ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲਾ 2 ਤੋਂ 31 ਅਕਤੂਬਰ ਤੱਕ ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਸਵੱਛਤਾ ਲਈ ਵਿਸ਼ੇਸ਼ ਅਭਿਯਾਨ 4.0 ਦਾ ਆਯੋਜਨ ਕਰੇਗਾ
Posted On:
13 SEP 2024 12:03PM by PIB Chandigarh
ਪਿਛਲੇ ਵਰ੍ਹਿਆਂ ਦੀ ਤਰ੍ਹਾਂ, ਸਰਕਾਰ ਨੇ 2 ਤੋਂ 31 ਅਕਤੂਬਰ, 2024 ਤੱਕ ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਸਵੱਛਤਾ ਦੇ ਲਈ ਵਿਸ਼ੇਸ਼ ਅਭਿਯਾਨ ਚਲਾਉਣ ਦਾ ਫ਼ੈਸਲਾ ਲਿਆ ਹੈ। ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਸਕੱਤਰ (ਰੋਡ ਟ੍ਰਾਂਸਪੋਰਟ ਅਤੇ ਹਾਈਵੇਅ) ਅਤੇ ਐੱਮਓਆਰਟੀਐਂਡਐੱਚ, ਐੱਨਐੱਚਏਆਈ ਅਤੇ ਐੱਨਐੱਚਆਈਡੀਸੀਐੱਲ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਸਵੱਛਤਾ ਅਭਿਯਾਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤਾ ਕਿ 2 ਅਕਤੂਬਰ, 2024 ਤੋਂ ਸ਼ੁਰੂ ਹੋਣ ਵਾਲੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ 2024 ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਅਭਿਯਾਨ ਦੇ ਮਾਪਦੰਡਾਂ ਵਿੱਚ ਸਾਂਸਦ ਮੈਂਬਰਸ, ਪ੍ਰਧਾਨ ਮੰਤਰੀ ਦਫ਼ਤਰ, ਰਾਜ ਸਰਕਾਰਾਂ, ਅੰਤਰ-ਮੰਤਰਾਲੀ ਸੰਦਰਭਾਂ, ਸੰਸਦੀ ਭਰੋਸਾ, ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ, ਨਿਯਮਾਂ/ਪ੍ਰਕਿਰਿਆਵਾਂ ਦਾ ਸਰਲੀਕਰਣ, ਰਿਕਾਰਡ ਪ੍ਰਬੰਧਨ, ਸਕ੍ਰੈਪ ਅਤੇ ਗੈਰ-ਜ਼ਰੂਰੀ ਵਸਤੂਆਂ ਦਾ ਨਿਪਟਾਰਾ, ਦਫ਼ਤਰਾਂ ਦਾ ਸੁੰਦਰੀਕਰਣ ਅਤੇ ਸਵੱਛਤਾ ਅਭਿਯਾਨ ਸ਼ਾਮਲ ਹਨ।
ਮੰਤਰਾਲੇ ਨੇ ਆਪਣੇ ਸਬੰਧ/ਅਧੀਨ ਦਫ਼ਤਰਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਜਨਤਕ ਉਪਕ੍ਰਮਾਂ (PSU) ਨੂੰ ਜਾਗਰੂਕ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਅਭਿਯਾਨ ਨੂੰ ਉੱਚਿਤ ਤਰੀਕੇ ਨਾਲ ਚਲਾਉਣ ਦਾ ਨਿਰਦੇਸ਼ ਦਿੱਤਾ ਹੈ। ਮੰਤਰਾਲੇ ਨੇ ਵਿਭਿੰਨ ਮਾਪਦੰਡਾਂ ਦੇ ਤਹਿਤ ਟੀਚਿਆਂ ਦੀ ਪਹਿਚਾਣ ਕਰਨ ਲਈ ਸ਼ੁਰੂਆਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਵੱਛਤਾ ਅਭਿਯਾਨ ਦੇ ਲਈ ਦਫ਼ਤਰੀ ਇਮਾਰਤਾਂ, ਨਿਰਮਾਣ (ਕੰਸਟ੍ਰਕਸ਼ਨ)ਕੈਂਪਸ, ਟੋਲ ਪਲਾਜ਼ਾ, ਸੜਕ ਕਿਨਾਰੇ ਦੀਆਂ ਸੁਵਿਧਾਵਾਂ, ਸੜਕ ਕਿਨਾਰੇ ਦੇ ਢਾਬਿਆਂ, ਬੱਸ ਸਟੌਪ, ਨੈਸ਼ਨਲ ਹਾਈਵੇਅਜ਼ ਦੇ ਹਿੱਸਿਆਂ ਆਦਿ ਸਮੇਤ ਲਗਭਗ 15,000 ਸਾਈਟਾਂ ਦੀ ਪਹਿਚਾਣ ਕੀਤੀ ਗਈ ਹੈ।
*****
ਐੱਨਬੀ/ਜੀਐੱਸ
(Release ID: 2054592)
Visitor Counter : 35