ਖਾਣ ਮੰਤਰਾਲਾ
ਖਣਨ ਮੰਤਰਾਲਾ ਐੱਸਐੱਚਐੱਸ 2024 ਲਈ ਤਿਆਰ: ਸਵੱਛ ਅਤੇ ਹਰੇ-ਭਰੇ ਭਾਰਤ ਦਾ ਮਿਸ਼ਨ
Posted On:
13 SEP 2024 1:22PM by PIB Chandigarh
ਭਾਰਤ ਸਰਕਾਰ ਦੇ ਸਵੱਛ ਭਾਰਤ ਦੇ ਵਿਜ਼ਨ ਦੇ ਅਨੁਸਾਰ, ਖਣਨ ਮੰਤਰਾਲਾ 14 ਸਤੰਬਰ, 2024 ਤੋਂ ਸਵੱਛਤਾ ਹੀ ਸੇਵਾ (ਖਣਨ) ਮੁਹਿੰਮ 2024 ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਜੋ 2 ਅਕਤੂਬਰ, 2024 ਨੂੰ ਸਮਾਪਤ ਹੋਵੇਗੀ।
ਮੰਤਰਾਲੇ ਨੇ "ਏਕ ਪੇੜ ਮਾਂ ਕੇ ਨਾਮ" ਰੁੱਖ ਲਗਾਉਣ ਦੀ ਪਹਿਲਕਦਮੀ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਸਵੱਛਤਾ, ਤੰਦਰੁਸਤੀ ਅਤੇ ਵਾਤਾਵਰਣ ਸਥਿਰਤਾ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਆਪਣੇ ਵੱਖ-ਵੱਖ ਵਿਭਾਗਾਂ ਅਤੇ ਖੇਤਰੀ ਦਫਤਰਾਂ ਵਿੱਚ ਗਤੀਵਿਧੀਆਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਹੈ। ਮੰਤਰਾਲੇ ਦੇ ਦਫਤਰਾਂ, ਮਾਈਨਿੰਗ ਖੇਤਰਾਂ ਅਤੇ ਜਨਤਕ ਥਾਵਾਂ 'ਤੇ ਖਾਸ ਤੌਰ 'ਤੇ ਸਾਫ਼-ਸਫ਼ਾਈ ਵਾਲੇ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ, ਵਿਆਪਕ ਸਫਾਈ ਅਭਿਆਨ ਚਲਾਇਆ ਜਾਵੇਗਾ।
"ਏਕ ਪੇੜ ਮਾਂ ਕੇ ਨਾਮ" ਪਹਿਲਕਦਮੀ ਦੇ ਹਿੱਸੇ ਵਜੋਂ, ਨਾਗਰਿਕਾਂ ਅਤੇ ਮੁਲਾਜ਼ਮਾਂ ਨੂੰ ਵਾਤਾਵਰਣ ਦੇ ਟੀਚਿਆਂ ਦੇ ਅਨੁਸਾਰ ਹਰਿਆਲੀ ਨੂੰ ਵਧਾਉਣ ਲਈ, ਨਿਰਧਾਰਤ ਸਥਾਨਾਂ ਵਿੱਚ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਦੇ ਹੋਏ ਖਾਣਾਂ ਬਾਰੇ ਸਕੱਤਰ ਸ਼੍ਰੀ ਵੀ ਐੱਲ ਕਾਂਥਾ ਰਾਓ ਵਲੋਂ 16 ਸਤੰਬਰ, 2024 ਨੂੰ ਨਵੀਂ ਦਿੱਲੀ ਵਿੱਚ 100 ਪੌਦੇ ਲਗਾਏ ਜਾਣਗੇ। ਮੰਤਰਾਲਾ ਅਤੇ ਇਸਦੇ ਖੇਤਰੀ ਦਫਤਰਾਂ ਦੇ ਸਾਰੇ ਮੁਲਾਜ਼ਮ 17 ਸਤੰਬਰ 2024 ਨੂੰ ਸਵੱਛਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਲਈ ਸਵੱਛਤਾ ਸਹੁੰ ਚੁੱਕਣਗੇ।
ਇਹ ਮੁਹਿੰਮ ਸਥਾਨਕ ਭਾਈਚਾਰਿਆਂ, ਸਕੂਲੀ ਬੱਚਿਆਂ ਅਤੇ ਨਾਗਰਿਕਾਂ ਨੂੰ ਮੈਰਾਥਨ, ਵਾਕਥੌਨ ਅਤੇ ਸਾਈਕਲਥੌਨ ਰਾਹੀਂ ਸਵੱਛਤਾ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰੇਗੀ। ਸਫ਼ਾਈ ਮਿੱਤਰ ਸੁਰੱਖਿਆ ਸ਼ਿਵਿਰਾਂ ਵਜੋਂ ਜਾਣੇ ਜਾਂਦੇ ਸਫ਼ਾਈ ਕਰਮਚਾਰੀਆਂ ਲਈ ਵਿਸ਼ੇਸ਼ ਸਿਹਤ ਕੈਂਪ, ਸਿਹਤ ਜਾਂਚ, ਪੀਪੀਈ ਕਿੱਟਾਂ ਵੰਡਣ ਅਤੇ ਸਮਾਜ ਭਲਾਈ ਸਕੀਮਾਂ ਦੇ ਲਿੰਕ ਪ੍ਰਦਾਨ ਕਰਨਗੇ। ਮੰਤਰਾਲਾ ਸਵੱਛਤਾ ਟਾਰਗੇਟ ਯੂਨਿਟਸ (ਸੀਟੀਯੂ) ਪਹਿਲਕਦਮੀ ਦੇ ਬਦਲਾਅ ਨਾਲ ਸਰਗਰਮ ਭਾਈਚਾਰਕ ਭਾਗੀਦਾਰੀ ਨਾਲ ਅਣਗੌਲੇ ਖੇਤਰਾਂ ਨੂੰ ਸਾਫ਼, ਟਿਕਾਊ ਸਥਾਨਾਂ ਵਿੱਚ ਬਦਲਣ ਦੇ ਯਤਨਾਂ ਦੀ ਅਗਵਾਈ ਕਰੇਗਾ।
ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਮੰਤਰਾਲੇ ਦੇ ਪਤਵੰਤੇ ਭੂ-ਵਿਰਾਸਤ ਅਤੇ ਭੂ-ਸੈਰ ਸਪਾਟਾ ਸਥਾਨਾਂ ਦਾ ਦੌਰਾ ਕਰਨਗੇ, ਇਨ੍ਹਾਂ ਸਥਾਨਾਂ 'ਤੇ ਸਫਾਈ ਅਤੇ ਜ਼ਿੰਮੇਵਾਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਗੇ। ਇਸ ਮੁਹਿੰਮ ਵਿੱਚ ਸਵੱਛਤਾ ਮਿਸ਼ਨ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਪੋਸਟਰ ਮੇਕਿੰਗ ਮੁਕਾਬਲੇ, ਲੇਖ ਲਿਖਣ ਅਤੇ ਸਕੂਲੀ ਗਤੀਵਿਧੀਆਂ ਸਣੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। 2 ਅਕਤੂਬਰ, 2024 ਨੂੰ, ਸਫਾਈ ਕਰਮਚਾਰੀਆਂ ਨੂੰ ਪੂਰੀ ਮੁਹਿੰਮ ਦੌਰਾਨ ਸਵੱਛਤਾ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ।
ਐੱਸਐੱਚਐੱਸ 2024 ਦੇ ਦੌਰਾਨ ਵਿਸ਼ੇਸ਼ ਪਹਿਲਕਦਮੀਆਂ ਵਿੱਚ ਰੀ ਕਲੇਮ ਖਣਨ ਖੇਤਰਾਂ ਦਾ ਸੁੰਦਰੀਕਰਨ ਸ਼ਾਮਲ ਹੋਵੇਗਾ, ਜਿੱਥੇ ਛੇ ਸਾਈਟਾਂ ਨੂੰ ਗ੍ਰੀਨ ਬੈਲਟ ਬਣਾਉਣ ਲਈ ਵਿਆਪਕ ਪੌਦੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਣਗੀਆਂ। ਖਣਿਜ-ਨਿਕਾਸ ਵਾਲੀਆਂ ਥਾਵਾਂ ਨੂੰ ਜਨਤਕ ਬਗੀਚਿਆਂ, ਮਨੋਰੰਜਨ ਸਥਾਨਾਂ, ਅਤੇ ਫਲਾਂ ਦੇ ਬਾਗਾਂ ਵਿੱਚ ਬਦਲ ਦਿੱਤਾ ਜਾਵੇਗਾ, ਸਥਿਰਤਾ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਅਣਵਰਤੇ ਚੱਟਾਨਾਂ ਦੇ ਨਮੂਨੇ ਅਤੇ ਐਲੂਮੀਨੀਅਮ ਸਕ੍ਰੈਪ ਨੂੰ ਮੂਰਤਾਂ ਅਤੇ ਢਾਂਚੇ ਬਣਾਉਣ ਲਈ ਦੁਬਾਰਾ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਰਹਿੰਦ-ਖੂੰਹਦ ਤੋਂ ਉੱਤਮ ਪਹਿਲਕਦਮੀ ਦੇ ਹਿੱਸੇ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਖਾਣ ਮੰਤਰਾਲਾ ਨਾਗਰਿਕਾਂ ਨੂੰ ਸਵੱਛ ਅਤੇ ਹਰੇ ਭਰੇ ਭਾਰਤ ਲਈ ਇਸ ਮਿਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੰਦਾ ਹੈ। "ਏਕ ਪੇੜ ਮਾਂ ਕੇ ਨਾਮ" ਪਹਿਲਕਦਮੀ ਵਿਆਪਕ ਸਵੱਛ ਭਾਰਤ ਮਿਸ਼ਨ ਦੇ ਹਿੱਸੇ ਵਜੋਂ ਵਾਤਾਵਰਣ ਸਥਿਰਤਾ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
************
ਐੱਸਟੀ
(Release ID: 2056995)
Visitor Counter : 36