ਕਿਰਤ ਤੇ ਰੋਜ਼ਗਾਰ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਰੋਜ਼ਗਾਰ ਲਿੰਕਡ ਇੰਸੈਂਟਿਵ ਸਕੀਮ 'ਤੇ ਰੋਜ਼ਗਾਰਦਾਤਾ ਸੰਸਥਾਵਾਂ ਨਾਲ ਸ਼ੁਰੂਆਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਸਰਕਾਰ ਰੋਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਲਈ ਅਨੁਕੂਲ ਮਾਹੌਲ ਸਿਰਜਣ ਲਈ ਵਚਨਬੱਧ: ਡਾ. ਮਾਂਡਵੀਆ
Posted On:
03 SEP 2024 5:03PM by PIB Chandigarh
ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਯੋਜਨਾ 'ਤੇ ਹਿਤਧਾਰਕਾਂ ਦੀ ਸਲਾਹ-ਮਸ਼ਵਰੇ ਦੀ ਲੜੀ ਦੇ ਹਿੱਸੇ ਵਜੋਂ, ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡਾਂ ਦੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਰੋਜ਼ਗਾਰਦਾਤਾ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਇੱਕ ਸ਼ੁਰੂਆਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ, ਸ਼੍ਰੀਮਤੀ ਸ਼ੋਭਾ ਕਰੰਦਲਾਜੇ ਅਤੇ ਸਕੱਤਰ (ਐੱਲ ਐਂਡ ਈ), ਸ਼੍ਰੀਮਤੀ ਸੁਮਿਤਾ ਡਾਵਰਾ ਸਮੇਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।
ਰੋਜ਼ਗਾਰਦਾਤਾਵਾਂ ਨੂੰ ਸੰਬੋਧਿਤ ਕਰਦੇ ਹੋਏ, ਡਾ. ਮਾਂਡਵੀਆ ਨੇ ਕਿਹਾ ਕਿ ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਇੱਕ ਵਧੇਰੇ ਖੁਸ਼ਹਾਲ ਅਤੇ ਸਮਾਵੇਸ਼ੀ ਭਾਰਤ ਬਣਾਉਣ ਦੇ ਸਾਡੇ ਸਾਂਝੇ ਟੀਚੇ ਵੱਲ ਇੱਕ ਮਹੱਤਵਪੂਰਨ ਕਦਮ ਨੂੰ ਦਰਸਾਉਂਦੀ ਹੈ। ਇਸ ਨੂੰ ਸੱਚਮੁੱਚ ਸਫਲ ਬਣਾਉਣ ਲਈ, ਇਸ ਨੂੰ ਸਾਰੇ ਹਿੱਸੇਦਾਰਾਂ-ਸਰਕਾਰ, ਕਾਰੋਬਾਰਾਂ ਅਤੇ ਸਾਡੇ ਕਰਮਚਾਰੀਆਂ ਦੀ ਸਮੂਹਿਕ ਕੋਸ਼ਿਸ਼ ਅਤੇ ਸਮਝ ਦੀ ਲੋੜ ਹੈ।
ਡਾ. ਮਾਂਡਵੀਆ ਨੇ ਕਿਹਾ, "ਰੋਜ਼ਗਾਰ ਸਿਰਜਣਾ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ ਅਤੇ ਈਐੱਲਆਈ ਸਕੀਮ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। ਅਸੀਂ ਇੱਕ ਅਜਿਹੀ ਯੋਜਨਾ ਤਿਆਰ ਕਰਨ ਲਈ ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ ਜੋ ਮਜ਼ਬੂਤ, ਸੰਮਲਿਤ ਅਤੇ ਆਰਥਿਕ ਲੋੜਾਂ ਨਾਲ ਮੇਲ ਖਾਂਦੀ ਹੋਵੇ।"
ਕੇਂਦਰੀ ਮੰਤਰੀ ਨੇ ਈਐੱਲਆਈ ਸਕੀਮ ਨੂੰ ਬਣਾਉਣ ਸਬੰਧੀ ਸੰਗਠਨਾਂ ਤੋਂ ਸੁਝਾਅ ਮੰਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਈਐੱਲਆਈ ਸਕੀਮ ਨੂੰ ਕਾਰੋਬਾਰਾਂ ਨੂੰ ਵਧੇਰੇ ਰੋਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਸਾਡੇ ਦੇਸ਼ ਦੇ ਨੌਜਵਾਨਾਂ ਲਈ ਅਰਥਪੂਰਨ ਅਤੇ ਟਿਕਾਊ ਨੌਕਰੀਆਂ ਪ੍ਰਦਾਨ ਕਰਨ ਦੀ ਲੜੀ ਵਿੱਚ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਸਕੱਤਰ (ਐੱਲ&ਈ) ਨੇ ਈਐੱਲਆਈ ਸਕੀਮ ਦੇ ਸਾਰੇ ਹਿੱਸਿਆਂ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਤੋਂ ਇਲਾਵਾ ਰੋਜ਼ਗਾਰ ਲਿੰਕਡ ਇਨਸੈਂਟਿਵ (ਈਐੱਲਆਈ) ਸਕੀਮ, ਕਿਰਤ ਭਲਾਈ ਅਤੇ ਰੋਜ਼ਗਾਰ ਸਿਰਜਣ ਨਾਲ ਸਬੰਧਤ ਹੋਰ ਮੁੱਦੇ ਵੀ ਮੀਟਿੰਗ ਵਿੱਚ ਵਿਚਾਰੇ ਗਏ। ਮੀਟਿੰਗ ਦੌਰਾਨ ਪ੍ਰਸਤਾਵਿਤ ਈਐੱਲਆਈ ਸਕੀਮ ਬਾਰੇ ਇੱਕ ਪੇਸ਼ਕਾਰੀ ਵੀ ਕੀਤੀ ਗਈ।
ਵੱਖ-ਵੱਖ ਰੋਜ਼ਗਾਰਦਾਤਾ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਸਕੀਮ ਦੇ ਨਾਲ-ਨਾਲ ਸਰਕਾਰ ਦੁਆਰਾ ਕੀਤੇ ਜਾ ਰਹੇ ਹੋਰ ਕਿਰਤ ਭਲਾਈ ਉਪਾਵਾਂ ਬਾਰੇ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ। ਕੇਂਦਰੀ ਮੰਤਰੀ ਨੇ ਰੋਜ਼ਗਾਰਦਾਤਾ ਸੰਗਠਨਾਂ ਨੂੰ ਭਰੋਸਾ ਦਵਾਇਆ ਕਿ ਅਜਿਹੀਆਂ ਮੀਟਿੰਗਾਂ ਨਿਰੰਤਰ ਪ੍ਰਕਿਰਿਆ ਹੋਣਗੀਆਂ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਕੀਮਤੀ ਨਿਵੇਸ਼ਾਂ ਦੀ ਮੰਗ ਕਰਨ ਦੀ ਉਮੀਦ ਰੱਖਦੀ ਹੈ ਕਿ ਨੀਤੀਆਂ ਅਤੇ ਯੋਜਨਾਵਾਂ ਅਜਿਹੇ ਢੰਗ ਨਾਲ ਤਿਆਰ ਕੀਤੀਆਂ ਜਾਣ ਜੋ ਨਿਰਪੱਖਤਾ, ਸਮਾਵੇਸ਼ ਅਤੇ ਬਰਾਬਰ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ।
ਸੀਆਈਆਈ, ਫਿਕੀ, ਐਸੋਚੈਮ, ਪੀਐੱਚਡੀਸੀਸੀਆਈ, ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਇੰਪਲਾਇਅਰਜ਼ (ਏਆਈਓਈ), ਲਘੂ ਉਦਯੋਗ ਭਾਰਤੀ, ਭਾਰਤੀ ਲਘੂ ਉਦਯੋਗ ਪ੍ਰੀਸ਼ਦ (ਆਈਸੀਐੱਸਆਈ), ਫੈਡਰੇਸ਼ਨ ਆਫ਼ ਐਸੋਸੀਏਸ਼ਨ ਆਫ਼ ਸਮਾਲ ਇੰਡਸਟਰੀਜ਼ ਆਫ਼ ਇੰਡੀਆ (ਐੱਫਏਐੱਸਆਈਆਈ), ਆਲ ਇੰਡੀਆ ਐਸੋਸੀਏਸ਼ਨ ਆਫ਼ ਇੰਡਸਟਰੀਜ਼ ਦੇ ਪ੍ਰਤੀਨਿਧ (ਏਆਈਏਆਈ), ਆਲ ਇੰਡੀਆ ਮੈਨੂਫੈਕਚਰਰਜ਼ ਆਰਗੇਨਾਈਜ਼ੇਸ਼ਨ (ਏਆਈਐੱਮਓ), ਸਟੈਂਡਿੰਗ ਕਾਨਫਰੰਸ ਆਫ ਪਬਲਿਕ ਇੰਟਰਪ੍ਰਾਈਜਿਜ਼ (ਸਕੋਪ) ਅਤੇ ਇੰਪਲਾਇਰਜ਼ ਫੈਡਰੇਸ਼ਨ ਆਫ ਇੰਡੀਆ (ਈਐੱਫਆਈ) ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।
****
ਹਿਮਾਂਸ਼ੂ ਪਾਠਕ
(Release ID: 2053054)
Visitor Counter : 35