ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਇੰਡੀਅਨ ਔਇਲ ਪੈਰਾ-ਐਥਲੀਟਾਂ ਲਈ ਮਾਸਿਕ ਸਕਾਲਰਸ਼ਿਪ ਅਤੇ ਮੈਡੀਕਲ ਬੀਮਾ ਪ੍ਰਦਾਨ ਕਰੇਗਾ, ਪੈਟਰੋਲੀਅਮ ਸਕੱਤਰ ਪੰਕਜ ਜੈਨ


ਭਾਰਤੀ ਪੈਰਾ ਐਥਲੀਟਾਂ ਨੂੰ ਪੈਰਿਸ 2024 ਵਿੱਚ ਇਤਿਹਾਸਿਕ ਉਪਲਬਧੀ ਲਈ ਸਨਮਾਨਿਤ ਕੀਤਾ ਗਿਆ

Posted On: 12 SEP 2024 7:58PM by PIB Chandigarh

ਪੈਰਿਸ 2024 ਪੈਰਾਲਿੰਪਿਕ ਖੇਡਾਂ ਵਿੱਚ ਇਤਿਹਾਸਿਕ ਪ੍ਰਦਰਸ਼ਨ ਲਈ ਭਾਰਤ ਦੇ ਪੈਰਾ-ਐਥਲੀਟਾਂ ਨੂੰ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਨਿਖਿਲ ਖਡਸੇ ਦੀ ਮੌਜੂਦਗੀ ਵਿੱਚ, ਐੱਮਓਪੀਐੱਨਜੀ ਦੇ ਸਕੱਤਰ ਸ਼੍ਰੀ ਪੰਕਜ ਜੈਨ, ਇੰਡੀਅਨ ਔਇਲ ਦੇ (ਮਾਰਕੀਟਿੰਗ) ਚੇਅਰਮੈਨ ਅਤੇ ਡਾਇਰਕੈਟਰ ਸ਼੍ਰੀ ਵੀ. ਸਤੀਸ਼ ਕੁਮਾਰ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਪੀਸੀਆਈ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ ਸੀ।

ਹਾਲ ਹੀ ਵਿੱਚ ਸੰਪੰਨ ਪੈਰਿਸ ਪੈਰਾਲਿੰਪਿਕ ਵਿੱਚ ਭਾਰਤ ਨੇ 7 ਗੋਲਡ, 9 ਸਿਲਵਰ ਅਤੇ 13 ਕਾਂਸੀ ਸਮੇਤ ਰਿਕਾਰਡ 29 ਮੈਡਲ ਹਾਸਲ ਕੀਤੇ, ਜੋ ਕਿ ਹੁਣ ਤੱਕ ਦੇ ਭਾਰਤ ਦਾ ਸਰਬਸ਼੍ਰੇਸ਼ਠ ਪੈਰਾਲਿੰਪਿਕ ਪ੍ਰਦਰਸ਼ਨ ਹੈ। ਇੰਡੀਅਨ ਔਇਲ ਨੇ ਭਾਰਤੀ ਪੈਰਾਲਿੰਪਿਕ ਕਮੇਟੀ (ਪੀਸੀਆਈ) ਦੇ ਨਾਲ ਸਾਂਝੇਦਾਰੀ ਵਿੱਚ ਅਕਤੂਬਰ 2023 ਤੋਂ ਪੈਰਾ ਟੀਮ ਨੂੰ ਸਮਰਥਨ ਪ੍ਰਦਾਨ ਕਰਕੇ ਭਾਰਤੀ-ਪੈਰਾ ਐਥਲੀਟਾਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਨਿਖਿਲ ਖਡਸੇ ਨੇ ਐਥਲੀਟਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਭਾਰਤ ਦੇ ਪੈਰਾ ਐਥਲੀਟਾਂ ਨੇ ਇੱਕ ਵਾਰ ਫਿਰ ਗਲੋਬਲ ਪਲੈਟਫਾਰਮ ‘ਤੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਅਗਲੀ ਪੀੜ੍ਹੀ ਲਈ ਪ੍ਰੇਰਣਾ ਹਨ। ਇਨ੍ਹਾਂ ਐਥਲੀਟਾਂ ਲਈ ਇੰਡੀਅਨ ਔਇਲ ਦਾ ਸਮਰਥਨ ਸ਼ਲਘਾਯੋਗ ਹੈ ਅਤੇ ਇਹ ਭਾਰਤ ਦੇ ਖੇਡ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਵਿੱਚ ਕਾਰਪੋਰੇਟ ਸਾਂਝੇਦਾਰੀ ਦੀ ਸ਼ਕਤੀ ਨੂੰ ਦਰਸਾਉਂਦਾ ਹੈ।”

ਐੱਮਓਪੀਐਂਡਐੱਨਜੀ ਦੇ ਸਕੱਤਰ ਸ਼੍ਰੀ ਪੰਕਜ ਜੈਨ ਨੇ ਐਥਲੀਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਤੇਲ ਕੰਪਨੀਆਂ ਦੁਆਰਾ ਦਿੱਤੇ ਗਏ ਵਰਤਮਾਨ ਸਮਰਥਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਐਲਾਨ ਕੀਤਾ ਕਿ ਇੰਡੀਅਨ ਔਇਲ ਪੈਰਾ-ਐਥਲੀਟਾਂ ਲਈ ਮਾਸਿਕ ਸਕਾਲਰਸ਼ਿਪ, ਮੈਡੀਕਲ ਬੀਮਾ ਅਤੇ ਖੇਡ ਕਿੱਟਾਂ ਸ਼ੁਰੂ ਕਰਕੇ ਆਪਣਾ ਸਮਰਥਨ ਹੋਰ ਵਧਾਉਣਗੇ।

ਇੰਡੀਅਨ ਔਇਲ ਦੇ (ਮਾਰਕੀਟਿੰਗ) ਚੇਅਰਮੈਨ ਅਤੇ ਡਾਇਰੈਕਟਰ ਸ਼੍ਰੀ ਵੀ. ਸਤੀਸ਼ ਕੁਮਾਰ ਨੇ ਐਥਲੀਟਾਂ ਦੀਆਂ ਉਪਲਬਧੀਆਂ ‘ਤੇ ਮਾਣ ਵਿਅਕਤ ਕਰਦੇ ਹੋਏ ਕਿਹਾ, “ਇਹ ਇਤਿਹਾਸਿਕ ਪ੍ਰਦਰਸ਼ਨ ਸਾਡੇ ਪੈਰਾ-ਐਥਲੀਟਾਂ ਦੇ ਲਚਕੀਲੇਪਣ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ। ਇੰਡੀਅਨ ਔਇਲ ਨੂੰ ਇਸ ਸ਼ਾਨਦਾਰ ਯਾਤਰਾ ਵਿੱਚ ਉਨ੍ਹਾਂ ਦਾ ਸਮਰਥਨ ਕਰਨ ‘ਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਲਈ ਪ੍ਰਤੀਬੱਧ ਹਾਂ ਜਿਵੇਂ ਕਿ ਉਹ ਰੁਕਾਵਟਾਂ ਨੂੰ ਤੋੜਨਾ ਅਤੇ ਉਤਕ੍ਰਿਸ਼ਟਤਾ ਹਾਸਲ ਕਰਨ ਜਾਰੀ ਰੱਖਣਗੇ।

ਪੀਸੀਆਈ ਦੇ ਪ੍ਰਧਾਨ, ਦੇਵੇਂਦਰ ਝਾਝਰੀਆ ਨੇ ਕਿਹਾ, “ਮੇਰੇ ਖਿਡਾਰੀਆਂ ਨੂੰ ਮੇਰੇ ‘ਤੇ ਭਰੋਸਾ ਹੈ ਅਤੇ ਅਸੀਂ ਪਹਿਲਾਂ ਤੋਂ  ਹੀ ਆਪਣੇ ਅਗਲੇ ਦੌਰੇ ਦੀ ਤਿਆਰੀ ਕਰ ਰਹੇ ਹਾਂ। ਸਾਡੇ ਐਥਲੀਟਾਂ ਨੂੰ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਯੋਗ ਬਣਾਉਣ ਵਿੱਚ ਇੰਡੀਅਨ ਔਇਲ ਦਾ ਸਮਰਥਨ ਮਹੱਤਵਪੂਰਨ ਰਿਹਾ ਹੈ। ਇਹ ਸਾਂਝੇਦਾਰੀ ਲਚਕੀਲੇਪਣ, ਤਾਕਤ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ।

ਇੰਡੀਅਨ ਔਇਲ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਐਥਲੀਟਾਂ ਨੂੰ ਸਸ਼ਕਤ ਬਣਾਉਣ ਅਤੇ ਵਿਭਿੰਨ ਵਿਸ਼ਿਆਂ ਵਿੱਚ ਪ੍ਰਤਿਭਾ ਨੂੰ ਉਤਸ਼ਾਹਿਤ ਕਰਕੇ ਭਾਰਤ ਦੇ ਇੱਕ ਖੇਡ ਰਾਸ਼ਟਰ ਦੇ ਸੁਪਨੇ ਦਾ ਸਮਰਥਨ ਕਰਨ ਦੀ ਆਪਣੀ ਪ੍ਰਤੀਬੱਧਤਾ ‘ਤੇ ਦ੍ਰਿੜ੍ਹ ਹੈ।

 ************

ਐੱਮਐੱਨ


(Release ID: 2054590) Visitor Counter : 53


Read this release in: English , Urdu , Hindi , Telugu