ਰੇਲ ਮੰਤਰਾਲਾ
azadi ka amrit mahotsav

ਰੇਲ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਕੱਲ੍ਹ ਬੇਂਗਲੁਰੂ ਵਿੱਚ ਰੇਲ ਪ੍ਰੋਜੈਕਟਾਂ ਅਤੇ ਬੇਂਗਲੁਰੂ ਸਬ-ਅਰਬਨ ਰੇਲ ਪ੍ਰੋਜੈਕਟ ਦਾ ਨਿਰੀਖਣ ਅਤੇ ਸਮੀਖਿਆ ਕਰਨਗੇ

Posted On: 08 SEP 2024 3:15PM by PIB Chandigarh

ਕੇਂਦਰੀ ਰੇਲ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਬੇਂਗਲੁਰੂ ਵਿੱਚ ਪ੍ਰਮੁੱਖ ਰੇਲ ਪਹਿਲਾਂ ਅਤੇ ਬੀਐੱਸਆਰਬੀ ਪ੍ਰੋਜੈਕਟਾਂ ਦਾ ਵਿਆਪਕ ਨਿਰੀਖਣ ਅਤੇ ਸਮੀਖਿਆ ਕਰਨਗੇ।

  1. ਰੇਲ ਰਾਜ ਮੰਤਰੀ ਬੇਂਗਲੁਰੂ ਦੇ ਯੇਲਹੰਕਾ ਵਿੱਚ ਰੇਲ ਵ੍ਹੀਲ ਫੈਕਟਰੀ (ਆਰਡਬਲਿਊਐੱਫ) ਦੇ ਨਿਰੀਖਣ ਅਤੇ ਸਮੀਖਿਆ ਦੀ ਨਿਗਰਾਨੀ ਕਰਨਗੇ। ਯਾਤਰਾ ਦੌਰਾਨ, ਸ਼੍ਰੀ ਸੋਮੰਨਾ ਫੈਕਟਰੀ ਦੇ ਸੰਚਾਲਨ ਅਤੇ ਜ਼ਰੂਰੀ ਰੇਲ ਕੰਪੋਨੈਂਟਸ ਦੇ ਉਤਪਾਦਨ ਵਿੱਚ ਪ੍ਰਗਤੀ ਦਾ ਮੁਲਾਂਕਣ ਕਰਨਗੇ।

  2. ਸ਼੍ਰੀ ਸੋਮੰਨਾ ਬੇਂਗਲੁਰੂ ਦੇ ਵਿਧਾਨ ਸੌਧਾ ਵਿੱਚ ਕਮੇਟੀ ਰੂਮ ਨੰਬਰ 313 ਵਿੱਚ ਬੇਂਗਲੁਰੂ ਉਪਨਗਰੀ ਰੇਲ ਪ੍ਰੋਜੈਕਟ ‘ਤੇ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਆਯੋਜਿਤ ਕਰਨਗੇ। ਮੀਟਿੰਗ ਦੀ ਸਮੀਖਿਆ ਕਰਨਾਟਕ ਸਰਕਾਰ ਦੇ ਵਪਾਰਕ ਅਤੇ ਉਦਯੋਗ ਅਤੇ ਇਨਫ੍ਰਾਸਟ੍ਰਕਚਰ ਮੰਤਰੀ ਡਾ. ਐੱਮ. ਬੀ. ਪਾਟਿਲ ਅਤੇ ਬੇਂਗਲੁਰੂ ਸਬ-ਅਰਬਨ ਰੇਲ ਪ੍ਰੋਜੈਕਟ (ਬੀਐੱਸਆਰਪੀ) ਅਤੇ ਬੇਂਗਲੁਰੂ ਵਿੱਚ ਰੇਲਵੇ ਪ੍ਰੋਜੈਕਟਾਂ ਦੇ ਸੀਨੀਅਰ ਅਧਿਕਾਰੀ ਸੰਯੁਕਤ ਤੌਰ ‘ਤੇ ਕਰਨਗੇ।

ਇਸ ਮੀਟਿੰਗ ਦਾ ਉਦੇਸ਼ ਪ੍ਰੋਜੈਕਟ ਦੀ ਸਮੇਂ ਸੀਮਾ ਅਤੇ ਉਸ ਦੀ ਪ੍ਰਗਤੀ ਦੇ ਨਾਲ ਹੀ ਸਬ-ਅਰਬਨ ਰੇਲ ਨੈੱਟਵਰਕ ਦੀ ਕੁਸ਼ਲਤਾ ਅਤੇ ਪਹੁੰਚ ਵਧਾਉਣ ਲਈ ਰਣਨੀਤੀਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ।

****

ਕੇਐੱਸ/ਐੱਸਕੇ


(Release ID: 2053052) Visitor Counter : 39