ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ, ਸਵੱਛਤਾ ਹੀ ਸੇਵਾ-2024 ਅਤੇ ਵਿਸ਼ੇਸ਼ ਅਭਿਆਨ 4.0 ਦੇ ਲਈ ਤਿਆਰ
Posted On:
15 SEP 2024 2:59PM by PIB Chandigarh
ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ (SCDPM) 4.0 ਦੇ ਤਹਿਤ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਵਿੱਚ ਸਵੱਛਤਾ ਕਾਰਜ ਅਤੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਦੀ ਯੋਜਨਾ ਬਣਾਈ ਜਾ ਰਹੀ ਹੈ।
ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਸਵੱਛਤਾ ਬਣਾਏ ਰੱਖਣ ਅਤੇ ਵੀਆਈਪੀ ਸੰਦਰਭਾਂ, ਜਨਤਕ ਸ਼ਿਕਾਇਤਾਂ, ਰਿਕਾਰਡ ਪ੍ਰਬੰਧਨ, ਰੱਦੀ ਕਾਗਜਾਂ ਦੇ ਨਿਪਟਾਰੇ ਜਿਵੇਂ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਅਤੇ ਦਫਤਰ ਅਤੇ ਆਲੇ-ਦੁਆਲੇ ਦੀ ਥਾਂ ਨੂੰ ਗੰਦਗੀ ਮੁਕਤ ਅਤੇ ਸੁੰਦਰ ਬਣਾਉਣ ਲਈ ਪ੍ਰਤੀਬੱਧ ਹੈ। ਇਸ ਉਦੇਸ਼ ਨਾਲ ਵਿਭਾਗ ਅਤੇ ਉਸ ਦੀਆਂ ਖੁਦਮੁਖਤਿਆਰੀ ਸੰਸਥਾਵਾਂ ਅਤੇ ਜਨਤਕ ਉਪਕ੍ਰਮਾਂ (PSUs –ਕੁੱਲ 17 ਸਥਾਨਾਂ ) ਨੇ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਬੁਲਾਈ ਗਈ । ਇਸ ਬੈਠਕ ਵਿੱਚ ਹੈੱਡਸ ਆਫ ਸਾਇੰਟੀਫਿਕ ਕੈਡਰਸ ਅਤੇ ਡਿਵੀਜ਼ਨਲ ਹੈੱਡਸ ਨੇ ਨਿਜੀ ਤੌਰ ‘ਤੇ (ਫਿਜ਼ੀਕਲੀ) ਹਿੱਸਾ ਲਿਆ। ਉੱਥੇ ਹੀ, 13 ਬਾਇਓਟੈਕਨੋਲੋਜੀ ਰਿਸਰਚ ਅਤੇ ਇਨੋਵੇਸ਼ਨ ਕੌਂਸਲ (BRIC) ਇੰਸਟੀਟਿਊਸ਼ਨਜ਼, ਆਰਸੀਬੀ ਫਰੀਦਾਬਾਦ, ਆਈਸੀਜੀਈਬੀ (ICGEB) ਨਵੀਂ ਦਿੱਲੀ ਅਤੇ ਡੀਬੀਬੀ ਦੇ ਤਹਿਤ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਡਾਇਰੈਕਟਰਸ ਨੇ ਵਰਚੁਅਲ ਤੌਰ ‘ਤੇ ਇਸ ਬੈਠਕ ਵਿੱਚ ਹਿੱਸਾ ਲਿਆ। ਇਸ ਬੈਠਕ ਵਿੱਚ ਸਵੱਛਤਾ ਹੀ ਸੇਵਾ 2024 (Swachhata Hi Seva) ਅਤੇ ਵਿਸ਼ੇਸ਼ ਅਭਿਆਨ 4.0 ਨੂੰ ਵੱਡੇ ਪੈਮਾਣੇ ‘ਤੇ ਲਾਗੂ ਕਰਨ ਦੀ ਯੋਜਨਾ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ।
ਵਿਭਾਗ ਨੇ ਆਪਣੇ ਸਾਰੇ ਸੰਸਥਾਨਾਂ ਵਿੱਚ ਇਸ ਅਭਿਆਨ ਦੇ ਤਹਿਤ ਵਿਭਿੰਨ ਗਤੀਵਿਧੀਆਂ ਨੂੰ ਪੋਸਟ ਕਰਨ ਲਈ ਸੋਸ਼ਲ ਮੀਡੀਆ ਦਾ ਸਰਗਰਮ ਤੌਰ ‘ਤੇ ਉਪਯੋਗ ਕਰਨ ਦੀ ਯੋਜਨਾ ਬਣਾਈ ਹੈ। ਇਸ ਅਭਿਆਨ ਦੀ ਯੋਜਨਾ ਅਤੇ ਗਤੀਵਿਧੀਆਂ ਦੀ ਨਿਯਮਿਤ ਤੌਰ ‘ਤੇ ਵਿਭਾਗ ਦੇ ਨੋਡਲ ਅਧਿਕਾਰੀ ਅਤੇ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਦੇ ਸਕੱਤਰ ਸਮੀਖਿਆ ਕਰ ਰਹੇ ਹਨ ਤਾਕਿ ਸਵੱਛਤਾ ਸੁਨਿਸ਼ਚਿਤ ਕੀਤੀ ਜਾ ਸਕੇ ਅਤੇ ਪੈਂਡਿੰਗ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਇਆ ਜਾ ਸਕੇ।
***********
ਕੇਐੱਸਵਾਈ/ਪੀਐੱਸਐੱਮ/ਏਜੀ
(Release ID: 2055351)
Visitor Counter : 25