ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਦੇਵੀ ਅਹਿਲਯਾ ਯੂਨੀਵਰਸਿਟੀ (DEVI AHILYA UNIVERSITY) ਦੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
19 SEP 2024 8:01PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (19 ਸਤੰਬਰ, 2024) ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਦੇਵੀ ਅਹਿਲਯਾ ਯੂਨੀਵਰਸਿਟੀ (DEVI AHILYA UNIVERSITY) ਦੀ 14ਵੇਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਨਵੋਕੇਸ਼ਨ ਸੈਲੀਬ੍ਰੇਸ਼ਨ ਦੇ ਨਾਲ-ਨਾਲ ਉਨ੍ਹਾਂ ਦੇ ਭਵਿੱਖ ਦੇ ਲਈ ਮਜ਼ਬੂਤ ਸੰਕਲਪ ਲੈਣ ਦਾ ਵੀ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਤੈਅ ਕਰ ਲਿਆ ਹੋਵੇਗਾ ਕਿ ਉਹ ਕਿਹੜਾ ਪੇਸ਼ਾ ਅਪਣਾਉਣ ਜਾ ਰਹੇ ਹਨ ਜਾਂ ਕਿਤੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਜਾ ਰਹੇ ਹਨ। ਲੇਕਿਨ ਉਨ੍ਹਾਂ ਵਿੱਚੋਂ ਕਈ ਲੋਕ ਹੁਣ ਵੀ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਹੋਣਗੇ ਕਿ ਨੌਕਰੀ ਕਰਨ ਜਾਂ ਅੱਗੇ ਪੜ੍ਹਾਈ ਕਰਨ, ਉੱਦਮੀ ਬਣਨ ਜਾਂ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਬਾਰੇ ਸੋਚ-ਸਮਝ ਕੇ ਫੈਸਲਾ ਲੈਣ ਦੀ ਸਲਾਹ ਦਿੱਤੀ। ਇਹ ਫੈਸਲਾ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਤੈਅ ਕਰੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਵਿਦਿਆਰਥੀ ਵਿੱਚ ਵੱਖ-ਵੱਖ ਸਮਰੱਥਾਵਾਂ ਹੁੰਦੀਆਂ ਹਨ। ਉਹ ਭਵਿੱਖ ਵਿੱਚ ਕਿਸੇ ਖੇਤਰ ਜਾਂ ਅਹੁਦੇ ‘ਤੇ ਕੰਮ ਕਰਨਗੇ, ਇਸ ਦਾ ਫੈਸਲਾ ਉਨ੍ਹਾਂ ਦੀ ਯੋਗਤਾ ਅਤੇ ਦਿਲਚਸਪੀ ਦੇ ਅਧਾਰ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਕਦੇ ਨਾ ਰੋਕੋ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਅਤੇ ਨਵੀਨਤਮ ਤਕਨੀਕ ਦਾ ਉਪਯੋਗ ਕਰਕੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਅਤੇ ਟਿਕਾਊ ਵਿਕਾਸ ਦੇ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਦੇ ਵਿਕਾਸ ਵਿੱਚ ਹੀ ਉਨ੍ਹਾਂ ਦਾ ਵਿਕਾਸ ਸ਼ਾਮਲ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਨਾਮ ਇੰਦੌਰ ਦੀ ਮਹਾਰਾਣੀ ਲੋਕਮਾਤਾ ਦੇਵੀ ਅਹਿਲਯਾਬਾਈ ਹੋਲਕਰ (Maharani Lokmata Devi Ahilyabai Holkar) ਦੇ ਨਾਮ ‘ਤੇ ਰੱਖਿਆ ਗਿਆ ਹੈ। ਜਿਨ੍ਹਾਂ ਦਾ ਜੀਵਨ ਮਹਿਲਾ ਸਸ਼ਕਤੀਕਰਣ ਦੀ ਇੱਕ ਮਹਾਨ ਉਦਾਹਰਣ ਹੈ। ਆਪਣੇ ਜੀਵਨ ਅਤੇ ਸ਼ਾਸਨ ਕਾਲ ਵਿੱਚ ਉਨ੍ਹਾਂ ਨੇ ਮਹਿਲਾਵਾਂ ਨੂੰ ਸਸ਼ਕਤ ਅਤੇ ਆਤਮਨਿਰਭਰ ਬਣਾਉਣ ਲਈ ਕਈ ਅਭਿਨਵ ਅਤੇ ਸਫਲ ਪ੍ਰਯਾਸ ਕੀਤੇ। ਉਨ੍ਹਾਂ ਨੇ ਕਬਾਇਲੀ ਸਮਾਜ ਦੀ ਆਜੀਵਿਕਾ ਸੁਨਿਸ਼ਚਿਤ ਕਰਨ ਲਈ ਵੀ ਫੈਸਲੇ ਲਏ ਅਤੇ ਉਨ੍ਹਾਂ ਦੇ ਵਿਕਾਸ ਦੇ ਲਈ ਕਈ ਕਾਰਜ ਕੀਤੇ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਉਦਾਹਰਣ ਹੈ ਕਿ ਮਹਿਲਾਵਾਂ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਅਧਿਆਤਮਿਕ ਸਾਰੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀਆਂ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਕਨਵੋਕੇਸ਼ਨ ਵਿੱਚ ਮੈਡਲ ਜੇਤੂਆਂ ਦੀ ਸੰਖਿਆ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਸੰਖਿਆ ਵੱਧ ਹੈ, ਜੋ ਮਹਾਰਾਣੀ ਦੇਵੀ ਅਹਿਲਯਾਬਾਈ (Maharani Devi Ahiliyabai) ਦੇ ਆਦਰਸ਼ਾਂ ਦੇ ਅਨੁਰੂਪ ਹੈ।
ਰਾਸ਼ਟਰਪਤੀ ਨੇ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਜ ਅਤੇ ਅਧਿਆਪਕਾਂ ਨੂੰ ਲੜਕੀਆਂ ਨੂੰ ਉੱਚ ਸਿੱਖਿਆ (ਹਾਇਰ ਐਜੂਕੇਸ਼ਨ) ਪ੍ਰਾਪਤ ਕਰਨ ਅਤੇ ਆਤਮਨਿਰਭਰ ਬਣਨ ਦੇ ਲਈ ਪ੍ਰੋਤਸਾਹਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਸਾਡੀਆਂ ਬੇਟੀਆਂ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਤਦ ਹੀ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਅਤੇ ਅਧਿਆਪਕ ਸਹੀ ਮਾਇਨੇ ਵਿੱਚ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਬਣਨਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
*** *** *** ***
ਐੱਮਜੇਪੀਐੱਸ/ਐੱਸਆਰ
(Release ID: 2057063)
Visitor Counter : 37