ਟੈਕਸਟਾਈਲ ਮੰਤਰਾਲਾ

ਭਾਰਤ ਵਿੱਚ ਟੈਕਸਟਾਈਲ ਉਦਯੋਗ ਦੇ ਸਾਲ 2030 ਤੱਕ 35000 ਕਰੋੜ ਅਮਰੀਕੀ ਡਾਲਰ ਤੱਕ ਵਧਣ ਅਤੇ ਇਸ ‘ਚ 3.5 ਕਰੋੜ ਨੌਕਰੀਆਂ ਉਤਪੰਨ ਹੋਣ ਦਾ ਅਨੁਮਾਨ ਹੈ- ਸ਼੍ਰੀ ਗਿਰੀਰਾਜ ਸਿੰਘ


ਸ਼੍ਰੀ ਗਿਰੀਰਾਜ ਸਿੰਘ ਨੇ ਆਸ਼ਾ ਵਿਅਕਤ ਕੀਤੀ ਕਿ ਭਾਰਤ ਨੂੰ ‘ਭਾਰਤ’ ਬ੍ਰਾਂਡ ਅਤੇ ਗ੍ਰੀਨ ਸਸਟੇਨੇਬਲ ਟੈਕਸਟਾਈਲ ਪ੍ਰੋਡਕਟਸ ਦੇ ਮਾਧਿਅਮ ਨਾਲ ਆਲਮੀ ਪੱਧਰ ‘ਤੇ ਪਛਾਣ ਪ੍ਰਾਪਤ ਹੋਵੇਗੀ

ਭਾਰਤ ਟੈਕਸ 2025 ਦਾ ਆਯੋਜਨ 14 ਤੋਂ 17 ਫਰਵਰੀ 2025 ਤੱਕ ਦਿੱਲੀ ਵਿੱਚ ਹੋਵੇਗਾ

110 ਤੋਂ ਵੱਧ ਦੇਸ਼ਾਂ ਤੋਂ 5000 ਤੋਂ ਵੱਧ ਐਗਜ਼ੀਬਿਟਰਸ ਅਤੇ 6000 ਇੰਟਰਨੈਸ਼ਨਲ ਬਾਇਰਸ ਹਿੱਸਾ ਲੈਣਗੇ

Posted On: 04 SEP 2024 6:09PM by PIB Chandigarh

ਭਾਰਤ ਵਿੱਚ ਟੈਕਸਟਾਈਲ ਇੰਡਸਟ੍ਰੀ ਦੇ ਸਾਲ 2030 ਤੱਕ 35,000 ਕਰੋੜ ਅਮਰੀਕੀ ਡਾਲਰ ਤੱਕ ਵਧਣ ਅਤੇ 3.5 ਕਰੋੜ ਨੌਕਰੀਆਂ ਸਿਰਜੇ ਜਾਣ ਦੀ ਆਸ ਹੈ। ਇਹ ਗੱਲ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਟੈਕਸ-2025 ਦੇ ਕਰਟਨ ਰੇਜ਼ਰ ਈਵੈਂਟ ਦੌਰਾਨ ਕਹੀ। ਉਨ੍ਹਾਂ ਅੱਗੇ ਆਸ਼ਾ ਵਿਅਕਤ ਕੀਤੀ ਕਿ ਭਾਰਤ ਨੂੰ ਉਸ ਦੇ ‘ਭਾਰਤ’ ਬ੍ਰਾਂਡ ਅਤੇ ਗ੍ਰੀਨ ਸਸਟੇਨੇਬਲ ਟੈਕਸਟਾਈਲ ਪ੍ਰੋਡਕਟਸ ਕਾਰਨ ਗਲੋਬਲ ਪਲੇਟਫਾਰਮ ‘ਤੇ ਪਛਾਣ ਮਿਲੇਗੀ। ਕੇਂਦਰੀ ਟੈਕਸਟਾਈਲ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗੇਰਿਟਾ, ਟੈਕਸਟਾਈਲ ਸੈਕਟਰੀ ਸ਼੍ਰੀਮਤੀ ਰਚਨਾ ਸ਼ਾਹ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। 

 

ਸ਼੍ਰੀ ਸਿੰਘ ਨੇ ਕਿਹਾ ਕਿ ਟੈਕਸਟਾਈਲ ਲਈ ਕੇਂਦਰ ਸਰਕਾਰ ਦੀ ਪੀਐੱਲਆਈ ਸਕੀਮ ਐਪਰਲ ਇੰਡਸਟ੍ਰੀ (apparel industry) ਨੂੰ ਉਤਪਾਦਨ ਵਧਾਉਣ ਅਤੇ ਆਪਣੀ ਬ੍ਰਾਂਡਿੰਗ ਨੂੰ ਪ੍ਰੋਤਸਾਹਨ ਦੇਣ ਦੇ ਸਮਰੱਥ ਬਣਾਏਗੀ। ਇਸ ਤੋਂ ਇਲਾਵਾ ਮੰਤਰੀ ਨੇ ਇਹ ਵੀ ਕਿਹਾ ਕਿ ਪੀਐੱਲਆਈ ਸਕੀਮ ਨਾਲ ਟੈਕਸਟਾਈਲ ਵੈਲਿਊ ਚੇਨ ਨੂੰ ਜੋੜਨ ਵਿੱਚ ਸਹਾਇਤਾ ਮਿਲੇਗੀ ਅਤੇ ਦੇਸ਼ ਵਿੱਚ ਐੱਫਡੀਆਈ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ।

 

ਸ਼੍ਰੀ ਸਿੰਘ ਨੇ ਇਸ ਗੱਲ ਉੱਪਰ ਜੋਰ ਦਿੱਤਾ ਕਿ ਇੰਡੀਅਨ ਡੈਮੋਗ੍ਰਾਫਿਕ ਲਾਭ ਭਾਰਤ ਨੂੰ ਚੀਨ ਤੋਂ ਅੱਗੇ ਵਧਣ ਵਿੱਚ ਸਹਾਇਤਾ ਕਰੇਗਾ। ਨਾਲ ਹੀ, ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਇਸ  ਆਯੋਜਨ ਵਿੱਚ ਬਰਾਬਰ ਰੂਪ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਮੰਤਰੀ ਨੇ ਅੱਗੇ ਕਿਹਾ, ‘ਇਨੋਵੇਸ਼ਨ, ਕੋਲੈਬ੍ਰੇਸ਼ਨ ਅਤੇ ਮੇਕ ਇਨ ਇੰਡੀਆ ਦੀ ਭਾਵਨਾ ਦੇ ਨਾਲ ਇਹ ਆਯੋਜਨ ਮਾਣਯੋਗ ਪ੍ਰਧਾਨ ਮੰਤਰੀ ‘5ਐੱਫ-ਫਾਰਮ ਟੂ ਫਾਈਬਰ ਟੂ ਫੈਕਟਰੀ ਟੂ ਫੈਸ਼ਨ ਟੂ ਫੌਰਨ’ ਸੋਚ ਦਾ ਮੂਰਤ ਰੂਪ ਹੈ।

 

ਭਾਰਤ ਟੈਕਸ-2025 ਇੱਕ ਗਲੋਬ ਟੈਕਸਟਾਈਲਜ਼ ਈਵੈਂਟ ਹੈ। ਇਸ ਦਾ ਆਯੋਜਨ ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲਸ (ਈਪੀਸੀ) ਦੇ ਇੱਕ ਕੰਸਟੋਰੀਅਮ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਟੈਕਸਟਾਈਲ ਮੰਤਰਾਲੇ ਦਾ ਸਮਰਥਨ ਪ੍ਰਾਪਤ ਹੈ। 14-17 ਫਰਵਰੀ, 2025 ਤੱਕ ਆਯੋਜਿਤ ਹੋਣ ਵਾਲੇ ਭਾਰਤ ਟੈਕਸ-2025 ਪ੍ਰੋਗਰਾਮ ਨੂੰ ਆਲਮੀ ਪੱਧਰ ਦੇ ਟੈਕਸਟਾਈਲ ਟ੍ਰੇਡ ਫੇਅਰ ਅਤੇ ਨਾਲਜ਼ ਪਲੇਟਫਾਰਮ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ।

 

 

ਇਹ ਆਯੋਜਨ ਦੋ ਅਤਿਆਧੁਨਿਕ ਸਥਾਨਾਂ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਅਤੇ ਗ੍ਰੇਟਰ ਨੋਇਡਾ ਸਥਿਤ ਐਕਸਪੋ ਸੈਂਟਰ ਅਤੇ ਮਾਰਟ ਵਿੱਚ ਇੱਕੋ ਸਮੇਂ ਆਯੋਜਿਤ ਕੀਤਾ ਜਾਏਗਾ। ਇਸ ਦਾ ਮੁੱਖ ਪ੍ਰੋਗਰਾਮ 14-17 ਫਰਵਰੀ 2025 ਤੱਕ ਭਾਰਤ ਮੰਡਪਮ ਵਿੱਚ ਆਯੋਜਿਤ ਕੀਤਾ ਜਾਏਗਾ ਅਤੇ ਇਸ ਵਿੱਚ ਟੈਕਸਟਾਈਲਜ਼ ਵੈਲਿਊ ਚੇਨ ਨੂੰ ਕਵਰ ਕੀਤਾ ਜਾਏਗਾ। ਨਾਲ ਹੀ 12 ਤੋਂ 15 ਫਰਵਰੀ 2025 ਤੱਕ ਗ੍ਰੇਟਰ ਨੋਇਡਾ ਸਥਿਤ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ ਵਿੱਚ ਹੈਂਡੀਕਰਾਫਟਸ, ਗਾਰਮੈਂਟਸ ਮਸ਼ੀਨਰੀ, ਐਥਨਿਕ ਐਪਰਲ (ethnic apparel) ਨਾਲ ਸਬੰਧਿਤ ਪ੍ਰਦਰਸ਼ਨੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

 

 

ਭਾਰਤ ਟੈਕਸ 2025 ਦਾ ਲਕਸ਼ ਸਾਲ 2024 ਦੇ ਐਡੀਸ਼ਨ ਦੀ ਸ਼ਾਨਦਾਰ ਸਫਲਤਾ ਨੂੰ ਹੋਰ ਅੱਗੇ ਵਧਾਉਣਾ ਹੈ। ਰੈਜ਼ੀਲੈਂਟ ਵੈਲਿਊ ਚੇਨਜ਼ ਅਤੇ ਟੈਕਸਟਾਈਲ ਸਸਟੇਨੇਬਿਲਟੀ ਦੀਆਂ ਦੋਹਰੀਆਂ ਵਿਸ਼ਾ ਵਸਤੂਆਂ ਦੇ ਨੇੜੇ-ਤੇੜੇ ਤਿਆਰ ਇਸ ਵਰ੍ਹੇ ਦਾ ਸ਼ੋਅ ਪਹਿਲੇ ਐਡੀਸ਼ਨ ਦੀ ਤੁਲਨਾ ਵਿੱਚ ਹੋਰ ਵੀ ਜ਼ਿਆਦਾ ਜੀਵੰਤ ਅਤੇ ਆਕਰਸ਼ਕ ਹੋਣ ਦਾ ਸੰਕਲਪ ਕਰਦਾ ਹੈ, ਜੋ ਟੌਪ ਪੌਲਿਸੀ ਮੇਕਰਸ, ਗਲੋਬਲ ਸੀਈਓ, ਇੰਟਰਨੈਸ਼ਨਲ ਐਗਜ਼ੀਬਿਟਰਸ ਅਤੇ ਗਲੋਬਲ ਬਾਇਰਸ ਨੂੰ ਆਕਰਸ਼ਿਤ ਕਰੇਗਾ।

 

 

200000 ਵਰਗ ਮੀਟਰ ਵਿੱਚ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ 5000 ਤੋਂ ਵੱਧ ਪ੍ਰਦਰਸ਼ਕ, 110 ਤੋਂ ਵੱਧ ਦੇਸ਼ਾਂ ਦੇ 6000 ਅੰਤਰ ਰਾਸ਼ਟਰੀ ਖਰੀਦਦਾਰ ਅਤੇ 1,20,000 ਤੋਂ ਵੱਧ ਵਿਜੀਟਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਦੇ ਇਲਾਵਾ ਇਸ ਪ੍ਰੋਗਰਾਮ ਵਿੱਚ ਕਰੀਬ 100 ਅੰਤਰਰਾਸ਼ਟਰੀ ਬੁਲਾਰੇ ਵੀ ਹਿੱਸਾ ਲੈਣਗੇ।

 

ਭਾਰਤ ਟੈਕਸ ਐਗਜ਼ੀਬਿਸ਼ਨ ਵਿੱਚ ਐਪਰਲ, ਘਰੇਲੂ ਸਮਾਨ, ਫਰਸ਼ ਕਵਰਿੰਗ, ਫਾਈਬਰ, ਯਾਰਨ, ਧਾਗੇ, ਫੈਬਰਿਕ, ਕਾਰਪੇਟ, ਸਿਲਕ, ਟੈਕਸਟਾਈਲ ਬੇਸਡ ਹੈਂਡੀਕਰਾਫਟਸ ਅਤੇ ਕਈ ਹੋਰ ਵਸਤਾਂ ਪ੍ਰਦਰਸ਼ਿਤ ਹੋਣਗੀਆਂ। ਇਸ ਤੋਂ ਇਲਾਵਾ ਇਸ ਵਿੱਚ ਭਾਰਤ ਦੇ ਫੈਸ਼ਨ ਰਿਟੇਲ ਮਾਰਕਿਟ ਦੇ ਅਵਸਰਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਰਿਟੇਲ ਹਾਈ ਸਟ੍ਰੀਟ ਵੀ ਹੋਵੇਗੀ। ਇਸ ਤੋਂ ਇਲਾਵਾ ਹੈਂਡੀਕਰਾਫਟਸ ਅਤੇ ਐਪਰਲ ਮਸ਼ੀਨਰੀ ‘ਤੇ ਪ੍ਰਦਰਸ਼ਨੀਆਂ, ਐਥਨੀਕ ਵੀਅਰ ਦੇ ਪ੍ਰਦਰਸ਼ਨ ਨੂੰ ਸਹਿਯੋਗੀ ਸਥਾਨ ਗ੍ਰੇਟਰ ਨੋਇਡਾ ਸਥਿਤ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ ਵਿੱਚ ਆਯੋਜਿਤ ਕੀਤਾ ਜਾਏਗਾ। 

 

 

ਇਸ ਟੈਕਸਟਾਇਲ ਮਹੋਤਸਵ ਵਿੱਚ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਆਲਮੀ ਪੱਧਰ ਦਾ ਵਪਾਰ ਮੇਲਾ ਅਤੇ ਐਕਸਪੋ, ਆਲਮੀ ਪੱਧਰ ਦਾ ਟੈਕਸਟਾਈਲ ਕਾਨਫਰੰਸ, ਸੈਮੀਨਾਰ, ਸੀਈਓ ਗੋਲਮੇਜ਼ ਸੰਮੇਲਨ ਅਤੇ ਬੀ2ਬੀ ਅਤੇ ਜੀ2ਜੀ ਮੀਟਿੰਗਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਰਣਨੀਤਕ ਨਿਵੇਸ਼ ਦੇ ਐਲਾਨਾਂ, ਪ੍ਰੋਡਕਟਸ ਦੀ ਲਾਂਚਿੰਗ ਅਤੇ ਗਲੋਬਲ ਟੈਕਸਟਾਈਲ ਇੰਡਸਟ੍ਰੀ ਨੂੰ ਨਵਾਂ ਆਕਾਰ ਦੇਣ ਲਈ ਸਹਿਭਾਗਤਾਵਾਂ ਦੇ ਐਲਾਨ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਵਿੱਚ ਆਉਣ ਵਾਲੇ ਲਾਈਵ ਡੈਮੋਸਟ੍ਰੇਸ਼ਨਜ਼ , ਕਲਚਰਲ ਈਵੈਂਟਸ, ਫੈਸ਼ਨ ਪ੍ਰੈਜੈਂਟੇਸ਼ਨਸ, ਡਿਜਾਇਨਰ ਅਤੇ ਬ੍ਰਾਂਡ ਐਗਜੀਬਿਸ਼ਨਾਂ ਦਾ ਆਨੰਦ ਲੈਣ ਦੇ ਨਾਲ ਸਸਟੇਨੇਬਿਲਟੀ ਵਰਕਸ਼ਾਪਸ ਅਤੇ ਐਕਸਪਰਟ ਵਾਰਤਾਵਾਂ ਵਿੱਚ ਆਪਣੀ ਸ਼ਿਰਕਤ ਦਰਜ ਕਰ ਸਕਦੇ ਹਨ। 

 

ਭਾਰਤ ਟੈਕਸ -2025 ਦੇ ਪੂਰਵਾਲੋਕਨ ਸਮਾਰੋਹ ਵਿੱਚ ਇੰਡਸਟਰੀ ਯੂਨੀਅਨਾਂ, ਟੈਕਸਟਾਈਲ ਸੈਕਟਰ ਦੀਆਂ ਪ੍ਰਮੁੱਖ ਹਸਤੀਆਂ ਅਤੇ ਵੱਖ-ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਪ੍ਰਤਿਸ਼ਠਿਤ ਸਭਾ ਆਯੋਜਿਤ ਹੋਈ। ਭਾਰਤ ਟੈਕਸ-2024 ਐਕਸਪੋ ਬਾਰੇ ਵਧੇਰੇ ਜਾਣਕਾਰੀ www.bharat-tex.com ‘ਤੇ ਉਪਲਬਧ ਹੈ।

**************

ਏਡੀ/ਵੀਐੱਨ/ਏਐੱਮ



(Release ID: 2052706) Visitor Counter : 17


Read this release in: Tamil , Telugu , English , Urdu , Hindi