਡ)

 

  • ਚਾਵਲ - 1378.25 ਲੱਖ ਮੀਟਰਕ ਟਨ (ਰਿਕਾਰਡ) 

  • ਕਣਕ - 1132.92 ਲੱਖ ਮੀਟਰਕ ਟਨ (ਰਿਕਾਰਡ)

  • ਪੌਸ਼ਟਿਕ/ਮੋਟੇ ਅਨਾਜ - 569.36 ਲੱਖ ਮੀਟਰਕ ਟਨ 

  • ਮੱਕੀ - 376.65 ਲੱਖ ਮੀਟਰਕ ਟਨ

  • ਕੁੱਲ ਦਾਲਾਂ – 242.46 ਲੱਖ ਮੀਟਰਕ ਟਨ

  • ਸ਼੍ਰੀ ਅੰਨ– 175.72 ਲੱਖ ਮੀਟਰਕ ਟਨ

  • ਤੁਅਰ – 34.17 ਲੱਖ ਮੀਟਰਕ ਟਨ

  • ਛੋਲੇ – 110.39 ਲੱਖ ਮੀਟਰਕ ਟਨ

ਕੁੱਲ ਤੇਲ ਬੀਜ– 396.69 ਲੱਖ ਮੀਟਰਕ ਟਨ 

  • ਮੂੰਗਫਲੀ – 101.80 ਲੱਖ ਮੀਟਰਕ ਟਨ

  • ਸੋਇਆਬੀਨ – 130.62 ਲੱਖ ਮੀਟਰਕ ਟਨ

  • ਰੇਪਸੀਡ ਅਤੇ ਸਰ੍ਹੋਂ – 132.59 ਲੱਖ ਮੀਟਰਕ ਟਨ (ਰਿਕਾਰਡ)

ਗੰਨਾ – 4531.58 ਲੱਖ ਮੀਟਰਕ ਟਨ

ਕਪਾਹ – 325.22 ਲੱਖ ਗੱਠਾਂ (170 ਕਿੱਲੋਗ੍ਰਾਮ ਹਰੇਕ)

ਜੂਟ ਅਤੇ ਮੇਸਟਾ - 96.92 ਲੱਖ ਗੱਠਾਂ (180 ਕਿੱਲੋਗ੍ਰਾਮ ਹਰੇਕ)

 

2023-24 ਲਈ ਅੰਤਿਮ ਅਨੁਮਾਨਾਂ ਦੇ ਵੇਰਵੇ ਪਿਛਲੇ ਅਨੁਮਾਨਾਂ ਦੇ ਨਾਲ upag.gov.in 'ਤੇ ਉਪਲਬਧ ਹਨ।

 

************

 

ਐੱਸਐੱਸ


(Release ID: 2058648) Visitor Counter : 33


Read this release in: Urdu , Telugu , English , Hindi , Tamil