ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਦੇਸ਼ ਭਰ ਵਿੱਚ 75 ਥਾਵਾਂ ‘ਤੇ ‘ਸਮਾਜਿਕ ਅਧਿਕਾਰਿਤਾ ਸ਼ਿਵਿਰਾਂ’ ਦਾ ਉਦਘਾਟਨ ਕਰਨਗੇ


ਏਡੀਆਈਪੀ ਯੋਜਨਾ ਦੇ ਤਹਿਤ 9000 ਤੋਂ ਵੱਧ ‘ਪਹਿਲਾਂ ਤੋਂ ਚੁਣੇ’ ਦਿਵਿਯਾਂਗਜਨ ਲਾਭਾਰਥੀਆਂ ਨੂੰ ਵਿਭਿੰਨ ਸ਼੍ਰੇਣੀਆਂ ਨੂੰ ਮੁਫਤ ਸਹਾਇਤਾ ਅਤੇ ਸਹਾਇਕ ਉਪਕਰਣ ਪ੍ਰਦਾਨ ਕੀਤਾ ਜਾਣਗੇ

Posted On: 16 SEP 2024 5:41PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਕੱਲ੍ਹ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਦੇਸ਼ ਭਰ ਦੇ ਖ਼ਾਹਿਸ਼ੀ ਬਲਾਕਾਂ ਅਤੇ ਹੋਰ ਥਾਵਾਂ ਨੂੰ ਕਵਰ ਕਰਦੇ ਹੋਏ 75 ਥਾਵਾਂ ‘ਤੇ ‘ਸਮਾਜਿਕ ਅਧਿਕਾਰਿਤਾ ਸ਼ਿਵਿਰਾਂ’ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਸਹਾਇਕ ਯੰਤਰਾਂ/ਉਪਕਰਣਾਂ ਦੀ ਖਰੀਦ/ਫੀਟਿੰਗ ਦੇ ਲਈ ਦਿਵਿਯਾਂਗਜਨਾਂ ਨੂੰ ਸਹਾਇਤਾ ਯੋਜਨਾ (ਏਡੀਆਈਪੀ ਯੋਜਨਾ) ਦੇ ਤਹਿਤ ‘ਦਿਵਿਯਾਂਗਜਨ’ ਲਾਭਾਰਥੀਆਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣ ਪ੍ਰਦਾਨ ਕੀਤੇ ਜਾਣਗੇ।

ਬੁਲੰਦਸ਼ਹਿਰ ਵਿੱਚ ਆਯੋਜਿਤ ਹੋਣ ਵਾਲੇ ਮੁੱਖ ਪ੍ਰੋਗਰਾਮ ਨੂੰ ਦੇਸ਼ ਭਰ ਦੇ ਵਿਭਿੰਨ ਖ਼ਾਹਿਸ਼ੀ ਬਲਾਕਾਂ ਵਿੱਚ ਆਯੋਜਿਤ ਹੋਣ ਵਾਲੇ ਹੋਰ ਸ਼ਿਵਿਰਾਂ ਦੇ ਨਾਲ ਔਨਲਾਈਨ ਜੋੜਿਆ ਜਾਵੇਗਾ, ਜਿਸ ਵਿੱਚ 9000 ਤੋਂ ਵੱਧ ‘ਪਹਿਲਾਂ ਤੋਂ ਚੁਣੇ’ ਦਿਵਿਯਾਂਗਜਨ ਲਾਭਾਰਥੀਆਂ ਨੂੰ ਭਾਰਤ ਸਰਕਾਰ ਦੀ ਯੋਜਨਾ ਦੇ ਤਹਿਤ ਵਿਭਿੰਨ ਸ਼੍ਰੇਣੀਆਂ ਦੇ ਮੁਫਤ ਸਹਾਇਕ ਉਪਕਰਣ ਪ੍ਰਦਾਨ ਕੀਤੇ ਜਾਣਗੇ।

ਇਹ ਪ੍ਰੋਗਰਾਮ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਜਨਤਕ ਉਪਕ੍ਰਮ ਭਾਰਤੀ ਆਰਟੀਫਿਸ਼ੀਅਲ ਅੰਗ ਨਿਰਮਾਣ ਨਿਗਮ (ਐਲਿਮਕੋ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਨਤਕ ਉਪਕ੍ਰਮ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਨੋਡਲ ਏਜੰਸੀ ਦੇ ਰੂਪ ਵਿੱਚ ਕੰਮ ਕਰਦਾ ਹੈ।

ਇਸ ਸਮਾਰੋਹ ਵਿੱਚ ਬੁਲੰਦਸ਼ਹਿਰ ਲੋਕ ਸਭਾ ਚੋਣ ਖੇਤਰ ਦੇ ਸਾਂਸਦ ਡਾ. ਭੋਲਾ ਸਿੰਘ ਦੇ ਇਲਾਵਾ ਹੋਰ ਸਥਾਨਕ ਜਨਪ੍ਰਤੀਨਿਧੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਐਲਿਮਕੋ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।

ਇਸ ਪ੍ਰੋਗਰਾਮ ਦਾ ਐਲਿਮਕੋ ਦੇ ਔਫੀਸ਼ੀਅਲ ਯੂਟਿਊਬ ਚੈਨਲ https://www.youtube.com/alimcohq ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

*****

ਵੀਐੱਮ
 



(Release ID: 2055598) Visitor Counter : 18


Read this release in: Tamil , English , Urdu , Hindi