ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਰਾਸ਼ਟਰਵਿਆਪੀ ਮੁਹਿੰਮ ਚਲਾ ਰਿਹਾ ਹੈ

Posted On: 13 SEP 2024 6:36PM by PIB Chandigarh

9,608 ਫਿਜ਼ੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ, 505 ਫਿਜ਼ੀਕਲ ਫਾਈਲਾਂ ਨੂੰ ਹਟਾਇਆ ਗਿਆ, 25,660 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਨਵੰਬਰ 2023 ਤੋਂ ਅਗਸਤ 2024 ਦੀ ਅਵਧੀ ਦੌਰਾਨ ਰੱਦੀ ਸਮਾਨ ਦੀ ਵਿਕਰੀ ਤੋਂ 13,37,262 ਰੁਪਏ ਦਾ ਰੈਵੇਨਿਊ ਹਾਸਲ ਕੀਤਾ ਗਿਆ ਹੈ

 

ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਦੀ ਸਰਕਾਰੀ ਮੁਹਿੰਮ ਦੀ ਪਾਲਨਾ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (DoHFW) ਅਤੇ ਸਰਕਾਰੀ ਹਸਪਤਾਲ/ਅਧੀਨ ਦਫਤਰ/ਆਟੋਨੋਮਸ ਬਾਡੀਜ਼/ਖੁਦਮੁਖਤਿਆਰੀ ਸੰਸਥਾਵਾਂ/ਸੀਪੀਐੱਸਯੂ (CPSUs) ਆਦਿ ਰਾਸ਼ਟਰਵਿਆਪੀ ਸਵੱਛਤਾ ਮੁਹਿੰਮ ਆਯੋਜਿਤ ਕਰਕੇ ਅਤੇ ਸਰਕਾਰੀ ਦਫਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਕਰਕੇ ‘ਸਪੈਸ਼ਲ ਕੈਂਪੇਨ 3.0’ (‘Special Campaign 3.0)’ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖ ਰਹੇ ਹਨ।

 

 

ਨਵੰਬਰ 2023 ਤੋਂ ਅਗਸਤ 2024 ਦੀ ਅਵਧੀ ਦੌਰਾਨ ਕੁੱਲ 9608 ਫਿਜ਼ੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 505 ਫਿਜ਼ੀਕਲ ਫਾਈਲਾਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ, ਸੀਪੀਜੀਆਰਏਐੱਮਐੱਸ (CPGRAMS) ‘ਤੇ 25,660 ਜਨਤਕ ਸ਼ਿਕਾਇਤਾਂ ਅਤੇ 3146 ਅਪੀਲਾਂ, 119 ਪੀਐੱਮਓ ਸੰਦਰਭਾਂ (PMO References), 286 ਵੀਆਈਪੀ ਸੰਦਰਭਾਂ (VIP References), 13 ਸੰਸਦੀ ਭਰੋਸੇ ਅਤੇ 53 ਰਾਜ ਸਰਕਾਰ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ, 817 ਸਵੱਛਤਾ ਮੁਹਿੰਮਾਂ ਚਲਾਈਆਂ ਗਈਆਂ ਅਤੇ ਸਕ੍ਰੈਪ ਦੇ ਨਿਪਟਾਰੇ ਅਤੇ ਵਿਕਰੀ ਤੋਂ 13,37,262 ਰੁਪਏ ਦਾ ਰੈਵੇਨਿਊ ਹਾਸਲ ਹੋਇਆ, ਜਿਸ ਨਾਲ 13,336 ਵਰਗ ਫੀਟ ਜਗ੍ਹਾ ਖਾਲੀ ਹੋਈ। ਇਸ ਤੋਂ ਇਲਾਵਾ 23 ਨਿਯਮਾਂ ਨੂੰ ਵੀ ਅਸਾਨ ਬਣਾਇਆ ਗਿਆ।

 

ਇਨ੍ਹਾਂ ਸਾਰੀਆਂ ਮੁਹਿੰਮਾਂ ਤੋਂ ਰੈਵੇਨਿਊ ਹਾਸਲ ਕਰਨ ਦੇ ਨਾਲ-ਨਾਲ ਦਫਤਰਾਂ ਵਿੱਚ ਵਧੇਰੇ ਸਥਾਨ ਪ੍ਰਬੰਧਨ ਅਤੇ ਸਿਹਤਮੰਦ ਕਾਰਜ ਵਾਤਾਵਰਣ ਬਣਾਉਣ ਵਿੱਚ ਮਦਦ ਮਿਲੀ ਹੈ। ਵਰਤਮਾਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਹ ਸੁਨਿਸ਼ਚਿਤ ਕਰਨ ਦੇ ਲਈ ਠੋਸ ਪ੍ਰਯਾਸ ਕਰ ਰਿਹਾ ਹੈ ਕਿ 2 ਅਕਤੂਬਰ ਤੋਂ 31 ਅਕਤੂਬਰ ਤੱਕ ਆਯੋਜਿਤ ਹੋਣ ਵਾਲੀ ਆਗਾਮੀ ‘ਸਪੈਸ਼ਲ ਕੈਂਪੇਨ 4.0’ ਦੇ ਟੀਚਿਆਂ ਨੂੰ ਹਾਸਲ ਕੀਤਾ ਜਾਏ।

 

*****

 

ਐੱਮਵੀ

 

ਐੱਚਐੱਫਡਬਲਿਊ/ਸਪੈਸ਼ਲ ਕੈਂਪੇਨ 3.0/13 ਸਤੰਬਰ2024/1


(Release ID: 2054969) Visitor Counter : 52


Read this release in: English , Urdu , Hindi