ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਟੀਮ ਇੰਡੀਆ ਫਰਾਂਸ ਵਿੱਚ ਵਿਸ਼ਵ ਕੌਸ਼ਲ ਪ੍ਰਤੀਯੋਗਿਤਾ 2024 ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਤਿਆਰ
ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ, ਵਿਸ਼ਵ ਕੌਸ਼ਲ ਪ੍ਰਤੀਯੋਗਿਤਾ 2024 ਵਿੱਚ ਭਾਰਤ ਦੀ ਭਾਗੀਦਾਰੀ ਵਿਸ਼ਵ ਪੱਧਰੀ ਪ੍ਰਤਿਭਾਵਾਂ ਦੇ ਪੋਸ਼ਣ ਲਈ ਸਾਡੇ ਦੇਸ਼ ਦੀ ਪ੍ਰਤੀਬੱਧਤਾ ਦਾ ਇੱਕ ਪ੍ਰਮਾਣ ਹੈ
ਸ਼੍ਰੀ ਤਿਵਾਰੀ ਨੇ ਰੇਖਾਂਕਿਤ ਕੀਤਾ, ਇਹ ਯਾਤਰਾ ਨਾ ਕੇਵਲ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਪ੍ਰਦਰਸ਼ਿਤ ਕਰਦੀ ਹੈ, ਬਲਕਿ ਅੰਤਰਰਾਸ਼ਟਰੀ ਕੌਸ਼ਲ ਈਕੋਸਿਸਮਟ ਵਿੱਚ ਭਾਰਤ ਦੇ ਵਧਦੇ ਕਦ ਨੂੰ ਵੀ ਦਰਸਾਉਂਦੀ ਹੈ
ਭਾਰਤ ਕੌਸ਼ਲ ਪ੍ਰਤੀਯੋਗਿਤਾ 2024 ਦੇ ਜੇਤੂ 1 ਸਤੰਬਰ ਨੂੰ ਨਵੀਂ ਦਿੱਲੀ ਪੁੱਜਣਗੇ ਅਤੇ ਫਰਾਂਸ ਦੇ ਲਿਓਨ (Lyon) ਵਿੱਚ ਵਿਸ਼ਵ ਕੌਸ਼ਲ ਪ੍ਰਤੀਯੋਗਿਤਾ 2024 ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਟ੍ਰੇਨਿੰਗ ਦਾ ਅੰਤਿਮ ਪੜਾਅ ਪੂਰਾ ਕਰਨਗੇ
Posted On:
31 AUG 2024 7:05PM by PIB Chandigarh
ਭਾਰਤ ਫਰਾਂਸ ਦੇ ਲਿਓਨ ਵਿੱਚ ਵਿਸ਼ਵ ਕੌਸ਼ਲ ਪ੍ਰਤੀਯੋਗਿਤਾ 2024 ਵਿੱਚ ਆਪਣੀ ਯੁਵਾ ਪ੍ਰਤਿਭਾ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪ੍ਰਤੀਯੋਗਿਤਾ ਵਿੱਚ 60 ਪ੍ਰਤੀਭਾਗੀ 61 ਕੌਸ਼ਲ ਪ੍ਰਤੀਯੋਗਿਤਾਵਾਂ ਵਿੱਚ ਮੁਕਾਬਲੇ ਕਰਨਗੇ, ਜਿਸ ਵਿੱਚ 70 ਦੇਸ਼ਾਂ ਦੇ ਮੁਕਾਬਲੇ ਹੋਣਗੇ। ਵਿਸ਼ਵ ਕੌਸ਼ਲ ਪ੍ਰਤੀਯੋਗਿਤਾ ਇੱਕ ਬਾਇਐਨੂਅਲ (biannual) ਦਾ ਕੌਸ਼ਲ ਆਯੋਜਨ ਹੈ, ਜਿਸ ਨੂੰ ਆਮ ਤੌਰ ‘ਤੇ ਅੰਤਰਰਾਸ਼ਟਰੀ ਆਯੋਜਨਾਂ ਦੀ ਓਲੰਪਿਕ ਗੇਮਸ ਮੰਨਿਆ ਜਾਂਦਾ ਹੈ।
52 ਤੋਂ ਵੱਧ ਵਿਸ਼ਵ ਕੌਸ਼ਲ ਮਾਹਰ, 100 ਤੋਂ ਵੱਧ ਉਦਯੋਗ ਅਤੇ ਅਕਾਦਮਿਕ ਸਾਂਝੇਦਾਰਾਂ ਦੇ ਸਹਿਯੋਗ ਨਾਲ, ਭਾਰਤੀ ਦਲ ਨੂੰ ਟ੍ਰੇਨਿੰਗ ਦੇਣ ਅਤੇ ਤਿਆਰ ਕਰਨ ਵਿੱਚ ਸ਼ਾਮਲ ਹੋਏ ਹਨ, ਜੋ ਵਿਸ਼ਵ ਕੌਸ਼ਲ ਪ੍ਰਤੀਯੋਗਿਤਾ ਲਿਓਨ ਵਿੱਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਸਭ ਤੋਂ ਵੱਡੇ ਸਮੂਹ ਵਿੱਚੋਂ ਇੱਕ ਹੈ।
ਇਹ ਪ੍ਰਤੀਯੋਗਿਤਾ ਨਿਰਮਾਣ, ਮੈਨੂਫੈਕਚਰਿੰਗ, ਇਨਫਰਮੇਸ਼ਨ ਟੈਕਨੋਲੋਜੀ ਅਤੇ ਕ੍ਰਿਏਟਿਵ ਆਰਟਸ ਸਹਿਤ ਵਿਭਿੰਨ ਖੇਤਰਾਂ ਦੇ ਕੌਸ਼ਲ ਵਿੱਚ ਉਤਕ੍ਰਿਸ਼ਟਤਾ ਪ੍ਰਦਰਸ਼ਿਤ ਕਰਦੀ ਹੈ। ਪ੍ਰਤੀਯੋਗੀ, ਆਮ ਤੌਰ ‘ਤੇ 23 ਵਰ੍ਹਿਆਂ ਤੋਂ ਘੱਟ ਉਮਰ ਦੀ, ਸਖਤ ਜਾਂਚ ਵਿੱਚ ਸ਼ਾਮਲ ਹੁੰਦੇ ਹਨ ਅਤੇ ਅਜਿਹੇ ਕਾਰਜਾਂ ਨੂੰ ਪੂਰਾ ਕਰਦੇ ਹਨ ਜੋ ਸਮਕਾਲੀ ਉਦਯੋਗ ਮਾਪਦੰਡਾਂ ਨੂੰ ਪ੍ਰਤੀਬਿੰਬਿਤ ਕਰਦੇ ਹਨ। ਪਹਿਲੀ ਵਾਰ, ਅੰਤਰਰਾਸ਼ਟਰੀ ਟ੍ਰੇਨਰਸ ਨੂੰ ਦੇਸ਼ ਵਿੱਚ ਸੱਦਾ ਦਿੱਤਾ ਗਿਆ ਅਤੇ ਪ੍ਰਤੀਯੋਗਿਆਂ ਨੂੰ ਅੰਤਰਰਾਸ਼ਟਰੀ ਪ੍ਰਦਰਸ਼ਨ ਅਤੇ ਸਖ਼ਤ ਟ੍ਰੇਨਿੰਗ ਲਈ ਸਵਿਟਜ਼ਰਲੈਂਡ ਦੇ ਨਾਲ ਦੱਖਣ ਕੋਰੀਆ, ਜਪਾਨ, ਔਸਟ੍ਰੀਯਾ, ਥਾਈਲੈਂਡ ਅਤੇ ਦੁਬਈ ਜਿਹੇ ਦੇਸ਼ਾਂ ਵਿੱਚ ਵੀ ਭੇਜਿਆ ਗਿਆ।
ਵਿਸ਼ਵ ਕੌਸ਼ਲ ਪ੍ਰਤੀਯੋਗਿਤਾ ਲਿਓਨ 2024 ਵਿੱਚ ਭਾਰਤ ਦੀ ਭਾਗੀਦਾਰੀ ‘ਤੇ ਟਿੱਪਣੀ ਕਰਦੇ ਹੋਏ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਸਕੱਤਰ, ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਕਿਹਾ, ‘ਵਿਸ਼ਵ ਕੌਸ਼ਲ ਪ੍ਰਤੀਯੋਗਿਤਾ 2024 ਵਿੱਚ ਭਾਰਤ ਦੀ ਭਾਗੀਦਾਰੀ ਵਿਸ਼ਵ ਪੱਧਰੀ ਪ੍ਰਤਿਭਾਵਾਂ ਦੇ ਪੋਸ਼ਣ ਲਈ ਸਾਡੇ ਦੇਸ਼ ਦੀ ਪ੍ਰਤੀਬੱਧਤਾ ਦਾ ਇੱਕ ਪ੍ਰਮਾਣ ਹੈ। ਸਾਡੇ ਯੁਵਾ ਪ੍ਰਤੀਯੋਗੀ, ਵਿਸ਼ਵ ਕੌਸ਼ਲ ਮਾਹਿਰਾਂ ਦੁਆਰਾ ਸਖ਼ਤ ਟ੍ਰੇਨਿੰਗ ਅਤੇ ਉਦਯੋਗ ਅਤੇ ਅਕਾਦਮਿਕ ਭਾਗੀਦਾਰੀਆਂ ਦੁਆਰਾ ਸਮਰਥਿਤ, ਗਲੋਬਲ ਪਲੈਟਫਾਰਮ 'ਤੇ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਲਈ ਚੰਗੀ ਤਰ੍ਹਾਂ ਨਾਲ ਤਿਆਰ ਹਨ। ਇਹ ਯਾਤਰਾ ਨਾ ਕੇਵਲ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦੀ ਹੈ, ਬਲਕਿ ਅੰਤਰਰਾਸ਼ਟਰੀ ਕੌਸ਼ਲ ਈਕੋਸਿਸਟਮ ਵਿੱਚ ਭਾਰਤ ਦੇ ਵਧਦੇ ਕਦ ਨੂੰ ਵੀ ਪ੍ਰਦਰਸ਼ਿਤ ਕਰਦੀ ਹੈ। ਉਹ ਲਿਓਨ ਵਿੱਚ ਇਸ ਪ੍ਰਤੀਸ਼ਠਿਤ ਮੰਚ ‘ਤੇ ਕਦਮ ਰੱਖ ਰਹੇ ਹਨ, ਅਸੀਂ ਬਹੁਤ ਮਾਣ ਅਤੇ ਆਤਮਵਿਸ਼ਵਾਸ ਨਾਲ ਉਨ੍ਵਾਂ ਦੇ ਪਿੱਛੇ ਖੜ੍ਹੇ ਹਾਂ, ਇਹ ਜਾਣਦੇ ਹੋਏ ਕਿ ਉਹ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣਗੇ।”
ਭਾਰਤੀ ਦਲ 1 ਸਤੰਬਰ ਨੂੰ ਦਿੱਲੀ ਪਹੁੰਚੇਗਾ ਅਤੇ ਅੰਤਿਮ ਪੜਾਅ ਦੀ ਟ੍ਰੇਨਿੰਗ ਲਵੇਗਾ। ਟ੍ਰੇਨਿੰਗ ਵਿੱਚ ਯੋਗ ਸੈਸ਼ਨ, ਮਾਨਸਿਕ ਸ਼ਕਤੀ ਵਿੱਚ ਸੁਧਾਰ ਲਈ ਮਨੋਵਿਗਿਆਨਿਕ ਟੈਸਟ, ਪੋਸ਼ਣ ਸਬੰਧੀ ਮਸ਼ਵਰਾ ਅਤੇ ਮਾਰਗਦਰਸ਼ਨ ਸ਼ਾਮਲ ਹਨ।
ਪ੍ਰਤੀਯੋਗਿਤਾ ਦੇ ਰਾਸ਼ਟਰੀ ਸੰਸਕਰਣ ਵਿੱਚ 900 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਆਯੋਜਿਤ, ਭਾਰਤ ਕੌਸ਼ਲ ਰਾਸ਼ਟਰੀ ਪ੍ਰਤੀਯੋਗਿਤਾ ਦੇ ਸਮਾਪਨ ‘ਤੇ, ਇਸ ਮੰਚ ਨੇ ਪਰੰਪਰਾਗਤ ਸ਼ਿਲਪ ਤੋਂ ਲੈ ਕੇ ਆਧੁਨਿਕ ਟੈਕਨੋਲੋਜੀਆਂ ਤੱਕ ਕੌਸ਼ਲ ਦਾ ਪ੍ਰਦਰਸ਼ਨ ਕੀਤਾ।
ਇਹ ਭਾਗੀਦਾਰ 6 ਸਤੰਬਰ ਨੂੰ ਲਿਓਨ ਦੇ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਲਈ ਕੌਸ਼ਲ ਭਵਨ (Kaushal Bhawan) ਵਿੱਚ 3 ਸਤੰਬਰ ਨੂੰ ਵਿਦਾਈ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੀ ਰਸਮੀ ਪਹਿਰਾਵੇ ਦਾ ਉਦਘਾਟਨ ਕੀਤਾ ਜਾਵੇਗਾ। ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ, ਸ਼੍ਰੀ ਜਯੰਤ ਚੌਧਰੀ ਇਨ੍ਹਾਂ ਜੇਤੂਆਂ ਨੂੰ ਫਰਾਂਸ ਵਿੱਚ ਵਿਸ਼ਵ ਕੌਸ਼ਲ ਪ੍ਰਤੀਯੋਗਿਤਾ 2024 ਲਈ ਰਵਾਨਾ ਕਰਨਗੇ।
2022 ਸੰਸਕਰਣ ਵਿੱਚ, ਭਾਰਤ ਨੇ 56 ਤੋਂ ਵੱਧ ਪ੍ਰਤੀਯੋਗੀਆਂ ਨਾਲ ਇਸ ਆਯੋਜਨ ਵਿੱਚ ਸਭ ਤੋਂ ਵੱਧ ਸੰਖਿਆ ਵਿੱਚ ਭਾਗੀਦਾਰੀ ਕੀਤੀ ਸੀ, ਜਿਨ੍ਹਾਂ ਵਿੱਚੋਂ 11 ਮਹਿਲਾਵਾਂ ਸਨ ਅਤੇ 12 ਪ੍ਰਤੀਯੋਗੀ ਆਈਟੀਆਈ ਤੋਂ ਕੁਆਲੀਫਾਈ ਹੋਏ ਸਨ। ਇਸ ਦੇ ਨਾਲ ਹੀ, ਭਾਰਤ ਇਸ ਆਯੋਜਨ ਵਿੱਚ 11ਵੇਂ ਸਥਾਨ ‘ਤੇ ਰਿਹਾ। ਰਾਸ਼ਟਰ ਨੂੰ ਦੋ ਸਿਲਵਰ ਮੈਡਲ ਅਤੇ ਤਿੰਨ ਕਾਂਸੇ ਦੇ ਮੈਡਲਾਂ ਨਾਲ 13 ਉਤਕ੍ਰਿਸ਼ਟਤਾ ਮੈਡਲ ਪ੍ਰਾਪਤ ਹੋਏ। ਦੇਸ਼ ਨੇ ਵਰ੍ਹੇ 2007 ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਪ੍ਰਤੀਯੋਗਿਤਾ ਵਿੱਚ ਲਗਾਤਾਰ ਪ੍ਰਗਤੀ ਦੇਖੀ ਹੈ। ਸਾਲ 2017 ਵਿੱਚ, ਭਾਰਤ ਨੇ 19 ਮੈਡਲ ਜਿੱਤੇ ਅਤੇ 2019 ਵਿੱਚ ਇਸ ਸਫ਼ਲਤਾ ਦੇ ਨਾਲ 14ਵੇਂ ਸਥਾਨ ‘ਤੇ ਰਿਹਾ।
ਇਸ ਆਲਮੀ ਕੌਸ਼ਲ ਪ੍ਰੋਗਰਾਮ ਲਈ ਪ੍ਰਤੀਯੋਗੀਆਂ ਦੀ ਚੋਣ ਮਈ 2024 ਵਿੱਚ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ਆਯੋਜਿਤ ਭਾਰਤ ਕੌਸ਼ਲ ਰਾਸ਼ਟਰੀ ਪ੍ਰਤੀਯੋਗਿਤਾ 2024 ਦੌਰਾਨ ਕੀਤਾ ਗਿਆ ਸੀ। ਖੇਤਰੀ ਪ੍ਰਤੀਯੋਗਿਤਾ ਵਿੱਚ 2.5 ਲੱਖ ਤੋਂ ਵੱਧ ਪ੍ਰਤੀਯੋਗੀਆਂ ਦੇ ਰਜਿਸਟ੍ਰੇਸ਼ਨ ਹੋਏ, ਜਿਨ੍ਹਾਂ ਦੀ ਪਹਿਲੇ ਦੌਰ ਵਿੱਚ ਐੱਸਆਈਡੀਐੱਚ ਦੇ ਜ਼ਰੀਏ ਡਿਜੀਟਲ ਰੂਪ ਵਿੱਚ ਪ੍ਰੀ-ਸਕ੍ਰੀਨਿੰਗ ਕੀਤੀ ਗਈ ਸੀ। ਭਾਗੀਦਾਰੀ ਵਧਾਉਣ ਲਈ ਫਿਜ਼ੀਕਲੀ ਅਤੇ ਔਨਲਾਈਨ ਦੋਵੇਂ ਤਰੀਕਿਆਂ ਨਾਲ 200 ਤੋਂ ਵੱਧ ਵਰਕਸ਼ਾਪਸ ਆਯੋਜਿਤ ਕੀਤੀਆਂ ਗਈਆਂ।
ਭਾਰਤ ਕੌਸ਼ਲ ਰਾਸ਼ਟਰੀ ਪ੍ਰਤੀਯੋਗਿਤਾ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਤਹਿਤ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (NSDC) ਦੀ ਇੱਕ ਪਹਿਲ ਹੈ। ਇਹ ਕੌਸ਼ਲ ਪ੍ਰਤੀਯੋਗਿਤਾਵਾਂ ਦੇ ਲਈ ਇੱਕ ਰਾਸ਼ਟਰੀ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਦਾ ਉਦੇਸ਼ ਵਿਭਿੰਨ ਵੋਕੇਸ਼ਨਲ ਖੇਤਰਾਂ ਵਿੱਚ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਦਾ ਪੋਸ਼ਣ ਕਰਨਾ ਹੈ।
************
ਐੱਸਬੀ
(Release ID: 2050920)
Visitor Counter : 34