ਨੀਤੀ ਆਯੋਗ
azadi ka amrit mahotsav g20-india-2023

ਨੀਤੀ ਆਯੋਗ ਵਿੱਚ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਤਾ ਨੂੰ ਘੱਟ ਕਰਨ ਲਈ ਵਿਸ਼ੇਸ਼ ਮੁਹਿੰਮ 4.0 ਦੀ ਸ਼ੁਰੂਆਤ

Posted On: 18 SEP 2024 3:30PM by PIB Chandigarh

ਮਹਾਤਮਾ ਗਾਂਧੀ ਨੂੰ "ਇੱਕ ਸਵੱਛ ਭਾਰਤ" ਦੀ ਦਿਲੀ ਸ਼ਰਧਾਂਜਲੀ ਦੇਣ ਦੇ ਨਜ਼ਰੀਏ ਨਾਲ, ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ 2021 ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਦੀ ਸਫਲਤਾ ਦੇ ਆਧਾਰ 'ਤੇ, ਡੀਏਆਰਪੀਜੀ ਨੇ ਇਸ ਮੁਹਿੰਮ ਨੂੰ 2022, 2023 ਅਤੇ ਅੱਗੇ 2024 ਵਿੱਚ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਮੁਤਾਬਿਕ, ਵਿਸ਼ੇਸ਼ ਮੁਹਿੰਮ 3.0 ਨਵੰਬਰ 2023 ਤੋਂ ਅਗਸਤ 2024 ਤੱਕ ਚਲਾਈ ਗਈ ਸੀ, ਜਿਸ ਦਾ ਉਦੇਸ਼ ਜਨਤਕ ਸ਼ਿਕਾਇਤਾਂ, ਸੰਸਦ ਮੈਂਬਰਾਂ, ਰਾਜ ਸਰਕਾਰਾਂ, ਅੰਤਰ- ਮੰਤਰਾਲਿਆਂ/ਵਿਭਾਗਾਂ ਦੁਆਰਾ ਮੰਤਰੀ ਪੱਧਰੀ ਸਲਾਹ ਅਤੇ ਸੰਸਦੀ ਐਸੋਰੈਂਸ ਦੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਨੂੰ ਯਕੀਨੀ ਬਣਾਉਣਾ ਸੀ।

ਬਕਾਇਆ ਮਾਮਲਿਆਂ ਦੇ ਨਿਪਟਾਰੇ ਅਤੇ ਸਵੱਛਤਾ ਲਈ ਵਿਸ਼ੇਸ਼ ਮੁਹਿੰਮ 3.0 ਨੀਤੀ ਆਯੋਗ ਅਤੇ ਇਸਦੇ ਨਾਲ ਜੁੜੇ ਦਫਤਰਾਂ ਵਿਕਾਸ ਨਿਗਰਾਨੀ ਅਤੇ ਮੁਲਾਂਕਣ ਦਫਤਰ, ਨੀਤੀ ਭਵਨ ਵਿੱਚ ਸਥਿਤ ਅਟਲ ਇਨੋਵੇਸ਼ਨ ਮਿਸ਼ਨ ਅਤੇ ਇਸਦੀ ਖੁਦਮੁਖਤਿਆਰ ਸੰਸਥਾ ਵ ਚਲਾਈ ਗਈ ਸੀ। ਨੈਸ਼ਨਲ ਇੰਸਟੀਚਿਊਟ ਆਫ ਲੇਬਰ ਇਕਨਾਮਿਕਸ ਰਿਸਰਚ ਐਂਡ ਡਿਵੈਲਪਮੈਂਟ ਨਰੇਲਾ, ਨਵੀਂ ਦਿੱਲੀ ਵਿੱਚ ਸਥਿਤ ਹੈ।

ਇਸ ਮੁਹਿੰਮ ਦੇ ਤਹਿਤ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ, ਸੰਸਦੀ ਭਰੋਸਾ, ਪ੍ਰਧਾਨ ਮੰਤਰੀ ਦਫ਼ਤਰ ਦੇ ਹਵਾਲੇ ਨੇ ਰਫ਼ਤਾਰ ਫੜੀ ਹੈ। ਰਿਕਾਰਡ ਪ੍ਰਬੰਧਨ ਦੇ ਤਹਿਤ, ਕਾਫ਼ੀ ਗਿਣਤੀ ਵਿੱਚ ਫਾਈਲਾਂ ਦੀ ਸਮੀਖਿਆ ਕੀਤੀ ਗਈ/ਕੱਟੀ ਗਈ, ਥਾਂ ਖਾਲੀ ਕੀਤੀ ਗਈ ਅਤੇ ਆਫਿਸ ਕਬਾੜ ਦੇ ਨਿਪਟਾਰੇ ਨਾਲ ਆਮਦਨੀ ਪੈਦਾ ਕੀਤੀ ਗਈ। ਸਮੀਖਿਆ ਲਈ ਨਿਰਧਾਰਿਤ ਕੁੱਲ ਫਾਈਲਾਂ ਵਿੱਚੋਂ, 75% ਤੋਂ ਵੱਧ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ। ਉਪਰੋਕਤ ਤੋਂ ਇਲਾਵਾ, ਇਸ ਸਮੇਂ ਦੌਰਾਨ ਲਗਭਗ 95% ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ ਹੈ। ਨਿਪਟਾਰੇ ਲਈ ਫਾਲਤੂ ਸਕਰੈਪ ਸਮੱਗਰੀ ਅਤੇ ਪੁਰਾਣੀਆਂ ਵਸਤਾਂ ਦੀ ਵੀ ਪਛਾਣ ਕੀਤੀ ਗਈ ਹੈ।

ਪਿਛਲੇ ਸਾਲਾਂ ਦੀ ਸਫਲਤਾ ਦੇ ਮੁਤਾਬਕ, ਨੀਤੀ ਆਯੋਗ ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਕੱਤਰੇਤ ਦੇ ਨਾਲ-ਨਾਲ ਜੁੜੇ/ਅਧੀਨ ਦਫਤਰਾਂ ਵਿੱਚ ਬਕਾਇਆ ਨੂੰ ਘੱਟ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਮੁਹਿੰਮ 4.0 ਦੀ ਤਿਆਰੀ ਕੀਤੀ ਹੈ। ਮੁਹਿੰਮ ਦੇ ਇਸ ਐਡੀਸ਼ਨ ਵਿੱਚ, ਸੰਸਦ ਦੇ ਹਵਾਲੇ, ਰਾਜ ਸਰਕਾਰਾਂ ਦੇ ਹਵਾਲੇ, ਅੰਤਰ-ਮੰਤਰਾਲੇ ਦੇ ਹਵਾਲੇ, ਸੰਸਦੀ ਭਰੋਸਾ, ਪੀਐੱਮਓ ਹਵਾਲੇ, ਜਨਤਕ ਸ਼ਿਕਾਇਤਾਂ ਅਤੇ ਪੀਜੀ ਅਪੀਲਾਂ, ਬੇਲੋੜੀਆਂ ਫਾਈਲਾਂ ਅਤੇ ਦਸਤਾਵੇਜ਼ਾਂ ਨੂੰ ਖਤਮ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਥਾਨ ਪ੍ਰਬੰਧਨ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਦਫਤਰਾਂ ਦੀ ਸਮੁੱਚੀ ਸਫਾਈ ਨੂੰ ਬਿਹਤਰ ਬਣਾਉਣ ਅਤੇ ਫੀਲਡ ਦਫਤਰਾਂ ਦੇ ਕੰਮ ਦੇ ਸਥਾਨ ਦੇ ਤਜ਼ਰਬੇ ਨੂੰ ਵਧਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

*********

ਐੱਮਜੇਪੀਐੱਸ/ਐੱਸਆਰ 



(Release ID: 2058172) Visitor Counter : 14


Read this release in: English , Urdu , Hindi