ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਅਤੇ ਦੱਖਣੀ ਅਫ਼ਰੀਕਾ ਦੀ ਜਲ ਸੈਨਾ ਨੇ ਪਣਡੁੱਬੀ ਬਚਾਅ ਸਹਾਇਤਾ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਲਾਗੂ ਕੀਤੇ ਜਾਣ ਵਾਲੇ ਸਮਝੌਤੇ 'ਤੇ ਸਹਿਮਤੀ ਨਾਲ ਦਸਤਖ਼ਤ ਕੀਤੇ
प्रविष्टि तिथि:
04 SEP 2024 5:00PM by PIB Chandigarh
ਭਾਰਤੀ ਜਲ ਸੈਨਾ ਅਤੇ ਦੱਖਣੀ ਅਫ਼ਰੀਕਾ ਦੀ ਜਲ ਸੈਨਾ ਨੇ ਦੁਵੱਲੇ ਜਲ ਸੈਨਿਕ ਸਹਿਯੋਗ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਵਜੋਂ ਇੱਕ ਲਾਗੂਕਰਨ ਅਰਥਾਤ ਲਾਗੂ ਕੀਤੇ ਜਾਣ ਵਾਲੇ ਸਮਝੌਤੇ (ਆਈਏ) 'ਤੇ ਹਸਤਾਖ਼ਰ ਕੀਤੇ ਹਨ, ਜੋ ਮੁਸੀਬਤ ਜਾਂ ਦੁਰਘਟਨਾ ਦੇ ਸਮੇਂ ਵਿੱਚ ਦੱਖਣੀ ਅਫ਼ਰੀਕਾ ਦੀ ਜਲ ਸੈਨਾ ਦੇ ਪਣਡੁੱਬੀ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਇਸ ਸਮਝੌਤੇ 'ਤੇ ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਅਤੇ ਦੱਖਣੀ ਅਫ਼ਰੀਕਾ ਦੀ ਜਲ ਸੈਨਾ ਦੇ ਮੁਖੀ ਵਾਈਸ ਐਡਮਿਰਲ ਮੋਂਡੇ ਲੋਬੇਸ ਨੇ ਹਸਤਾਖ਼ਰ ਕੀਤੇ। ਲਾਗੂਕਰਨ ਵਾਲਾ ਸਮਝੌਤਾ ਸਮੁੰਦਰੀ ਸੁਰੱਖਿਆ ਅਤੇ ਆਪਸੀ ਸਹਿਯੋਗ ਲਈ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਮਝੌਤੇ ਦੇ ਤਹਿਤ ਭਾਰਤੀ ਜਲ ਸੈਨਾ ਲੋੜ ਪੈਣ 'ਤੇ ਆਪਣੇ ਡੀਪ ਸਬਮਰਜੈਂਸ ਰੈਸਕਿਊ ਵਹੀਕਲ (ਡੀਐੱਸਆਰਵੀ) ਨੂੰ ਤਾਇਨਾਤ ਕਰਕੇ ਸਹਾਇਤਾ ਪ੍ਰਦਾਨ ਕਰੇਗੀ, ਜਿਸ ਨਾਲ ਦੋਵਾਂ ਜਲ ਸੈਨਾਵਾਂ ਵਿਚਕਾਰ ਸਹਿਯੋਗੀ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਭਾਈਵਾਲੀ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਮੁੰਦਰੀ ਸਬੰਧਾਂ ਨੂੰ ਮਜ਼ਬੂਤ ਬਣਾਉਂਦੀ ਹੈ।
GNTG.jpg)
(ਫ਼ਾਈਲ ਫ਼ੋਟੋ)
***
ਵੀਐੱਮ/ਐੱਸਪੀਐੱਸ
(रिलीज़ आईडी: 2052234)
आगंतुक पटल : 100