ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ 9 ਅਤੇ 10 ਸਤੰਬਰ, 2024 ਨੂੰ ਆਗਰਾ ਵਿੱਚ ਰਾਸ਼ਟਰੀ ਸਮੀਖਿਆ, ਸੰਮੇਲਨ “ਚਿੰਤਨ ਸ਼ਿਵਿਰ” ਆਯੋਜਿਤ ਕਰੇਗਾ


ਚਿੰਤਨ ਸ਼ਿਵਿਰ ਦਾ ਉਦੇਸ਼ ਮੰਤਰਾਲੇ ਦੇ ਕਾਰਜਾਂ ਦੀ ਸਮੀਖਿਆ ਕਰਨਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਵਿਜ਼ਨ 2047” ਨੂੰ ਲਾਗੂ ਕਰਨ ਲਈ ਇੱਕ ਕਾਰਜ ਯੋਜਨਾ ਤਿਆਰ ਕਰਨਾ ਹੈ

Posted On: 08 SEP 2024 8:05PM by PIB Chandigarh

8 ਅਗਸਤ 2024: ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ 9 ਅਤੇ 10 ਸਤੰਬਰ, 2024 ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਜੇਪੀ ਪੈਲੇਸ ਹੋਟਲ ਤੇ ਕਨਵੈਂਸ਼ਨ ਸੈਂਟਰ ਵਿੱਚ “ਚਿੰਤਨ ਸ਼ਿਵਿਰ” ਦੋ ਦਿਨਾਂ ਰਾਸ਼ਟਰੀ ਸਮੀਖਿਆ ਸੰਮੇਲਨ ਆਯੋਜਿਤ ਕਰੇਗਾ।

ਇਹ ਮਹੱਤਵਪੂਰਨ ਸੰਮੇਲਨ ਦੇਸ਼ ਭਰ ਵਿੱਚ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦੇ ਉੱਥਾਨ ਦੇ ਉਦੇਸ਼ ਨਾਲ ਵਿਭਿੰਨ ਯੋਜਨਾਵਾਂ ਅਤੇ ਨੀਤੀਆਂ ਦੇ ਲਾਗੂਕਰਨ ‘ਤੇ ਚਰਚਾ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਮਾਜਿਕ ਨਿਆਂ/ਸਮਾਜ ਭਲਾਈ ਵਿਭਾਗਾਂ ਦੇ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਹੋਰ ਪ੍ਰਮੁੱਖ ਹਿੱਤਧਾਰਕਾਂ ਨੂੰ ਇਕੱਠੇ ਲਿਆਉਣਗੇ।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ “ਚਿੰਤਨ ਸ਼ਿਵਿਰ” ਦੀ ਪ੍ਰਧਾਨਗੀ ਕਰਨਗੇ। ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਬੀ.ਐੱਲ.ਵਰਮਾ ਅਤੇ ਸ਼੍ਰੀ ਰਾਮਦਾਸ ਅਠਾਵਲੇ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਵਿੱਚ ਹਿੱਸਾ ਲੈਣਗੇ।

ਸੰਮੇਲਨ ਦਾ ਮੁੱਖ ਉਦੇਸ਼ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ‘ਤੇ ਸਮਾਜਿਕ ਨਿਆਂ ਸਬੰਧੀ ਪ੍ਰਮੱਖ ਯੋਜਨਾਵਾਂ ਦੀ ਪ੍ਰਗਤੀ ਅਤੇ ਉਨ੍ਹਾਂ ਦੇ ਲਾਗੂਕਰਨ ਦੀ ਸਮੀਖਿਆ ਕਰਨਾ ਹੈ। ਇਸ ਦਾ ਉਦੇਸ਼ ਕੇਂਦਰ ਅਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਰਮਿਆਨ ਨਿਰਵਿਘਨ ਤਾਲਮੇਲ ਸੁਨਿਸ਼ਚਿਤ ਕਰਨਾ ਅਤੇ ਪ੍ਰਭਾਵੀ ਲਾਗੂਕਰਨ ਦੇ ਲਈ ਚੁਣੌਤੀਆਂ ਅਤੇ ਸਮਾਧਾਨਾਂ ‘ਤੇ ਚਰਚਾ ਕਰਨਾ ਹੈ।

ਚਿੰਤਨ ਸ਼ਿਵਿਰ ਵਿਭਿੰਨ ਹਿਤਧਾਰਕਾਂ ਦਰਿਮਆਨ ਸੰਵਾਦ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦਾ ਇੱਕ ਪਲੈਟਫਾਰਮ ਹੈ। ਦੋ ਦਿਨਾਂ ਪ੍ਰੋਗਰਾਮ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਵੋਤਮ ਪ੍ਰਥਾਵਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਸਾਂਝਾ ਕਰਨ ਦਾ ਅਵਸਰ ਮਿਲੇਗਾ, ਨਾਲ ਹੀ ਯੋਜਨਾ ਲਾਗੂਕਰਨ ਵਿੱਚ ਕਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ। ਸੰਵਾਦ ਸੈਸ਼ਨਾਂ ਅਤੇ ਚਰਚਾਵਾਂ ਰਾਹੀਂ, ਇਹ ਸੰਮੇਲਨ ਭਵਿੱਖ ਦੀ ਸਮਾਜਿਕ ਸਸ਼ਕਤੀਕਰਣ ਪਹਿਲਾਂ ਲਈ ਇੱਕ ਰੋਡਮੈਪ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੀ ਪਹੁੰਚ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਰਣਨੀਤੀ ਤਿਆਰ ਕਰੇਗਾ।

ਪਹਿਲਾ ਦਿਨ: ਆਰਥਿਕ, ਵਿਦਿਅਕ ਅਤੇ ਸਮਾਜਿਕ ਸਸ਼ਕਤੀਕਰਣ ‘ਤੇ ਧਿਆਨ ਕੇਂਦ੍ਰਿਤ ਕਰਨਾ

ਦਿਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੰਚਿਤ ਜਾਤੀ ਅਭਯੁਦਯ ਯੋਜਨਾ (ਪੀਐੱਮ-ਅਜੈ) ਜਿਹੀਆਂ ਆਰਥਿਕ ਸਸ਼ਕਤੀਕਰਣ ਯੋਜਨਾਵਾਂ ‘ਤੇ ਪੇਸ਼ਕਾਰੀਆਂ ਦੇ ਨਾਲ ਹੋਵੇਗੀ, ਜਿਸ ਦਾ ਉਦੇਸ਼ ਅਨੁਸੂਚਿਤ ਜਾਤੀਆਂ (ਅਜਾ), ਹੋਰ ਪਿਛੜੇ ਵਰਗ (ਓਬੀਸੀ), ਆਰਥਿਕ ਤੌਰ ‘ਤੇ ਪਿਛੜੇ ਵਰਗਾਂ, ਡੀ-ਨੋਟੀਫਾਈਡ ਕਬੀਲੇ ਅਤੇ ਦਿਵਿਯਾਂਗ ਜਨਾਂ (ਪੀਡਲਬਿਊਡੀ) ਦਾ ਉੱਥਾਨ ਕਰਨਾ ਹੈ। ਪੇਸ਼ਕਾਰੀ ਵਿੱਚ ਪੀਐੱਮ-ਅਜੈ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿੱਚ ਸਮੁੱਚੇ ਗ੍ਰਾਮੀਣ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (ਪੀਐੱਮ-ਏਜੀਵਾਈ), ਰਾਜਾਂ ਅਤੇ ਜ਼ਿਲ੍ਹਿਆਂ ਨੂੰ ਗ੍ਰਾਂਟ ਸਹਾਇਤਾ ਦਾ ਪ੍ਰਾਵਧਾਨ ਅਤੇ ਵੰਚਿਤ ਵਿਦਿਆਰਥੀਆਂ ਲਈ ਹੋਸਟਲਾਂ ਦਾ ਨਿਰਮਾਣ ਅਤੇ ਮੁਰੰਮਤ ਸ਼ਾਮਲ ਹੈ।

ਸੈਸ਼ਨ ਵਿੱਚ ਦਿਵਿਯਾਂਗਜਨ ਅਧਿਕਾਰ ਐਕਟ, 2016 (ਐੱਸਆਈਪੀਡੀਏ) ਦੇ ਲਾਗੂਕਰਨ ਲਈ ਯੋਜਨਾ ‘ਤੇ ਵੀ ਚਰਚਾ ਹੋਵੇਗੀ, ਜਿਸ ਦਾ ਉਦੇਸ਼ ਦਿਵਿਯਾਂਗਾਂ ਲਈ ਪਹੁੰਚ ਅਤੇ ਸਮਾਵੇਸ਼ਨ ਨੂੰ ਵਧਾਉਣਾ ਹੈ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਦਕਸ਼ਤਾ ਅਤੇ ਕੁਸ਼ਲਤਾ ਸੰਪੰਨ ਹਿਤਗ੍ਰਾਹੀ ਯੋਜਨਾ (ਪੀਐੱਮ-ਦਕਸ਼) ‘ਤੇ ਇੱਕ ਪੇਸ਼ਕਾਰੀ ਕੌਸ਼ਲ ਵਿਕਾਸ ਪ੍ਰੋਗਰਾਮਾਂ ‘ਤੇ ਕੇਂਦ੍ਰਿਤ ਹੋਵਗੀ, ਜੋ ਹਾਸ਼ੀਏ ਦੇ ਭਾਈਚਾਰਾਂ ਲਈ ਆਰਥਿਕ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਦੀ ਹੈ। ਵੈਂਚਰ ਕੈਪੀਟਲ ਫੰਡ, ਜੋ ਅਨੁਸੂਚਿਤ ਜਾਤੀਆਂ ਅਤੇ ਹੋਰ ਪਿਛੜੇ ਵਰਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉੱਦਮਸ਼ੀਲਤਾ ਦੇ ਉਪਕ੍ਰਮਾਂ ਦਾ ਸਮਰਥਨ ਕਰਦਾ ਹੈ, ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਦੇ ਬਾਅਦ ਸੈਸ਼ਨ ਵਿਦਿਅਕ ਸਸ਼ਕਤੀਕਰਣ ਨੂੰ ਸਮਰਪਿਤ ਹੋਣਗੇ, ਜਿਸ ਵਿੱਚ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਸਕੌਲਰਸ਼ਿਪ ਯੋਜਨਾਵਾਂ ‘ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਚਰਚਾਵਾਂ ਵਿੱਚ ਅਨੁਸੂਚਿਤ ਜਾਤੀਆਂ ਲਈ ਪੋਸਟ-ਮੈਟ੍ਰਿਕ ਅਤੇ ਅਨੁਸੂਚਿਤ ਜਾਤੀਆਂ ਅਤੇ ਹੋਰਾਂ ਲਈ ਪ੍ਰੀ-ਮੈਟ੍ਰਿਕ ਸਕੌਲਰਸ਼ਿਪ ਯੋਜਨਾਵਾਂ ਦੇ ਨਾਲ-ਨਾਲ ਨੈਸ਼ਨਲ ਸਕੌਲਰਸ਼ਿਪ ਪੋਰਟਲ ਸ਼ਾਮਲ ਹੋਵੇਗਾ, ਜੋ ਵਿਦਿਆਰਥੀਆਂ ਲਈ ਵਿਭਿੰਨ ਸਕੌਲਰਸ਼ਿਪਸ ਤੱਕ ਪਹੁੰਚਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ।

ਅੱਗੇ ਦੀ ਪੇਸ਼ਕਾਰੀਆਂ ਯੁਵਾ ਉਪਲਬਧੀ ਯੋਜਨਾ (SHREYAS) ਲਈ ਉੱਚ ਸਿੱਖਿਆ ਦੇ ਲਈ ਸਕੌਲਰਸ਼ਿਪ ‘ਤੇ ਧਿਆ ਕੇਂਦ੍ਰਿਤ ਕਰੇਗੀ, ਜੋ ਉੱਚ ਸਿੱਖਿਆ ਦੀ ਖੋਜ ਵਿੱਚ ਅਨੁਸੂਚਿਤ ਜਾਤਾਂ ਅਤੇ ਹੋਰ ਪਿਛੜੇ ਵਰਗਾਂ ਦੇ ਵਿਦਿਆਰਥੀਆਂ ਦਾ ਸਮਰਥਨ ਕਰਦੀ ਹੈ। ਹੋਰ ਮੁੱਖ ਆਕਰਸ਼ਨਾਂ ਵਿੱਚ ਦਿਵਿਯਾਂਗ ਵਿਦਿਆਰਥੀਆਂ ਲਈ ਸਕੌਲਰਸ਼ਿਪ ਯੋਜਨਾਵਾਂ, ਵਾਈਬ੍ਰੈਂਟ  ਇੰਡੀਆ ਦੇ ਲਈ ਪੀਐੱਮ ਯੰਗ ਅਚੀਵਰਸ ਸਕੌਲਰਸ਼ਿਪ ਐਵਾਰਡ ਸਕੀਮ (ਪੀਐੱਮ-ਵਾਈਏਐੱਸਏਐੱਸਵੀਆਈ), ਅਤੇ ਲਕਸ਼ਿਤ ਖੇਤਰਾਂ ਵਿੱਚ ਹਾਈ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ੀ ਸਿੱਖਿਆ ਯੋਜਨਾ (ਐੱਸਆਰਈਐੱਸਐੱਚਏ) ਸ਼ਾਮਲ ਹੋਵੇਗੀ, ਜਿਸ ਦਾ ਉਦੇਸ਼ ਰਿਹਾਇਸ਼ੀ ਪਰਿਵੇਸ਼ ਵਿੱਚ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਹੈ।

ਦਿਨ ਦਾ ਅੰਤਿਮ ਸੈਸ਼ਨ ਸਮਾਜਿਕ ਸਸ਼ਕਤੀਕਰਣ ‘ਤੇ ਕੇਂਦ੍ਰਿਤ ਹੋਵੇਗਾ, ਜਿਸ ਦੀ ਸ਼ੁਰੂਆਤ ਨਾਗਰਿਕ ਅਧਿਕਾਰ ਸੁਰੱਖਿਆ ਐਕਟ, 1955, ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਣ) ਐਕਟ, 1989 ਦੇ ਲਾਗੂਕਰਨ ਦੀ ਸਥਿਤੀ ‘ਤੇ ਪੇਸ਼ਕਾਰੀ ਨਾਲ ਹੋਵੇਗੀ। ਕੇਂਦਰੀ ਸਪਾਂਸਰਡ  ਸਕੀਮ ਦਾ ਅਵਲੋਕਨ ਇਸ ਗੱਲ ਦੀ ਜਾਣਕਾਰੀ ਪ੍ਰਦਾਨ ਕਰੇਗਾ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸ ਪ੍ਰਕਾਰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਸੈਸ਼ਨ ਦਾ ਮੁੱਖ ਆਕਰਸ਼ਣ ਰਾਸ਼ਟਰੀ ਮਸ਼ੀਨੀਕ੍ਰਿਤ ਸਵੱਛਤਾ ਸਬੰਧੀ ਈਕੋਸਿਸਟਮ (ਨਮਸਤੇ) ਦੇ ਲਈ ਕਾਰਜ ਯੋਜਨਾ ਹੋਵੇਗੀ, ਜੋ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਨਮਾਨ ਸੁਨਿਸ਼ਚਿਤ ਕਰਨ ‘ਤੇ ਕੇਂਦ੍ਰਿਤ ਹੈ। ਸੀਨੀਅਰ ਨਾਗਰਿਕਾਂ ਦੇ ਸਸ਼ਕਤੀਕਰਣ ਅਤੇ ਕਲਿਆਣ ‘ਤੇ ਕੇਂਦ੍ਰਿਤ ਅਟਲ ਵਯੋ ਅਭਯੁਦਯ ਯੋਜਨਾ (AVYAY) ਵੀ ਪੇਸ਼ ਕੀਤੀ ਜਾਵੇਗੀ, ਨਾਲ ਹੀ ਫਿਟਿੰਗ ਉਪਕਰਣਾਂ ਦੀ ਖਰੀਦ ਲਈ ਦਿਵਿਯਾਂਗਜਨਾਂ ਨੂੰ ਸਹਾਇਤਾ (ਏਡੀਆਈਪੀ) ਵੀ ਪੇਸ਼ ਕੀਤੀ ਜਾਵੇਗੀ, ਜੋ ਮੋਬਿਲਿਟੀ ਅਤੇ ਸੁਤੰਤਰਤਾ ਵਧਾਉਣ ਲਈ ਸਹਾਇਕ ਉਪਕਰਣਾਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

ਦਿਨ ਦੀ ਸਮਾਪਤੀ ਨਸ਼ੀਲੀ ਦਵਾਈਆਂ ਦੀ ਮੰਗ ਵਿੱਚ ਕਮੀ (ਐੱਨਏਪੀਡੀਡੀਆਰ) ਅਤੇ ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ‘ਤੇ ਰਾਸ਼ਟਰੀ ਕਾਰਜ ਯੋਜਨਾ ‘ਤੇ ਪੇਸ਼ਕਾਰੀਆਂ ਦੇ ਨਾਲ ਹੋਵੇਗਾ, ਜਿਸ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਉਸ ਦੇ ਸਮਾਜਿਕ ਪ੍ਰਭਾਵਾਂ ਨਾਲ ਨਜਿੱਠਣਾ ਹੈ। ਦਿਵਿਯਾਂਗਜਨਾਂ ਨੂੰ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਯਾਸਾਂ ਲਈ ਦੀਨਦਿਆਲ ਦਿਵਿਯਾਂਗਜਨ ਪੁਨਰਵਾਸ ਯੋਜਨਾ (ਡੀਡੀਆਰਐੱਸ) ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਸ਼ਾਮ ਨੂੰ ਇੱਕ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ,ਜਿਸ ਦੇ ਬਾਅਦ ਰਸਮੀ ਡਿਨਰ ਹੋਵੇਗਾ, ਜਿਸ ਵਿੱਚ ਪ੍ਰਤੀਭਾਗੀਆਂ ਨੂੰ ਦਿਨ ਦੀਆਂ ਚਰਚਾਵਾਂ ‘ਤੇ ਵਿਚਾਰ ਕਰਨ ਅਤੇ ਕਮਜ਼ੋਰ ਭਾਈਚਾਰਿਆਂ ਦੇ ਸਸ਼ਕਤੀਕਰਣ ਨੂੰ ਅੱਗੇ ਵਧਾਉਣ ਲਈ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਉਣ ਦਾ ਮੌਕਾ ਮਿਲੇਗਾ।

ਦੂਸਰਾ ਦਿਨ: ਸਮਾਜਿਕ ਸਸ਼ਕਤੀਕਰਣ ‘ਤੇ ਧਿਆਨ ਕੇਂਦ੍ਰਿਤ ਕਰਨਾ

ਦੂਸਰੇ ਦਿਨ ਦੀ ਸ਼ੁਰੂਆਤ ਉੱਤਰ ਪ੍ਰਦੇਸ਼, ਕੇਰਲ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਸਿੱਕਮ, ਤਮਿਲ ਨਾਡੂ ਅਤੇ ਤੇਲੰਗਾਨਾ ਸਮੇਤ ਚੁਣੇ ਹੋਏ  ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੇਸ਼ਕਾਰੀਆਂ ਨਾਲ ਹੋਵੇਗੀ, ਜੋ ਸਮਾਜਿਕ ਸਸ਼ਕਤੀਕਰਣ ਅਤੇ ਵਿਕਾਸ ਲਈ ਆਪਣੇ ਵਿਲੱਖਣ ਦ੍ਰਿਸ਼ਟੀਕੋਣ ਸਾਂਝੇ ਕਰਨਗੇ। ਇਨ੍ਹਾਂ ਪੇਸ਼ਕਾਰੀਆਂ ਦੇ ਬਾਅਦ ਭੀਖ ਮੰਗਣ ਵਾਲੇ ਵਿਅਕਤੀਆਂ ਲਈ ਵਿਆਪਕ ਪੁਨਰਵਾਸ ‘ਤੇ ਚਰਚਾ ਹੋਵੇਗੀ, ਜਿਸ ਵਿੱਚ ਸਮੁੱਚੀ ਸਹਾਇਤਾ ਪ੍ਰਣਾਲੀਆਂ ‘ਤੇ ਜ਼ੋਰ ਦਿੱਤਾ ਜਾਵੇਗਾ। ਇਸ ਦੇ ਇਲਾਵਾ,ਡੀ-ਨੋਟੀਫਾਈਡ, ਨੋਮੇਡਿਕ, ਅਤੇ ਸੈਮੀ –ਨੋਮੇਡਿਕ ਕਮਿਊਨਿਟੀਆਂ ਦੀ ਭਲਾਈ ‘ਤੇ ਇੱਕ ਪੇਸ਼ਕਾਰੀ ਇਨ੍ਹਾਂ ਹਾਸ਼ੀਏ ਦੇ ਸਮੂਹਾਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਏਕੀਕ੍ਰਿਤ ਕਰਨ ਦੇ ਪ੍ਰਯਾਸਾਂ ਨੂੰ ਉਜਾਗਰ ਕਰੇਗੀ।

ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ‘ਤੇ ਵੀ ਮਹੱਤਵਪੂਰਨ ਧਿਆਨ ਦਿੱਤਾ ਜਾਵੇਗਾ, ਜੋ ਟ੍ਰਾਂਸਜੈਂਡਰ ਲੋਕਾਂ ਲਈ ਸਨਮਾਨ ਅਤੇ ਸਮਾਨ ਅਵਸਰ ਸੁਨਿਸ਼ਚਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਦਿਨ ਦੀਆਂ ਚਰਚਾਵਾਂ ਫਿਰ ਇੱਕ ਤਕਨੀਕੀ ਸੈਸ਼ਨ ਵਿੱਚ ਬਦਲ ਜਾਣਗੀਆਂ, ਜਿਸ ਵਿੱਚ ਇੱਕ ਇੰਟਰਐਕਟਿਵ ਸਵਾਲ ਸੈਸ਼ਨ ਹੋਵੇਗਾ। ਪੇਸ਼ਕਾਰੀਆਂ ਵਿੱਚ ਸਮਾਜਿਕ ਜ਼ਰੂਰਤ ਮੁਲਾਂਕਣ (ਐੱਸਐੱਨਏ) ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਇਸ ਦੇ ਬਾਅਦ ਰਾਸ਼ਟਰੀ ਸਮਾਜਿਕ ਰੱਖਿਆ ਸੰਸਥਾਨ (ਐੱਨਆਈਐੱਸਡੀ) ਦੁਆਰਾ ਸਮਾਜਿਕ ਭਲਾਈ ਯੋਜਨਾਵਾਂ ਦੇ ਲਾਗੂਕਰਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੀ ਸਮਰੱਥਾ ਨਿਰਮਾਣ ਗਤੀਵਿਧੀਆਂ ‘ਤੇ ਇੱਕ ਪੇਸ਼ਕਾਰੀ ਦਿੱਤੀ ਜਾਵੇਗੀ। ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਡਿਜੀਟਲ ਆਊਟਰੀਚ ਅਤੇ ਸ਼ਾਸਨ ਨੂੰ ਬਿਹਤਰ ਬਣਾਉਣ ਲਈ ਵੈੱਬਸਾਈਟ ਅਤੇ ਪੋਰਟਲ ਪ੍ਰਬੰਧਨ ‘ਤੇ ਪੇਸ਼ ਕਰੇਗਾ।

ਇਸ ਦੇ ਇਲਾਵਾ, ਸਮਾਜਿਕ ਆਡਿਟ ਅਤੇ ਮੁਲਾਂਕਣ ਅਧਿਐਨਾਂ ਦਾ ਅਵਲੋਕਨ (ਦੀ ਸੰਖੇਪ ਜਾਣਕਾਰੀ) ਵਿਭਿੰਨ ਸਮਾਜਿਕ ਭਲਾਈ ਪ੍ਰੋਗਰਾਮਾਂ ਦੇ ਚਲ ਰਹੇ ਅਤੇ ਆਗਾਮੀ ਮੁਲਾਂਕਣ ਵਿੱਚ ਸੂਝ-ਬੂਝ ਪ੍ਰਦਾਨ ਕਰੇਗਾ। ਸੈਸ਼ਨ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮਤੰਰਾਲੇ ਦੇ ਤਹਿਤ ਆਉਣ ਵਾਲੇ ਪ੍ਰਮੁੱਖ ਵਿੱਤੀ ਅਤੇ ਵਿਕਾਸ ਨਿਗਮਾਂ ਦੇ ਕਾਰਜਾਂ ‘ਤੇ ਪੇਸ਼ਕਾਰੀਆਂ ਵੀ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਸ਼ਾਮਲ ਹਨ:

-ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ)

- ਰਾਸ਼ਟਰੀ ਪਿਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ)

- ਰਾਸ਼ਟਰੀ ਦਿਵਿਯਾਂਗਜਨ ਵਿੱਤ ਅਤੇ ਵਿਕਾਸ ਨਿਗਮ (ਐੱਨਡੀਐੱਫਡੀਸੀ)

-ਰਾਸ਼ਟਰੀ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਕੇਐੱਫਡੀਸੀ

ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਅਧਿਕਾਰੀਆਂ ਦਰਮਿਆਨ ਇੱਕ ਇੰਟਰਐਕਟਿਵ ਸਵਾਲ ਅਤੇ ਜਵਾਬ ਸੈਸ਼ਨ ਲਾਗੂਕਰਣ ਰਣਨੀਤੀਆਂ ਵਿੱਚ ਸੁਧਾਰ ਲਿਆਉਣ ਅਤੇ ਰਾਜ ਪੱਧਰ ‘ਤੇ ਚੁਣੌਤੀਆਂ ਦਾ ਸਮਾਧਾਨ ਕਰਨ ‘ਤੇ ਅੱਗੇ ਦੀਆਂ ਚਰਚਾਵਾਂ ਨੂੰ ਸੁਵਿਧਾਜਨਕ ਬਣਾਏਗਾ। ਦਿਨ ਦੀ ਸਮਾਪਤੀ ਇੱਕ ਸਮਾਪਤੀ ਸੈਸ਼ਨ ਦੇ ਨਾਲ ਹੋਵੇਗੀ, ਜਿੱਥੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਿੱਸਾ ਲੈਣ ਵਾਲੇ ਮਾਣਯੋਗ ਮੰਤਰੀ ਸਭਾ ਨੂੰ ਸੰਬੋਧਨ ਕਰਨਗੇ। ਸੈਸ਼ਨ ਦੀ ਸਮਾਪਤੀ ਭਾਰਤ ਸਰਕਾਰ ਦੇ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਦੀਆਂ ਟਿੱਪਣੀਆਂ ਦੇ ਨਾਲ ਹੋਵੇਗੀ, ਜੋ ਦੋ ਦਿਨਾਂ ਪ੍ਰੋਗਰਾਮ ਦੌਰਾਨ ਚਰਚਾ ਕੀਤੀਆਂ ਗਈਆਂ ਮੁੱਖ ਗੱਲਾਂ ਅਤੇ ਭਵਿੱਖ ਦੀਆਂ ਰਣਨੀਤੀਆਂ ਦਾ ਸਾਰ ਪੇਸ਼ ਕਰਨਗੇ। ਧੰਨਵਾਦ ਪ੍ਰਸਤਾਵ ਦਿੱਤਾ ਜਾਵੇਗਾ, ਉਸ ਦੇ ਬਾਅਦ ਪ੍ਰੈੱਸ ਵਾਰਤਾ ਹੋਵੇਗੀ।

ਰਸਮੀ ਕਾਰਵਾਈਆਂ ਦੇ ਬਾਅਦ, ਤਾਜਮਹਿਲ ਦੀ ਯਾਤਰਾ ਚਿੰਤਨ ਸ਼ਿਵਿਰ 2024 ਦੀ ਸਮਾਪਤੀ ਨੂੰ ਯਾਦਗਾਰ ਬਣਾਏਗੀ। ਇਸ ਵਿੱਚ ਸੱਭਿਆਚਾਰਕ ਅਨੁਭਵ ਸ਼ਾਮਲ ਹੋਵੇਗਾ, ਜਿਸ ਨਾਲ ਰਣਨੀਤਕ ਸੁਧਾਰਾਂ ਅਤੇ ਸੁਧਾਰਾਂ ਦੇ ਲਈ ਅਧਾਰ ਤਿਆਰ ਹੋਵੇਗਾ, ਜੋ ਆਉਣ ਵਾਲੇ ਵਰ੍ਹਿਆਂ ਵਿੱਚ ਲੱਖਾਂ ਲਾਭਾਰਥੀਆਂ ਨੂੰ ਸਕਾਰਾਮਤਕ ਤੌਰ ‘ਤੇ ਪ੍ਰਭਾਵਿਤ ਕਰੇਗਾ।

********

ਸੌਰਭ ਸਿੰਘ



(Release ID: 2053125) Visitor Counter : 19