ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਯਾ ਸਿੰਘ ਪਟੇਲ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਗਲੋਬਲ ਫੂਡ ਰੈਗੂਲੇਟਰਸ ਸਮਿਟ 2024 ਵਿੱਚ “ਮਿਆਰ ਨਿਰਧਾਰਣ ਪ੍ਰਕਿਰਿਆ ਵਿੱਚ ਖੇਤਰੀ ਸਹਿਯੋਗ ਅਤੇ ਤਾਲਮੇਲ ਵਧਾਉਣਾ” ਵਿਸ਼ੇ ‘ਤੇ ਰੀਜਨਲ ਐਨਕਲੇਵ ਨੂੰ ਸੰਬੋਧਨ ਕੀਤਾ


ਸੰਮੇਲਨ ਏਸ਼ੀਆ ਖੇਤਰ ਵਿੱਚ ਖੁਰਾਕ ਸੁਰੱਖਿਆ ਅਤੇ ਮਿਆਰਾਂ ਦੇ ਪ੍ਰਤੀ ਅਧਿਕ ਮਜ਼ਬੂਤ, ਅਧਿਕ ਸਹਿਯੋਗਾਤਮਕ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ। ਇਹ ਨਾ ਕੇਵਲ ਸਾਡੇ ਖੇਤਰ ਦੇ ਲਈ, ਬਲਕਿ ਪੂਰੇ ਵਿਸ਼ਵ ਦੇ ਲਈ ਸੁਰੱਖਿਅਤ ਅਤੇ ਸਿਹਤ ਖੁਰਾਕ ਪ੍ਰਣਾਲੀ ਦੀ ਦਿਸ਼ਾ ਵਿੱਚ ਸਾਡੀ ਸਮੂਹਿਕ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ: ਸ਼੍ਰੀਮਤੀ ਅਨੁਪ੍ਰਿਯਾ ਪਟੇਲ

“ਸਾਨੂੰ ਆਪਣੇ ਸੰਸਾਧਨਾਂ ਨੂੰ ਇਕੱਠੇ ਕਰਕੇ, ਤਕਨੀਕੀ ਮਾਹਿਰਤਾ ਸਾਂਝਾ ਕਰਕੇ ਅਤੇ ਆਪਣੀਆਂ ਰਣਨੀਤੀਆਂ ਨੂੰ ਕ੍ਰਮ ਵਿੱਚ ਰੱਖ ਕੇ ਖੇਤਰੀ ਸਹਿਯੋਗ ਵਧਾਉਣਾ ਚਾਹੀਦਾ ਹੈ, ਕਿਉਂਕਿ ਕੇਵਲ ਏਕਤਾ ਅਤੇ ਸਹਿਯੋਗ ਨਾਲ ਹੀ ਅਸੀਂ ਅੰਤਰਰਾਸ਼ਟਰੀ ਖੁਰਾਕ ਮਿਆਰਾਂ ਨੂੰ ਆਕਾਰ ਦੇਣ ਵਿੱਚ ਖੇਤਰ ਦੀ ਭੂਮਿਕਾ ਵਧਾ ਸਕਦੇ ਹਾਂ”

“ਸਾਨੂੰ ਨਵੇਂ ਅਤੇ ਉੱਭਰਦੇ ਖੇਤਰਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਬਾਇਓ-ਟੈਕਨੋਲੋਜੀ ਅਤੇ ਟਿਕਾਊ ਖੇਤੀ ਜਿਹੀਆਂ ਨਵੀਆਂ ਟੈਕਨੋਲੋਜੀਆਂ ਦਾ ਪ੍ਰਬੰਧ ਕਰਕੇ ਐਕੁਆਕਲਚਰ, ਪ੍ਰੋਸੈੱਸਡ ਫੂਡਸ ਅਤੇ ਔਰਗੈਨਿਕ ਫਾਰਮਿੰਗ ਜਿਹੇ ਖੇਤਰਾਂ ਦੇ ਲਈ ਮਿਆਰ ਤਿਆਰ ਕੀਤੇ ਜਾਣੇ ਚਾਹੀਦੇ ਹਨ”

“ਕੇਵਲ ਏਕਤਾ ਅਤੇ ਸਹਿਯੋਗ ਦੇ ਮਾਧਿਅਮ ਨਾਲ ਹੀ ਅਸੀਂ ਅੰਤਰਰਾਸ਼ਟਰੀ ਖੁਰਾਕ ਮਿਆਰਾਂ ਨੂੰ ਆਕਾਰ ਦੇਣ ਵਿੱਚ ਖੇਤਰ ਦੀ ਭੂਮਿਕਾ ਨੂੰ ਵਧਾ ਸਕਦੇ ਹਾਂ”

Posted On: 21 SEP 2024 2:48PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਅੱਜ ਇੱਥੇ ਭਾਰਤ ਮੰਡਪਮ ਵਿੱਚ ਖੁਰਾਕ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੁਆਰਾ ਆਯੋਜਿਤ ਵਰਲਡ ਫੂਡ ਇੰਡੀਆ 2024 ਪ੍ਰੋਗਰਾਮ ਦੇ ਨਾਲ-ਨਾਲ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫਐੱਸਐੱਸਏਆਈ) ਦੁਆਰਾ ਆਯੋਜਿਤ ਗਲੋਬਲ ਫੂਡ ਰੈਗੂਲੇਟਰਸ ਸਮਿਟ 2024 ਦੇ ਦੂਸਰੇ ਸੰਸਕਰਣ ਵਿੱਚ “ਮਿਆਰ ਨਿਰਧਾਰਣ ਪ੍ਰਕਿਰਿਆ ਵਿੱਚ ਖੇਤਰੀ ਸਹਿਯੋਗ ਅਤੇ ਤਾਲਮੇਲ ਵਧਾਉਣਾ” ਵਿਸ਼ੇ ‘ਤੇ ਰੀਜਨਲ ਕਨਕਲੇਵ ਨੂੰ ਸੰਬੋਧਿਤ ਕੀਤਾ। ਰੀਜਨਲ ਕਨਕਲੇਵ ਦਾ ਉਦੇਸ਼ ਖੁਰਾਕ ਸੁਰੱਖਿਆ ਅਤੇ ਮਿਆਰ ਨਿਰਧਾਰਣ ਪ੍ਰਕਿਰਿਆ ਵਿੱਚ ਖੇਤਰੀ ਸਹਿਯੋਗ ਅਤੇ ਤਾਲਮੇਲ ਵਧਾਉਣਾ ਹੈ।

 

ਸੰਮੇਲਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਕਿਹਾ ਕਿ, “ਏਸ਼ਿਆਈ ਖੇਤਰ ‘ਤੇ ਦੁਨੀਆ ਦੇ ਖੁਰਾਕ ਉਤਪਾਦਨ ਦੇ ਇੱਕ ਮਹੱਤਵਪੂਰਨ ਹਿੱਸੇ ਦੀ ਜ਼ਿੰਮੇਦਾਰੀ ਹੈ। ਇਸ ਵਿਸ਼ਿਸ਼ਠਤਾ ਦੇ ਨਾਲ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ, ਸਿਹਤ ਨੂੰ ਹੁਲਾਰਾ ਦੇਣਾ ਅਤੇ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਨਿਰਪੱਖ ਵਪਾਰ ਪ੍ਰਣਾਲੀਆਂ ਨੂੰ ਬਣਾਏ ਰੱਖਣ ਦੀ ਜ਼ਿੰਮੇਦਾਰੀ ਵੀ ਆਉਂਦੀ ਹੈ। ਇਹ ਸੰਮੇਲਨ ਏਸ਼ੀਆ ਖੇਤਰ ਦੇ ਅੰਦਰ ਖੁਰਾਕ ਸੁਰੱਖਿਆ ਅਤੇ ਮਿਆਰਾਂ ਦੇ ਲਈ ਇੱਕ ਮਜ਼ਬੂਤ, ਅਧਿਕ ਸਹਿਯੋਗ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ। ਇਹ ਨਾ ਕੇਵਲ ਸਾਡੇ ਖੇਤਰ ਦੇ ਲਈ, ਬਲਕਿ ਪੂਰੇ ਵਿਸ਼ਵ ਦੇ ਲਈ ਇੱਕ ਸੁਰੱਖਿਅਤ ਅਤੇ ਸਿਹਤ ਖੁਰਾਕ ਪ੍ਰਣਾਲੀ ਦੇ ਵੱਲ ਸਾਡੀ ਸਮੂਹਿਕ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।”

 

ਸ਼੍ਰੀਮਤੀ ਪਟੇਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਇੱਕ ਖੇਤਰ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਸੰਭਾਵਨਾਵਾਂ ਦੇ ਬਾਵਜੂਦ, ਪੂਰੇ ਖੇਤਰ ਵਿੱਚ ਰੈਗੂਲੇਟਰੀ ਫ੍ਰੇਮਵਰਕ, ਸੰਸਥਾਗਤ ਸਮਰੱਥਾਵਾਂ ਅਤੇ ਤਕਨੀਕੀ ਮਾਹਿਰਤਾ ਵਿੱਚ ਭਾਰੀ ਅੰਤਰ ਅਤੇ ਖੁਰਾਕ ਸੁਰੱਖਿਆ ਮਿਆਰਾਂ ਬਾਰੇ ਰਾਸ਼ਟਰੀ ਹਿਤਧਾਰਕਾਂ ਦਰਮਿਆਨ ਜਾਗਰੂਕਤਾ ਦੀ ਕਮੀ ਜਿਹੀਆਂ ਚੁਣੌਤੀਆਂ ਅੰਤਰਰਾਸ਼ਟਰੀ ਖੁਰਾਕ ਸੁਰੱਖਿਆ ਮਿਆਰਾਂ ਦਾ ਅਨੁਪਾਲਨ ਕਰਨ ਦੀ ਸਾਡੀ ਸਮਰੱਥਾ ਨੂੰ ਸੀਮਿਤ ਕਰਦੀਆਂ ਹਨ। ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ, ਸਾਨੂੰ ਆਪਣੇ ਸੰਸਾਧਨਾਂ ਨੂੰ ਇਕੱਠੇ ਕਰਕੇ, ਤਕਨੀਕੀ ਮਾਹਿਰਤਾ ਨੂੰ ਸਾਂਝਾ ਕਰਕੇ ਅਤੇ ਆਪਣੀਆਂ ਰਣਨੀਤੀਆਂ ਨੂੰ ਕ੍ਰਮ ਵਿੱਚ ਰੱਖ ਕੇ ਆਪਣੇ ਖੇਤਰੀ ਸਹਿਯੋਗ ਨੂੰ ਵਧਾਉਣਾ ਚਾਹੀਦਾ ਹੈ” ਕਿਉਂਕਿ “ਕੇਵਲ ਏਕਤਾ ਅਤੇ ਸਹਿਯੋਗ ਦੇ ਮਾਧਿਅਮ ਨਾਲ ਹੀ ਅਸੀਂ ਅੰਤਰਰਾਸ਼ਟਰੀ ਖੁਰਾਕ ਮਿਆਰਾਂ ਨੂੰ ਆਕਾਰ ਦੇਣ ਵਿੱਚ ਖੇਤਰ ਦੀ ਭੂਮਿਕਾ ਨੂੰ ਵਧਾ ਸਕਦੇ ਹਨ।” 

 

ਸ਼੍ਰੀਮਤੀ ਪਟੇਲ ਨੇ ਕਿਹਾ ਕਿ “ਸਾਨੂੰ ਨਵੇਂ ਹੋਰ ਉੱਭਰਦੇ ਖੇਤਰਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਬਾਇਓ-ਟੈਕਨੋਲੋਜੀ ਅਤੇ ਟਿਕਾਊ ਖੇਤੀ ਜਿਹੀਆਂ ਨਵੀਆਂ ਤਕਨੀਕਾਂ ਦਾ ਪ੍ਰਬੰਧ ਕਰਦੇ ਹੋਏ ਐਕੁਆਕਲਚਰ, ਪ੍ਰੋਸੈੱਸਡ ਫੂਡਸ ਅਤੇ ਔਰਗੈਨਿਕ ਫਾਰਮਿੰਗ ਜਿਹੇ ਖੇਤਰਾਂ ਦੇ ਲਈ ਮਿਆਰ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ। ਇਹ ਪ੍ਰਗਤੀ ਮਹੱਤਵਪੂਰਨ ਹਨ ਕਿਉਂਕਿ ਅਸੀਂ ਆਪਣੀ ਖੁਰਾਕ ਪ੍ਰਣਾਲੀਆਂ ਨੂੰ ਭਵਿੱਖ ਦੇ ਲਈ ਸੁਰੱਖਿਅਤ, ਅਧਿਕ ਲਚੀਲਾ ਅਤੇ ਟਿਕਾਊ ਬਣਾਉਣ ਦਾ ਪ੍ਰਯਾਸ ਕਰ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ “ਕਨਕਲੇਵ ਪੂਰੇ ਖੇਤਰ ਵਿੱਚ ਖੁਰਾਕ-ਸੁਰੱਖਿਆ ਨੂੰ ਸੁਸੰਗਤ ਬਣਾਉਣ ਦੀ ਦਿਸ਼ਾ ਵਿੱਚ ਸਾਰਥਕ ਪ੍ਰਗਤੀ ਨੂੰ ਹੁਲਾਰਾ ਦੇਵੇਗਾ ਜੋ ਨਿਰਵਿਘਣ ਵਪਾਰ ਨੂੰ ਸੁਵਿਧਾਜਨਕ ਬਣਾਵੇਗਾ ਅਤੇ ਸਾਡੀ ਪੂਰੀ ਆਬਾਦੀ ਦੇ ਲਈ ਖੁਰਾਕ-ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ।”

 

ਐੱਫਐੱਸਐੱਸਏਆਈ ਦੇ ਸੀਈਓ ਸ਼੍ਰੀ ਜੀ. ਕਮਲ ਵਰਧਨ ਰਾਓ ਨੇ ਕਿਹਾ ਕਿ “ਏਸ਼ੀਆ ਦੇ ਸਾਹਮਣੇ ਆਉਣ ਵਾਲੇ ਮੁੱਦੇ ਦੁਨੀਆ ਦੇ ਹੋਰ ਖੇਤਰਾਂ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਤੋਂ ਅਲੱਗ ਹਨ। ਇਹ ਖੇਤਰੀ ਪੱਧਰ ਦੇ ਉਨ੍ਹਾਂ ਮੁੱਦਿਆਂ ‘ਤੇ ਚਰਚਾ ਕਰਨ ਦਾ ਇੱਕ ਉਪਯੁਕਤ ਸਮਾਂ ਹੈ ਜਿਨ੍ਹਾਂ ਦਾ ਆਲਮੀ ਪ੍ਰਭਾਅ ਹੋ ਸਕਦਾ ਹੈ। ਇਹ ਕਨਕਲੇਵ ਉੱਭਰਦੇ ਬਜ਼ਾਰਾਂ, ਉੱਭਰਦੇ ਖੁਰਾਕ ਉਤਪਾਦਾਂ, ਮਾਨਕੀਕਰਣ ਪ੍ਰਕਿਰਿਆਵਾਂ, ਗੁਣਵੱਤਾ ਆਸ਼ਵਾਸਨ ਅਤੇ ਕਾਰਜ ਪ੍ਰਣਾਲੀ ਜਿਹੇ ਮੁੱਦਿਆਂ ‘ਤੇ ਚਰਚਾ ਅਤੇ ਸਮਾਧਾਨ ਦੇ ਲਈ ਜਾਣਕਾਰੀ ਵਧਾਉਣ ਦਾ ਅਨੁਭਵ ਹੋਵੇਗਾ।”

 

ਕੋਡੇਕਸ ਅਲੀਮੈਂਟੇਰੀਅਸ ਕਮੀਸ਼ਨ, ਖੁਰਾਕ ਮਿਆਰ ਏਜੰਸੀ (ਗਲੋਬਲ ਮਾਮਲੇ), ਯੂਕੇ ਦੇ ਚੇਅਰਮੈਨ, ਸ਼੍ਰੀ ਸਟੀਵ ਵੇਅਰਨੇ ਨੇ ਕਿਹਾ ਕਿ “ਏਸ਼ਿਆਈ ਖੇਤਰ ਵਿੱਚ ਵਿਵਿਧਾ ਸੰਸਕ੍ਰਿਤੀਆਂ, ਜਲਵਾਯੂ ਅਤੇ ਖੁਰਾਕ ਉਤਪਾਦਨ ਪ੍ਰਣਾਲੀਆਂ ਹਨ। ਹਰੇਕ ਮੈਂਬਰ ਦੇਸ਼ ਵਿਲੱਖਣ ਜਾਣਕਾਰੀ ਲੈ ਕੇ ਆਉਂਦਾ ਹਾਂ। ਇਹ ਖੇਤਰੀ ਸੰਮੇਲਨ ਖੁਰਾਕ ਮਿਆਰਾਂ ਅਤੇ ਗੁਣਵੱਤਾ ਨਿਯੰਤ੍ਰਣ ‘ਤੇ ਚਰਚਾ ਕਰਨ ਦਾ ਅਵਸਰ ਅਤੇ ਮੰਚ ਪ੍ਰਦਾਨ ਕਰਦਾ ਹੈ ਜੋ ਪੂਰੇ ਖੇਤਰ ਵਿੱਚ ਰੈਗੂਲੇਟਰੀ ਫ੍ਰੇਮਵਰਕ, ਸੰਸਥਾਗਤ ਸਮਰੱਥਾਵਾਂ ਅਤੇ ਤਕਨੀਕੀ ਮਾਹਿਰਤਾ ਦੇ ਵਿਸ਼ਾਲ ਅੰਤਰ ਦਾ ਪ੍ਰਬੰਧ ਕਰਨ ਦੇ ਲਈ ਬਹੁਤ ਮਹੱਤਵਪੂਰਨ ਹੈ।”

 

ਸਮਿਟ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਨਿਊਜ਼ੀਲੈਂਡ ਦੇ ਪ੍ਰਾਥਮਿਕ ਉਦਯੋਗ ਮੰਤਰਾਲੇ ਦੇ ਖੁਰਾਕ ਸੁਰੱਖਿਆ ਡਿਪਟੀ ਡਾਇਰੈਕਟਰ, ਡਾ. ਵਿਨਸੈਂਟ ਆਰਬਕਲ ਨੇ ਕਿਹਾ ਕਿ “ਸਮਿਟ ਖੁਰਾਕ ਸੁਰੱਖਿਆ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ, ਜਾਣਕਾਰੀ ਸਾਂਝਾ ਕਰਨ ਅਤੇ ਇੱਕ-ਦੂਸਰੇ ਦੀਆਂ ਪ੍ਰਣਾਲੀਆਂ ਬਾਰੇ ਸਾਡੀ ਸਮਝ ਨੂੰ ਗਹਿਰਾ ਕਰਨ, ਅਧਿਕ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ, ਸਰਕਾਰੀ ਸਹਿਯੋਗ ਅਤੇ ਤਾਲਮੇਲ ਨੂੰ ਵਧਾਉਣ ਦੇ ਲਈ ਇੱਕ ਦੂਸਰੇ ਤੋਂ ਸਿੱਖਣ ਦਾ ਇੱਕ ਉਤਕ੍ਰਿਸ਼ਟ ਅਵਸਰ ਹੈ, ਜਿਸ ਨਾਲ ਉਪਭੋਗਤਾਵਾਂ, ਖੁਰਾਕ ਕਾਰੋਬਾਰਾਂ ਦੇ ਲਾਭ ਦੇ ਲਈ ਕਾਰਜਾਂ ਅਤੇ ਪ੍ਰਣਾਲੀਆਂ ਵਿੱਚ  ਸੁਧਾਰ ਹੋਵੇਗਾ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਸੁਵਿਧਾਨਜਕ ਬਣਾਇਆ ਜਾ ਸਕੇਗਾ।”

 

ਇਸ ਅਵਸਰ ‘ਤੇ ਕੋਡੇਕਸ- ਐੱਸਪੀਐੱਸ ਕੰਟੈਕਟ ਪੁਆਇੰਟ ਅਤੇ ਵਿਗਿਆਨ ਅਤੇ ਮਿਆਰ ਅਤੇ ਰੈਗੂਲੇਸ਼ਨਸ ਡਿਵੀਜ਼ਨ, ਐੱਫਐੱਸਐੱਸਏਆਈ ਦੀ ਸਲਾਹਕਾਰ ਡਾ. ਅਲਕਾ ਰਾਓ, ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਵਿਭਿੰਨ ਦੇਸ਼ਾਂ ਦੇ ਪਤਵੰਤੇ ਮੌਜੂਦ ਸਨ।

****

ਐੱਮਵੀ



(Release ID: 2057527) Visitor Counter : 8


Read this release in: English , Urdu , Hindi , Manipuri