ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੇ ਸਕੱਤਰ ਨੇ ਦਿੱਲੀ ਸਥਿਤ ਵਿਦੇਸ਼ੀ ਮੀਡੀਆ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ
Posted On:
30 AUG 2024 7:56PM by PIB Chandigarh
ਇਸ ਗੱਲਬਾਤ ਦਾ ਫੋਕਸ ਵਿਕਸਿਤ ਭਾਰਤ: ਵਿਜ਼ਨ 2047 ਦੇ ਅਨੁਰੂਪ ਮੰਤਰਾਲੇ ਦੀਆਂ ਕਈ ਪਹਿਲਾਂ ‘ਤੇ ਰਿਹਾ, ਜਿਸ ਵਿੱਚ ਡਿਜੀਟਲ ਟ੍ਰਾਂਸਫੋਰਮੇਸ਼ਨ, ਗ੍ਰੀਨ ਮੋਬੀਲਿਟੀ, ਸਮਾਵੇਸ਼ੀ ਵਾਧਾ ਅਤੇ ਟਿਕਾਊ ਵਿਕਾਸ ਦੇ ਮਾਧਿਅਮ ਰਾਹੀਂ ਵਿਸ਼ਵ ਪੱਧਰੀ ਰੋਡ ਨੈੱਟਵਰਕ ਦੀ ਪਰਿਕਲਪਨਾ ਕੀਤੀ ਗਈ ਹੈ
ਭਾਰਤ ਸਰਕਾਰ ਦੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਅਨੁਰਾਗ ਜੈਨ ਨੇ ਅੱਜ ਨਵੀਂ ਦਿੱਲੀ ਸਥਿਤ ਵਿਦੇਸ਼ੀ ਮੀਡੀਆ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਸਕੱਤਰ ਨੇ ਪਿਛਲੇ ਦਹਾਕੇ ਵਿੱਚ ਭਾਰਤ ਦੇ ਹਾਈਵੇਅਜ਼ ਸੈਕਟਰ ਅਤੇ ਟ੍ਰਾਂਸਪੋਰਟੇਸ਼ਨ ਸੈਕਟਰ ਵਿੱਚ ਹੋਏ ਪ੍ਰਮੁੱਖ ਵਿਕਾਸ ਨੂੰ ਰੇਖਾਂਕਿਤ ਕੀਤਾ। ਇਨ੍ਹਾਂ ਵਿੱਚ ਨੈਸ਼ਨਲ ਹਾਈਵੇਅਜ਼ ਨੈੱਟਵਰਕ ਦਾ ਮਹੱਤਵਪੂਰਨ ਵਿਸਤਾਰ, ਅਤਿਆਧੁਨਿਕ ਟੈਕਨੋਲੋਜੀਆਂ ਦੀ ਵਰਤੋਂ ਅਤੇ ਟਿਕਾਊ ਅਭਿਆਸਾਂ ਨੂੰ ਪ੍ਰੋਤਸਾਹਨ ਦੇਣਾ ਸ਼ਾਮਲ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਭਵਿੱਖ ਦੇ ਲਈ ਮਹੱਤਵਅਕਾਂਖੀ ਸੋਚ ਦੇ ਬਾਰੇ ਵੀ ਜਾਣਕਾਰੀ ਦਿੱਤੀ, ਜੋ ਨੈਸ਼ਨਲ ਰੋਡਮੈਪ-ਵਿਕਸਿਤ ਭਾਰਤ (Vikshit Bharat): ਵਿਜ਼ਨ 2047 ਵਿੱਚ ਸ਼ਾਮਲ ਹੈ, ਜਿਸ ਵਿੱਚ ਡਿਜੀਟਲ ਟ੍ਰਾਂਸਫੋਰਮੇਸ਼ਨ, ਗ੍ਰੀਨ ਮੋਬੀਲਿਟੀ, ਸਮਾਵੇਸ਼ੀ ਵਾਧਾ ਅਤੇ ਟਿਕਾਊ ਵਿਕਾਸ ਦੁਆਰਾ ਸੰਚਾਲਿਤ ਵਿਸ਼ਵ ਪੱਧਰੀ ਰੋਡ ਨੈੱਟਵਰਕ ਦੀ ਪਰਿਕਲਪਨਾ ਕੀਤੀ ਗਈ ਹੈ।
*****
ਐੱਨਬੀ/ਜੀਐੱਸ
(Release ID: 2050524)
Visitor Counter : 31