ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵਿਸ਼ੇਸ਼ ਅਭਿਯਾਨ 4.0 ਨੂੰ ਸਮਰਪਿਤ ਵੈੱਬ-ਪੋਰਟਲ ਦੀ 13 ਸਤੰਬਰ, 2024 ਨੂੰ ਸ਼ੁਰੂਆਤ ਕਰਨਗੇ
ਵਿਸ਼ੇਸ਼ ਅਭਿਯਾਨ 4.0 ਦਾ ਸ਼ੁਰੂਆਤੀ ਪੜਾਅ 16 ਸਤੰਬਰ ਤੋਂ 30 ਸਤੰਬਰ, 2024 ਤੱਕ
ਵਿਸ਼ੇਸ਼ ਅਭਿਯਾਨ 4.0 ਦਾ ਲਾਗੂਕਰਨ ਪੜਾਅ 2 ਅਕਤੂਬਰ ਤੋਂ 31 ਅਕਤੂਬਰ 2024 ਤੱਕ
ਭਾਰਤ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨਾ ਅਤੇ ਸਵੱਛਤਾ ਦੇ ਮਾਮਲੇ ਵਿੱਚ ਪਰਿਪੂਰਨਤਾ ਦੇ ਟੀਚੇ ‘ਤੇ ਧਿਆਨ ਕੇਂਦ੍ਰਿਤ ਕਰਨਾ
Posted On:
12 SEP 2024 3:14PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਭਾਰਤ ਸਰਕਾਰ ਦੇ ਸਾਰੇ 84 ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਵਿਸ਼ੇਸ਼ ਅਭਿਯਾਨ 4.0 ਦੀ ਪ੍ਰਗਤੀ ਦੀ ਨਿਗਰਾਨੀ ਲਈ ਨੋਡਲ ਅਧਿਕਾਰੀਆਂ, ਜਨਤਕ ਸ਼ਿਕਾਇਤਾਂ ਦੇ ਨੋਡਲ ਅਧਿਕਾਰੀਆਂ ਅਤੇ ਅਪੀਲੀ ਅਥਾਰਿਟੀਆਂ ਦੇ ਨਾਲ ਵਰਚੁਅਲ ਮੀਟਿੰਗ ਵਿੱਚ ਵਿਸ਼ੇਸ਼ ਅਭਿਯਾਨ 4.0 ਨੂੰ ਸਮਰਪਿਤ ਔਨਲਾਈਨ ਵੈੱਬ-ਪੋਰਟਲ( https://scdpm.nic.in/specialcampaign4/ ) ਦੀ ਸ਼ੁਰੂਆਤ ਕਰਨਗੇ। ਪ੍ਰਸ਼ਾਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ, ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਸਕੱਤਰ, ਪੋਸਟ ਸਕੱਤਰ ਅਤੇ ਰੇਲਵੇ ਬੋਰਡ ਦੇ ਸਕੱਤਰ ਵੀ ਇਸ ਮੀਟਿੰਗ ਨੂੰ ਸੰਬੋਧਨ ਕਰਨਗੇ।
ਸਰਕਾਰ ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਲਈ ਹਰ ਸਾਲ 2 ਅਕਤੂਬਰ ਤੋਂ 31 ਅਕਤੂਬਰ ਤੱਕ ਵਿਸ਼ੇਸ਼ ਅਭਿਯਾਨ ਚਲਾਉਣ ਦਾ ਫ਼ੈਸਲਾ ਲਿਆ ਹੈ। ਵਿਸ਼ੇਸ਼ ਅਭਿਯਾਨ 4.0 ਤੋਂ ਪਹਿਲੇ 16 ਸਤੰਬਰ ਤੋਂ 30 ਸਤੰਬਰ 2024 ਤੱਕ ਸ਼ੁਰੂਆਤੀ ਪੜਾਅ ਚਲਾਇਆ ਜਾਵੇਗਾ।
ਇਸ ਵਿਸ਼ੇਸ਼ ਅਭਿਯਾਨ ਦਾ ਉਦੇਸ਼ ਭਾਰਤ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਸਵੱਛਤਾ ਨੂੰ ਪਰਿਪੂਰਨਤਾ ਦੇ ਦ੍ਰਿਸ਼ਟੀਕੋਣ ਦੇ ਨਾਲ ਸੰਸਥਾਗਤ ਬਣਾਉਣਾ ਹੈ। ਵਰ੍ਹੇ 2021,2022 ਅਤੇ 2023 ਦੇ ਤਿੰਨ ਵਿਸ਼ੇਸ਼ ਅਭਿਯਾਨਾਂ ਵਿੱਚ ਕੁੱਲ 4,04,776 ਸਵੱਛਤਾ ਅਭਿਯਾਨ ਸਾਈਟਾਂ ਸ਼ਾਮਲ ਸਨ। ਇਸ ਦੇ ਤਹਿਤ ਉੱਚਿਤ ਉਪਯੋਗ ਦੇ ਸਬੰਧ ਵਿੱਚ 355 ਲੱਖ ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ ਅਤੇ ਕਚਰੇ ਦੇ ਨਿਪਟਾਰੇ ਨਾਲ 1162 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਗਿਆ।
ਇਨ੍ਹਾਂ ਵਿਸ਼ੇਸ਼ ਅਭਿਯਾਨਾਂ ਦੌਰਾਨ ਕਈ ਨਵੀਨਤਾਕਾਰੀ ਪਹਿਲਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦਸੰਬਰ ਮਹੀਨੇ ਵਿੱਚ ਗੁੱਡ ਗਵਰਨੈਂਸ ਵੀਕ ਈਵੈਂਟ ਦੌਰਾਨ ਮੁਲਾਂਕਣ ਰਿਪੋਰਟ ਦੇ ਰੂਪ ਵਿੱਚ ਦਸਤਾਵੇਜ਼ੀ ਅਤੇ ਜਾਰੀ ਕੀਤਾ ਗਿਆ। ਵਿਸ਼ੇਸ਼ ਅਭਿਯਾਨਾਂ ਦੀ ਅਗਵਾਈ, ਮੰਤਰੀਆਂ, ਰਾਜ ਮੰਤਰੀਆਂ ਅਤੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਦੁਆਰਾ ਕੀਤੀ ਗਈ। ਵਿਸ਼ੇਸ਼ ਅਭਿਯਾਨਾਂ ਦੀਆਂ ਉਪਲਬਧੀਆਂ ਦਾ ਜ਼ਿਕਰ ਪ੍ਰਧਾਨ ਮੰਤਰੀ ਦੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਵੀ ਕੀਤਾ ਗਿਆ ਹੈ।
ਕੈਬਨਿਟ ਸਕੱਤਰ ਨੇ 21 ਅਗਸਤ 2024 ਨੂੰ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਸ਼ਾਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ 22 ਅਗਸਤ 2024 ਨੂੰ ਇਸ ਸੰਦਰਭ ਵਿੱਚ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਵਿਸ਼ੇਸ਼ ਅਭਿਯਾਨ 4.0 ਮੰਤਰਾਲਿਆਂ ਅਤੇ ਵਿਭਾਗਾਂ ਅਤੇ ਉਨ੍ਹਾਂ ਦੇ ਫੀਲਡ/ਆਊਟਸਟੇਸ਼ਨ ਦਫ਼ਤਰਾਂ ਦੇ ਇਲਾਵਾ ਸੇਵਾ ਵੰਡ ਅਤੇ ਜਨਤਕ ਸੰਪਰਕ ਦੇ ਲਈ ਜਵਾਬਦੇਹ ਖੇਤਰੀ ਅਤੇ ਬਾਹਰੀ ਦਫ਼ਤਰਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਦੇਸ਼ ਭਰ ਵਿੱਚ ਇਸ ਅਭਿਯਾਨ ਦੇ ਤਾਲਮੇਲ ਅਤੇ ਸੰਚਾਲਨ ਦੇ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਨੋਡਲ ਵਿਭਾਗ ਦੇ ਰੂਪ ਵਿੱਚ ਕੰਮ ਕਰਦਾ ਹੈ।
ਵਿਸ਼ੇਸ਼ ਅਭਿਯਾਨ 4.0 ਦਾ ਸ਼ੁਰੂਆਤੀ ਪੜਾਅ 30 ਸਤੰਬਰ, 2024 ਤੱਕ ਜਾਰੀ ਰਹੇਗਾ। ਸ਼ੁਰੂਆਤੀ ਪੜਾਅ ਦੌਰਾਨ, ਮੰਤਰਾਲੇ ਅਤੇ ਵਿਭਾਗ ਚੁਣੀਆਂ ਗਈਆਂ ਸ਼੍ਰੇਣੀਆਂ ਵਿੱਚ ਲੰਬਿਤ ਕੰਮਾਂ ਦੀ ਪਹਿਚਾਣ ਕਰਨਗੇ, ਜ਼ਮੀਨੀ ਪੱਧਰ ‘ਤੇ ਕਾਰਜਕਰਤਾਵਾਂ ਨੂੰ ਜੁਟਾਉਣਗੇ, ਅਭਿਯਾਨ ਸਾਈਟਾਂ ਨੂੰ ਅੰਤਿਮ ਰੂਪ ਦੇਣਗੇ, ਰਿਕਾਰਡਾਂ ਦੀ ਸਮੀਖਿਆ ਦੇ ਨਾਲ-ਨਾਲ ਸਪੇਸ ਮੈਨੇਜਮੈਂਟ ਪਲਾਨਿੰਗ ਬਣਾਉਣਗੇ ਅਤੇ ਸਕ੍ਰੈਪ ਦਾ ਨਿਪਟਾਰਾ ਕਰਨਗੇ। 19 ਤੋਂ 24 ਦਸੰਬਰ ਤੱਕ ਗੁੱਡ ਗਵਰਨੈਂਸ ਵੀਕ 2024 ਦੌਰਾਨ ਬਿਹਤਰ ਕਾਰਜ ਵਿਧੀਆਂ ਨੂੰ ਪੇਸ਼ ਕੀਤਾ ਜਾਵੇਗਾ।
******
ਕੇਐੱਸਵਾਈ/ਪੀਐੱਸਐੱਮ/ਏਜੀ
(Release ID: 2054589)
Visitor Counter : 37