ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਐੱਮਐੱਨਆਈਟੀ ਜੈਪੁਰ ਦੇ 18ਵੇਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ
Posted On:
18 SEP 2024 2:23PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਸਤੰਬਰ, 2024) ਨੂੰ ਰਾਜਸਥਾਨ ਦੇ ਜੈਪੁਰ ਵਿੱਚ ਮਾਲਵੀਯ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ (MNIT) ਦੇ 18ਵੇਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ।
ਇਸ ਅਵਸਰ ‘ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਗੁਣਵੱਤਾਪੂਰਨ ਤਕਨੀਕੀ ਅਤੇ ਸਿੱਖਿਆ ਅਤੇ ਖੋਜ ਨੂੰ ਹੁਲਾਰਾ ਦੇਣ ਲਈ ਐੱਨਆਈਟੀ ਦੀ ਸਥਾਪਨਾ ਕੀਤੀ ਗਈ ਸੀ। ਉਹ ਕੁਸ਼ਲ ਅਤੇ ਸਮਰੱਥ ਮਾਨਵ ਸੰਸਾਥਨ ਉਪਲਬੱਧ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਐੱਨਆਈਟੀ ਦੇ ਮਹੱਤਵ ਨੂੰ ਦੇਖਦੇ ਹੋਏ ਉਨ੍ਹਾਂ ਨੂੰ ‘ਰਾਸ਼ਟਰੀ ਮਹੱਤਤਾ ਦੇ ਸੰਸਥਾਨ’ ਦਾ ਦਰਜਾ ਦਿੱਤਾ ਗਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਐੱਨਆਈਟੀ ਵਿੱਚ ਅੱਧੇ ਵਿਦਿਆਰਥੀ ਆਪਣੇ ਗ੍ਰਹਿ ਰਾਜ (ਹੋਮ ਸਟੇਟ) ਤੋਂ ਆਉਂਦੇ ਹਨ, ਜਦੋਂ ਕਿ ਬਾਕੀ ਅੱਧੇ ਅਖਿਲ ਭਾਰਤ ਰੈਂਕਿੰਗ ਦੇ ਅਧਾਰ ‘ਤੇ ਦੂਸਰੇ ਰਾਜਾਂ ਤੋਂ ਆਉਂਦੇ ਹਨ। ਇਸ ਪ੍ਰਕਾਰ, ਜਿੱਥੇ ਇੱਕ ਪਾਸੇ ਇਹ ਵਿਵਸਥਾ ਸਥਾਨਕ ਪ੍ਰਤਿਭਾਵਾਂ ਨੂੰ ਵਧਣ-ਫੁੱਲਣ ਦਾ ਅਵਸਰ ਦਿੰਦੀ ਹੈ, ਉੱਥੇ ਹੀ ਦੂਸਰੇ ਪਾਸੇ ਇਹ ਦੇਸ਼ ਦੀ ਵਿਵਿਧਤਾ ਵਿੱਚ ਏਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਐੱਨਆਈਟੀ ਜਿਹੇ ਤਕਨੀਕੀ ਸੰਸਥਾਨ ਭਾਰਤ ਨੂੰ ਰਿਸਰਚ ਅਤੇ ਇਨੋਵੇਸ਼ਨ ਦਾ ਕੇਂਦਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਮਐੱਨਆਈਟੀ ਵਿੱਚ ਸਥਾਪਿਤ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਸੈਂਟਰ ਨੇ ਹੁਣ ਤੱਕ ਕਈ ਸਟਾਰਟ-ਅੱਪਸ ਪ੍ਰੋਗਰਾਮ ਆਯੋਜਿਤ ਕੀਤੇ ਹਨ, ਜਿਨ੍ਹਾਂ ਵਿੱਚ ਸੰਖਿਆ ਵਿੱਚ ਪ੍ਰਤੀਭਾਗੀਆਂ ਨੂੰ ਲਾਭ ਮਿਲਿਆ ਹੈ। ਐੱਮਐੱਨਆਈਟੀ ਦੇ ਇਨਕਿਊਬੇਸ਼ਨ ਸੈਂਟਰ ਵਿੱਚ ਲਗਭਗ 125 ਸਟਾਰਟਅੱਪ ਰਜਿਸਟਰਡ ਹੋ ਚੁਕੇ ਹਨ, ਜੋ ਰੋਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਕਰ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਦੇ ਇਸ ਦੌਰ ਵਿੱਚ ਚੁਣੌਤੀਆਂ ਦੇ ਨਾਲ-ਨਾਲ ਨਵੇਂ ਅਵਸਰ ਵੀ ਪੈਦਾ ਹੋ ਰਹੇ ਹਨ। ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣ ਅਤੇ ਭਾਰਤ ਨੂੰ ਟੈਕਨੋਲੋਜੀ ਦੇ ਸੈਕਟਰ ਵਿੱਚ ਅਗ੍ਰਣੀ ਰਾਸ਼ਟਰ ਬਣਾਉਣ ਵਿੱਚ ਸਾਡੀਆਂ ਤਕਨੀਕੀ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਐੱਮਐੱਨਆਈਟੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਇੰਜੀਨੀਅਰਿੰਗ ਵਿਭਾਗ ਦੀ ਸਥਾਪਨਾ ਸਮੇਂ ਦੀ ਮੰਗ ਦੇ ਅਨੁਸਾਰ ਖੁਦ ਨੂੰ ਢਾਲਣ ਦੀ ਇਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਮਐੱਨਆਈਟੀ ਨੇ ਐੱਨਆਈਆਰਐੱਫ ਦੀ ਭਾਰਤ ਰੈਂਕਿੰਗ 2024 ਦੀ ‘ਇੰਜੀਨੀਅਰਿੰਗ ਕੈਟੇਗਰੀ’ ਵਿੱਚ ਦੇਸ਼ ਦੀਆਂ ਟੌਪ 50 ਸੰਸਥਾਨਾਂ ਵਿੱਚ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਐੱਮਐੱਨਆਈਟੀ ਦੀ ਫੈਕਲਟੀ, ਵਿਦਿਆਰਥੀ ਅਤੇ ਕਰਮਚਾਰੀ ਸਖਤ ਮਿਹਨਤ ਕਰਕੇ ਐੱਮਐੱਨਆਈਟੀ ਨੂੰ ਦੇਸ਼ ਦੇ ਟੌਪ 10 ਸੰਸਥਾਨਾਂ ਵਿੱਚ ਲਿਆਉਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਮਹਿਲਾਵਾਂ ਦੀ ਅਧਿਕ ਭਾਗੀਦਾਰੀ ਨਾ ਕੇਵਲ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੈ, ਬਲਕਿ ਸਾਡੀਆਂ ਬੇਟੀਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਐੱਸਟੀਈਐੱਮਐੱਮ ਵਿੱਚ ਲੜਕੀਆਂ ਦੇ ਨਾਮਾਂਕਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਕਨਵੋਕੇਸ਼ਨ ਵਿੱਚ 20 ਗੋਲਡ ਮੈਡਲਾਂ ਵਿੱਚੋਂ 12 ਗੋਲਡ ਮੈਡਲ ਲੜਕੀਆਂ ਨੇ ਜਿੱਤੇ ਹਨ, ਜਦੋਂ ਕਿ ਗ੍ਰੈਜੂਏਟ ਵਿਦਿਆਰਥੀਆਂ ਵਿੱਚ ਕੇਵਲ 29 ਪ੍ਰਤੀਸ਼ਤ ਵਿਦਿਆਰਥਣਾਂ ਹਨ। ਉਨ੍ਹਾਂ ਨੇ ਕਿਹਾ ਕਿ ਮੈਡਲ ਜੇਤੂਆਂ ਵਿੱਚ ਲੜਕੀਆਂ ਦਾ ਇਹ ਅਨੁਪਾਤ ਇਸ ਗੱਲ ਦਾ ਪ੍ਰਮਾਣ ਹੈ ਕਿ ਜੇਕਰ ਸਮਾਨ ਅਵਸਰ ਦਿੱਤੇ ਜਾਣ ਤਾਂ ਉਹ ਅਧਿਕ ਉਤਕ੍ਰਿਸ਼ਟਤਾ ਪ੍ਰਾਪਤ ਕਰ ਸਕਦੀਆਂ ਹਨ।
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੁਣ ਆਪਣੇ ਜੀਵਨ ਦੇ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਰਹੇ ਹਨ। ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਐੱਮਐੱਨਆਈਟੀ ਵਿੱਚ ਹਾਸਲ ਗਿਆਨ ਅਤੇ ਕੌਸ਼ਲ ਦੇ ਨਾਲ, ਉਹ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉੱਭਰਦੇ ਅਵਸਰਾਂ ਦਾ ਲਾਭ ਉਠਾਉਣ ਵਿੱਚ ਸਮਰੱਥ ਹੋਣਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ -
*********
ਐੱਮਜੇਪੀਐੱਸ/ਐੱਸਆਰ
(Release ID: 2056732)
Visitor Counter : 30