ਇਸਪਾਤ ਮੰਤਰਾਲਾ
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਨੇ ਸਾਂਝੇ ਪ੍ਰਯਾਸਾਂ ਨਾਲ ਜ਼ੀਰੋ ਡਿਮਰੇਜ (Zero Demurrage) ਦਾ ਲਕਸ਼ ਪ੍ਰਾਪਤ ਕਰਨ ਦੀ ਸਹੁੰ ਚੁੱਕੀ
ਇਹ ਪਹਿਲ ਸੰਗਠਨ ਦੇ ਦੁਆਰਾ ਉਤਪਾਦਕਤਾ ਵਧਾਉਣ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਅਤੇ ਇੱਕ ਉੱਜਵਲ ਭਵਿੱਖ ਸੁਨਿਸ਼ਚਿਤ ਕਰਨ ਦੇ ਸੰਕਲਪ ਨੂੰ ਉਜਾਗਰ ਕਰਦੀ ਹੈ: ਰਾਸ਼ਟਰੀਯ ਇਸਪਾਤ ਨਿਗਮ ਲਿਮਿਡਿਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ
Posted On:
02 SEP 2024 6:25PM by PIB Chandigarh
ਵਿਸ਼ਾਖਾਪਟਨਮ ਸਟੀਲ ਪਲਾਂਟ ਦੀ ਕਾਰਪੋਰੇਟ ਯੂਨਿਟ ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਸੰਚਾਲਨ ਕੁਸ਼ਲਤਾ ਵਧਾਉਣ ਅਤੇ ਖਰਚ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਉਠਾਉਂਦੇ ਹੋਏ ਆਪਣੀ ਅਗਵਾਈ ਵਿੱਚ ਅੱਜ ‘ਜ਼ੀਰੋ ਡਿਮਰੇਜ ਕੈਂਪੇਨ’ ਦੀ ਸਹੁੰ ਦੇ ਨਾਲ ਅੱਗੇ ਆਈ ਹੈ।
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਦੀ ਅਗਵਾਈ ਵਿੱਚ ਜ਼ੀਰੋ ਡਿਮਰੇਜ ਸਹੁੰ ਚੁੱਕ ਪ੍ਰੋਗਰਾਮ ਦਾ ਆਯੋਜਨ ਕਾਰਜਕਾਰੀ ਅਧਿਕਾਰੀ (ਵਰਕਸ) ਕਾਨਫਰੰਸ ਹਾਲ ਵਿੱਚ ਕੀਤਾ ਗਿਆ, ਇਸ ਅਵਸਰ ‘ਤੇ ਡਾਇਰੈਕਟਰ (ਵਣਜ) ਸ਼੍ਰੀ ਜੀ.ਵੀ.ਐੱਨ. ਪ੍ਰਸਾਦ, ਚੀਫ਼ ਜਨਰਲ ਮੈਨੇਜਰ (ਵਰਕਸ)-ਇੰਚਾਰਜ, ਚੀਫ਼ ਜਨਰਲ ਮੈਨੇਜਰ, ਵਿਭਾਗ ਦੇ ਮੁਖੀ, ਸੀਨੀਅਰ ਅਧਿਕਾਰੀ ਅਤੇ ਵੱਖ-ਵੱਖ ਟ੍ਰੇਡ ਯੂਨੀਅਨਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਲਾਗਤ ਵਿੱਚ ਕਮੀ ਲਿਆਉਣ ਅਤੇ ਉਤਪਾਦਨ ਅਤੇ ਕੁਸ਼ਲਤਾ ਵਿੱਚ ਸੁਧਾਰ ਦੇ ਨਾਲ ਨਗਦ ਲਾਭ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਚੁੱਕਿਆ ਹੈ।
ਇਸ ਅਵਸਰ ‘ਤੇ ਹਾਇਰ ਰੇਕ ਰਿਟੈਂਸ਼ਨ ਟਾਈਮ (ਆਰਆਰਟੀ) ਨਾਲ ਜੁੜੀਆਂ ਮਹੱਤਵਪੂਰਨ ਚੁਣੌਤੀਆਂ ਅਤੇ ਵਿੱਤੀ ਪ੍ਰਭਾਵਾਂ ਦੇ ਅਸਰ ਨੂੰ ਸਵੀਕਾਰਦੇ ਹੋਏ ਆਰਆਰਟੀ ਨੂੰ ਘੱਟ ਕਰਨ ਅਤੇ ‘ਜ਼ੀਰੋ ਡੈਮੋਰੇਜ਼’ ਟੀਚਾ ਪ੍ਰਾਪਤ ਕਰਨ ਲਈ ਸਾਰੇ ਪ੍ਰਤੀਯੋਗੀਆਂ ਦੀ ਪ੍ਰਤੀਬੱਧਤਾ ਨੂੰ ਪੱਧਰਾ ਕਰਨ ਦੇ ਉਦੇਸ਼ ਨਾਲ ਸਹੁੰ ਚੁਕਾਈ ਗਈ। ਇਹ ਪਹਿਲ ਉਤਪਾਦਕਤਾ ਵਧਾਉਣ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਅਤੇ ਆਰਆਈਐੱਨਐੱਲ-ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਉੱਜਵਲ ਭਵਿੱਖ ਨੂੰ ਸੁਨਿਸ਼ਚਿਤ ਕਰਨ ਦੇ ਸੰਗਠਨ ਦੇ ਸੰਕਲਪ ਨੂੰ ਦਰਸਾਉਂਦੀ ਹੈ।
ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਜ਼ੀਰੋ ਡੈਮੋਰੇਜ਼ ਕੈਂਪੇਨ ਦੇ ਮਹੱਤਵਪੂਰਨ ਪਹਿਲੂਆਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜ਼ੀਰੋ ਡਿਮਰੇਜ ਦੇ ਵਿੱਤੀ ਪ੍ਰਭਾਵ ਬਹੁਤ ਵੱਡੇ ਹਨ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਮੁੱਦੇ ਨੂੰ ਅਤਿਅੰਤ ਗੰਭੀਰਤਾ ਨਾਲ ਲਈਏ। ਇਸ ਸਬੰਧ ਵਿੱਚ ਅੱਜ ਸਹੁੰ ਚੁੱਕ ਕੇ ਅਸੀਂ ਨਾ ਕੇਵਲ ਇੱਕ ਮਹੱਤਵਪੂਰਨ ਟੀਚੇ ਦੇ ਪ੍ਰਤੀ ਵਚਨਬੱਧ ਹੋ ਰਹੇ ਹਾਂ, ਬਲਕਿ ਆਪਣੇ ਸੰਗਠਨ ਦੇ ਅੰਦਰ ਜਵਾਬਦੇਹੀ, ਵਿਸ਼ਵਾਸ ਅਤੇ ਸਹਿਯੋਗ ਦੇ ਸੱਭਿਆਚਾਰ ਨੂੰ ਵੀ ਹੁਲਾਰਾ ਦੇ ਰਹੇ ਹਾਂ।
ਸ਼੍ਰੀ ਅਤੁਲ ਭੱਟ ਨੇ ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਦੇ ਕਰਮਚਾਰੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਆਰਆਈਐੱਨਐੱਲ ਦੇ ਲਈ ਨਗਦ ਲਾਭ ਪ੍ਰਾਪਤ ਕਰਨ ਲਈ ਫਿਕਸਡ ਕੌਸਟ ਨੂੰ ਘੱਟ ਕਰਨ, ਪਰਿਵਰਤਨਸ਼ੀਲ ਲਾਗਤਾਂ ਵਿੱਚ ਕਮੀ ਲਿਆਉਣ ਅਤੇ ਉਤਪਾਦਕਤਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਠੋਸ ਅਤੇ ਸਮਰਪਿਤ ਹੋ ਕੇ ਪ੍ਰਯਾਸ ਕਰਨ।
ਸ਼੍ਰੀ ਅਤੁਲ ਭੱਟ ਨੇ ਕਿਹਾ ਕਿ ਆਰਆਈਐੱਨਐੱਲ ਸੰਗਠਨ ਦੁਆਰਾ ਜ਼ੀਰੋ ਡਿਮਰੇਜ ਕੈਂਪੇਨ ਅਸਲ ਵਿੱਚ ਮੁਨਾਫੇ ਵੱਲ ਵਧਣ ਦੇ ਪ੍ਰਯਾਸਾਂ ਵਿੱਚ ਆਰਆਈਐੱਨਐੱਲ ਪ੍ਰਬੰਧਨ ਦੁਆਰਾ ਉਠਾਇਆ ਗਿਆ ਪਹਿਲਾ ਕਦਮ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਅਤੇ ਟ੍ਰੇਡ ਯੂਨੀਅਨ ਪ੍ਰਤੀਨਿਧੀਆਂ ਨੂੰ ਆਰਆਈਐੱਨਐੱਲ ਦੀ ਮੌਜੂਦਾ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਰਆਈਐੱਨਐੱਲ ਦੇ ਲਈ ਇੱਕ ਟਰਨਅਰਾਉਂਡ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਉਤਪਾਦਕਤਾ ਨੂੰ ਵਧਾਉਣ ਦੇ ਉਦੇਸ਼ ਨਾਲ 2 ਬਲਾਸਟ ਫਰਨੈਂਸ ਨਾਲ ਉਤਪਾਦਨ ਨੂੰ ਵੱਧ ਕੀਤਾ ਜਾਵੇਗਾ।
ਸ਼੍ਰੀ ਅਤੁਲ ਭੱਟ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਇਹ ਵੀ ਕਿਹਾ ਕਿ ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਕੋਲ ਸਰਵੋਤਮ ਮਾਨਵ ਸੰਸਾਧਨ ਅਤੇ ਪ੍ਰਤੀਬੱਧ ਕਾਰਜਬਲ ਹੈ। ਮੈਨੂੰ ਉਮੀਦ ਹੈ ਕਿ ਸਾਰਿਆਂ ਦੇ ਸਮੂਹਿਕ ਪ੍ਰਯਾਸਾਂ ਨਾਲ ਆਰਆਈਐੱਨਐੱਲ ਜਲਦੀ ਹੀ ਵਧੇਰੇ ਨਗਦ ਲਾਭ ਦੀ ਤਰਫ ਅਗ੍ਰਸਰ ਹੋਵੇਗਾ।
*****
ਐੱਮਜੀ/ਐੱਸਕੇ
(Release ID: 2051405)
Visitor Counter : 31