ਇਸਪਾਤ ਮੰਤਰਾਲਾ
ਸਟੀਲ ਮੰਤਰਾਲਾ ਰਾਸ਼ਟਰਵਿਆਪੀ ਪ੍ਰੋਗਰਾਮਾਂ ਦੇ ਨਾਲ “ਸਵੱਛਤਾ ਹੀ ਸੇਵਾ 2024” ਅਭਿਯਾਨ ਸ਼ੁਰੂ ਕਰੇਗਾ
Posted On:
16 SEP 2024 5:57PM by PIB Chandigarh
ਸਟੀਲ ਮੰਤਰਾਲਾ, ਕੇਂਦਰੀ ਮੰਤਰੀ ਸ਼੍ਰੀ ਐੱਚ. ਡੀ. ਕੁਮਾਰਸਵਾਮੀ ਅਤੇ ਰਾਜ ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਦੀ ਅਗਵਾਈ ਵਿੱਚ, “ਸਵੱਛਤਾ ਹੀ ਸੇਵਾ 2024” ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਕਈ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕਰਨ ਦੇ ਲਈ ਤਿਆਰ ਹੈ। ਇਹ ਗਤੀਵਿਧੀਆਂ ਕਈ ਥਾਵਾਂ ‘ਤੇ ਹੋਣਗੀਆਂ, ਜੋ ਸਵੱਛਤਾ, ਸਥਿਰਤਾ ਅਤੇ ਜਨਤਕ ਸਹਿਭਾਗਿਤਾ ਨੂੰ ਹੁਲਾਰਾ ਦੇਣਗੀਆਂ। ਸਕੱਤਰ (ਸਟੀਲ) ਆਈਏਐੱਸ, ਸ਼੍ਰੀ ਸੰਦੀਪ ਪੌਂਡ੍ਰਿਕ ਸਹਿਤ ਸੀਨੀਅਰ ਅਧਿਕਾਰੀ ਵੀ ਸਵੱਛਤਾ ਪ੍ਰਯਾਸਾਂ ਵਿੱਚ ਸਮੁਦਾਇਕ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਕਈ ਪ੍ਰਮੁੱਖ ਪਹਿਲਾਂ ਵਿੱਚ ਸ਼ਾਮਲ ਹੋਣਗੇ।
ਉਦਯੋਗ ਭਵਨ ਵਿੱਚ ਸਵੱਛਤਾ ਸ਼ਪਥ- 17 ਸਤੰਬਰ 2024 ਨੂੰ ਸਵੇਰੇ 11:00 ਵਜੇ, ਸਟੀਲ ਰੂਪ, ਉਦਯੋਗ ਭਵਨ, ਨਵੀਂ ਦਿੱਲੀ ਵਿੱਚ ਸਵੱਛਤਾ ਸ਼ਪਥ ਲਈ ਜਾਵੇਗੀ। ਇਸ ਸਮਾਰੋਹ ਵਿੱਚ ਸਟੀਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ, ਜੋ ਅਭਿਯਾਨ ਦੀ ਸ਼ੁਰੂਆਤ ਕਰੇਗਾ। ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਿਡ (ਸੇਲ) ਅਤੇ ਰਾਸ਼ਟਰੀ ਖਣਿਜ ਵਿਕਾਸ ਨਿਗਮ (ਐੱਨਐੱਮਡੀਸੀ) ਦੇ ਸਹਿਯੋਗ ਨਾਲ ਦਿੱਲੀ ਦੇ ਪ੍ਰਮੁੱਖ ਟੂਰਿਸਟ ਸਥਲਾਂ ‘ਤੇ ਸਵੱਛਤਾ ਵਿੱਚ ਸੁਧਾਰ ਦੇ ਲਈ 100 ਵੱਡੇ ਡਸਟਬੀਨਸ ਵੰਡੇ ਜਾਣਗੇ।
ਭਿਲਾਈ ਵਿੱਚ ਸਵੱਛਤਾ ਹੀ ਸੇਵਾ ਅਭਿਯਾਨ- ਸਟੀਲ ਮੰਤਰੀ ਸ਼੍ਰੀ ਐੱਚ. ਡੀ. ਕੁਮਾਰਸਵਾਮੀ 17 ਸਤੰਬਰ 2024 ਨੂੰ ਭਿਲਾਈ ਵਿੱਚ ਸਵੱਛਤਾ ਹੀ ਸੇਵਾ ਅਭਿਯਾਨ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਵਿੱਚ ਪੌਧੇ ਲਗਾਉਣ, ਸਵੱਛਤਾ ਅਭਿਯਾਨ, ਸਮੁਦਾਇਕ ਸੰਪਰਕ, ਸਕੂਲ ਜੁੜਾਅ ਪ੍ਰੋਗਰਾਮ ਅਤੇ ਸਵੱਛਤਾ ਦੇ ਲਈ ਜਨਤਕ ਸ਼ਪਥ ਲਈ ਜਾਵੇਗੀ।
ਮੈਂਗਲੋਰ (ਕੇਆਈਓਸੀਐੱਲ ਪਲਾਂਟ) ਵਿੱਚ ਸਵੱਛਤਾ ਅਭਿਯਾਨ- 28 ਸਤੰਬਰ 2024 ਨੂੰ, ਸਟੀਲ ਮੰਤਰੀ ਕੇਆਈਓਸੀਐੱਲ ਦੇ ਮੈਂਗਲੋਰ ਪਲਾਂਟ ਵਿੱਚ ਪੌਧੇ ਲਗਾਉਣ, ਸਵੱਛਤਾ ਅਭਿਯਾਨ, ਸਮੁਦਾਇਕ ਸੰਪਰਕ, ਸਕੂਲ ਪਹਿਲ ਅਤੇ ਸਵੱਛਤਾ ਸ਼ਪਥ ਸਮਾਰੋਹ ਸਹਿਤ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ।
ਆਂਧਰ ਪ੍ਰਦੇਸ਼ ਦੇ ਨਰਸਾਪੁਰਮ ਵਿੱਚ ਪੌਧੇ ਲਗਾਉਣ ਅਤੇ ਸਵੱਛਤਾ ਅਭਿਯਾਨ- ਸਟੀਲ ਅਤੇ ਭਾਰੀ ਉਦਯੋਗ ਰਾਜ ਮੰਤਰੀ, ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ 20 ਸਤੰਬਰ 2024 ਅਤੇ 2 ਅਕਤੂਬਰ 2024 ਨੂੰ ਨਰਸਾਪੁਰਮ ਵਿੱਚ ਪੌਧੇ ਲਗਾਉਣ ਅਤੇ ਸਵੱਛਤਾ ਅਭਿਯਾਨ ਦੀ ਅਗਵਾਈ ਕਰਨਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਮੁਦਾਇਕ ਸਹਿਭਾਗਿਤਾ ਗਤੀਵਿਧੀਆਂ ਅਤੇ ਸਕੂਲ ਪ੍ਰੋਗਰਾਮ ਸ਼ਾਮਲ ਹੋਣਗੇ, ਨਾਲ ਹੀ ਸ਼ਪਥ ਸਮਾਰੋਹ ਦੇ ਮਾਧਿਅਮ ਨਾਲ ਸਵੱਛਤਾ ਦੇ ਪ੍ਰਤੀ ਪ੍ਰਤੀਬੱਧਤਾ ਵੀ ਦਿਵਾਈ ਜਾਵੇਗੀ।
ਸਕੱਤਰ (ਸਟੀਲ) ਦੁਆਰਾ ਸਵੱਛਤਾ ਦੌੜ ਅਤੇ ਸਮਾਪਨ ਸਮਾਰੋਹ- 21 ਸਤੰਬਰ 2024 ਨੂੰ ਸਕੱਤਰ (ਸਟੀਲ) ਸ਼੍ਰੀ ਸੰਦੀਪ ਪੌਂਡ੍ਰਿਕ ਨੇਹਿਰੂ ਪਾਰਕ, ਚਾਣਕਯਪੁਰੀ, ਨਵੀਂ ਦਿੱਲੀ ਵਿੱਚ ਸਵੱਛਤਾ ਦੌੜ ਦੀ ਅਗਵਾਈ ਕਰਨਗੇ। ਇਸ ਦੇ ਬਾਅਦ 2 ਅਕਤੂਬਰ 2024 ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸਫਾਈ ਮਿੱਤਰਾਂ ਅਤੇ ਸੁਰੱਖਿਆ ਮਿੱਤਰਾਂ ਨੂੰ ਸਫਾਈ ਵਿੱਚ ਉਨ੍ਹਾਂ ਦੇ ਉਤਕ੍ਰਿਸ਼ਟ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਜਾਵੇਗਾ।
ਸਟੀਲ ਮੰਤਰਾਲੇ ਨੂੰ ਸਵੱਛ, ਹਰਿਤ ਅਤੇ ਅਧਿਕ ਟਿਕਾਊ ਭਾਰਤ ਦੀ ਦਿਸ਼ਾ ਵਿੱਚ ਇੱਕ ਰਾਸ਼ਟਰਵਿਆਪੀ ਪ੍ਰਯਾਸ ਦਾ ਹਿੱਸਾ ਹੋਣ ‘ਤੇ ਮਾਣ ਹੈ। ਇਹ ਪਹਿਲ ਸਮੂਹਿਕ ਕਾਰਵਾਈ ਨੂੰ ਪ੍ਰੇਰਿਤ ਕਰਨ ਅਤੇ ਜਨਤਕ ਥਾਵਾਂ ਨੂੰ ਬਣਾਏ ਰੱਖਣ ਵਿੱਚ ਸਮੁਦਾਇਕ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਲਈ ਡਿਜ਼ਾਈਨ ਕੀਤੀ ਗਈ ਹੈ।
*****
ਐੱਮਜੀ/ਐੱਸਕੇ
(Release ID: 2055597)
Visitor Counter : 34