ਬਿਜਲੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਐੱਨਐੱਚਪੀਸੀ ਅਤੇ ਐੱਸਜੇਵੀਐੱਨਐੱਲ ਦੇ ਸੀਐੱਮਡੀ ਨੂੰ ‘ਨਵਰਤਨ’ ਦਾ ਦਰਜਾ ਮਿਲਣ ‘ਤੇ ਵਧਾਈਆਂ ਦਿੱਤੀਆਂ


ਐੱਨਐੱਚਪੀਸੀ ਅਤੇ ਐੱਸਜੇਵੀਐੱਨਐੱਲ ਨੂੰ ‘ਨਵਰਤਨ’ ਦਾ ਦਰਜਾ ਦਿੱਤਾ ਗਿਆ

Posted On: 01 SEP 2024 3:39PM by PIB Chandigarh

ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਅੱਜ ਐੱਨਐੱਚਪੀਸੀ ਅਤੇ ਐੱਸਜੀਵੀਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਭਾਰਤ ਸਰਕਾਰ ਵੱਲੋਂ ‘ਨਵਰਤਨ’ ਦਾ ਦਰਜਾ ਦਿੱਤੇ ਜਾਣ ਦੀ ਪ੍ਰਤਿਸ਼ਠਿਤ ਉਪਲਬਧੀ ‘ਤੇ ਵਧਾਈ ਦਿੱਤੀ।

ਡਿਪਾਰਟਮੈਂਟ ਆਵ੍ ਪਬਲਿਕ ਐਂਟਰਪ੍ਰਾਈਜ਼ (ਵਿੱਤ ਮੰਤਰਾਲੇ) ਦੁਆਰਾ 30.08.2024 ਨੂੰ ਜਾਰੀ ਆਦੇਸ਼ ਦੇ ਅਨੁਸਾਰ ਇਹ ਸਨਮਾਨ ਹਾਇਡ੍ਰੋ ਪਾਵਰ ਸੈਕਟਰ ਦੇ ਇਨ੍ਹਾਂ ਮੌਹਰੀ ਕੇਂਦਰੀ ਜਨਤਕ ਖੇਤਰ ਉਪਕ੍ਰਮਾਂ (ਸੀਪੀਐੱਸਯੂ) ਨੂੰ ਵਧੇਰੇ ਸੰਚਾਲਨ ਅਤੇ ਵਿੱਤੀ ਖੁਦਮੁਖਤਿਆਰੀ ਪ੍ਰਦਾਨ ਕਰਦਾ ਹੈ।

ਸ਼੍ਰੀ ਮਨੋਹਰ ਲਾਲ ਖੱਟਰ ਨੇ ਇਸ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਦੋਨਾਂ ਸੀਪੀਐੱਸਯੂ ਲਈ ਇੱਕ ਇਤਿਹਾਸਿਕ ਉਪਲਬਧੀ ਦੱਸਿਆ। ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵਧੇਰੇ ਉਪਲਬਧੀਆਂ ਪ੍ਰਾਪਤ ਕਰਨ ਦੀ ਅਭਿਲਾਸ਼ਾ ਰੱਖਣ ਲਈ ਪ੍ਰੋਤਸਾਹਿਤ ਕੀਤਾ। ਕੇਂਦਰੀ ਮੰਤਰੀ ਨੇ ਕਿਹਾ, “ਇਹ ਦੇਸ਼ ਲਈ ਇੱਕ ਮਹੱਤਵਪੂਰਨ ਪਲ ਹੈ, ਕਿਉਂਕਿ ਐੱਨਐੱਚਪੀਸੀ ਅਤੇ ਐੱਸਜੇਵੀਐੱਨਐੱਲ ਜਿਹੀਆਂ ਹਾਇਡ੍ਰੋ ਪਾਵਰ ਕੰਪਨੀਆਂ ਹਾਇਡ੍ਰੋ ਪਾਵਰ ਸਮਰੱਥਾ ਦਾ ਉਪਯੋਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ, ਜਿਸ ਨਾਲ ਗ੍ਰੀਨਹਾਊਸ ਗੈਸਾਂ ਅਤੇ ਹੋਰ ਪ੍ਰਦੂਸ਼ਕਾਂ ਨੂੰ ਸੀਮਿਤ ਕਰਕੇ ਦੇਸ਼ ਨੂੰ ਬਿਜਲੀ ਦੇ ਖੇਤਰ ਵਿੱਚ ਮਜ਼ਬੂਤ ਕਰ ਰਹੀਆਂ ਹਨ।

ਨਵਰਤਨ ਦਾ ਦਰਜਾ ਮਿਲਣ ਨਾਲ ਐੱਨਐੱਚਪੀਸੀ ਅਤੇ ਐੱਸਜੇਵੀਐੱਨਐੱਲ ਨੂੰ ਤੇਜ਼ੀ ਨਾਲ ਫ਼ੈਸਲੇ ਲੈਣ, ਕੁਸ਼ਲਤਾ ਵਧਾਉਣ ਅਤੇ ਅਧਿਕ ਸਸ਼ਕਤੀਕਰਣ ਦਾ ਅਧਿਕਾਰ ਮਿਲੇਗਾ। ਇਹ ਦਰਜਾ ਪ੍ਰਮੁੱਖ ਪੂੰਜੀਗਤ ਖਰਚਾ (ਕੇਪੈਕਸ) ਫ਼ੈਸਲਿਆਂ ਅਤੇ ਨਿਵੇਸ਼ ਯੋਜਨਾਵਾਂ ਦਾ ਸਮਰਥਨ ਕਰਦੀ ਹੈ, ਵਿਕਾਸ ਨੂੰ ਹੁਲਾਰਾ ਦਿੰਦੀ ਹੈ, ਬਜ਼ਾਰ ਪਹੁੰਚ ਦਾ ਵਿਸਤਾਰ ਕਰਦੀ ਹੈ ਅਤੇ ਦੀਰਘਕਾਲੀ ਲਾਭ ਪ੍ਰਾਪਤ ਕਰਦੀ ਹੈ।

ਇਨ੍ਹਾਂ ਨਵੀਆਂ ਦਿੱਤੀਆਂ ਸ਼ਕਤੀਆਂ ਦੇ ਨਾਲ ਐੱਨਐੱਚਪੀਸੀ ਅਤੇ ਐੱਸਜੇਵੀਐੱਨਐੱਲ ਨੂੰ ਵਿਦੇਸ਼ਾਂ ਵਿੱਚ ਸੰਯੁਕਤ ਉੱਦਮ ਸਥਾਪਿਤ ਕਰਨ, ਨਵੇਂ ਬਜ਼ਾਰਾਂ ਤੱਕ ਪਹੁੰਚ ਵਧਾਉਣ ਅਤੇ ਸਥਾਨਕ ਮੁਹਾਰਤ ਦਾ ਲਾਭ ਉਠਾਉਣ ਦੀ ਖੁਦਮੁਖਤਿਆਰੀ ਹੋਵੇਗੀ। ਇਸ ਦੇ ਇਲਾਵਾ ਇਹ ਤਕਨੀਕੀ ਗਠਬੰਧਨਾਂ ਦੇ ਮਾਧਿਅਮ ਨਾਲ ਇਨੋਵੇਸ਼ਨ ਨੂੰ ਉਤਸ਼ਾਹਿਤ ਕਰੇਗਾ, ਬਜ਼ਾਰ ਸਥਿਤੀ ਨੂੰ ਮਜ਼ਬੂਤ ਕਰੇਗਾ ਅਤੇ ਵਿਲੀਨਤਾ ਅਤੇ ਪ੍ਰਾਪਤੀ ਨੂੰ ਸੁਗਮ ਬਣਾਏਗਾ, ਜਿਸ ਨਾਲ ਬਜ਼ਾਰ ਹਿੱਸੇਦਾਰੀ ਵਿੱਚ ਵਾਧੇ ਦੇ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ।

ਵਰਤਮਾਨ ਵਿੱਚ ਐੱਨਐੱਚਪੀਸੀ ਅਤੇ ਐੱਸਜੇਵੀਐੱਨਐੱਲ ਦੀ ਕੁੱਲ ਸਥਾਪਿਤ ਸਮਰੱਥਾ ਕ੍ਰਮਵਾਰ 7144 ਮੈਗਾਵਾਟ ਅਤੇ 2467 ਮੈਗਾਵਾਟ ਹੈ। ਇਹ ਕੰਪਨੀਆਂ ਵਰਤਮਾਨ ਵਿੱਚ ਐੱਨਐੱਚਪੀਸੀ ਦੁਆਰਾ 10,443 ਮੈਗਾਵਾਟ ਅਤੇ ਐੱਸਜੇਵੀਐੱਨਐੱਲ ਦੁਆਰਾ 4836 ਮੈਗਾਵਾਟ ਦੇ ਪ੍ਰੋਜੈਕਟਾਂ ਦਾ ਨਿਰਮਾਣ ਕਰ ਰਹੀਆਂ ਹਨ।

****

ਸੁਸ਼ੀਲ ਕੁਮਾਰ


(Release ID: 2050828) Visitor Counter : 35


Read this release in: English , Urdu , Hindi , Tamil